• Home
  • »
  • News
  • »
  • lifestyle
  • »
  • BUSINESS GOLD PRICES SHARP FALL IN GOLD PRICES THE RIGHT OPPORTUNITY TO INVEST KS

Gold Prices: ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਭਾਰੀ ਗਿਰਾਵਟ, ਨਿਵੇਸ਼ ਕਰਨ ਦਾ ਸਹੀ ਮੌਕਾ

ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਆਈ ਭਾਰੀ ਗਿਰਾਵਟ

ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਆਈ ਭਾਰੀ ਗਿਰਾਵਟ

  • Share this:
    ਨਵੀਂ ਦਿੱਲੀ: ਸੋਨੇ ਨੂੰ ਭਾਰਤ ਸਮੇਤ ਪੂਰੀ ਦੁਨੀਆ ‘ਚ ਨਿਵੇਸ਼ (Invest) ਦਾ ਸਭ ਤੋਂ ਸੁਰੱਖਿਅਤ ਅਤੇ ਲਾਭਦਾਇਕ ਤਰੀਕਾ ਮੰਨਿਆ ਜਾਂਦਾ ਹੈ। ਖ਼ਾਸ ਕਰਕੇ ਉਦੋਂ ਜਦੋਂ ਸੋਨੇ ਦੀਆਂ ਕੀਮਤਾਂ (Gold Price) ਵਿੱਚ ਗਿਰਾਵਟ ਆਈ ਹੋਵੇ। ਦੁਨੀਆ ਭਰ ‘ਚ ਕੋਰੋਨਾ ਵਾਇਰਸ (Corona Virus) ਮਹਾਂਮਾਰੀ ਦੇ ਪ੍ਰਕੋਪ ਦੇ ਦੌਰਾਨ ਇਹੀ ਰੁਝਾਨ ਦਿਖਾਈ ਦੇ ਰਿਹਾ ਸੀ। ਸੋਨੇ ਦੀ ਖ਼ੂਬ ਜ਼ਿਆਦਾ ਖ਼ਰੀਦਦਾਰੀ ਹੋਣ ਕਾਰਨ ਸੋਨੇ ਦੀਆਂ ਕੀਮਤਾਂ ਅਗਸਤ 2020 ਵਿੱਚ ਆਪਣੇ ਉੱਚ ਪੱਧਰ ‘ਤੇ ਪਹੁੰਚ ਗਈਆਂ ਸੀ। ਹਾਲਾਂਕਿ, ਜਿਵੇਂ ਕਿ ਕੋਰੋਨਾ ਟੀਕਾਕਰਣ ਦੇ ਨਾਲ ਆਰਥਿਕ ਗਤੀਵਿਧੀਆਂ ਵਧ ਰਹੀਆਂ ਹਨ, ਦੇਸ਼ ਅਤੇ ਵਿਦੇਸ਼ ਵਿੱਚ ਸੋਨੇ ਦੀਆਂ ਕੀਮਤਾਂ ‘ਚ ਉਤਾਰ-ਚੜ੍ਹਾਅ ਜਾਰੀ ਹੈ। ਇਸ ਕੜੀ ‘ਚ, 17 ਸਤੰਬਰ, 2021 ਯਾਨੀ ਪਿਛਲੇ ਸ਼ੁੱਕਰਵਾਰ ਨੂੰ ਸੋਨੇ ਦੀਆਂ ਕੀਮਤਾਂ ਵਿੱਚ 1,130 ਰੁਪਏ ਪ੍ਰਤੀ 10 ਗ੍ਰਾਮ ਦੀ ਵੱਡੀ ਗਿਰਾਵਟ ਦਰਜ ਕੀਤੀ ਗਈ ਸੀ। ਉੱਧਰ ਸੋਨੇ ਦੇ ਨਾਲ-ਨਾਲ ਚਾਂਦੀ (Silver) ਦੀਆਂ ਕੀਮਤਾਂ ਵਿਚ ਵੀ ਵੱਡੀ ਗਿਰਾਵਟ ਆਈ ਅਤੇ ਇਹ 708 ਰੁਪਏ ਥੱਲੇ ਡਿੱਗ ਕੇ 60,183 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਆਓ, ਜਾਣਦੇ ਹਾਂ ਕਿ 2021 ਦੇ ਅੰਤ ਤੱਕ ਸੋਨੇ ਦੀਆਂ ਕੀਮਤਾਂ ਦਾ ਰੁਝਾਨ ਕਿਵੇਂ ਰਹੇਗਾ।

    ਮੌਜੂਦਾ ਹਾਲਾਤ 'ਚ ਕੀ ਕਰਨ ਨਿਵੇਸ਼ਕ?

    ਸੋਨੇ ਦੀਆਂ ਕੀਮਤਾਂ 'ਚ ਚੱਲ ਰਹੀ ਅਸਥਿਰਤਾ ਕਾਰਨ, ਨਿਵੇਸ਼ਕ ਉਲਝਣ ਵਿੱਚ ਹਨ ਕਿ ਕੀ ਉਨ੍ਹਾਂ ਨੂੰ ਸੋਨੇ 'ਤੇ ਨਿਵੇਸ਼ ਕਰਨਾ ਚਾਹੀਦਾ ਹੈ? ਇਸ ਦੇ ਨਾਲ ਹੀ, ਕੁਝ ਨਿਵੇਸ਼ਕ ਸੋਨਾ ਵੇਚਣ ਜਾਂ ਆਪਣੇ ਕੋਲ ਰੱਖਣ ਬਾਰੇ ਉਲਝਣ ਵਿੱਚ ਹਨ। 17 ਸਤੰਬਰ 2021 ਨੂੰ ਦਿੱਲੀ ਸਰਾਫ਼ਾ ਬਾਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ ਵੱਡੀ ਗਿਰਾਵਟ ਦੇ ਨਾਲ 45,207 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਈਆਂ। ਇਸੇ ਆਧਾਰ 'ਤੇ, ਸੋਨਾ ਆਪਣੇ ਉੱਚ ਪੱਧਰ ਦੇ ਮੁਕਾਬਲੇ 10,993 ਰੁਪਏ ਪ੍ਰਤੀ 10 ਗ੍ਰਾਮ ਸਸਤਾ ਹੋ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਅਗਸਤ 2020 ਵਿੱਚ ਸੋਨਾ 56,200 ਰੁਪਏ ਪ੍ਰਤੀ 10 ਗ੍ਰਾਮ ਦੇ ਉੱਚ ਪੱਧਰ ਨੂੰ ਛੂਹ ਗਿਆ ਸੀ। ਜੇ ਆਮ ਤੌਰ 'ਤੇ ਵੇਖਿਆ ਜਾਵੇ, ਤਾਂ ਇਸ ਕੀਮਤ ਤੇ ਸੋਨੇ ਵਿੱਚ ਨਿਵੇਸ਼ ਕਰਨਾ ਇੱਕ ਲਾਭਦਾਇਕ ਸੌਦਾ ਸਾਬਿਤ ਹੋ ਸਕਦਾ ਹੈ।

    ਮੌਜੂਦਾ ਸਾਲ ‘ਚ ਕਿਸ ਪੱਧਰ `ਤੇ ਪਹੁੰਚਣਗੀਆਂ ਸੋਨੇ ਦੀਆਂ ਕੀਮਤਾਂ?

    ਮਾਹਰਾਂ ਦਾ ਕਹਿਣਾ ਹੈ ਕਿ ਦੁਨੀਆ ਭਰ 'ਚ ਕੋਰੋਨਾ ਟੀਕਾਕਰਨ ਮੁਹਿੰਮ ਦੀ ਗਤੀ ਦੇ ਨਾਲ, ਲੋਕ ਹੋਰ ਖੇਤਰਾਂ ਵਿੱਚ ਨਿਵੇਸ਼ ਦੇ ਬਦਲ ਦੀ ਤਲਾਸ਼ ਕਰ ਰਹੇ ਹਨ। ਇਸ ਕਾਰਨ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਆਈ ਹੈ। ਦੁਨੀਆ ਦੇ ਜ਼ਿਆਦਾਤਰ ਸ਼ੇਅਰ ਬਾਜ਼ਾਰਾਂ ਸਮੇਤ ਭਾਰਤੀ ਸ਼ੇਅਰ ਬਾਜ਼ਾਰਾਂ ਨੇ ਵੀ ਬਹੁਤ ਤੇਜ਼ੀ ਪ੍ਰਾਪਤ ਕੀਤੀ ਹੈ। ਅਜਿਹੇ ਹਾਲਾਤ 'ਚ, ਵੱਡੀ ਗਿਣਤੀ ‘ਚ ਨਿਵੇਸ਼ਕ ਸੋਨੇ ਵੱਲ ਮੁੜ ਸਕਦੇ ਹਨ, ਜੋ ਕਿ ਨਿਵੇਸ਼ ਦਾ ਸਭ ਤੋਂ ਸੁਰੱਖਿਅਤ ਬਦਲ ਹੈ। ਇਹ ਸੋਨੇ ਦੀਆਂ ਕੀਮਤਾਂ ਨੂੰ ਸਮਰਥਨ ਦੇਵੇਗਾ ਅਤੇ ਉਹ ਦੁਬਾਰਾ ਚੜ੍ਹਨਾ ਸ਼ੁਰੂ ਕਰ ਦੇਣਗੇ। ਮਾਹਰਾਂ ਦਾ ਮੰਨਣਾ ਹੈ ਕਿ 2021 ਦੇ ਅੰਤ ਤੱਕ ਸੋਨੇ ਦੀਆਂ ਕੀਮਤਾਂ ਨਵੇਂ ਪੱਧਰ ਨੂੰ ਛੂਹ ਸਕਦੀਆਂ ਹਨ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਜੇਕਰ ਸੋਨੇ ਦੀ ਕੀਮਤ ਵਧਣੀ ਸ਼ੁਰੂ ਹੋ ਗਈ ਤਾਂ ਇਹ 60,000 ਰੁਪਏ ਦੇ ਪੱਧਰ ਨੂੰ ਪਾਰ ਕਰ ਜਾਵੇਗੀ।

    ਵਧਣਗੀਆਂ ਸੋਨੇ ਦੀਆਂ ਕੀਮਤਾਂ?

    ਨਿਵੇਸ਼ਕਾਂ ਦਾ ਇੱਕ ਵੱਡਾ ਵਰਗ ਵੀ ਹੈ ਜੋ ਜਾਣਨਾ ਚਾਹੁੰਦੇ ਹਨ ਕਿ ਕੀ ਮੌਜੂਦਾ ਕੀਮਤਾਂ ਤੇ ਸੋਨੇ ਵਿੱਚ ਨਿਵੇਸ਼ ਕਰਨਾ ਸੁਰੱਖਿਅਤ ਰਹੇਗਾ ਜਾਂ ਨਹੀਂ? ਇਸ ਬਾਰੇ ਮਾਹਿਰਾਂ ਦਾ ਕਹਿਣਾ ਹੈ ਕਿ ਸੋਨੇ ਦੀਆਂ ਕੀਮਤਾਂ 'ਚ ਮੌਜੂਦਾ ਗਿਰਾਵਟ ਦੇ ਕਈ ਕਾਰਨ ਹਨ। ਦਰਅਸਲ ਕੋਰੋਨਾ ਵੈਕਸੀਨ ਮੁਹਿੰਮ ਵਿੱਚ ਤੇਜ਼ੀ ਕਾਰਨ ਆਰਥਿਕ ਗਤੀਵਿਧੀਆਂ ਵਿੱਚ ਵਾਧਾ ਹੋਇਆ ਹੈ। ਇਸ ਦੇ ਨਾਲ ਹੀ, ਅਮਰੀਕੀ ਡਾਲਰ ਅਤੇ ਸੋਨਾ ਇੱਕ-ਦੂਜੇ ਦੇ ਉਲਟ ਹੀ ਚੱਲਦੇ ਹਨ। ਜੇ ਡਾਲਰ ਦੀ ਮੰਗ ਵਿੱਚ ਵਾਧਾ ਹੁੰਦਾ ਹੈ, ਤਾਂ ਸੋਨੇ ਦੀ ਕੀਮਤ ਘਟ ਜਾਵੇਗੀ।
    Published by:Krishan Sharma
    First published: