• Home
  • »
  • News
  • »
  • lifestyle
  • »
  • BUSINESS IDEA START THE BUSINESS OF THIS PRODUCT IN THE SUMMER SEASON WILL BE PROFITABLE GH RUP AS

Business Idea: ਗਰਮੀਆਂ ਦੇ ਮੌਸਮ 'ਚ ਸ਼ੁਰੂ ਕਰੋ ਇਸ ਪ੍ਰਾਡਕਟ ਦਾ ਕਾਰੋਬਾਰ, ਹੋਵੇਗਾ ਲਾਭ

Business Idea:  ਗਰਮੀਆਂ ਦੇ ਮੌਸਮ ਵਿੱਚ ਜਦੋਂ ਤੁਹਾਨੂੰ ਕੁੱਝ ਠੰਢਾ ਮਿਲ ਜਾਵੇ ਤਾਂ ਮਨ ਤਰੋ-ਤਾਜ਼ਾ ਹੋ ਜਾਂਦਾ ਹੈ। ਜੇਕਰ ਉਹ ਠੰਢੀ ਚੀਜ਼ ਸਵਾਦ ਦੇ ਨਾਲ-ਨਾਲ ਸਿਹਤ ਲਈ ਵੀ ਚੰਗੀ ਹੈ ਤਾਂ ਉਹ ਹਰੇਕ ਨੂੰ ਪਸੰਦ ਆਵੇਗੀ। ਇੱਥੇ ਅਸੀਂ ਤੁਹਾਨੂੰ ਇੱਕ ਅਜਿਹੇ ਉਤਪਾਦ ਦਾ ਬਿਜ਼ਨੈਸ ਆਈਡੀਆ ਦੇਣ ਜਾ ਰਹੇ ਹਾਂ, ਜਿਸ ਤੋਂ ਤੁਸੀਂ ਗਰਮੀਆਂ ਵਿੱਚ ਚੰਗੀ ਕਮਾਈ ਕਰ ਸਕਦੇ ਹੋ। ਇਹ ਉਤਪਾਦ ਫ੍ਰੋਜ਼ਨ ਯੋਗਰਟ (Frozen Yoghurt) ਹੈ।

Business: ਗਰਮੀਆਂ ਦੇ ਮੌਸਮ 'ਚ ਸ਼ੁਰੂ ਕਰੋ ਇਸ ਪ੍ਰਾਡਕਟ ਦਾ ਕਾਰੋਬਾਰ, ਹੋਵੇਗਾ ਲਾਭ

  • Share this:
Business Idea:  ਗਰਮੀਆਂ ਦੇ ਮੌਸਮ ਵਿੱਚ ਜਦੋਂ ਤੁਹਾਨੂੰ ਕੁੱਝ ਠੰਢਾ ਮਿਲ ਜਾਵੇ ਤਾਂ ਮਨ ਤਰੋ-ਤਾਜ਼ਾ ਹੋ ਜਾਂਦਾ ਹੈ। ਜੇਕਰ ਉਹ ਠੰਢੀ ਚੀਜ਼ ਸਵਾਦ ਦੇ ਨਾਲ-ਨਾਲ ਸਿਹਤ ਲਈ ਵੀ ਚੰਗੀ ਹੈ ਤਾਂ ਉਹ ਹਰੇਕ ਨੂੰ ਪਸੰਦ ਆਵੇਗੀ। ਇੱਥੇ ਅਸੀਂ ਤੁਹਾਨੂੰ ਇੱਕ ਅਜਿਹੇ ਉਤਪਾਦ ਦਾ ਬਿਜ਼ਨੈਸ ਆਈਡੀਆ ਦੇਣ ਜਾ ਰਹੇ ਹਾਂ, ਜਿਸ ਤੋਂ ਤੁਸੀਂ ਗਰਮੀਆਂ ਵਿੱਚ ਚੰਗੀ ਕਮਾਈ ਕਰ ਸਕਦੇ ਹੋ। ਇਹ ਉਤਪਾਦ ਫ੍ਰੋਜ਼ਨ ਯੋਗਰਟ (Frozen Yoghurt) ਹੈ।

ਫ੍ਰੋਜ਼ਨ ਯੋਗਰਟ (Frozen Yoghurt)ਜੋ ਕਿ ਦਹੀਂ ਵਰਗਾ ਲੱਗਦਾ ਹੈ, ਇੱਕ ਉਦਯੋਗਿਕ ਉਤਪਾਦ ਹੈ, ਜਿਸ ਤੋਂ ਤੁਸੀਂ ਕਈ ਅਲੱਗ ਅਲੱਗ ਫਲੇਵਰ ਬਣਾ ਸਕਦੇ ਹੋ। ਸਿਹਤ ਪ੍ਰਤੀ ਲੋਕਾਂ ਦੀ ਜਾਗਰੂਕਤਾ ਕਾਰਨ ਅੱਜ ਇਸ ਦੀ ਮੰਗ ਬਹੁਤ ਜ਼ਿਆਦਾ ਹੈ। ਇਹ ਬਾਜ਼ਾਰ ਵਿੱਚ ਵੱਖ-ਵੱਖ ਫਲੇਵਰਾਂ ਵਿੱਚ ਉਪਲਬਧ ਹੈ। ਲਗਭਗ 100 ਗ੍ਰਾਮ ਦਹੀਂ ਵਿੱਚ ਤੁਹਾਨੂੰ 6 ਗ੍ਰਾਮ ਪ੍ਰੋਟੀਨ ਮਿਲਦਾ ਹੈ। ਇਸ ਦਾ ਮਤਲਬ ਹੈ ਕਿ ਸਵਾਦ ਦੇ ਨਾਲ-ਨਾਲ ਇਹ ਤੁਹਾਡੇ ਸਰੀਰ ਦੀਆਂ ਜ਼ਰੂਰਤਾਂ ਨੂੰ ਵੀ ਪੂਰਾ ਕਰਦਾ ਹੈ।

ਜੇ ਫ੍ਰੋਜ਼ਨ ਯੋਗਰਟ (Frozen Yoghurt) ਦੇ ਨਜ਼ਰੀਏ ਤੋਂ ਦੇਖੀਏ ਤਾਂ ਇਸ ਦਾ ਅਸਲੀ ਉਤਪਾਦ ਦਹੀਂ ਬਹੁਤ ਘੱਟ ਕੀਮਤ 'ਤੇ ਆਸਾਨੀ ਨਾਲ ਮਿਲ ਜਾਂਦਾ ਹੈ। ਆਓ ਦੇਖੀਏ ਕਿ ਤੁਸੀਂ ਇਸ ਕਾਰੋਬਾਰ ਨੂੰ ਕਿਵੇਂ ਸ਼ੁਰੂ ਕਰ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਫੂਡ ਬਿਜ਼ਨੈਸ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇਸ ਨਾਲ ਜੁੜੇ ਕਾਨੂੰਨੀ ਅਤੇ ਆਰਥਿਕ ਪਹਿਲੂਆਂ ਨੂੰ ਸਮਝਣਾ ਚਾਹੀਦਾ ਹੈ, ਜਿਸ ਵਿੱਚ ਟੈਕਸ, ਲੋਨ, ਭੋਜਨ ਸੁਰੱਖਿਆ ਅਤੇ ਹੋਰ ਕਾਨੂੰਨੀ ਪਹਿਲੂ ਸ਼ਾਮਲ ਹਨ।

ਘੱਟ ਨਿਵੇਸ਼ ਕਰ ਕੇ ਮਿਲੇਗਾ ਵਧੇਰੇ ਲਾਭ : ਇਹ ਕਾਰੋਬਾਰ ਸ਼ੁਰੂ ਕਰਨ ਲਈ ਤੁਹਾਨੂੰ ਇੱਕ ਦੁਕਾਨ ਦੀ ਲੋੜ ਪਵੇਗੀ। ਨਾਲ ਹੀ ਇਸ ਦੇ ਅਸਲੀ ਉਤਪਾਦ ਭਾਵ ਦਹੀਂ ਦੀ ਲੋੜ ਪਵੇਗੀ। ਇਸ ਤੋਂ ਇਲਾਵਾ ਤੁਹਾਨੂੰ ਯੋਗਰਟ ਕਾਊਂਟਰ, ਇੰਡਸਟਰੀਅਲ ਮਿਕਸਰ, ਕੈਸ਼ ਕਾਊਂਟਰ, ਫਰਿੱਜ, ਗਾਹਕਾਂ ਦੇ ਬੈਠਣ ਲਈ ਕੁਰਸੀਆਂ, ਮੇਜ਼ ਆਦਿ 'ਤੇ ਖਰਚ ਕਰਨਾ ਹੋਵੇਗਾ। ਇਸ ਦੇ ਨਾਲ ਹੀ, ਜੇਕਰ ਤੁਹਾਡੀ ਦੁਕਾਨ 'ਤੇ ਸੈਲਫ ਸਰਵਿਸ ਹੈ, ਤਾਂ ਤੁਹਾਨੂੰ 1-2 ਤੋਂ ਵੱਧ ਕਰਮਚਾਰੀਆਂ ਦੀ ਲੋੜ ਨਹੀਂ ਪਵੇਗੀ।

ਜੇ ਸੈਲਫ ਸਰਵਿਸ ਨਹੀਂ ਹੈ ਤਾਂ ਕਰਮਚਾਰੀਆਂ ਦੀ ਗਿਣਤੀ 5-6 ਹੋ ਸਕਦੀ ਹੈ। ਤੁਸੀਂ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਵਿਗਿਆਪਨ ਦੀ ਵਰਤੋਂ ਵੀ ਕਰ ਸਕਦੇ ਹੋ। ਕੁੱਲ ਮਿਲਾ ਕੇ, ਤੁਹਾਨੂੰ ਇਸ ਕਾਰੋਬਾਰ ਲਈ ਬਹੁਤ ਘੱਟ ਨਿਵੇਸ਼ ਕਰਨਾ ਪਵੇਗਾ। ਜਿੱਥੋਂ ਤੱਕ ਮੁਨਾਫ਼ੇ ਦੀ ਗੱਲ ਹੈ, ਜੇਕਰ ਇੱਕ ਫਰੋਜ਼ਨ ਯੋਗਰਟ ਦੇ ਕੱਪ ਦੀ ਕੀਮਤ 10 ਰੁਪਏ ਹੈ, ਤਾਂ ਤੁਸੀਂ ਇਸਨੂੰ 40-50 ਰੁਪਏ ਵਿੱਚ ਵੇਚ ਸਕਦੇ ਹੋ। ਇਸ ਤਰ੍ਹਾਂ ਤੁਸੀਂ ਇੱਕ ਲਾਭਦਾਇਕ ਕਾਰੋਬਾਰ ਸ਼ੁਰੂ ਕਰ ਸਕਦੇ ਹੋ।
Published by:rupinderkaursab
First published: