• Home
  • »
  • News
  • »
  • lifestyle
  • »
  • BUSINESS GOLD PRICE TODAY FALLING GOLD AND SILVER PRICES GOLDEN OPPORTUNITY TO BUY GH KS

Gold Price Today: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਈ ਕਮੀ, ਖਰੀਦਣ ਦਾ ਸੁਨਹਿਰੀ ਮੌਕਾ

Gold-Silver Prices: ਵੀਰਵਾਰ ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ। ਪਿਛਲੇ ਕਾਰੋਬਾਰੀ ਸੈਸ਼ਨ 'ਚ ਸੋਨਾ 47,162 ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ 60,388 ਰੁਪਏ ਪ੍ਰਤੀ ਕਿਲੋ 'ਤੇ ਬੰਦ ਹੋਈ ਸੀ।

  • Share this:
Gold-Silver Prices: ਸੋਨਾ-ਚਾਂਦੀ ਵਿੱਚ ਨਿਵੇਸ਼ (Invest) ਕਰਨ ਵਾਲਿਆਂ ਲਈ ਇਹ ਜ਼ਰੂਰੀ ਖਬਰ ਹੈ। ਵੀਰਵਾਰ ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ। 9 ਦਸੰਬਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨੇ-ਚਾਂਦੀ ਦੀਆਂ ਕੀਮਤਾਂ ਗਿਰਾਵਟ ਨਾਲ ਬੰਦ ਹੋਈਆਂ। ਅੱਜ ਸੋਨੇ ਦੀ ਕੀਮਤ 'ਚ 100 ਰੁਪਏ ਦੀ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਚਾਂਦੀ (Silver) ਦੀਆਂ ਕੀਮਤਾਂ 'ਚ 158 ਰੁਪਏ ਪ੍ਰਤੀ ਕਿਲੋ ਦੀ ਗਿਰਾਵਟ ਦਰਜ ਕੀਤੀ ਗਈ ਹੈ। ਕੌਮੀ ਰਾਜਧਾਨੀ 'ਚ ਸੋਨਾ (Gold) 6 ਰੁਪਏ ਡਿੱਗ ਕੇ 47,156 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਇਸ ਦੇ ਨਾਲ ਹੀ ਚਾਂਦੀ 158 ਰੁਪਏ ਡਿੱਗ ਕੇ 60,230 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਪਿਛਲੇ ਕਾਰੋਬਾਰੀ ਸੈਸ਼ਨ 'ਚ ਸੋਨਾ 47,162 ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ 60,388 ਰੁਪਏ ਪ੍ਰਤੀ ਕਿਲੋ 'ਤੇ ਬੰਦ ਹੋਈ ਸੀ।

ਇੰਝ ਕਰੋ ਸੋਨੇ ਦੀ ਸ਼ੁੱਧਤਾ ਦੀ ਜਾਂਚ : ਜੇਕਰ ਤੁਸੀਂ ਸੋਨੇ ਦੀ ਸ਼ੁੱਧਤਾ ਦੀ ਜਾਂਚ ਕਰਨਾ ਚਾਹੁੰਦੇ ਹੋ, ਤਾਂ ਇਸ ਦੇ ਲਈ ਸਰਕਾਰ ਦੁਆਰਾ ਇੱਕ ਐਪ ਬਣਾਇਆ ਗਿਆ ਹੈ। 'ਬੀਆਈਐਸ ਕੇਅਰ ਐਪ' ਨਾਲ ਗਾਹਕ ਸੋਨੇ ਦੀ ਸ਼ੁੱਧਤਾ ਦੀ ਜਾਂਚ ਕਰ ਸਕਦੇ ਹਨ। ਇਸ ਐਪ ਦੇ ਜ਼ਰੀਏ ਤੁਸੀਂ ਨਾ ਸਿਰਫ ਸੋਨੇ ਦੀ ਸ਼ੁੱਧਤਾ ਦੀ ਜਾਂਚ ਕਰ ਸਕਦੇ ਹੋ, ਬਲਕਿ ਤੁਸੀਂ ਇਸ ਨਾਲ ਜੁੜੀ ਕੋਈ ਸ਼ਿਕਾਇਤ ਵੀ ਦਰਜ ਕਰਵਾ ਸਕਦੇ ਹੋ। ਇਸ ਐਪ 'ਚ ਜੇਕਰ ਸਾਮਾਨ ਦਾ ਲਾਇਸੈਂਸ, ਰਜਿਸਟ੍ਰੇਸ਼ਨ ਅਤੇ ਹਾਲਮਾਰਕ ਨੰਬਰ ਗਲਤ ਪਾਇਆ ਜਾਂਦਾ ਹੈ ਤਾਂ ਗਾਹਕ ਤੁਰੰਤ ਇਸ ਦੀ ਸ਼ਿਕਾਇਤ ਕਰ ਸਕਦਾ ਹੈ। ਇਸ ਐਪ ਰਾਹੀਂ ਗਾਹਕ ਨੂੰ ਤੁਰੰਤ ਸ਼ਿਕਾਇਤ ਦਰਜ ਕਰਨ ਦੀ ਜਾਣਕਾਰੀ ਵੀ ਮਿਲੇਗੀ।

ਸੋਨੇ ਦੀ ਨਵੀਂ ਕੀਮਤ ਕਿਵੇਂ ਪਤਾ ਕਰੀਏ?
ਦੱਸ ਦੇਈਏ ਕਿ ਤੁਸੀਂ ਆਸਾਨੀ ਨਾਲ ਇਹ ਦਰਾਂ ਘਰ ਬੈਠੇ ਹੀ ਜਾਣ ਸਕਦੇ ਹੋ । ਇਸ ਲਈ, ਤੁਹਾਨੂੰ ਇਸ ਨੰਬਰ 8955664433 'ਤੇ ਇੱਕ ਮਿਸਡ ਕਾਲ ਦੇਣੀ ਪਵੇਗੀ ਅਤੇ ਤੁਹਾਡੇ ਫੋਨ 'ਤੇ ਇੱਕ ਮੈਸੇਜ ਆਵੇਗਾ, ਜਿਸ ਵਿੱਚ ਤੁਸੀਂ ਨਵੀਨਤਮ ਦਰਾਂ ਨੂੰ ਦੇਖ ਸਕਦੇ ਹੋ।
Published by:Krishan Sharma
First published: