Home /News /lifestyle /

Business Idea: ਘਰ ਬੈਠੇ ਹੀ ਕਰੋ ਵਰਮੀ ਖਾਦ ਦਾ ਕਾਰੋਬਾਰ, ਮਹੀਨੇ 'ਚ ਹੋਵੇਗੀ ਲੱਖਾਂ ਦੀ ਕਮਾਈ

Business Idea: ਘਰ ਬੈਠੇ ਹੀ ਕਰੋ ਵਰਮੀ ਖਾਦ ਦਾ ਕਾਰੋਬਾਰ, ਮਹੀਨੇ 'ਚ ਹੋਵੇਗੀ ਲੱਖਾਂ ਦੀ ਕਮਾਈ

Business Idea: ਘਰ ਬੈਠੇ ਹੀ ਕਰੋ ਵਰਮੀ ਖਾਦ ਦਾ ਕਾਰੋਬਾਰ, ਮਹੀਨੇ 'ਚ ਹੋਵੇਗੀ ਲੱਖਾਂ ਦੀ ਕਮਾਈ (ਫਾਈਲ ਫੋਟੋ)

Business Idea: ਘਰ ਬੈਠੇ ਹੀ ਕਰੋ ਵਰਮੀ ਖਾਦ ਦਾ ਕਾਰੋਬਾਰ, ਮਹੀਨੇ 'ਚ ਹੋਵੇਗੀ ਲੱਖਾਂ ਦੀ ਕਮਾਈ (ਫਾਈਲ ਫੋਟੋ)

Business Idea:  ਵਧ ਰਹੀ ਮਹਿੰਗਾਈ ਅਤੇ ਨੌਕਰੀਆਂ ਦੀ ਕਮੀਂ ਦੇ ਦੌਰ ਵਿੱਚ ਅੱਜ-ਕੱਲ੍ਹ ਹਰ ਕੋਈ ਆਪਣਾ ਵਰਤਮਾਨ ਅਤੇ ਭਵਿੱਖ ਸੁਰੱਖਿਅਤ ਕਰਨਾ ਚਾਹੁੰਦਾ ਹੈ। ਇਸ ਕਰਕੇ ਹੀ ਲੋਕ ਨਿੱਜੀ ਕਾਰੋਬਾਰ ਨੂੰ ਪਹਿਲ ਦੇ ਰਹੇ ਹਨ। ਖੇਤੀ ਕਾਰੋਬਾਰ ਦਾ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ। ਕਰੋਨਾ ਤੋਂ ਬਾਅਦ ਇਸ ਰੁਝਾਨ ਵਿੱਚ ਹੋਰ ਤੇਜ਼ੀ ਆਈ ਹੈ। ਜੇਕਰ ਤੁਸੀਂ ਆਪਣਾ ਕਾਰੋਬਾਰ ਸ਼ੁਰੂ ਕਰਨ ਬਾਰੇ ਸੋਚ ਰਹੇ ਹੋ ਤਾਂ ਤੁਸੀਂ ਖੇਤੀਬਾੜਈ ਨਾਲ ਜੁੜੇ ਵਰਮੀ ਕੰਪੋਸਟ ਜਾਂ ਖਾਦ ਕਾਰੋਬਾਰ ਕਰ ਸਕਦੇ ਹੋ।

ਹੋਰ ਪੜ੍ਹੋ ...
  • Share this:

Business Idea:  ਵਧ ਰਹੀ ਮਹਿੰਗਾਈ ਅਤੇ ਨੌਕਰੀਆਂ ਦੀ ਕਮੀਂ ਦੇ ਦੌਰ ਵਿੱਚ ਅੱਜ-ਕੱਲ੍ਹ ਹਰ ਕੋਈ ਆਪਣਾ ਵਰਤਮਾਨ ਅਤੇ ਭਵਿੱਖ ਸੁਰੱਖਿਅਤ ਕਰਨਾ ਚਾਹੁੰਦਾ ਹੈ। ਇਸ ਕਰਕੇ ਹੀ ਲੋਕ ਨਿੱਜੀ ਕਾਰੋਬਾਰ ਨੂੰ ਪਹਿਲ ਦੇ ਰਹੇ ਹਨ। ਖੇਤੀ ਕਾਰੋਬਾਰ ਦਾ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ। ਕਰੋਨਾ ਤੋਂ ਬਾਅਦ ਇਸ ਰੁਝਾਨ ਵਿੱਚ ਹੋਰ ਤੇਜ਼ੀ ਆਈ ਹੈ। ਜੇਕਰ ਤੁਸੀਂ ਆਪਣਾ ਕਾਰੋਬਾਰ ਸ਼ੁਰੂ ਕਰਨ ਬਾਰੇ ਸੋਚ ਰਹੇ ਹੋ ਤਾਂ ਤੁਸੀਂ ਖੇਤੀਬਾੜਈ ਨਾਲ ਜੁੜੇ ਵਰਮੀ ਕੰਪੋਸਟ ਜਾਂ ਖਾਦ ਕਾਰੋਬਾਰ ਕਰ ਸਕਦੇ ਹੋ। ਇਸ ਦੀ ਮੰਗ ਖੇਤੀਬਾੜੀ ਵਿੱਚ ਬਹੁਤ ਹੈ। ਇਸ ਕਾਰੋਬਾਰ ਨੂੰ ਕਰਕੇ ਤੁਸੀਂ ਘਰ ਬੈਠੇ ਹੀ ਮਹੀਨੇ ਵਿੱਚ ਲੱਖਾਂ ਰੁਪਇਆ ਕਮਾ ਸਕਦੇ ਹੋ। ਆਓ ਜਾਣਦੇ ਹਾਂ ਵਰਮੀ ਕੰਪੋਸਟ ਬਾਰੇ ਡਿਟੇਲ-

ਕਿਵੇਂ ਬਣਦੀ ਹੈ ਵਰਮੀ ਖਾਦ


ਵਰਮੀ ਖਾਦ ਗੰਡੋਇਆ ਦੇ ਨਾਲ ਬਣਦੀ ਹੈ। ਇਸ ਖਾਦ ਨੂੰ ਬਣਾਉਣ ਲਈ ਗੰਡੋਇਆ ਨੂੰ ਗੋਬਰ ਦੇ ਰੂਪ ਵਿੱਚ ਭੋਜਨ ਦਿੱਤਾ ਜਾਂਦਾ ਹੈ। ਇਸ ਤੋਂ ਨਵੇਂ ਰੂਪ ਵਿੱਚ ਖਾਦ ਤਿਆਰ ਹੁੰਦੀ ਹੈ। ਗਾਂ ਦੇ ਗੋਹੇ ਨੂੰ ਵਰਮੀ ਖਾਦ ਵਿੱਚ ਬਦਲਣ ਤੋਂ ਬਾਅਦ, ਇਸ ਵਿੱਚ ਬਦਬੂ ਨਹੀਂ ਆਉਂਦੀ। ਇਸ ਨਾਲ ਮੱਖੀਆਂ ਅਤੇ ਮੱਛਰ ਵੀ ਪੈਦਾ ਨਹੀਂ ਹੁੰਦੇ। ਇਸ ਨਾਲ ਵਾਤਾਵਰਨ ਵੀ ਸ਼ੁੱਧ ਰਹਿੰਦਾ ਹੈ। ਇਸ ਵਿੱਚ 2-3 ਪ੍ਰਤੀਸ਼ਤ ਨਾਈਟ੍ਰੋਜਨ, 1.5 ਤੋਂ 2 ਪ੍ਰਤੀਸ਼ਤ ਸਲਫਰ ਅਤੇ 1.5 ਤੋਂ 2 ਪ੍ਰਤੀਸ਼ਤ ਪੋਟਾਸ਼ ਹੁੰਦਾ ਹੈ। ਇਸੇ ਲਈ ਗੰਡੋਏ ਨੂੰ ਕਿਸਾਨਾਂ ਦਾ ਮਿੱਤਰ ਕਿਹਾ ਜਾਂਦਾ ਹੈ।

ਟ੍ਰਿਪੋਲਾਈਨ ਮਾਰਕੀਟ ਤੋਂ ਲੰਬਾ ਅਤੇ ਟਿਕਾਊ ਪੋਲੀਥੀਨ ਖਰੀਦੋ, ਫਿਰ ਇਸ ਨੂੰ ਆਪਣੇ ਸਥਾਨ ਦੇ ਅਨੁਸਾਰ 1.5 ਤੋਂ 2 ਮੀਟਰ ਚੌੜਾਈ ਅਤੇ ਲੰਬਾਈ ਵਿੱਚ ਕੱਟੋ। ਆਪਣੀ ਜ਼ਮੀਨ ਨੂੰ ਪੱਧਰਾ ਕਰੋ, ਉਸ ਤੋਂ ਬਾਅਦ ਇਸ 'ਤੇ ਟ੍ਰਿਪੋਲਿਨ ਵਿਛਾ ਕੇ ਗੋਬਰ ਵਿਛਾਓ। ਗਾਂ ਦੇ ਗੋਹੇ ਦੀ ਉਚਾਈ 1 ਤੋਂ 1.5 ਫੁੱਟ ਦੇ ਵਿਚਕਾਰ ਰੱਖੋ। ਹੁਣ ਉਸ ਗੋਹੇ ਦੇ ਅੰਦਰ ਗੰਡੋਏ ਪਾ ਦਿਓ। 20 ਬੈੱਡਾਂ ਲਈ ਲਗਭਗ 100 ਕਿਲੋ ਦੇ ਕੀੜੇ ਦੀ ਲੋੜ ਪਵੇਗੀ। ਲਗਭਗ ਇੱਕ ਮਹੀਨੇ ਵਿੱਚ ਖਾਦ ਤਿਆਰ ਹੋ ਜਾਵੇਗੀ।

ਤੁਹਾਨੂੰ ਦੱਸ ਦੇਈਏ ਕਿ ਆਪਣੇ ਘਰ ਦੇ ਖੇਤ ਦੇ ਖਾਲੀ ਹਿੱਸੇ 'ਤੇ ਇਸ ਕਾਰੋਬਾਰ ਆਸਾਨੀ ਨਾਲ ਸ਼ੁਰੂ ਕੀਤਾ ਜਾ ਸਕਦਾ ਹੈ। ਇਸਦੇ ਲਈ ਕਿਸੇ ਕਿਸਮ ਦਾ ਸ਼ੈੱਡ ਬਣਾਉਣ ਦੀ ਲੋੜ ਵੀ ਨਹੀਂ ਹੈ, ਤੁਸੀਂ ਫਾਰਮ ਦੇ ਆਲੇ ਦੁਆਲੇ ਜਾਲੀਦਾਰ ਚੱਕਰ ਬਣਾ ਕੇ ਜਾਨਵਰਾਂ ਤੋਂ ਬਚਾ ਸਕਦੇ ਹੋ। ਕਿਸੇ ਵਿਸ਼ੇਸ਼ ਸੁਰੱਖਿਆ ਦੀ ਲੋੜ ਨਹੀਂ ਹੈ।

ਆਮਦਨ


ਤੁਸੀਂ ਖਾਦਾਂ ਦੀ ਵਿਕਰੀ ਲਈ ਔਨਲਾਈਨ ਸਹਾਇਤਾ ਲੈ ਸਕਦੇ ਹੋ। ਤੁਸੀਂ ਐਮਾਜ਼ਾਨ, ਫਲਿੱਪਕਾਰਟ ਵਰਗੀਆਂ ਈ-ਕਾਮਰਸ ਸਾਈਟਾਂ ਰਾਹੀਂ ਆਪਣੀ ਵਿਕਰੀ ਵਧਾ ਸਕਦੇ ਹੋ। ਤੁਸੀਂ ਕਿਸਾਨਾਂ ਨਾਲ ਸੰਪਰਕ ਕਰਕੇ ਵੀ ਆਪਣੀ ਵਿਕਰੀ ਕਰ ਸਕਦੇ ਹੋ। ਜੇਕਰ ਤੁਸੀਂ 20 ਬੈੱਡਾਂ ਦੇ ਨਾਲ ਆਪਣਾ ਵਰਮੀ ਖਾਦ ਦਾ ਕਾਰੋਬਾਰ ਸ਼ੁਰੂ ਕਰਦੇ ਹੋ, ਤਾਂ ਤੁਸੀਂ 2 ਸਾਲਾਂ ਵਿੱਚ 8 ਲੱਖ ਤੋਂ 10 ਲੱਖ ਟਰਨਓਵਰ ਵਾਲਾ ਕਾਰੋਬਾਰ ਬਣ ਜਾਓਗੇ।

Published by:Rupinder Kaur Sabherwal
First published:

Tags: Agriculture, Business, Business idea, Market