• Home
  • »
  • News
  • »
  • lifestyle
  • »
  • BUSINESS GOLD SILVER GOLD FALLS BELOW 47000 SILVER ALSO GETS CHEAPER BUYING OPPORTUNITY KS

Gold-Silver: ਸੋਨਾ 47 ਹਜ਼ਾਰ ਤੋਂ ਹੇਠਾਂ ਡਿੱਗਿਆ, ਚਾਂਦੀ ਵੀ ਹੋਈ ਸਸਤੀ, ਖਰੀਦਦਾਰੀ ਦਾ ਮੌਕਾ

Gold-Silver Price: ਤਿਉਹਾਰਾਂ ਦਰਮਿਆਨ ਸੋਨਾ-ਚਾਂਦੀ ਖਰੀਦਣ ਅਤੇ ਕਮਾਈ ਕਰਨ ਦਾ (Earn Money) ਮੌਕਾ ਪੈਦਾ ਹੋ ਰਿਹਾ ਹੈ। ਭਾਰਤੀ ਸਰਾਫਾ ਬਾਜ਼ਾਰ 'ਚ ਅੱਜ ਯਾਨੀ 27 ਅਕਤੂਬਰ 2021 ਨੂੰ ਸੋਨੇ ਦੀ ਕੀਮਤ (Gold Price) ਆਪਣੀ ਰਿਕਾਰਡ ਕੀਮਤ ਤੋਂ 9 ਹਜ਼ਾਰ ਰੁਪਏ ਸਸਤੇ 'ਤੇ ਪਹੁੰਚ ਗਈ ਹੈ।

  • Share this:
    ਨਵੀਂ ਦਿੱਲੀ: Gold-Silver Price Today: ਸੋਨੇ ਦੀ ਕੀਮਤ 'ਚ ਲਗਾਤਾਰ ਦੂਜੇ ਦਿਨ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਇਹ 47 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤੋਂ ਹੇਠਾਂ ਪਹੁੰਚ ਗਿਆ ਹੈ। ਚਾਂਦੀ ਦੀਆਂ ਕੀਮਤਾਂ 'ਚ ਵੀ ਬੁੱਧਵਾਰ ਵੱਡੀ ਗਿਰਾਵਟ ਦਰਜ ਕੀਤੀ ਗਈ ਅਤੇ ਇਹ 64 ਹਜ਼ਾਰ ਰੁਪਏ ਪ੍ਰਤੀ ਕਿੱਲੋਗ੍ਰਾਮ ਤੋਂ ਹੇਠਾਂ ਪਹੁੰਚ ਗਈ। ਇਸ ਕਾਰਨ ਤਿਉਹਾਰਾਂ ਦਰਮਿਆਨ ਸੋਨਾ-ਚਾਂਦੀ ਖਰੀਦਣ ਅਤੇ ਕਮਾਈ ਕਰਨ ਦਾ (Earn Money) ਮੌਕਾ ਪੈਦਾ ਹੋ ਰਿਹਾ ਹੈ। ਭਾਰਤੀ ਸਰਾਫਾ ਬਾਜ਼ਾਰ 'ਚ ਅੱਜ ਯਾਨੀ 27 ਅਕਤੂਬਰ 2021 ਨੂੰ ਸੋਨੇ ਦੀ ਕੀਮਤ (Gold Price) ਆਪਣੀ ਰਿਕਾਰਡ ਕੀਮਤ ਤੋਂ 9 ਹਜ਼ਾਰ ਰੁਪਏ ਸਸਤੇ 'ਤੇ ਪਹੁੰਚ ਗਈ ਹੈ।

    ਪਿਛਲੇ ਕਾਰੋਬਾਰੀ ਸੈਸ਼ਨ ਦੌਰਾਨ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 46,991 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਦੂਜੇ ਪਾਸੇ ਚਾਂਦੀ 64,143 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ। ਕੌਮਾਂਤਰੀ ਬਾਜ਼ਾਰ 'ਚ ਵੀ ਅੱਜ ਸੋਨੇ ਦੀ ਕੀਮਤ 'ਚ ਗਿਰਾਵਟ ਦਰਜ ਕੀਤੀ ਗਈ, ਜਦਕਿ ਚਾਂਦੀ ਦੀ ਕੀਮਤ 'ਚ ਵੀ ਗਿਰਾਵਟ ਦਰਜ ਕੀਤੀ ਗਈ।

    ਸੋਨੇ ਦੀਆਂ ਨਵੀਆਂ ਕੀਮਤਾਂ
    ਬੁੱਧਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨੇ ਦੀ ਕੀਮਤ 'ਚ 244 ਰੁਪਏ ਪ੍ਰਤੀ 10 ਗ੍ਰਾਮ ਦੀ ਗਿਰਾਵਟ ਦਰਜ ਕੀਤੀ ਗਈ। ਇਸ ਕਾਰਨ ਰਾਸ਼ਟਰੀ ਰਾਜਧਾਨੀ 'ਚ 99.9 ਗ੍ਰਾਮ ਸ਼ੁੱਧ ਸੋਨੇ ਦੀ ਕੀਮਤ 47 ਹਜ਼ਾਰ ਰੁਪਏ ਘਟ ਕੇ 46,747 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਈ। ਤਿਉਹਾਰੀ ਸੀਜ਼ਨ (Festival Season) ਦੇ ਵਿਚਕਾਰ, ਸਰਾਫਾ ਬਾਜ਼ਾਰ ਵਿੱਚ ਸੋਨਾ ਰਿਕਾਰਡ ਉੱਚਾਈ (Record High Price) ਤੋਂ 9,453 ਰੁਪਏ ਪ੍ਰਤੀ 10 ਗ੍ਰਾਮ ਸਸਤਾ ਹੋ ਰਿਹਾ ਹੈ ਕਿਉਂਕਿ ਅਗਸਤ 2020 ਵਿੱਚ ਸੋਨਾ 56,200 ਰੁਪਏ ਪ੍ਰਤੀ 10 ਗ੍ਰਾਮ ਦੇ ਉੱਚ ਪੱਧਰ ਨੂੰ ਛੂਹ ਗਿਆ ਸੀ। ਇਸ ਦੇ ਨਾਲ ਹੀ ਕੌਮਾਂਤਰੀ ਬਾਜ਼ਾਰ 'ਚ ਅੱਜ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਦਰਜ ਕੀਤੀ ਗਈ ਅਤੇ ਇਹ 1,787 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ।

    ਚਾਂਦੀ ਦੀਆਂ ਨਵੀਆਂ ਕੀਮਤਾਂ
    ਚਾਂਦੀ ਦੀਆਂ ਕੀਮਤਾਂ 'ਚ ਵੀ ਵੱਡੀ ਗਿਰਾਵਟ ਦਰਜ ਕੀਤੀ ਗਈ। ਇਸ ਕਾਰਨ ਇਹ ਕੀਮਤੀ ਚਿੱਟੀ ਧਾਤੂ 64 ਹਜ਼ਾਰ ਰੁਪਏ ਪ੍ਰਤੀ ਕਿੱਲੋ ਤੋਂ ਹੇਠਾਂ ਪੁੱਜ ਗਈ। ਦਿੱਲੀ ਸਰਾਫਾ ਬਾਜ਼ਾਰ 'ਚ ਬੁੱਧਵਾਰ ਨੂੰ ਚਾਂਦੀ ਦੀ ਕੀਮਤ 654 ਰੁਪਏ ਦੀ ਗਿਰਾਵਟ ਨਾਲ 63,489 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ। ਇਸ ਨਾਲ ਹੀ ਕੌਮਾਂਤਰੀ ਬਾਜ਼ਾਰ 'ਚ ਚਾਂਦੀ ਦੀ ਕੀਮਤ 'ਚ ਗਿਰਾਵਟ ਆਈ ਅਤੇ ਇਹ 23.94 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।
    Published by:Krishan Sharma
    First published: