Home /News /lifestyle /

Business idea: ਕਮਾਉਣਾ ਚਾਹੁੰਦੇ ਹੋ ਮੋਟੀ ਕਮਾਈ, ਤਾਂ ਸ਼ੁਰੂ ਕਰੋ ਪਾਵਰਫੁੱਲ ਕਾਰੋਬਾਰ

ਕੀ ਤੁਸੀਂ ਵਪਾਰ ਕਰਨਾ ਚਾਹੁੰਦੇ ਹੋ? ਇੱਕ ਕਾਰੋਬਾਰ ਜਿਸ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਨਿਵੇਸ਼ ਕਰਨ ਦੀ ਲੋੜ ਨਹੀਂ ਹੈ? ਜੇਕਰ ਤੁਸੀਂ ਅਜਿਹਾ ਸੋਚਦੇ ਹੋ ਤਾਂ ਤੁਹਾਨੂੰ ਬਿਜਲੀ ਤੋਂ ਕਮਾਈ ਦਾ ਕਾਰੋਬਾਰ ਦੱਸਣ ਜਾ ਰਹੇ ਹਾਂ। ਜੀ ਨਹੀਂ, ਇੱਥੇ ਤੁਹਾਨੂੰ ਥਰਮਲ ਪਾਵਰ ਜਾਂ ਕਰੋੜਾਂ ਦੀ ਲਾਗਤ ਨਾਲ ਬਣਨ ਵਾਲੇ ਹਾਈਡਰੋ ਪਾਵਰ ਪਲਾਂਟ ਲਗਾਉਣ ਦਾ ਵਿਚਾਰ ਨਹੀਂ ਦਿੱਤਾ ਜਾ ਰਿਹਾ। ਤੁਹਾਨੂੰ ਬਿਜਲੀ ਉਤਪਾਦਨ ਦੇ ਅਜਿਹੇ ਸਰੋਤ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ, ਜਿਸ ਨੂੰ ਤੁਸੀਂ 1 ਲੱਖ ਰੁਪਏ ਦੀ ਲਾਗਤ ਨਾਲ ਸਥਾਪਿਤ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਇਸ ਅਨੋਖੇ ਕਾਰੋਬਾਰ ਬਾਰੇ।

ਹੋਰ ਪੜ੍ਹੋ ...
  • Share this:

ਜਿਸ ਕਾਰੋਬਾਰ ਬਾਰੇ ਇੱਥੇ ਜਾਣਕਾਰੀ ਦਿੱਤੀ ਜਾ ਰਹੀ ਹੈ ਉਹ ਸੋਲਰ ਪਾਵਰ (Solar Power) ਹੈ। ਦਰਅਸਲ, ਦੇਸ਼ ਭਰ ਵਿੱਚ ਸੋਲਰ ਪੈਨਲਾਂ ਦੀ ਮੰਗ ਤੇਜ਼ੀ ਨਾਲ ਵੱਧ ਰਹੀ ਹੈ। ਕੇਂਦਰ ਸਰਕਾਰ ਸੋਲਰ ਪਾਵਰ ਯੋਜਨਾ (Solar Power Scheme) ਨੂੰ ਵੀ ਉਤਸ਼ਾਹਿਤ ਕਰ ਰਹੀ ਹੈ।

ਇੰਨਾ ਹੀ ਨਹੀਂ, ਬੈਂਕ ਸੋਲਰ ਪੈਨਲਾਂ ਲਈ ਆਸਾਨ ਕਿਸ਼ਤਾਂ 'ਤੇ ਲੋਨ ਵੀ ਮੁਹੱਈਆ ਕਰਵਾ ਰਹੇ ਹਨ। ਇਸ ਲਈ ਸਬਸਿਡੀ ਵੀ ਉਪਲਬਧ ਹੈ। ਤੁਸੀਂ ਵੀ ਆਪਣੇ ਘਰ ਦੀ ਖਾਲੀ ਛੱਤ 'ਤੇ ਸੋਲਰ ਪੈਨਲ ਲਗਾ ਕੇ ਚੰਗੀ ਕਮਾਈ ਕਰ ਸਕਦੇ ਹੋ।

ਤੁਸੀਂ ਸੂਰਜੀ ਊਰਜਾ ਰਾਹੀਂ ਬਿਜਲੀ ਪੈਦਾ ਕਰ ਸਕਦੇ ਹੋ ਅਤੇ ਇਸਨੂੰ ਵੇਚ ਸਕਦੇ ਹੋ। ਇਕ ਅੰਦਾਜ਼ੇ ਮੁਤਾਬਕ ਇਸ ਕਾਰੋਬਾਰ ਤੋਂ ਤੁਸੀਂ ਹਰ ਮਹੀਨੇ 30 ਹਜ਼ਾਰ ਰੁਪਏ ਤੋਂ ਲੈ ਕੇ 1 ਲੱਖ ਰੁਪਏ ਤੱਕ ਕਮਾ ਸਕਦੇ ਹੋ।

ਪ੍ਰਤੀ ਯੂਨਿਟ ਦੇ ਹਿਸਾਬ ਨਾਲ ਮਿਲੇਗੀ ਰਕਮ

ਵੱਡੇ ਪੱਧਰ 'ਤੇ ਸੋਲਰ ਪੈਨਲ ਲਗਾਉਣ ਲਈ, ਤੁਹਾਨੂੰ ਸਥਾਨਕ ਪਾਵਰ ਕੰਪਨੀਆਂ ਤੋਂ ਟਾਈ-ਅੱਪ ਦੇ ਨਾਲ ਲਾਇਸੈਂਸ ਲੈਣਾ ਹੋਵੇਗਾ। ਬਿਜਲੀ ਕੰਪਨੀਆਂ ਨਾਲ ਬਿਜਲੀ ਖਰੀਦ ਸਮਝੌਤੇ 'ਤੇ ਦਸਤਖਤ ਕਰਨ ਤੋਂ ਬਾਅਦ, ਤੁਹਾਨੂੰ ਸੋਲਰ ਪਲਾਂਟ ਲਗਾਉਣ ਲਈ 60-80 ਹਜ਼ਾਰ ਰੁਪਏ ਪ੍ਰਤੀ ਕਿਲੋਵਾਟ ਦਾ ਨਿਵੇਸ਼ ਕਰਨਾ ਹੋਵੇਗਾ।

ਕੇਂਦਰ ਸਰਕਾਰ ਦਾ ਨਵਾਂ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ ਰੂਫਟਾਪ ਸੋਲਰ ਪਲਾਂਟ ਲਗਾਉਣ ਲਈ 30 ਫੀਸਦੀ ਸਬਸਿਡੀ ਦਿੰਦਾ ਹੈ। ਬਿਨਾਂ ਸਬਸਿਡੀ ਦੇ ਸੋਲਰ ਪੈਨਲ ਲਗਾਉਣ 'ਤੇ ਲਗਭਗ 1 ਲੱਖ ਰੁਪਏ ਦਾ ਖਰਚਾ ਆਉਂਦਾ ਹੈ।

ਸੋਲਰ ਪਲਾਂਟਾਂ ਤੋਂ ਬਿਜਲੀ ਵੇਚ ਕੇ ਤੁਹਾਨੂੰ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਪੈਸੇ ਮਿਲਣਗੇ। ਤੁਸੀਂ ਇਸ ਨੂੰ ਪਾਵਰ ਗਰਿੱਡ ਨਾਲ ਜੋੜ ਕੇ ਰਾਜ ਸਰਕਾਰ ਨੂੰ ਬਿਜਲੀ ਵੇਚ ਸਕਦੇ ਹੋ। ਬਦਲੇ ਵਿੱਚ, ਸਰਕਾਰ ਤੁਹਾਨੂੰ ਚੰਗੀ ਰਕਮ ਦੇਵੇਗੀ।

ਇੱਥੇ ਸੰਪਰਕ ਕਰੋ

ਤੁਸੀਂ ਸੋਲਰ ਪੈਨਲ ਖਰੀਦਣ ਲਈ ਰਾਜ ਸਰਕਾਰ ਦੀ ਰਿਨਊਬਲ ਐਨਰਜੀ ਡਿਵੈਲਪਮੈਂਟ ਅਥਾਰਟੀ (Renewable Energy Development Authority) ਨਾਲ ਸੰਪਰਕ ਕਰ ਸਕਦੇ ਹੋ। ਇਸ ਦੇ ਲਈ ਹਰ ਰਾਜ ਦੇ ਵੱਡੇ ਸ਼ਹਿਰਾਂ ਵਿੱਚ ਦਫ਼ਤਰ ਬਣਾਏ ਗਏ ਹਨ। ਇਸ ਤੋਂ ਇਲਾਵਾ ਪ੍ਰਾਈਵੇਟ ਕੰਪਨੀਆਂ ਅਤੇ ਡੀਲਰਾਂ ਕੋਲ ਸੋਲਰ ਪੈਨਲ ਵੀ ਉਪਲਬਧ ਹਨ।

ਇਸਦੇ ਲਈ, ਤੁਹਾਨੂੰ ਆਪਣੇ ਲੋਨ ਲਈ ਅਥਾਰਟੀ ਨਾਲ ਪਹਿਲਾਂ ਹੀ ਸੰਪਰਕ ਕਰਨਾ ਹੋਵੇਗਾ। ਸਬਸਿਡੀ ਲਈ ਅਥਾਰਟੀ ਤੋਂ ਫਾਰਮ ਵੀ ਉਪਲਬਧ ਹੋਵੇਗਾ। ਜੇਕਰ ਤੁਸੀਂ ਛੱਤ 'ਤੇ 2 ਕਿਲੋਵਾਟ ਦਾ ਸੋਲਰ ਪੈਨਲ ਲਗਾਉਂਦੇ ਹੋ, ਤਾਂ ਦਿਨ ਵਿੱਚ 10 ਘੰਟੇ ਧੁੱਪ ਰਹਿਣ ਦੀ ਸਥਿਤੀ ਵਿੱਚ, ਇਹ ਲਗਭਗ 10 ਯੂਨਿਟ ਬਿਜਲੀ ਪੈਦਾ ਕਰੇਗਾ। ਮਹੀਨੇ ਦੇ ਹਿਸਾਬ ਨਾਲ 2 ਕਿਲੋਵਾਟ ਦਾ ਸੋਲਰ ਪੈਨਲ ਲਗਭਗ 300 ਯੂਨਿਟ ਬਿਜਲੀ ਪੈਦਾ ਕਰੇਗਾ।

ਮੈਂਟੇਨੈਂਸ ਦੀ ਲਾਗਤ ਨਾ-ਮਾਤਰ

ਵਿੱਤ ਮੰਤਰਾਲੇ ਨੇ ਸਾਰੇ ਬੈਂਕਾਂ ਨੂੰ ਸੋਲਰ ਪੈਨਲ ਪਲਾਂਟਾਂ ਲਈ ਕਰਜ਼ਾ ਦੇਣ ਲਈ ਕਿਹਾ ਹੈ। ਪਹਿਲਾਂ ਬੈਂਕ ਸੋਲਰ ਪਲਾਂਟਾਂ ਲਈ ਕਰਜ਼ਾ ਨਹੀਂ ਦਿੰਦੇ ਸਨ। ਸੋਲਰ ਪੈਨਲਾਂ ਦੀ ਉਮਰ 25 ਸਾਲ ਤੱਕ ਹੁੰਦੀ ਹੈ। ਸੋਲਰ ਪੈਨਲਾਂ ਵਿੱਚ ਮੈਂਟੇਨੈਂਸ ਦੀ ਲਾਗਤ ਨਾ-ਮਾਤਰ ਹੋਵੇਗੀ।

ਜੀ ਹਾਂ, ਇਨ੍ਹਾਂ ਦੀ ਬੈਟਰੀ ਨੂੰ 10 ਸਾਲਾਂ 'ਚ ਬਦਲਣਾ ਹੋਵੇਗਾ। ਹਰੇਕ ਪਲਾਂਟ ਦੀ ਸਮਰੱਥਾ 1 ਕਿਲੋਵਾਟ ਤੋਂ 500 ਕਿਲੋਵਾਟ ਹੋਵੇਗੀ। 1 ਕਿਲੋਵਾਟ ਸਮਰੱਥਾ ਵਾਲੇ ਸੋਲਰ ਪੈਨਲ ਨਾਲ ਘਰ ਦਾ ਬਿਜਲੀ ਖਰਚਾ ਆਸਾਨੀ ਨਾਲ ਪੂਰਾ ਕੀਤਾ ਜਾ ਸਕਦਾ ਹੈ।

ਇਸ ਦੇ ਨਾਲ ਹੀ ਜੇਕਰ ਏਅਰ ਕੰਡੀਸ਼ਨਰ ਚਲਾਉਣਾ ਹੈ ਤਾਂ 2 ਕਿਲੋਵਾਟ ਦਾ ਸੋਲਰ ਪੈਨਲ ਲਗਾਉਣਾ ਹੋਵੇਗਾ। ਤੁਸੀਂ ਵਾਧੂ ਬਿਜਲੀ ਵੇਚ ਕੇ ਕਮਾ ਸਕਦੇ ਹੋ।

Published by:rupinderkaursab
First published:

Tags: Business, Business idea, Investment, Solar power