Home /News /lifestyle /

Business Idea: 50 ਹਜ਼ਾਰ 'ਚ ਸ਼ੁਰੂ ਕਰੋ ਇਹ ਕਾਰੋਬਾਰ, ਸਰਕਾਰ ਤੋਂ ਮਿਲੇਗੀ ਸਬਸਿਡੀ, ਹੋਵੇਗੀ 1 ਲੱਖ ਤੱਕ ਦੀ ਕਮਾਈ

Business Idea: 50 ਹਜ਼ਾਰ 'ਚ ਸ਼ੁਰੂ ਕਰੋ ਇਹ ਕਾਰੋਬਾਰ, ਸਰਕਾਰ ਤੋਂ ਮਿਲੇਗੀ ਸਬਸਿਡੀ, ਹੋਵੇਗੀ 1 ਲੱਖ ਤੱਕ ਦੀ ਕਮਾਈ

50 ਹਜ਼ਾਰ 'ਚ ਸ਼ੁਰੂ ਕਰੋ ਇਹ ਕਾਰੋਬਾਰ, ਸਰਕਾਰ ਤੋਂ ਮਿਲੇਗੀ ਸਬਸਿਡੀ, ਹੋਵੇਗੀ 1 ਲੱਖ ਤੱਕ ਦੀ ਕਮਾਈ

50 ਹਜ਼ਾਰ 'ਚ ਸ਼ੁਰੂ ਕਰੋ ਇਹ ਕਾਰੋਬਾਰ, ਸਰਕਾਰ ਤੋਂ ਮਿਲੇਗੀ ਸਬਸਿਡੀ, ਹੋਵੇਗੀ 1 ਲੱਖ ਤੱਕ ਦੀ ਕਮਾਈ

ਜੇਕਰ ਤੁਸੀਂ ਛੋਟੇ ਪੱਧਰ ਯਾਨੀ 1500 ਮੁਰਗੀਆਂ ਤੋਂ ਲੇਅਰ ਫਾਰਮਿੰਗ ਸ਼ੁਰੂ ਕਰਦੇ ਹੋ, ਤਾਂ ਤੁਸੀਂ ਪ੍ਰਤੀ ਮਹੀਨਾ 50 ਹਜ਼ਾਰ ਤੋਂ 1 ਲੱਖ ਰੁਪਏ ਕਮਾ ਸਕਦੇ ਹੋ ਅਤੇ ਜੇਕਰ ਤੁਸੀਂ ਇਸ ਕਾਰੋਬਾਰ ਨੂੰ ਕਿਸੇ ਵੱਡੇ ਲੇਵੇਲ 'ਤੇ ਲੈ ਕੇ ਜਾਣਾ ਚਾਹੁੰਦੇ ਹੋ, ਤਾਂ ਇਸਦੀ ਕੀਮਤ 1.5 ਲੱਖ ਤੋਂ 3.5 ਲੱਖ ਰੁਪਏ ਦੇ ਵਿਚਕਾਰ ਹੈ।

ਹੋਰ ਪੜ੍ਹੋ ...
  • Share this:
ਜੇਕਰ ਤੁਸੀਂ ਵੀ ਆਪਣੀ ਨੌਕਰੀ ਤੋਂ ਅਲਾਵਾ ਕੋਈ ਕਾਰੋਬਾਰ ਕਰਨ ਬਾਰੇ ਸੋਚ ਰਹੇ ਹੋ ਤਾਂ ਅਸੀਂ ਤੁਹਾਡੇ ਲਈ ਇਕ ਕੰਮ ਦੀ ਖਬਰ ਲੈ ਕੇ ਆਏ ਹਾਂ। ਜੇਕਰ ਤੁਸੀਂ ਖੇਤੀ ਵਿੱਚ ਆਪਣੀ ਕਿਸਮਤ ਅਜ਼ਮਾਉਣਾ ਚਾਹੁੰਦੇ ਹੋ, ਤਾਂ ਬਹੁਤ ਸਾਰੇ ਵਿਕਲਪ ਹਨ ਜੋ ਤੁਹਾਨੂੰ ਮੁਨਾਫੇ ਦੀ ਗਰੰਟੀ ਦਿੰਦੇ ਹਨ। ਇਨ੍ਹਾਂ ਵਿੱਚੋਂ ਇੱਕ ਹੈ ਪੋਲਟਰੀ ਫਾਰਮਿੰਗ ਦਾ ਕਾਰੋਬਾਰ, ਜੋ ਕਿ ਅੱਜਕਲ੍ਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜੇਕਰ ਤੁਸੀਂ ਛੋਟੇ ਪੱਧਰ 'ਤੇ ਪੋਲਟਰੀ ਫਾਰਮ ਸ਼ੁਰੂ ਕਰਨਾ ਚਾਹੁੰਦੇ ਹੋ, ਤਾਂ ਇਸ 'ਤੇ ਘੱਟੋ-ਘੱਟ 50,000 ਤੋਂ 1.5 ਲੱਖ ਰੁਪਏ ਤੱਕ ਦਾ ਖਰਚਾ ਆਵੇਗਾ।

ਜੇਕਰ ਤੁਸੀਂ ਛੋਟੇ ਪੱਧਰ ਯਾਨੀ 1500 ਮੁਰਗੀਆਂ ਤੋਂ ਲੇਅਰ ਫਾਰਮਿੰਗ ਸ਼ੁਰੂ ਕਰਦੇ ਹੋ, ਤਾਂ ਤੁਸੀਂ ਪ੍ਰਤੀ ਮਹੀਨਾ 50 ਹਜ਼ਾਰ ਤੋਂ 1 ਲੱਖ ਰੁਪਏ ਕਮਾ ਸਕਦੇ ਹੋ ਅਤੇ ਜੇਕਰ ਤੁਸੀਂ ਇਸ ਕਾਰੋਬਾਰ ਨੂੰ ਕਿਸੇ ਵੱਡੇ ਲੇਵੇਲ 'ਤੇ ਲੈ ਕੇ ਜਾਣਾ ਚਾਹੁੰਦੇ ਹੋ, ਤਾਂ ਇਸਦੀ ਕੀਮਤ 1.5 ਲੱਖ ਤੋਂ 3.5 ਲੱਖ ਰੁਪਏ ਦੇ ਵਿਚਕਾਰ ਹੈ। ਪੋਲਟਰੀ ਦਾ ਕਾਰੋਬਾਰ ਸ਼ੁਰੂ ਕਰਨ ਲਈ ਕਈ ਵਿੱਤੀ ਸੰਸਥਾਵਾਂ ਤੋਂ ਵਪਾਰਕ ਲੋਨ ਵੀ ਲਿਆ ਜਾ ਸਕਦਾ ਹੈ। ਪੋਲਟਰੀ ਫਾਰਮ ਕਾਰੋਬਾਰੀ ਕਰਜ਼ੇ 'ਤੇ ਸਬਸਿਡੀ ਕਰੀਬ 25 ਫੀਸਦੀ ਹੈ।

ਇਸ ਦੇ ਨਾਲ ਹੀ ਐਸਸੀ ਐਸਟੀ ਵਰਗ ਨੂੰ ਮਿਲਣ ਵਾਲੀ ਇਹ ਸਬਸਿਡੀ 35 ਫੀਸਦੀ ਤੱਕ ਹੋ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਕਾਰੋਬਾਰ ਦੀ ਖਾਸੀਅਤ ਇਹ ਹੈ ਕਿ ਇਸ ਵਿੱਚ ਕੁਝ ਰਕਮ ਨਿਵੇਸ਼ ਕਰਨੀ ਪੈਂਦੀ ਹੈ ਅਤੇ ਬਾਕੀ ਬੈਂਕ ਤੋਂ ਲੋਨ ਮਿਲਦਾ ਹੈ। ਜੇਕਰ ਤੁਸੀਂ ਦਿਮਾਗ ਨਾਲ ਪੈਸਾ ਲਾਓ ਤਾਂ ਕਮਾਈ ਚੰਗੀ ਹੋ ਸਕਦੀ ਹੈ, ਪਰ ਇਸ ਕਾਰੋਬਾਰ ਵਿੱਚ ਆਪਣਾ ਹੱਥ ਅਜ਼ਮਾਉਣ ਤੋਂ ਪਹਿਲਾਂ, ਸਹੀ ਟ੍ਰੇਨਿੰਗ ਲੈਣੀ ਜ਼ਰੂਰੀ ਹੈ। ਜੇਕਰ 1500 ਮੁਰਗੀਆਂ ਦੇ ਟੀਚੇ ਤੋਂ ਕੰਮ ਸ਼ੁਰੂ ਕਰਨਾ ਹੈ ਤਾਂ 10 ਫੀਸਦੀ ਹੋਰ ਮੁਰਗੀਆਂ ਖਰੀਦਣੀਆਂ ਪੈਣਗੀਆਂ। ਕਿਉਂਕਿ ਬੇਮੌਸਮੀ ਬਿਮਾਰੀ ਕਾਰਨ ਮੁਰਗੀਆਂ ਦੇ ਮਰਨ ਦਾ ਖ਼ਤਰਾ ਰਹਿੰਦਾ ਹੈ।

ਆਂਡਿਆਂ ਤੋਂ ਵੀ ਜ਼ਬਰਦਸਤ ਕਮਾਈ ਹੋਵੇਗੀ : ਜੇਕਰ ਤੁਸੀਂ ਪੋਲਟਰੀ ਫਾਰਮ ਦਾ ਬਿਜ਼ਨੇਸ ਸ਼ੁਰੂ ਕਰਦੇ ਹੋ ਤਾਂ ਤੁਸੀਂ ਆਂਡਾ ਵੇਚ ਕੇ ਵੀ ਜ਼ਬਰਦਸਤ ਕਮਾਈ ਕਰ ਸਕਦੇ ਹੋ। ਤੁਸੀਂ ਜਾਣਦੇ ਹੀ ਹੋ ਕਿ ਦੇਸ਼ 'ਚ ਅੰਡੇ ਦੀਆਂ ਕੀਮਤਾਂ ਵਧਣੀਆਂ ਸ਼ੁਰੂ ਹੋ ਗਈਆਂ ਹਨ। ਅਕਤੂਬਰ ਦੀ ਸ਼ੁਰੂਆਤ ਤੋਂ ਹੀ ਆਂਡਾ 7 ਰੁਪਏ ਵਿੱਚ ਵਿਕ ਰਿਹਾ ਹੈ। ਇਹੀ ਕਾਰਨ ਹੈ ਕਿ ਆਂਡੇ ਦੀ ਕੀਮਤ ਵਧਣ ਨਾਲ ਮੁਰਗੀ ਵੀ ਕੀਮਤੀ ਹੋ ਗਈ ਹੈ। ਇਸ ਲਈ ਇਹ ਕਾਰੋਬਾਰ ਤੁਹਾਨੂੰ ਮਾਲਾਮਾਲ ਕਰ ਸਕਦਾ ਹੈ।
Published by:Amelia Punjabi
First published:

Tags: Business, Business idea, Businessman, Centre govt, Investment, MONEY, Startup ideas, Systematic investment plan

ਅਗਲੀ ਖਬਰ