
Business Ideas: ਘੱਟ ਪੈਸਿਆਂ ਨਾਲ ਸ਼ੁਰੂ ਕਰੋ ਇਹ ਕਾਰੋਬਾਰ, ਹੋਵੇਗੀ ਲੱਖਾਂ ਦੀ ਕਮਾਈ
ਕਹਿੰਦੇ ਹਨ ਕਿ ਆਪਣੇ ਕੰਮ ਵਰਗੀ ਮੌਜ ਹੋਰ ਕਿਸੇ ਕੰਮ ਵਿੱਚ ਨਹੀਂ ਹੁੰਦੀ। ਅੱਜਕੱਲ੍ਹ ਨੌਜਵਾਨਾਂ ਦੀ ਰੁਚੀ ਨੌਕਰੀ ਨਾਲੋਂ ਵਪਾਰ ਵੱਲ ਜ਼ਿਆਦਾ ਦੇਖੀ ਜਾ ਰਹੀ ਹੈ। ਕਰੋਨਾ ਦੇ ਦੌਰ ਵਿੱਚ ਬਹੁਤ ਸਾਰੇ ਪੜ੍ਹੇ-ਲਿਖੇ ਲੋਕ ਖੇਤੀ ਵੱਲ ਮੁੜ ਰਹੇ ਹਨ।
ਜੇਕਰ ਤੁਸੀਂ ਵੀ ਖੇਤੀ ਰਾਹੀਂ ਚੰਗਾ ਪੈਸਾ ਕਮਾਉਣਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਅਜਿਹੇ ਉਤਪਾਦ ਦਾ ਨਾਂ ਦੱਸਾਂਗੇ, ਜਿਸ ਦੀ ਮੰਗ ਸਾਰਾ ਸਾਲ ਬਣੀ ਰਹਿੰਦੀ ਹੈ। ਅੱਜ ਅਸੀਂ ਤੁਹਾਨੂੰ ਜੀਰੇ ਦੀ ਖੇਤੀ ਬਾਰੇ ਦੱਸ ਰਹੇ ਹਾਂ। ਜੀਰਾ ਆਮ ਤੌਰ 'ਤੇ ਭਾਰਤ ਦੀਆਂ ਸਾਰੀਆਂ ਰਸੋਈਆਂ ਵਿੱਚ ਪਾਇਆ ਜਾਂਦਾ ਹੈ। ਜੀਰੇ 'ਚ ਕਈ ਔਸ਼ਧੀ ਗੁਣ ਵੀ ਪਾਏ ਜਾਂਦੇ ਹਨ, ਜਿਸ ਕਾਰਨ ਇਸ ਦੀ ਮੰਗ ਦੁੱਗਣੀ ਹੋ ਜਾਂਦੀ ਹੈ।
ਸਭ ਤੋਂ ਪਹਿਲਾਂ ਜੀਰੇ ਦੀਆਂ ਵਧੀਆ ਕਿਸਮਾਂ ਬਾਰੇ ਜਾਣ ਲਓ : ਜੀਰੇ ਦੀਆਂ ਚੰਗੀਆਂ ਕਿਸਮਾਂ ਵਿੱਚੋਂ ਤਿੰਨ ਕਿਸਮਾਂ ਦੇ ਨਾਂ ਪ੍ਰਮੁੱਖ ਹਨ। RZ 19 ਅਤੇ 209, RZ 223 ਅਤੇ GC 1-2-3 ਕਿਸਮਾਂ ਚੰਗੀਆਂ ਮੰਨੀਆਂ ਜਾਂਦੀਆਂ ਹਨ। ਇਨ੍ਹਾਂ ਕਿਸਮਾਂ ਦੇ ਬੀਜ 120-125 ਦਿਨਾਂ ਵਿੱਚ ਪੱਕ ਜਾਂਦੇ ਹਨ। ਇਨ੍ਹਾਂ ਕਿਸਮਾਂ ਦਾ ਔਸਤ ਝਾੜ 510 ਤੋਂ 530 ਕਿਲੋ ਪ੍ਰਤੀ ਹੈਕਟੇਅਰ ਹੈ। ਇਸ ਲਈ ਇਨ੍ਹਾਂ ਕਿਸਮਾਂ ਨੂੰ ਉਗਾ ਕੇ ਚੰਗੀ ਆਮਦਨ ਹਾਸਲ ਕੀਤੀ ਜਾ ਸਕਦੀ ਹੈ।
ਇੰਝ ਕੀਤੀ ਜਾਂਦੀ ਹੈ ਜੀਰੇ ਦੀ ਖੇਤੀ : ਰੇਤਲੀ ਦੋਮਟ ਮਿੱਟੀ ਜੀਰੇ ਦੀ ਕਾਸ਼ਤ ਲਈ ਬਿਹਤਰ ਮੰਨੀ ਜਾਂਦੀ ਹੈ। ਅਜਿਹੀ ਮਿੱਟੀ ਵਿੱਚ ਜੀਰੇ ਦੀ ਕਾਸ਼ਤ ਆਸਾਨੀ ਨਾਲ ਕੀਤੀ ਜਾ ਸਕਦੀ ਹੈ। ਬਿਜਾਈ ਤੋਂ ਪਹਿਲਾਂ ਜ਼ਰੂਰੀ ਹੈ ਕਿ ਖੇਤ ਦੀ ਤਿਆਰੀ ਚੰਗੀ ਤਰ੍ਹਾਂ ਕਰ ਲਈ ਜਾਵੇ। ਇਸ ਦੇ ਲਈ ਖੇਤ ਨੂੰ ਚੰਗੀ ਤਰ੍ਹਾਂ ਨਾਲ ਵਾਹੁਣਾ ਚਾਹੀਦਾ ਹੈ ਅਤੇ ਚੰਗੀ ਤਰ੍ਹਾਂ ਚੂਰ ਚੂਰ ਕਰਨਾ ਚਾਹੀਦਾ ਹੈ। ਜਿਸ ਖੇਤ ਵਿੱਚ ਜੀਰਾ ਬੀਜਿਆ ਜਾਣਾ ਹੈ, ਉਸ ਖੇਤ ਵਿੱਚੋਂ ਨਦੀਨਾਂ ਨੂੰ ਹਟਾ ਕੇ ਸਾਫ਼ ਕਰ ਦੇਣਾ ਚਾਹੀਦਾ ਹੈ।
ਇੰਨੀ ਹੋਵੇਗੀ ਕਮਾਈ : ਹੁਣ ਝਾੜ ਅਤੇ ਇਸ ਤੋਂ ਕਮਾਈ ਦੀ ਗੱਲ ਕਰੀਏ ਤਾਂ ਜੀਰੇ ਦਾ ਔਸਤ ਝਾੜ 7-8 ਕੁਇੰਟਲ ਬੀਜ ਪ੍ਰਤੀ ਹੈਕਟੇਅਰ ਬਣਦਾ ਹੈ। ਜੀਰੇ ਦੀ ਕਾਸ਼ਤ 'ਤੇ ਪ੍ਰਤੀ ਹੈਕਟੇਅਰ 30,000 ਤੋਂ 35,000 ਰੁਪਏ ਖਰਚ ਹੁੰਦੇ ਹਨ। ਜੇਕਰ ਜੀਰੇ ਦੀ ਕੀਮਤ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਲਈ ਜਾਵੇ ਤਾਂ 40000 ਤੋਂ 45000 ਰੁਪਏ ਪ੍ਰਤੀ ਹੈਕਟੇਅਰ ਦਾ ਸ਼ੁੱਧ ਮੁਨਾਫ਼ਾ ਪ੍ਰਾਪਤ ਕੀਤਾ ਜਾ ਸਕਦਾ ਹੈ। ਅਜਿਹੇ 'ਚ ਜੇਕਰ 5 ਏਕੜ 'ਚ ਜੀਰੇ ਦੀ ਖੇਤੀ ਕੀਤੀ ਜਾਵੇ ਤਾਂ 2 ਤੋਂ 2.25 ਲੱਖ ਰੁਪਏ ਦੀ ਆਮਦਨ ਹੋ ਸਕਦੀ ਹੈ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।