Home /News /lifestyle /

EPFO ਖਾਤਾਧਾਰਕਾਂ ਲਈ ਰਾਹਤ, UAN-ਆਧਾਰ ਲਿੰਕ ਕਰਨ ਦੀ ਤਰੀਕ 31 ਦਸੰਬਰ ਤੱਕ ਵਧੀ

EPFO ਖਾਤਾਧਾਰਕਾਂ ਲਈ ਰਾਹਤ, UAN-ਆਧਾਰ ਲਿੰਕ ਕਰਨ ਦੀ ਤਰੀਕ 31 ਦਸੰਬਰ ਤੱਕ ਵਧੀ

  • Share this:
    ਨਵੀਂ ਦਿੱਲੀ: ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ EPF ਖਾਤੇ ਨੂੰ ਆਧਾਰ ਨਾਲ ਜੋੜਨ ਦੇ ਮਾਮਲੇ ਵਿੱਚ EPFO ​​ਗਾਹਕਾਂ ਨੂੰ ਕੁਝ ਰਾਹਤ ਦਿੱਤੀ ਹੈ। ਲਿੰਕ ਕਰਨ ਦੀ ਆਖਰੀ ਮਿਤੀ ਵਧਾ ਕੇ 31 ਦਸੰਬਰ ਕਰ ਦਿੱਤੀ ਗਈ ਹੈ। ਪਹਿਲਾਂ ਇਸਦੀ ਆਖਰੀ ਤਾਰੀਖ 31 ਅਗਸਤ ਸੀ। ਈਪੀਐਫਓ ਨੇ ਸੋਸ਼ਲ ਮੀਡੀਆ ਰਾਹੀਂ ਇਹ ਜਾਣਕਾਰੀ ਦਿੱਤੀ ਹੈ।

    ਜੇਕਰ ਤੁਸੀਂ 31 ਦਸੰਬਰ ਤੱਕ EPFO ਅਤੇ ਆਧਾਰ ਨੰਬਰ ਨੂੰ ਲਿੰਕ ਨਹੀਂ ਕਰਦੇ ਹੋ ਤਾਂ ਕੰਪਨੀ ਵੱਲੋਂ ਤੁਹਾਡੇ ਖਾਤੇ ਵਿੱਚ ਆਉਣ ਵਾਲੇ ਯੋਗਦਾਨ ਨੂੰ ਰੋਕ ਦਿੱਤਾ ਜਾਵੇਗਾ। ਇਸਤੋਂ ਇਲਾਵਾ ਤੁਹਾਨੂੰ ਈਪੀਐਫ ਖਾਤੇ ਤੋਂ ਪੈਸੇ ਕਢਵਾਉਣ ਵਿੱਚ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਈਪੀਐਫ ਖਾਤਾਧਾਰਕ ਦਾ ਖਾਤਾ ਆਧਾਰ ਨਾਲ ਨਹੀਂ ਜੁੜਿਆ ਹੈ ਤਾਂ ਉਹ ਈਪੀਐਫਓ ਦੀਆਂ ਸੇਵਾਵਾਂ ਦੀ ਵਰਤੋਂ ਨਹੀਂ ਕਰ ਸਕਣਗੇ।

    ਇਹ ਹੈ ਪ੍ਰਕਿਰਿਆ 

    • ਪਹਿਲਾਂ ਤੁਸੀਂ EPFO ​​ਪੋਰਟਲ epfindia.gov.in 'ਤੇ ਜਾਓ।

    • ਯੂਏਐਨ (UAN) ਅਤੇ ਪਾਸਵਰਡ ਦੀ ਵਰਤੋਂ ਕਰਦਿਆਂ ਆਪਣੇ ਖਾਤੇ ਵਿੱਚ LOGIn ਕਰੋ।

    • "Profile" ਭਾਗ ਵਿੱਚ ਕੇਵਾਈਸੀ ਵਿਕਲਪ ਤੇ ਕਲਿਕ ਕਰੋ।

    • ਖੁੱਲਣ ਵਾਲੇ ਪੰਨੇ 'ਤੇ, ਤੁਸੀਂ ਆਪਣੇ ਈਪੀਐਫ ਖਾਤੇ ਨਾਲ ਜੁੜੇ ਕਈ ਦਸਤਾਵੇਜ਼ ਦੇਖ ਸਕਦੇ ਹੋ।

    • ਆਧਾਰ ਵਿਕਲਪ ਚੁਣੋ ਅਤੇ ਆਧਾਰ ਕਾਰਡ *ਤੇ ਆਪਣਾ ਆਧਾਰ ਨੰਬਰ ਅਤੇ ਆਪਣਾ ਨਾਮ ਟਾਈਪ ਕਰਕੇ SAVE 'ਤੇ ਕਲਿਕ ਕਰੋ।

    • ਤੁਹਾਡੇ ਆਧਾਰ ਨੂੰ ਯੂਆਈਡੀਏਆਈ ਦੇ ਡੇਟਾ ਨਾਲ ਤਸਦੀਕ ਕੀਤਾ ਜਾਵੇਗਾ।

    • ਇੱਕ ਵਾਰ ਜਦੋਂ ਤੁਹਾਡੇ ਕੇਵਾਈਸੀ ਦਸਤਾਵੇਜ਼ ਤਸਦੀਕ ਹੋ ਜਾਂਦੇ ਹਨ, ਤਾਂ ਤੁਹਾਡਾ ਆਧਾਰ ਤੁਹਾਡੇ ਈਪੀਐਫ ਖਾਤੇ ਨਾਲ ਜੁੜ ਜਾਵੇਗਾ ਅਤੇ ਤੁਹਾਨੂੰ ਆਪਣੇ ਆਧਾਰ ਵੇਰਵਿਆਂ ਦੇ ਸਾਹਮਣੇ "verify" ਲਿਖਿਆ ਮਿਲੇਗਾ।

    • ਕਰਮਚਾਰੀ ਅਤੇ ਮਾਲਕ ਦੋਵੇਂ ਈਪੀਐਫ ਖਾਤੇ ਵਿੱਚ ਪੈਸੇ ਪਾਉਂਦੇ ਹਨ।

      ਈਪੀਐਫਓ ਐਕਟ ਤਹਿਤ, ਕਰਮਚਾਰੀ ਦੀ ਮੁਢਲੀ ਤਨਖਾਹ ਦਾ 12% ਅਤੇ ਡੀਏ, ਈਪੀਐਫ ਖਾਤੇ ਵਿੱਚ ਜਾਂਦਾ ਹੈ। ਇਸ ਲਈ ਉਸੇ ਸਮੇਂ ਮਾਲਕ (ਕੰਪਨੀ) ਕਰਮਚਾਰੀ ਦੀ ਮੁੱਢਲੀ ਤਨਖਾਹ ਦੇ 12% ਅਤੇ ਡੀਏ ਦਾ ਵੀ ਯੋਗਦਾਨ ਪਾਉਂਦਾ ਹੈ। ਕੰਪਨੀ ਦੇ 12% ਯੋਗਦਾਨ ਵਿੱਚੋਂ 3.67% ਕਰਮਚਾਰੀ ਦੇ ਪੀਐਫ ਖਾਤੇ ਵਿੱਚ ਜਾਂਦਾ ਹੈ ਅਤੇ ਬਾਕੀ 8.33% ਕਰਮਚਾਰੀ ਪੈਨਸ਼ਨ ਯੋਜਨਾ ਵਿੱਚ ਜਾਂਦਾ ਹੈ। ਈਪੀਐਫ ਖਾਤੇ ਤੇ ਸਾਲਾਨਾ 8.50% ਵਿਆਜ਼ ਮਿਲ ਰਿਹਾ ਹੈ।


    ਨੰਬਰ ਕੀ ਹੈ?
    ਜਿਵੇਂ ਹੀ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐਫਓ) ਵਿੱਚ ਰਜਿਸਟਰਡ ਹੁੰਦਾ ਹੈ, ਕਰਮਚਾਰੀ ਇਸ ਸੰਗਠਨ ਦਾ ਮੈਂਬਰ ਬਣ ਜਾਂਦਾ ਹੈ ਅਤੇ ਇਸਦੇ ਨਾਲ ਹੀ ਉਸਨੂੰ 12 ਅੰਕਾਂ ਦਾ ਯੂਏਐਨ (ਯੂਨੀਵਰਸਲ ਅਕਾਉਂਟ ਨੰਬਰ) ਵੀ ਜਾਰੀ ਕੀਤਾ ਜਾਂਦਾ ਹੈ। ਇਸ ਨੰਬਰ ਦੀ ਮਦਦ ਨਾਲ ਈਪੀਐਫਓ ਦੀਆਂ ਸਹੂਲਤਾਂ ਦੀ ਵਰਤੋਂ ਆਨਲਾਈਨ ਕੀਤੀ ਜਾ ਸਕਦੀ ਹੈ। ਯੂਏਐਨ ਨੰਬਰ ਦੀ ਮਦਦ ਨਾਲ, ਇੱਕ ਕਰਮਚਾਰੀ ਨਾ ਸਿਰਫ ਆਪਣੇ ਪੀਐਫ ਖਾਤੇ ਦੀ ਪਾਸਬੁੱਕ ਨੂੰ ਆਨਲਾਈਨ ਵੇਖ ਸਕਦਾ ਹੈ, ਉਹ ਆਪਣੇ ਪੀਐਫ (ਪ੍ਰੋਵੀਡੈਂਡ ਫੰਡ) ਦੇ ਬਕਾਏ ਦੀ ਆਨਲਾਈਨ ਵੀ ਜਾਂਚ ਕਰ ਸਕਦਾ ਹੈ।
    Published by:Krishan Sharma
    First published:

    Tags: Employee Provident Fund (EPF), Epfo, MONEY, PF, PF balance, Ppf, Salary, WITHDRAW PF

    ਅਗਲੀ ਖਬਰ