Home /News /lifestyle /

ਕੀ ਤੁਸੀਂ ਜਾਣਦੇ ਹੋ EPFO ਵਿੱਚ ਜਮ੍ਹਾਂ ਰਾਸ਼ੀ ਤੇ ਕਿਵੇਂ ਹੁੰਦੀ ਹੈ ਵਿਆਜ ਦੀ ਗਣਨਾ? ਜਾਣੋ ਪੂਰਾ ਹਿਸਾਬ

ਕੀ ਤੁਸੀਂ ਜਾਣਦੇ ਹੋ EPFO ਵਿੱਚ ਜਮ੍ਹਾਂ ਰਾਸ਼ੀ ਤੇ ਕਿਵੇਂ ਹੁੰਦੀ ਹੈ ਵਿਆਜ ਦੀ ਗਣਨਾ? ਜਾਣੋ ਪੂਰਾ ਹਿਸਾਬ

ਕੀ ਤੁਸੀਂ ਜਾਣਦੇ ਹੋ EPFO ਵਿੱਚ ਜਮ੍ਹਾਂ ਰਾਸ਼ੀ ਤੇ ਕਿਵੇਂ ਹੁੰਦੀ ਹੈ ਵਿਆਜ ਦੀ ਗਣਨਾ?

ਕੀ ਤੁਸੀਂ ਜਾਣਦੇ ਹੋ EPFO ਵਿੱਚ ਜਮ੍ਹਾਂ ਰਾਸ਼ੀ ਤੇ ਕਿਵੇਂ ਹੁੰਦੀ ਹੈ ਵਿਆਜ ਦੀ ਗਣਨਾ?

ਦੇਹਸ ਵਿੱਚ ਸੰਗਠਿਤ ਖੇਤਰ ਵਿੱਚ ਕੰਮ ਕਰਨ ਵਾਲੇ ਲੱਖਾਂ ਨੌਕਰੀਪੇਸ਼ਾ ਲੋਕ ਹਰ ਮਹੀਨੇ ਆਪਣੀ ਤਨਖਾਹ ਦਾ ਕੁੱਝ ਹਿੱਸਾ ਕਰਮਚਾਰੀ ਭਵਿੱਖ ਨਿਧੀ ਵਿੱਚ ਨਿਵੇਸ਼ ਕਰਦੇ ਹਨ। ਇਹ ਇੱਕ ਬਹੁਤ ਵਧੀਆ ਯੋਜਨਾ ਹੈ ਜਿਸ ਵਿੱਚ ਕਰਮਚਾਰੀ ਅਤੇ ਮਾਲਕ ਦੋਵੇਂ ਯੋਗਦਾਨ ਪਾਉਂਦੇ ਹਨ, ਇਸਦਾ ਇੱਕ ਹਿੱਸਾ ਪੈਨਸ਼ਨ ਵਿੱਚ ਅਤੇ ਇੱਕ ਹਿੱਸਾ ਤੁਹਾਨੂੰ ਇਕਮੁਸ਼ਤ ਰੂਪ ਵਿੱਚ ਮਿਲਦਾ ਹੈ।

ਹੋਰ ਪੜ੍ਹੋ ...
  • Share this:

ਦੇਹਸ ਵਿੱਚ ਸੰਗਠਿਤ ਖੇਤਰ ਵਿੱਚ ਕੰਮ ਕਰਨ ਵਾਲੇ ਲੱਖਾਂ ਨੌਕਰੀਪੇਸ਼ਾ ਲੋਕ ਹਰ ਮਹੀਨੇ ਆਪਣੀ ਤਨਖਾਹ ਦਾ ਕੁੱਝ ਹਿੱਸਾ ਕਰਮਚਾਰੀ ਭਵਿੱਖ ਨਿਧੀ ਵਿੱਚ ਨਿਵੇਸ਼ ਕਰਦੇ ਹਨ। ਇਹ ਇੱਕ ਬਹੁਤ ਵਧੀਆ ਯੋਜਨਾ ਹੈ ਜਿਸ ਵਿੱਚ ਕਰਮਚਾਰੀ ਅਤੇ ਮਾਲਕ ਦੋਵੇਂ ਯੋਗਦਾਨ ਪਾਉਂਦੇ ਹਨ, ਇਸਦਾ ਇੱਕ ਹਿੱਸਾ ਪੈਨਸ਼ਨ ਵਿੱਚ ਅਤੇ ਇੱਕ ਹਿੱਸਾ ਤੁਹਾਨੂੰ ਇਕਮੁਸ਼ਤ ਰੂਪ ਵਿੱਚ ਮਿਲਦਾ ਹੈ। ਜਿਸ ਵੀ ਕੰਪਨੀ ਵਿੱਚ 20 ਤੋਂ ਵੱਧ ਕੰਮ ਕਰਨ ਵਾਲੇ ਹੁੰਦੇ ਹਨ ਅਤੇ ਜਿਹਨਾਂ ਦੀ ਤਨਖਾਹ 15000 ਰੁਪਏ ਜਾਂ ਇਸ ਤੋਂ ਘੱਟ ਹੁੰਦੀ ਹੈ ਉਹਨਾਂ ਲਈ ਇਹ ਲਾਜ਼ਮੀ ਹੈ ਜਦਕਿ ਬਾਕੀ ਆਪਣੀ ਮਰਜ਼ੀ ਮੁਤਾਬਿਕ ਖੋਲ੍ਹ ਸਕਦੇ ਹਨ। ਇਸ ਵਿੱਚ ਬੇਸਿਕ ਤਨਖਾਹ ਦਾ 12% ਜਮ੍ਹਾਂ ਕਰਨਾ ਹੁੰਦਾ ਹੈ ਅਤੇ ਇੰਨਾ ਹਿੱਸਾ ਹੀ ਮਾਲਕ ਵੱਲੋਂ ਵੀ ਦਿੱਤਾ ਜਾਂਦਾ ਹੈ।

ਇਸ ਪੂਰੇ ਕੰਮ ਨੂੰ EPFO (Employee Provident Fund Organisation) ਸੰਗਠਨ ਸੰਚਾਲਿਤ ਕਰਦਾ ਹੈ। ਤੁਹਾਨੂੰ ਦੱਸ ਦੇਈਏ ਕਿ EPFO ਵਿੱਚ ਸਭ ਤੋਂ ਵਧੀਆ ਵਿਆਜ ਮਿਲਦਾ ਹੈ। ਪਿਛਲੇ ਵਿੱਤੀ ਸਾਲ 2021-22 ਵਿੱਚ 8.1% ਵਿਆਜ ਸੀ। ਮਾਲਕ ਜਾਂ ਕੰਪਨੀ ਦੇ ਯੋਗਦਾਨ ਵਿੱਚੋਂ 8.33% EPS ਅਤੇ 3.67% EPF ਵਿੱਚ ਜਾਂਦਾ ਹੈ। ਇਹਨਾਂ ਦੋਵਾਂ ਦੇ ਯੋਗਦਾਨ ਦੀ ਰਕਮ ਨੂੰ ਜੋੜ ਕੇ ਤੁਸੀਂ ਆਪਣੇ EPF ਦੀ ਰਕਮ ਦਾ ਪਤਾ ਲਗਾ ਸਕਦੇ ਹੋ।

ਤੁਸੀਂ ਆਪਣੇ EPF ਖਾਤੇ ਦਾ ਬਕਾਇਆ ਜਾਨਣ ਲਈ ਰਜਿਸਟਰਡ ਮੋਬਾਈਲ ਨੰਬਰ ਤੋਂ ਮਿਸਡ ਕਾਲ ਜਾਂ ਐਸਐਮਐਸ ਕਰਕੇ ਇਸਦਾ ਪਤਾ ਲਗਾ ਸਕਦੇ ਹੋ। ਜਾਂ ਤੁਸੀਂ ਉਮੰਗ ਐਪ ਦੀ ਮਦਦ ਨਾਲ ਅਤੇ ਈਪੀਐੱਫਓ ਦੀ ਵੈੱਬਸਾਈਟ 'ਤੇ ਲੌਗਇਨ ਕਰਕੇ ਬਕਾਇਆ ਪਤਾ ਕਰ ਸਕਦੇ ਹੋ।

ਇਸ ਤਰ੍ਹਾਂ ਹੁੰਦੀ ਹੈ ਗਣਨਾ: ਮੰਨ ਲਓ ਕਿਸੇ ਵਿਅਕਤੀ ਦੀ:

ਮੂਲ ਤਨਖਾਹ + ਮਹਿੰਗਾਈ ਭੱਤਾ (DA) = 15,000 ਰੁਪਏ

EPF ਵਿੱਚ ਕਰਮਚਾਰੀ ਦਾ ਯੋਗਦਾਨ = 15000 ਰੁਪਏ ਦਾ 12% = 1800 ਰੁਪਏ

EPF ਵਿੱਚ ਰੁਜ਼ਗਾਰਦਾਤਾ ਦਾ ਯੋਗਦਾਨ = 15,000 ਰੁਪਏ ਦਾ 3.67% = 550.5

EPS ਵਿੱਚ ਰੁਜ਼ਗਾਰਦਾਤਾ ਦਾ ਯੋਗਦਾਨ = 15,000 ਰੁਪਏ ਦਾ 8.33% = ਰੁਪਏ 1249.5

EPF ਖਾਤੇ ਵਿੱਚ ਕੁੱਲ ਯੋਗਦਾਨ = 1800+550.5 = 2350.5 ਰੁਪਏ

EPF ਖਾਤੇ ਵਿੱਚ ਹਰ ਮਹੀਨੇ ਯੋਗਦਾਨ = 1800+550.5 = 2350.5 ਰੁਪਏ

ਇਸ ਤਰ੍ਹਾਂ ਹਰ ਮਹੀਨੇ ਤੁਹਾਡੇ ਖਾਤੇ ਵਿੱਚ ਇਹ ਰਕਮ ਜਮ੍ਹਾਂ ਹੁੰਦੀ ਹੈ। ਜੇਕਰ ਹਰ ਮਹੀਨੇ ਦੇ ਵਿਆਜ ਦੀ ਗੱਲ ਕਰੀਏ ਤਾਂ ਹਰ ਮਹੀਨੇ 0.605 ਫੀਸਦੀ ਦੀ ਦਰ ਨਾਲ ਵਿਆਜ ਜਮਾਂ ਹੁੰਦਾ ਹੈ, ਪਰ ਇਹ ਵਿੱਤੀ ਸਾਲ ਦੇ ਆਖਰੀ ਦਿਨ ਕ੍ਰੈਡਿਟ ਹੁੰਦਾ ਹੈ।

Published by:Drishti Gupta
First published:

Tags: Business, Business idea, Epfo, Fund