• Home
  • »
  • News
  • »
  • lifestyle
  • »
  • BUSINESS GOLD PRICE TODAY SHOP BEFORE THE FESTIVAL GOLD IS GETTING EXPENSIVE FIND OUT THE LATEST PRICE OF 10 GRAMS OF GOLD KS

Gold Price Today: ਤਿਉਹਾਰਾਂ ਤੋਂ ਪਹਿਲਾਂ ਕਰੋ ਖਰੀਦਦਾਰੀ, ਸੋਨਾ ਹੋ ਰਿਹੈ ਮਹਿੰਗਾ, ਜਾਣੋ 10 ਗ੍ਰਾਮ ਸੋਨਾ ਦਾ ਤਾਜ਼ਾ ਭਾਅ

Gold-Silver Prices: ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਦਸੰਬਰ ਵਿੱਚ ਡਿਲੀਵਰੀ ਲਈ ਸੋਨੇ ਦੀ ਕੀਮਤ ਵਿੱਚ 0.3 ਪ੍ਰਤੀਸ਼ਤ ਦਾ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਚਾਂਦੀ ਦੀਆਂ ਕੀਮਤਾਂ (Silver price) 0.39 ਫੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਹੀਆਂ ਹਨ।

  • Share this:
    ਨਵੀਂ ਦਿੱਲੀ: ਭਾਰਤੀ ਸਰਾਫਾ ਬਾਜ਼ਾਰ ਵਿੱਚ ਅੱਜ ਯਾਨੀ 13 ਅਕਤੂਬਰ 2021 ਨੂੰ ਸੋਨੇ ਦੀ ਕੀਮਤ (Gold Price Today) ਵਿੱਚ ਤੇਜ਼ੀ ਦਾ ਰੁਝਾਨ ਸੀ। ਚਾਂਦੀ ਦੀ ਕੀਮਤ 'ਚ ਵੀ ਵਾਧਾ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਤੋਂ ਸੋਨੇ ਦੀ ਕੀਮਤ ਵਿੱਚ ਗਿਰਾਵਟ ਆ ਰਹੀ ਸੀ। ਜਿਸ ਦੇ ਬਾਅਦ ਰਿਕਾਰਡ ਉੱਚੇ ਪੱਧਰ ਤੋਂ ਸੋਨਾ 9059 ਰੁਪਏ ਸਸਤਾ ਹੋ ਗਿਆ। ਇਸ ਵੇਲੇ ਸੋਨੇ (Sone da Bhav) ਦੀ ਕੀਮਤ ਇੱਕ ਵਾਰ ਵਧਣੀ ਸ਼ੁਰੂ ਹੋ ਗਈ ਹੈ।

    ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਦਸੰਬਰ ਵਿੱਚ ਡਿਲੀਵਰੀ ਲਈ ਸੋਨੇ ਦੀ ਕੀਮਤ ਵਿੱਚ 0.3 ਪ੍ਰਤੀਸ਼ਤ ਦਾ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਚਾਂਦੀ ਦੀਆਂ ਕੀਮਤਾਂ (Silver price) 0.39 ਫੀਸਦੀ ਦੇ ਵਾਧੇ ਨਾਲ ਕਾਰੋਬਾਰ ਕਰ ਰਹੀਆਂ ਹਨ।

    ਜਾਣੋ ਕੀ ਹੈ ਸੋਨੇ ਅਤੇ ਚਾਂਦੀ ਦੀ ਕੀਮਤ (Gold Silver Price)
    ਦਸੰਬਰ ਡਿਲੀਵਰੀ ਲਈ ਸੋਨੇ ਦੀ ਕੀਮਤ ਅੱਜ 0.3 ਫੀਸਦੀ ਵਧ ਕੇ 47,214 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਅੱਜ ਦੇ ਕਾਰੋਬਾਰ 'ਚ ਚਾਂਦੀ 0.39 ਫੀਸਦੀ ਦੇ ਵਾਧੇ ਨਾਲ 61,826 ਰੁਪਏ 'ਤੇ ਕਾਰੋਬਾਰ ਕਰ ਰਹੀ ਹੈ।

    ਮਿਸ ਕਾਲ ਨਾਲ ਪਤਾ ਕਰੋ ਸੋਨੇ ਦਾ ਭਾਅ
    ਦੱਸ ਦੇਈਏ ਕਿ ਤੁਸੀਂ ਘਰ ਬੈਠੇ ਹੀ ਇਹ ਰੇਟ ਆਸਾਨੀ ਨਾਲ ਪਤਾ ਕਰ ਸਕਦੇ ਹੋ। ਇਸਦੇ ਲਈ ਸਿਰਫ ਇਸ ਨੰਬਰ 8955664433 ਤੇ ਇੱਕ ਮਿਸਡ ਕਾਲ ਦੇਣੀ ਹੋਵੇਗੀ ਅਤੇ ਤੁਹਾਡੇ ਫੋਨ ਤੇ ਇੱਕ ਸੁਨੇਹਾ ਆਵੇਗਾ, ਜਿਸ ਵਿੱਚ ਤੁਸੀਂ ਨਵੀਨਤਮ ਰੇਟਾਂ ਦੀ ਜਾਂਚ ਕਰ ਸਕਦੇ ਹੋ।

    ਇਸ ਤਰ੍ਹਾਂ ਕਰੋ ਸੋਨੇ ਦੀ ਸ਼ੁੱਧਤਾ ਦੀ ਜਾਂਚ
    ਦੱਸ ਦੇਈਏ ਕਿ ਹੁਣ ਜੇਕਰ ਤੁਸੀਂ ਸੋਨੇ ਦੀ ਸ਼ੁੱਧਤਾ ਦੀ ਜਾਂਚ ਕਰਨਾ ਚਾਹੁੰਦੇ ਹੋ, ਤਾਂ ਇਸਦੇ ਲਈ ਸਰਕਾਰ ਵੱਲੋਂ ਇੱਕ ਐਪ ਬਣਾਇਆ ਗਿਆ ਹੈ। ‘BIS Care app’ ਨਾਲ ਗਾਹਕ ਸੋਨੇ (Gold) ਦੀ ਸ਼ੁੱਧਤਾ ਦੀ ਜਾਂਚ ਕਰ ਸਕਦੇ ਹਨ। ਇਸ ਐਪ ਦੇ ਜ਼ਰੀਏ ਤੁਸੀਂ ਨਾ ਸਿਰਫ ਸੋਨੇ ਦੀ ਸ਼ੁੱਧਤਾ ਦੀ ਜਾਂਚ ਕਰ ਸਕਦੇ ਹੋ, ਬਲਕਿ ਤੁਸੀਂ ਇਸ ਨਾਲ ਸਬੰਧਤ ਕੋਈ ਸ਼ਿਕਾਇਤ ਵੀ ਕਰ ਸਕਦੇ ਹੋ।
    Published by:Krishan Sharma
    First published: