• Home
  • »
  • News
  • »
  • lifestyle
  • »
  • BUSINESS CRYPTOCURRENCY RESERVE BANK OF INDIA IN FAVOR OF A COMPLETE BAN ON CRYPTOCURRENCY REPORT GH KS

Cryptocurrency: ਭਾਰਤੀ ਰਿਜ਼ਰਵ ਬੈਂਕ, ਕ੍ਰਿਪਟੋ ਕਰੰਸੀ 'ਤੇ ਪੂਰੀ ਤਰ੍ਹਾਂ ਪਾਬੰਦੀ ਲਾਉਣ ਦੇ ਪੱਖ 'ਚ: ਰਿਪੋਰਟ

Cryptocurrency: ਕੇਂਦਰ ਸਰਕਾਰ (Central Government) ਅਤੇ ਆਰਬੀਆਈ, ਕ੍ਰਿਪਟੋਕਰੰਸੀ ਨੂੰ ਲੈ ਕੇ ਇੱਕ ਬਿੱਲ ਲਿਆਉਣ ਲਈ ਤਿਆਰੀ ਕਰ ਰਹੇ ਹਨ, ਜਿਸ ਬਿੱਲ ਨੂੰ ਲੈ ਕੇ ਨਿਵੇਸ਼ਕਾਂ ਅਤੇ ਬਾਜ਼ਾਰ ਵਿੱਚ ਮਾਹੌਲ ਕਾਫ਼ੀ ਗਰਮ ਹੈ ਕਿਉਂਕਿ ਭਾਰਤ ਵਿੱਚ ਇੱਕ ਵੱਡੀ ਗਿਣਤੀ ਹੁਣ ਕ੍ਰਿਪਟੋ ਨਿਵੇਸ਼ਕਾਂ (Investers) ਦੀ ਵੀ ਹੈ।

  • Share this:
ਨਵੀਂ ਦਿੱਲੀ: ਦੇਸ਼ ਦੀ ਕੇਂਦਰੀ ਬੈਂਕ ਯਾਨੀ ਆਰਬੀਆਈ ਦੇਸ਼ ਵਿੱਚ ਕ੍ਰਿਪਟੋਕਰੰਸੀ ਨੂੰ ਲੈ ਕੇ ਕਾਫ਼ੀ ਸਖ਼ਤ ਪ੍ਰਤੀਤ ਹੁੰਦੀ ਨਜ਼ਰ ਆ ਰਹੀ ਹੈ। ਥੋੜ੍ਹੇ ਦਿਨ ਪਹਿਲਾਂ ਹੀ ਕੇਂਦਰ ਸਰਕਾਰ (Central Government) ਅਤੇ ਆਰਬੀਆਈ, ਕ੍ਰਿਪਟੋਕਰੰਸੀ ਨੂੰ ਲੈ ਕੇ ਇੱਕ ਬਿੱਲ ਲਿਆਉਣ ਲਈ ਤਿਆਰੀ ਕਰ ਰਹੇ ਹਨ, ਜਿਸ ਬਿੱਲ ਨੂੰ ਲੈ ਕੇ ਨਿਵੇਸ਼ਕਾਂ ਅਤੇ ਬਾਜ਼ਾਰ ਵਿੱਚ ਮਾਹੌਲ ਕਾਫ਼ੀ ਗਰਮ ਹੈ ਕਿਉਂਕਿ ਭਾਰਤ ਵਿੱਚ ਇੱਕ ਵੱਡੀ ਗਿਣਤੀ ਹੁਣ ਕ੍ਰਿਪਟੋ ਨਿਵੇਸ਼ਕਾਂ (Investers) ਦੀ ਵੀ ਹੈ।

ਭਾਰਤੀ ਰਿਜ਼ਰਵ ਬੈਂਕ (RBI) ਨੇ ਆਪਣੇ ਕੇਂਦਰੀ ਬੋਰਡ (Central Board) ਨੂੰ ਸੂਚਿਤ ਕੀਤਾ ਹੈ ਕਿ ਉਹ ਕ੍ਰਿਪਟੋਕਰੰਸੀ (Cryptocurrency) 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦੇ ਪੱਖ ਵਿੱਚ ਹੈ। ਇਕਨਾਮਿਕ ਟਾਈਮਜ਼ 'ਚ ਛਪੀ ਖਬਰ ਮੁਤਾਬਕ ਸ਼ੁੱਕਰਵਾਰ ਨੂੰ ਆਰਬੀਆਈ ਦੀ ਕੇਂਦਰੀ ਬੋਰਡ ਦੀ ਬੈਠਕ 'ਚ ਹੋਈ ਚਰਚਾ ਤੋਂ ਜਾਣੂ ਲੋਕਾਂ ਨੇ ਉਨ੍ਹਾਂ ਨੂੰ ਇਹ ਜਾਣਕਾਰੀ ਦਿੱਤੀ ਹੈ।

ਰਿਪੋਰਟ ਦੇ ਅਨੁਸਾਰ, ਆਰਬੀਆਈ ਨੇ ਬੋਰਡ ਨੂੰ ਇੱਕ ਵਿਸਤ੍ਰਿਤ ਪੇਸ਼ਕਾਰੀ ਦਿੱਤੀ, ਜਿਸ ਵਿੱਚ ਇਸ ਨੇ ਮੈਕਰੋ-ਆਰਥਿਕਤਾ (Macro Economics) ਅਤੇ ਵਿੱਤੀ ਸਥਿਰਤਾ ਦੇ ਨਾਲ-ਨਾਲ ਐਕਸਚੇਂਜ ਪ੍ਰਬੰਧਨ ਨਾਲ ਜੁੜੀਆਂ ਗੰਭੀਰ ਚਿੰਤਾਵਾਂ ਨੂੰ ਉਜਾਗਰ ਕੀਤਾ ਹੈ। ਕੇਂਦਰੀ ਬੋਰਡ ਨੇ ਵਿਦੇਸ਼ਾਂ ਵਿੱਚ ਸ਼ੁਰੂ ਹੋਣ ਵਾਲੀਆਂ ਇਨ੍ਹਾਂ ਸੰਪਤੀਆਂ ਨੂੰ ਕੰਟਰੋਲ ਕਰਨ ਵਿੱਚ ਆਉਣ ਵਾਲੀਆਂ ਚੁਣੌਤੀਆਂ ਬਾਰੇ ਵੀ ਗੱਲ ਕੀਤੀ।

ਆਰਬੀਆਈ ਗਵਰਨਰ ਨੇ ਪ੍ਰਗਟਾਈ ਹੈ ਚਿੰਤਾ
ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਵੀ ਕ੍ਰਿਪਟੋਕਰੰਸੀ ਨੂੰ ਇਜਾਜ਼ਤ ਦੇਣ ਦੇ ਵਿਰੁੱਧ ਕਿਹਾ ਸੀ ਕਿ ਇਹ ਕਿਸੇ ਵੀ ਵਿੱਤੀ ਪ੍ਰਣਾਲੀ ਲਈ ਗੰਭੀਰ ਖ਼ਤਰਾ ਹਨ ਕਿਉਂਕਿ ਉਹ ਕੇਂਦਰੀ ਬੈਂਕਾਂ ਦੇ ਨਿਯੰਤਰਣ ਵਿੱਚ ਨਹੀਂ ਹਨ।

ਕੇਂਦਰ ਸਰਕਾਰ ਕ੍ਰਿਪਟੋਕਰੰਸੀ ਬਾਰੇ ਬਿੱਲ ਲਿਆਉਣ ਦੀ ਕਰ ਰਹੀ ਹੈ ਤਿਆਰੀ
ਹਾਲ ਹੀ 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਰਾਜ ਸਭਾ 'ਚ ਕਿਹਾ ਸੀ ਕਿ ਸਰਕਾਰ ਜਲਦ ਹੀ ਕ੍ਰਿਪਟੋਕਰੰਸੀ 'ਤੇ ਬਿੱਲ ਪੇਸ਼ ਕਰੇਗੀ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਮੰਡਲ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਇਹ ਬਿੱਲ ਸਦਨ ਵਿੱਚ ਆ ਜਾਵੇਗਾ। ਸਰਕਾਰ ਨੇ ਸੰਸਦ ਦੇ ਪਿਛਲੇ ਸੈਸ਼ਨ (ਮਾਨਸੂਨ ਸੈਸ਼ਨ) ਵਿੱਚ ਵੀ ਅਜਿਹਾ ਹੀ ਇੱਕ ਬਿੱਲ ਸੂਚੀਬੱਧ ਕੀਤਾ ਸੀ, ਪਰ ਇਸ ਨੂੰ ਨਹੀਂ ਲਿਆ ਗਿਆ ਸੀ।
Published by:Krishan Sharma
First published: