• Home
  • »
  • News
  • »
  • lifestyle
  • »
  • BUSINESS INVESTMENT WAZIRX 2021 SURVEY WOMEN INVESTING MORE IN BITCOIN THAN MEN GH KS

WazirX 2021 Survey: ਮਰਦਾਂ ਮੁਕਾਬਲੇ ਬਿਟਕੋਇਨ 'ਚ ਜ਼ਿਆਦਾ ਨਿਵੇਸ਼ ਕਰ ਰਹੀਆਂ ਔਰਤਾਂ

ਬੈਂਗਲੁਰੂ ਸਥਿਤ ਕ੍ਰਿਪਟੋ ਐਕਸਚੇਂਜ ਦੀ ਰਿਪੋਰਟ 'ਚ ਇਹ ਗੱਲ ਸਾਹਮਣੇ ਆਈ ਹੈ। ਇਸ ਦੇ ਨਾਲ, ਬਿਟਕੋਇਨ (BTC), ਟੀਥਰ (USDT), ਸ਼ਿਬਾ ਇਨੂ (SHIB), Dogecoin (DOGE), WazirX ਟੋਕਨ (WRX) ਅਤੇ Matic (MATIC) ਐਕਸਚੇਂਜ 'ਤੇ ਸਭ ਤੋਂ ਵੱਧ ਕਾਰੋਬਾਰ ਵਾਲੇ ਕ੍ਰਿਪਟੋ ਸਨ।

  • Share this:
ਬਾਈਨੈਂਸ ਦੇ ਨਿਵੇਸ਼ ਵਾਲੀ ਕੰਪਨੀ WazirX ਨੇ 2021 ਵਿੱਚ 43 ਬਿਲੀਅਨ ਡਾਲਰ ਦਾ ਟ੍ਰੇਡਿੰਗ ਵਾਲਿਊਮ ਦਰਜ ਕੀਤਾ ਹੈ। ਬੈਂਗਲੁਰੂ ਸਥਿਤ ਕ੍ਰਿਪਟੋ ਐਕਸਚੇਂਜ ਦੀ ਰਿਪੋਰਟ 'ਚ ਇਹ ਗੱਲ ਸਾਹਮਣੇ ਆਈ ਹੈ। ਇਸ ਦੇ ਨਾਲ, ਬਿਟਕੋਇਨ (BTC), ਟੀਥਰ (USDT), ਸ਼ਿਬਾ ਇਨੂ (SHIB), Dogecoin (DOGE), WazirX ਟੋਕਨ (WRX) ਅਤੇ Matic (MATIC) ਐਕਸਚੇਂਜ 'ਤੇ ਸਭ ਤੋਂ ਵੱਧ ਕਾਰੋਬਾਰ ਵਾਲੇ ਕ੍ਰਿਪਟੋ ਸਨ।

“Highlights & Observations From 2021: The Year Of Crypto” ਰਿਪੋਰਟ ਅਨੁਸਾਰ, ਵਜ਼ੀਰਐਕਸ ਦਾ ਯੂਜ਼ਰ ਬੇਸ 10 ਮਿਲੀਅਨ ਤੋਂ ਵੱਧ ਹੋ ਗਿਆ ਹੈ। ਵਜ਼ੀਰਐਕਸ ਵੱਲੋਂ ਕਰਵਾਏ ਗਏ ਇੱਕ ਉਪਭੋਗਤਾ ਸਰਵੇਖਣ ਵਿੱਚ ਕਿਹਾ ਗਿਆ ਹੈ ਕਿ, 51 ਪ੍ਰਤੀਸ਼ਤ ਲੋਕਾਂ ਦਾ ਮੰਨਣਾ ਹੈ ਕਿ ਉਹ ਦੋਸਤਾਂ ਅਤੇ ਪਰਿਵਾਰ ਦੀ ਸਲਾਹ 'ਤੇ ਕ੍ਰਿਪਟੋ ਵਿੱਚ ਨਿਵੇਸ਼ ਕਰ ਰਹੇ ਹਨ। ਮਨੀਕੰਟਰੋਲ ਦੀ ਖਬਰ ਅਨੁਸਾਰ, ਸਰਵੇਖਣ ਕਰਨ ਵਾਲਿਆਂ ਵਿੱਚੋਂ 44 ਪ੍ਰਤੀਸ਼ਤ ਨੇ ਕਿਹਾ ਕਿ ਕ੍ਰਿਪਟੋ ਉਨ੍ਹਾਂ ਦੇ ਕੁੱਲ ਨਿਵੇਸ਼ ਪੋਰਟਫੋਲੀਓ ਦਾ 10 ਪ੍ਰਤੀਸ਼ਤ ਹੈ। ਇਸ ਤੋਂ ਇਲਾਵਾ ਹੋਰ ਵੀ ਬਹੁਤ ਹੈਰਾਨ ਕਰਨ ਵਾਲੇ ਤੱਥ ਇਸ ਰਿਪੋਰਟ ਵਿੱਚ ਸਾਹਮਣੇ ਆਏ ਹਨ।

ਕ੍ਰਿਪੋ ਵਿੱਚ ਨਿਵੇਸ਼ ਕਰਨ ਵਾਲੀਆਂ ਮਹਿਲਾ ਉਪਭੋਗਤਾਵਾਂ ਦੀ ਗਿਣਤੀ 1009% ਵਧੀ : ਨਵੀਆਂ ਮਹਿਲਾ ਉਪਭੋਗਤਾਵਾਂ ਦੀ ਗਿਣਤੀ ਵਿੱਚ 1009 ਪ੍ਰਤੀਸ਼ਤ ਦਾ ਰਿਕਾਰਡ ਵਾਧਾ ਹੋਇਆ ਹੈ, ਜਦੋਂ ਕਿ ਪੁਰਸ਼ ਉਪਭੋਗਤਾਵਾਂ ਦੀ ਗਿਣਤੀ ਵਿੱਚ 829 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਔਰਤਾਂ ਬਿਟਕੋਇਨ ਵਿੱਚ ਵਧੇਰੇ ਟ੍ਰੇਡ ਕਰਦੀਆਂ ਹਨ, ਜਦੋਂ ਕਿ ਪੁਰਸ਼ ਸ਼ਿਬਾ ਇਨੂ ਉੱਤੇ ਜ਼ਿਆਦਾ ਟ੍ਰੇਡ ਕਰਨਦੇ ਹਨ। ਇਸ ਤੋਂ ਇਲਾਵਾ, ਕ੍ਰਿਪਟੋ ਵਿੱਚ ਵਪਾਰ ਅਤੇ ਨਿਵੇਸ਼ ਵਿੱਚ ਇੱਕ ਵਿਸ਼ਾਲ ਬਦਲਾਅ ਦੇਖਿਆ ਗਿਆ ਹੈ, ਜੋ ਕਿ ਇਸ ਤੱਥ ਤੋਂ ਵੀ ਝਲਕਦਾ ਹੈ ਕਿ ਵਜ਼ੀਰਐਕਸ ਦੇ 66 ਪ੍ਰਤੀਸ਼ਤ ਉਪਭੋਗਤਾ 35 ਸਾਲ ਤੋਂ ਘੱਟ ਉਮਰ ਦੇ ਹਨ।

ਛੋਟੇ ਸ਼ਹਿਰਾਂ ਵਿੱਚ ਵਧੇ ਕ੍ਰਿਪਟੋ ਦੇ ਟ੍ਰੇਡਰ : 54 ਪ੍ਰਤੀਸ਼ਤ ਨੇ ਕਿਹਾ ਕਿ ਉਹ ਕ੍ਰਿਪਟੋ ਸਪੇਸ ਵਿੱਚ ਕਰੀਅਰ ਬਣਾਉਣ ਵਿੱਚ ਦਿਲਚਸਪੀ ਰੱਖਣਗੇ, ਹਾਲਾਂਕਿ ਸੂਚੀ ਵਿੱਚ ਉੱਦਮਤਾ, ਵਿੱਤ ਅਤੇ ਕਾਰੋਬਾਰੀ ਵਿਕਾਸ ਸਭ ਤੋਂ ਪਸੰਦੀਦਾ ਵਿਕਲਪ ਸਨ। ਰਿਪੋਰਟ ਦੇ ਅਨੁਸਾਰ, ਮੈਟਰੋ ਅਤੇ ਟੀਅਰ-1 ਸ਼ਹਿਰਾਂ ਤੋਂ ਪਰੇ ਕ੍ਰਿਪਟੋ ਵਿੱਚ ਭਾਗੀਦਾਰੀ ਦਾ ਰੁਝਾਨ ਰਿਹਾ ਹੈ। ਗੁਹਾਟੀ, ਕਰਨਾਲ, ਬਰੇਲੀ ਵਰਗੇ ਛੋਟੇ ਸ਼ਹਿਰਾਂ ਵਿੱਚ ਉਪਭੋਗਤਾਵਾਂ ਦੀ ਗਿਣਤੀ ਵਿੱਚ 700 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ।
Published by:Krishan Sharma
First published: