ਕੋਰੋਨਾ ਮਹਾਂਮਾਰੀ ਕਾਰਨ ਪਿਛਲੇ ਸਾਲਾਂ ਵਿੱਚ ਲੱਗੇ ਲੌਕਡਾਊਨ ਨੇ ਲੋਕਾਂ ਦੇ ਆਰਥਿਕ ਜੀਵਨ ਨੂੰ ਵੀ ਕਾਫੀ ਪ੍ਰਭਾਵਿਤ ਕੀਤਾ ਹੈ ਜਿਸ ਦੀ ਭਰਪਾਈ ਅਜੇ ਵੀ ਨਹੀਂ ਹੋ ਪਾ ਰਹੀ ਹੈ। ਨੌਕਰੀ ਪੇਸ਼ਾ ਲੋਕਾਂ ਲਈ ਮੁਸ਼ਕਿਲ ਹੋਰ ਵੀ ਵੱਧ ਗਈ ਹੈ ਕਿਉਂਕਿ ਦਫਤਰ ਲੱਗਣੇ ਬੇਸ਼ਕ ਸ਼ੁਰੂ ਹੋ ਗਏ ਨੇ ਪਰ ਮਹਿੰਗਾਈ ਵੀ ਲਗਾਤਾਰ ਵਧਦੀ ਜਾ ਰਹੀ ਹੈ। ਜਿਸ ਕਾਰਨ ਸਿਰਫ ਨੌਕਰੀ ਨਾਲ ਗੁਜਾਰਾ ਨਹੀਂ ਹੋ ਸਕਦਾ।
ਵਾਧੂ ਆਮਦਨ ਲਈ ਕੁਝ ਲੋਕ ਕਾਰੋਬਾਰ ਵਿਚ ਵੀ ਰੁਚੀ ਦਿਖਾ ਰਹੇ ਹਨ। ਅਜਿਹੇ ਲੋਕਾਂ ਲਈ ਸਰਕਾਰ ਵੀ ਸਮੇਂ-ਸਮੇਂ ਤੇ ਮੌਕੇ ਦਿੰਦੀ ਹੈ ਤਾਂ ਜੋ ਲੋਕ ਆਪਣਾ ਘਰ ਵਧੀਆ ਤਰੀਕੇ ਨਾਲ ਚਲਾ ਸਕਨ। ਇਸੇ ਲਈ ਹੁਣ ਘੱਟ ਪੈਸਿਆਂ ਨਾਲ ਵਾਧੂ ਆਮਦਨ ਕਮਾਉਣ ਲਈ ਅਜਿਹੇ ਕਾਰੋਬਾਰ ਬਾਰੇ ਦੱਸਣ ਜਾ ਰਹੇ ਹਾਂ ਜਿਸ ਵਿਚ ਸਰਕਾਰ ਵੀ ਤੁਹਾਡੀ ਮਦਦ ਕਰੇਗੀ। ਇਸ ਕਾਰੋਬਾਰ ਨਾਲ ਤੁਸੀਂ ਹਰ ਮਹੀਨੇ 2 ਲੱਖ ਰੁਪਏ ਤੱਕ ਕਮਾ ਸਕਦੇ ਹੋ।
ਅਸੀਂ ਗੱਲ ਕਰ ਰਹੇ ਹਾਂ ਬੱਕਰੀ ਪਾਲਣ ਦੇ ਧੰਦੇ ਦੀ, ਜੋ ਕਿ ਬੇਹੱਦ ਲਾਹੇਵੰਦ ਧੰਦਾ ਹੈ ਅਤੇ ਭਾਰਤ ਵਿੱਚ ਲੋਕ ਬੱਕਰੀ ਪਾਲਣ ਦੇ ਧੰਦੇ ਤੋਂ ਮੋਟੀ ਕਮਾਈ ਕਰਦੇ ਹਨ।ਤੁਸੀਂ ਇਸ ਕਾਰੋਬਾਰ ਨੂੰ ਘਰ ਬੈਠੇ ਹੀ ਸ਼ੁਰੂ ਕਰ ਸਕਦੇ ਹੋ।
ਤੁਹਾਨੂੰ ਦੱਸ ਦੇਈਏ ਕਿ ਮੌਜੂਦਾ ਸਮੇਂ ਵਿੱਚ ਇਸਨੂੰ ਇੱਕ ਵਪਾਰਕ ਕਾਰੋਬਾਰ ਮੰਨਿਆ ਜਾਂਦਾ ਹੈ, ਜੋ ਕਿਸੇ ਦੇਸ਼ ਦੀ ਆਰਥਿਕਤਾ ਅਤੇ ਪੋਸ਼ਣ ਵਿੱਚ ਬਹੁਤ ਅਹਿਮ ਯੋਗਦਾਨ ਪਾਉਂਦਾ ਹੈ। ਬੱਕਰੀ ਫਾਰਮ ਪੇਂਡੂ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ ਅਤੇ ਬੱਕਰੀ ਪਾਲਣ ਤੋਂ ਦੁੱਧ, ਰੂੜੀ ਤੇ ਬਹੁਤ ਸਾਰੇ ਹੋਰ ਵੀ ਫਾਇਦੇ ਹੁੰਦੇ ਹਨ।
ਸਰਕਾਰ ਦੇਵੇਗੀ 90 ਫੀਸਦੀ ਤੱਕ ਸਬਸਿਡੀ : ਇਸ ਕਾਰੋਬਾਰ ਨੂੰ ਸ਼ੁਰੂ ਕਰਨਾ ਬਹੁਤ ਆਸਾਨ ਹੈ ਅਤੇ ਤੁਸੀਂ ਇਸ ਨੂੰ ਸਰਕਾਰ ਦੀ ਮਦਦ ਨਾਲ ਸ਼ੁਰੂ ਕਰ ਸਕਦੇ ਹੋ। ਪੇਂਡੂ ਖੇਤਰਾਂ ਵਿੱਚ ਪਸ਼ੂ ਪਾਲਣ ਨੂੰ ਉਤਸ਼ਾਹਿਤ ਕਰਨ ਅਤੇ ਸਵੈ-ਰੁਜ਼ਗਾਰ ਨੂੰ ਅਪਣਾਉਣ ਲਈ ਹਰਿਆਣਾ ਸਰਕਾਰ ਪਸ਼ੂ ਮਾਲਕਾਂ ਨੂੰ 90 ਫੀਸਦੀ ਤੱਕ ਸਬਸਿਡੀ ਦੇ ਰਹੀ ਹੈ। ਇੰਨਾ ਹੀ ਨਹੀਂ ਹੋਰ ਰਾਜ ਸਰਕਾਰਾਂ ਵੀ ਸਬਸਿਡੀ ਦਿੰਦੀਆਂ ਹਨ।
ਭਾਰਤ ਸਰਕਾਰ ਪਸ਼ੂ ਪਾਲਣ 'ਤੇ 35% ਤੱਕ ਸਬਸਿਡੀ ਦਿੰਦੀ ਹੈ ਪਰ ਜੇਕਰ ਤੁਹਾਡੇ ਕੋਲ ਬੱਕਰੀ ਪਾਲਣ ਦਾ ਧੰਦਾ ਸ਼ੁਰੂ ਕਰਨ ਲਈ ਪੈਸੇ ਨਹੀਂ ਹਨ ਤਾਂ ਵੀ ਤੁਸੀਂ ਬੈਂਕਾਂ ਤੋਂ ਕਰਜ਼ਾ ਲੈ ਸਕਦੇ ਹੋ। ਨਾਬਾਰਡ ਭਾਵ ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਵੈਲਪਮੈਂਟ ਤੁਹਾਨੂੰ ਬੱਕਰੀ ਪਾਲਣ ਲਈ ਕਰਜ਼ਾ ਦੇਣ ਲਈ ਉਪਲਬਧ ਹੈ।
ਜਾਣੋ ਇਸਦੀ ਕੀਮਤ : ਇਸ ਕਾਰੋਬਾਰ ਨੂੰ ਸ਼ੁਰੂ ਕਰਨ ਲਈ ਤੁਹਾਡੇ ਕੋਲ ਸਥਾਨ, ਫੀਡ, ਤਾਜ਼ੇ ਪਾਣੀ, ਲੋੜੀਂਦੇ ਮਜ਼ਦੂਰਾਂ ਦੀ ਗਿਣਤੀ, ਵੈਟਰਨਰੀ ਸਹਾਇਤਾ, ਮਾਰਕੀਟ ਸੰਭਾਵਨਾ ਅਤੇ ਨਿਰਯਾਤ ਸੰਭਾਵਨਾ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਦੱਸ ਦੇਈਏ ਕਿ ਇਸ ਧੰਦੇ ਵਿੱਚ ਬੱਕਰੀ ਦੇ ਦੁੱਧ ਤੋਂ ਲੈ ਕੇ ਮੀਟ ਤੱਕ ਮੋਟੀ ਕਮਾਈ ਹੁੰਦੀ ਹੈ। ਬਜ਼ਾਰ ਵਿੱਚ ਬੱਕਰੀ ਦੇ ਦੁੱਧ ਦੀ ਕਾਫੀ ਮੰਗ ਹੈ ਤੇ ਨਾਲ ਹੀ ਇਸ ਦੇ ਮੀਟ ਨੂੰ ਸਭ ਤੋਂ ਵਧੀਆ ਮੀਟ ਮੰਨਿਆ ਗਿਆ ਹੈ, ਜਿਸ ਦੀ ਘਰੇਲੂ ਮੰਗ ਬਹੁਤ ਜ਼ਿਆਦਾ ਹੈ। ਹਾਲਾਂਕਿ ਇਹ ਕੋਈ ਨਵਾਂ ਕਾਰੋਬਾਰ ਨਹੀਂ ਹੈ ਅਤੇ ਇਹ ਸਿਲਸਿਲਾ ਪੁਰਾਣੇ ਸਮੇਂ ਤੋਂ ਚੱਲਿਆ ਆ ਰਿਹਾ ਹੈ।
ਕਿੰਨੀ ਹੋਵੇਗੀ ਕਮਾਈ: ਹੁਣ ਜੇਕਰ ਇਸ ਕਾਰੋਬਾਰ ਤੋਂ ਹੋਣ ਵਾਲੀ ਕਮਾਈ ਦੀ ਗਲ ਕਰੀਏ ਤਾਂ ਇਕ ਰਿਪੋਰਟ ਮੁਤਾਬਕ 18 ਮਾਦਾ ਬੱਕਰੀਆਂ ਤੋਂ ਔਸਤਨ 2,16,000 ਰੁਪਏ ਦੀ ਕਮਾਈ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਪੁਰਸ਼ ਵਰਜ਼ਨ ਤੋਂ ਔਸਤਨ 1,98,000 ਰੁਪਏ ਕਮਾਏ ਜਾ ਸਕਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Business, Business idea, Investment, MONEY, Startup ideas, Systematic investment plan