Home /News /lifestyle /

Business Idea : ਸਿਰਫ 10 ਹਜ਼ਾਰ ਨਾਲ ਕਰੋ ਸ਼ੁਰੂਆਤ, ਫਿਰ ਸਾਰਾ ਸਾਲ ਹੋਵੇਗੀ ਲੱਖਾਂ ਦੀ ਕਮਾਈ

ਅੱਜਕਲ ਹਰ ਕੋਈ ਸੋਚਦਾ ਹੈ ਕਿ ਨੌਕਰੀ ਦੀ ਥਾਂ ਆਪਣਾ ਕਾਰੋਬਾਰ ਹੋਣਾ ਚਾਹੀਦਾ ਹੈ। ਇਸ ਨਾਲ ਵਿੱਤੀ ਆਜ਼ਾਦੀ ਮਿਲਦੀ ਹੈ। ਜੇਕਰ ਤੁਸੀਂ ਵੀ ਅਜਿਹਾ ਸੋਚਦੇ ਹੋ ਤੇ ਅਜਿਹਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ ਜਿਸ ਵਿੱਚ ਤੁਸੀਂ ਘੱਟ ਖਰਚੇ 'ਤੇ ਨਿਵੇਸ਼ ਕਰਕੇ ਚੰਗਾ ਮੁਨਾਫਾ ਕਮਾ ਸਕਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਅਜਿਹਾ ਹੀ ਇੱਕ ਕਾਰੋਬਾਰੀ ਆਈਡੀਆ ਦੇਣ ਜਾ ਰਹੇ ਹਾਂ। ਅਸੀਂ ਕੇਟਰਿੰਗ ਕਾਰੋਬਾਰ ਬਾਰੇ ਗੱਲ ਕਰ ਰਹੇ ਹਾਂ। ਤੁਹਾਨੂੰ ਦਸ ਦੇਈਏ ਕਿ ਇਸ ਕਾਰੋਬਾਰ ਨੂੰ ਸ਼ੁਰੂ ਕਰਨ ਲਈ ਤੁਹਾਨੂੰ ਸਿਰਫ 10 ਹਜ਼ਾਰ ਰੁਪਏ ਨਿਵੇਸ਼ ਕਰਨ ਦੀ ਲੋੜ ਹੋਵੇਗੀ। ਇਹ ਇੱਕ ਸ਼ਾਨਦਾਰ ਕਾਰੋਬਾਰ ਹੈ। ਇਸ ਨੂੰ ਸ਼ੁਰੂ ਕਰਕੇ ਤੁਸੀਂ ਮੋਟੀ ਕਮਾਈ ਕਰ ਸਕਦੇ ਹੋ। ਕੇਟਰਿੰਗ ਦੇ ਕਾਰੋਬਾਰ ਵਿੱਚ ਨਿਵੇਸ਼ ਵੀ ਘੱਟ ਹੋਵੇਗਾ ਅਤੇ ਕਮਾਈ ਵੀ ਚੰਗੀ ਰਹੇਗੀ।

ਹੋਰ ਪੜ੍ਹੋ ...
  • Share this:

ਇੰਝ ਸ਼ੁਰੂ ਕੀਤਾ ਜਾ ਸਕਦਾ ਹੈ ਕੇਟਰਿੰਗ ਦਾ ਕਾਰੋਬਾਰ : ਇਸ ਕਾਰੋਬਾਰ ਨੂੰ ਸ਼ੁਰੂ ਕਰਨ ਲਈ ਤੁਹਾਨੂੰ ਬਰਤਨ, ਗੈਸ ਸਿਲੰਡਰ ਆਦਿ ਵਰਗੀਆਂ ਚੀਜ਼ਾਂ ਦੀ ਲੋੜ ਪਵੇਗੀ। ਤੁਹਾਨੂੰ ਦੱਸ ਦੇਈਏ ਕਿ ਤੁਸੀਂ ਕਿਸੇ ਵੀ ਸਮੇਂ ਅਤੇ ਕਿਤੇ ਵੀ ਕੇਟਰਿੰਗ ਦਾ ਕਾਰੋਬਾਰ ਸ਼ੁਰੂ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਰਾਸ਼ਨ ਅਤੇ ਪੈਕੇਜਿੰਗ 'ਤੇ ਹੀ ਖਰਚ ਕਰਨਾ ਹੋਵੇਗਾ। ਅੱਜ ਕੱਲ੍ਹ ਲੋਕ ਹਾਈਜੀਨ ਅਤੇ ਮੇਨਟੇਨਡ ਭੋਜਨ ਖਾਣਾ ਬਹੁਤ ਪਸੰਦ ਕਰਦੇ ਹਨ। ਇਸ ਲਈ, ਇਸ ਕਾਰੋਬਾਰ ਨੂੰ ਸ਼ੁਰੂ ਕਰਨ ਲਈ, ਤੁਹਾਡੇ ਕੋਲ ਇੱਕ ਸਾਫ਼ ਰਸੋਈ ਹੋਣੀ ਜ਼ਰੂਰੀ ਹੈ।

ਤੁਹਾਨੂੰ ਇਸ ਕਾਰੋਬਾਰ ਵਿੱਚ ਲੇਬਰ ਦੀ ਵੀ ਲੋੜ ਪਵੇਗੀ। ਇਹ ਅਜਿਹਾ ਕਾਰੋਬਾਰ ਹੈ ਜਿਸ ਲਈ ਵੱਡੇ ਬਜਟ ਦੀ ਲੋੜ ਨਹੀਂ ਹੈ। ਨਾਲ ਹੀ, ਇਹ ਇੱਕ ਅਜਿਹਾ ਕਾਰੋਬਾਰ ਹੈ ਜੋ ਸਦਾ ਲਈ ਜਾਰੀ ਰਹਿ ਸਕਦਾ ਹੈ। ਸ਼ੁਰੂਆਤੀ ਦੌਰ 'ਚ ਤੁਸੀਂ ਇਸ ਤੋਂ 25-50 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਮਾ ਸਕਦੇ ਹੋ ਪਰ ਬਾਅਦ 'ਚ ਕਾਰੋਬਾਰ ਵਧਾਉਣ 'ਤੇ ਤੁਸੀਂ ਇਸ ਤੋਂ ਹਰ ਮਹੀਨੇ ਲੱਖਾਂ ਰੁਪਏ ਕਮਾ ਸਕਦੇ ਹੋ। ਇਸ ਦੀ ਵਜ੍ਹਾ ਇਹ ਹੈ ਕਿ ਅੱਜਕੱਲ੍ਹ ਲੋਕ ਛੋਟੀਆਂ-ਛੋਟੀਆਂ ਪਾਰਟੀਆਂ ਵਿੱਚ ਵੀ ਚੰਗੇ ਕੈਟਰਰ ਲੱਭਦੇ ਹਨ। ਇਸ ਨਾਲ ਉਨ੍ਹਾਂ ਦੀ ਸਿਰਦਰਦੀ ਘੱਟ ਜਾਂਦੀ ਹੈ।

ਮਾਰਕੀਟਿੰਗ ਦਾ ਰੱਖੋ ਖਾਸ ਧਿਆਨ : ਇਸ ਕਾਰੋਬਾਰ ਵਿੱਚ ਪੈਣ ਲਈ ਤੁਹਾਨੂੰ ਮਾਰਕੀਟਿੰਗ ਸਕਿੱਲ ਆਉਣੇ ਚਾਹੀਦੇ ਹਨ। ਇਸ ਲਈ ਲੋਕਲ ਤੌਰ ਉੱਤੇ ਲੋਕਾਂ ਨਾਲ ਪਛਾਣ ਹੋਣੀ ਜ਼ਰੂਰੀ ਹੈ, ਇਸ ਤੋਂ ਇਲਾਵਾ ਆਪਣੇ ਵੱਲੋਂ ਆਰਗੇਨਾਈਜ਼ ਕੀਤੇ ਇਵੈਂਟ ਆਦਿ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਸ਼ੇਅਰ ਕਰੋ। ਨਾਲ ਹੀ ਆਪਣੇ ਖਾਣੇ ਦੀ ਕੁਆਲਿਟੀ ਤੋਂ ਲੈ ਕੇ ਸਾਫ ਸਫਾਈ ਤੱਕ ਬਾਰੇ ਆਨਲਾਈਨ ਸੋਸ਼ਲ ਮੀਡੀਆ ਉੱਤੇ ਦੱਸੋ, ਇਸ ਨਾਲ ਤੁਹਾਡੀ ਇੱਕ ਬ੍ਰਾਂਡ ਵੈਲਿਊ ਬਣੇਗੀ।

Published by:Drishti Gupta
First published:

Tags: Business, Business idea, Business opportunities