• Home
  • »
  • News
  • »
  • lifestyle
  • »
  • BUSINESS IDEA BECOME IRCTC AGENT BUSINESS WITH LOW INVESTMENT GH AP AS

IRCTC ਦੇ ਨਾਲ ਸ਼ੁਰੂ ਕਰੋ Business, ਸਲਾਨਾ 9 ਲੱਖ ਰੁਪਏ ਕਮਾਉਣ ਦਾ ਮੌਕਾ

ਜੇਕਰ ਤੁਸੀਂ ਇਕ ਸਾਲ ਲਈ ਏਜੰਟ ਬਣਨਾ ਚਾਹੁੰਦੇ ਹੋ ਤਾਂ IRCTC ਨੂੰ 3,999 ਰੁਪਏ ਫੀਸ ਦੇਣੀ ਪਵੇਗੀ, ਜਦਕਿ ਦੋ ਸਾਲਾਂ ਦਾ ਚਾਰਜ 6,999 ਰੁਪਏ ਹੈ। ਦੂਜੇ ਪਾਸੇ ਏਜੰਟ ਦੇ ਤੌਰ ਤੇ ਮਹੀਨੇ ਚ 100 ਟਿਕਟਾਂ ਬੁੱਕ ਕਰਨ ਤੇ 100 ਰੁਪਏ ਪ੍ਰਤੀ ਟਿਕਟ ਫੀਸ ਦੇਣੀ ਪਵੇਗੀ, ਜਦਕਿ ਇਕ ਮਹੀਨੇ ਵਿਚ 101 ਤੋਂ 300 ਟਿਕਟਾਂ ਬੁੱਕ ਕਰਨ ਲਈ 8 ਰੁਪਏ ਪ੍ਰਤੀ ਟਿਕਟ ਅਤੇ ਇਕ ਮਹੀਨੇ ਵਿਚ 300 ਤੋਂ ਵੱਧ ਟਿਕਟਾਂ ਬੁੱਕ ਕਰਨ ਲਈ 5 ਰੁਪਏ ਪ੍ਰਤੀ ਟਿਕਟ ਦੀ ਫੀਸ ਦੇਣ ਦੀ ਲੋੜ ਹੁੰਦੀ ਹੈ।

IRCTC ਦੇ ਨਾਲ ਸ਼ੁਰੂ ਕਰੋ Business, ਸਲਾਨਾ 9 ਲੱਖ ਰੁਪਏ ਕਮਾਉਣ ਦਾ ਮੌਕਾ

  • Share this:
ਕੀ ਤੁਸੀਂ ਆਪਣੇ ਕੰਮ ਦੇ ਨਾਲ ਨਾਲ ਵਧੇਰੇ ਪੈਸਾ ਕਮਾਉਣਾ ਚਾਹੁੰਦੇ ਹੋ? ਜੇ ਅਜਿਹਾ ਹੈ, ਤਾਂ ਅੱਜ ਅਸੀਂ ਤੁਹਾਡੇ ਲਈ ਇੱਕ ਅਜਿਹਾ ਹੀ Business Idea ਲੈ ਕੇ ਆਏ ਹਾਂ ਜੋ ਤੁਹਾਨੂੰ ਪ੍ਰਤੀ ਮਹੀਨਾ ₹80,000 ਤੱਕ ਕਮਾਉਣ ਦਾ ਮੌਕਾ ਦੇਵੇਗਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਹੈ ਅਤੇ ਤੁਹਾਨੂੰ ਰੇਲਵੇ ਨਾਲ ਮਿਲ ਕੇ ਇਹ ਕਾਰੋਬਾਰ ਕਰਨਾ ਪਵੇਗਾ।

ਭਾਰਤੀ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (IRCTC) ਰੇਲਵੇ ਲਈ ਟਿਕਟ ਬੁਕਿੰਗ, ਰੇਲ ਗੱਡੀਆਂ ਵਿੱਚ ਭੋਜਨ ਪ੍ਰਦਾਨ ਕਰਨ ਵਰਗੀਆਂ ਕਈ ਸਹੂਲਤਾਂ ਪ੍ਰਦਾਨ ਕਰਦੀ ਹੈ। ਤੁਹਾਨੂੰ IRCTC ਲਈ ਇੱਕ ਆਨਲਾਈਨ ਟਿਕਟ ਬੁਕਿੰਗ ਏਜੰਟ (online ticket booking agent) ਹੋਣਾ ਚਾਹੀਦਾ ਹੈ। ਇਕ ਅੰਕੜੇ ਅਨੁਸਾਰ ਰੇਲਵੇ ਦੀਆਂ 55% ਤੋਂ ਵੱਧ ਟਿਕਟਾਂ ਆਨਲਾਈਨ ਬੁੱਕ ਕੀਤੀਆਂ ਜਾਂਦੀਆਂ ਹਨ। ਇਸ ਦਾ ਮਤਲਬ ਇਹ ਹੈ ਕਿ ਰੇਲਵੇ ਦੀਆਂ ਆਨਲਾਈਨ ਟਿਕਟਾਂ ਬੁੱਕ ਕਰਨ ਦੇ ਬਹੁਤ ਸਾਰੇ ਮੌਕੇ ਹਨ।

ਜਿਸ ਤਰ੍ਹਾਂ ਕਲਰਕ ਰੇਲਵੇ ਕਾਊਂਟਰਾਂ 'ਤੇ ਟਿਕਟਾਂ ਕਟਦੇ ਹਨ , ਉਸੇ ਤਰ੍ਹਾਂ ਤੁਹਾਨੂੰ ਵੀ ਯਾਤਰੀਆਂ ਦੀਆਂ ਟਿਕਟਾਂ ਕੱਟਣੀਆਂ ਪੈਣਗੀਆਂ। ਇਹ ਕੰਮ ਨੂੰ ਕਰਨ ਲਈ IRCTC ਤੁਹਾਨੂੰ 80,000 ਰੁਪਏ ਪ੍ਰਤੀ ਮਹੀਨਾ ਤੱਕ ਕਮਾਉਣ ਦਾ ਮੌਕਾ ਦਿੰਦੀ ਹੈ।

ਇੰਝ ਬਣਿਆ ਜਾ ਸਕਦਾ ਹੈ ਏਜੰਟ : ਆਨਲਾਈਨ ਟਿਕਟਾਂ ਵਿੱਚ ਕੱਟਣ ਲਈ, ਤੁਹਾਨੂੰ IRCTC ਦੀ ਵੈੱਬਸਾਈਟ 'ਤੇ ਜਾ ਕੇ ਏਜੰਟ ਬਣਨ ਲਈ ਅਰਜ਼ੀ (IRCTC agent registration) ਲਗਾਉਣੀ ਪਵੇਗੀ । ਫਿਰ ਤੁਸੀਂ ਇੱਕ ਅਧਿਕਾਰਤ ਟਿਕਟ ਬੁਕਿੰਗ ਏਜੰਟ (Ticket booking agent) ਬਣ ਜਾਓਗੇ। ਫਿਰ ਤੁਸੀਂ ਟਿਕਟਾਂ ਬੁੱਕ ਕਰ ਸਕਦੇ ਹੋ। ਏਜੰਟਾਂ ਨੂੰ IRCTC ਤੋਂ ਇੱਕ ਵਧੀਆ ਕਮਿਸ਼ਨ ਮਿਲਦਾ ਹੈ ਜਦੋਂ ਉਹ ਟਿਕਟਾਂ ਬੁੱਕ ਕਰਦੇ ਹਨ।

ਇੰਝ ਹੋਵੇਗੀ ਕਮਾਈ : ਕਿਸੇ ਵੀ ਯਾਤਰੀ ਲਈ ਇੱਕ ਨੌਨ-ਏਸੀ ਕੋਚ ਟਿਕਟ ਬੁਕ ਕਰਨ 'ਤੇ 20 ਰੁਪਏ ਪ੍ਰਤੀ ਟਿਕਟ ਅਤੇ ਏਸੀ ਕਲਾਸ ਦੀ ਟਿਕਟ ਬੁਕ ਕਰਨ 'ਤੇ 40 ਰੁਪਏ ਪ੍ਰਤੀ ਟਿਕਟ ਦਾ ਕਮਿਸ਼ਨ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਟਿਕਟ ਦੀ ਕੀਮਤ ਦਾ ਇਕ ਫੀਸਦੀ ਹਿੱਸਾ ਏਜੰਟ ਨੂੰ ਵੀ ਦਿੱਤਾ ਜਾਂਦਾ ਹੈ। IRCTC ਦਾ ਏਜੰਟ ਬਣਨ ਦਾ ਇੱਕ ਹੋਰ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਟਿਕਟਾਂ ਬੁੱਕ ਕਰਨ ਦੀ ਇਸ ਦੀ ਕੋਈ ਸੀਮਾ ਨਹੀਂ ਹੈ। ਤੁਸੀਂ ਇੱਕ ਮਹੀਨੇ ਵਿੱਚ ਜਿੰਨੀਆਂ ਟਿਕਟਾਂ ਚਾਹੁੰਦੇ ਹੋ ਬੁੱਕ ਕਰ ਸਕਦੇ ਹੋ। ਤੁਹਾਨੂੰ 15 ਮਿੰਟਾਂ ਵਿੱਚ ਤਤਕਾਲ ਟਿਕਟਾਂ ਬੁੱਕ ਕਰਨ ਦਾ ਵਿਕਲਪ ਵੀ ਮਿਲਦਾ ਹੈ। ਇੱਕ ਏਜੰਟ ਵਜੋਂ ਤੁਸੀਂ ਰੇਲ ਗੱਡੀ ਤੋਂ ਇਲਾਵਾ ਘਰੇਲੂ ਅਤੇ ਅੰਤਰਰਾਸ਼ਟਰੀ ਹਵਾਈ ਟਿਕਟਾਂ ਵੀ ਬੁੱਕ ਕਰ ਸਕਦੇ ਹੋ।

ਜੇਕਰ ਤੁਸੀਂ ਇਕ ਸਾਲ ਲਈ ਏਜੰਟ ਬਣਨਾ ਚਾਹੁੰਦੇ ਹੋ ਤਾਂ IRCTC ਨੂੰ 3,999 ਰੁਪਏ ਫੀਸ ਦੇਣੀ ਪਵੇਗੀ, ਜਦਕਿ ਦੋ ਸਾਲਾਂ ਦਾ ਚਾਰਜ 6,999 ਰੁਪਏ ਹੈ। ਦੂਜੇ ਪਾਸੇ ਏਜੰਟ ਦੇ ਤੌਰ ਤੇ ਮਹੀਨੇ ਚ 100 ਟਿਕਟਾਂ ਬੁੱਕ ਕਰਨ ਤੇ 100 ਰੁਪਏ ਪ੍ਰਤੀ ਟਿਕਟ ਫੀਸ ਦੇਣੀ ਪਵੇਗੀ, ਜਦਕਿ ਇਕ ਮਹੀਨੇ ਵਿਚ 101 ਤੋਂ 300 ਟਿਕਟਾਂ ਬੁੱਕ ਕਰਨ ਲਈ 8 ਰੁਪਏ ਪ੍ਰਤੀ ਟਿਕਟ ਅਤੇ ਇਕ ਮਹੀਨੇ ਵਿਚ 300 ਤੋਂ ਵੱਧ ਟਿਕਟਾਂ ਬੁੱਕ ਕਰਨ ਲਈ 5 ਰੁਪਏ ਪ੍ਰਤੀ ਟਿਕਟ ਦੀ ਫੀਸ ਦੇਣ ਦੀ ਲੋੜ ਹੁੰਦੀ ਹੈ।
Published by:Amelia Punjabi
First published: