ਨਵੀਂ ਦਿੱਲੀ: ਦੇਸ਼ ਦੇ ਦੂਜੇ ਸਭ ਤੋਂ ਵੱਡੇ ਨਿੱਜੀ ਖੇਤਰ ਦੇ ਕਰਜ਼ਦਾਤਾ ਆਈਸੀਆਈਸੀਆਈ ਬੈਂਕ (ICICI Bank) ਨੇ ਇੱਕ ਵਰਚੁਅਲ ਪ੍ਰਾਪਰਟੀ ਪ੍ਰਦਰਸ਼ਨੀ 'ਹੋਮ ਉਤਸਵ' (Home Utsav) ਦੀ ਸ਼ੁਰੂਆਤ ਕੀਤੀ ਹੈ। ਇਸਦੇ ਤਹਿਤ ਬੈਂਕ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਦੇ ਵੱਡੇ ਰੀਅਲ ਅਸਟੇਟ ਪ੍ਰਾਜੈਕਟਾਂ ਨੂੰ ਡਿਜੀਟਲ ਮਾਧਿਅਮ (Digital Source) ਰਾਹੀਂ ਗਾਹਕਾਂ ਨੂੰ ਪ੍ਰਦਰਸ਼ਿਤ ਕਰੇਗਾ। ਬੈਂਕ ਦੂਜੀ ਵਾਰ ਵਰਚੁਅਲ ਰੀਅਲ ਅਸਟੇਟ ਪ੍ਰਦਰਸ਼ਨੀ (Virtual Real Estate Exhibition) ਦਾ ਆਯੋਜਨ ਕਰ ਰਿਹਾ ਹੈ। 'ਹੋਮ ਉਤਸਵ' ਮੁੰਬਈ ਐਮਐਮਆਰ, ਦਿੱਲੀ-ਐਨਸੀਆਰ, ਹੈਦਰਾਬਾਦ, ਬੈਂਗਲੁਰੂ, ਚੇਨਈ, ਕੋਲਕਾਤਾ, ਅਹਿਮਦਾਬਾਦ, ਪੁਣੇ, ਨਾਸਿਕ, ਵਡੋਦਰਾ, ਸੂਰਤ ਅਤੇ ਜੈਪੁਰ ਵਰਗੇ 12 ਸ਼ਹਿਰਾਂ ਦੇ 200 ਤੋਂ ਵੱਧ ਵਿਕਾਸਕਾਰਾਂ (Developers) ਦੇ 350 ਤੋਂ ਵੱਧ ਪ੍ਰਾਜੈਕਟਾਂ ਦਾ ਪ੍ਰਦਰਸ਼ਨ ਕਰੇਗਾ।
ਇਹ ਪ੍ਰਦਰਸ਼ਨੀ ਦਸੰਬਰ 2021 ਦੇ ਅੰਤ ਤੱਕ ਚੱਲੇਗੀ। ਇਸ ਲਈ ਤੁਹਾਨੂੰ www.homeutsavicici.com 'ਤੇ ਪਹੁੰਚ ਕਰਨੀ ਪਵੇਗੀ। ਬੈਂਕ ਦੀ ਇਸ ਪ੍ਰਦਰਸ਼ਨੀ ਵਿੱਚ ਦਿਲਚਸਪੀ ਰੱਖਣ ਵਾਲੇ ਗਾਹਕ ਘਰ ਬੈਠੇ ਪ੍ਰਾਜੈਕਟਾਂ ਬਾਰੇ ਸਾਰੀ ਜਾਣਕਾਰੀ ਇਕੱਤਰ ਕਰ ਸਕਦੇ ਹਨ। ਇਸਤੋਂ ਇਲਾਵਾ ਗ੍ਰਾਹਕ ਪ੍ਰਾਪਰਟੀ ਖਰੀਦਣ ਲਈ ਬੈਂਕ ਵੱਲੋਂ ਦਿੱਤੇ ਗਏ ਆਫਰਾਂ ਦਾ ਲਾਭ ਵੀ ਲੈ ਸਕਦੇ ਹਨ।
ਬੈਂਕ ਦੇ ਗਾਹਕਾਂ ਨੂੰ ਮਿਲਣਗੇ ਵਾਧੂ ਲਾਭ
'ਹੋਮ ਉਤਸਵ' ਸਕੀਮ ਵਿੱਚ ਬੈਂਕ ਦੇ ਗਾਹਕਾਂ ਦੇ ਨਾਲ-ਨਾਲ ਦੂਜੇ ਬੈਂਕਾਂ ਦੇ ਗਾਹਕਾਂ ਨੂੰ ਵੀ ਪੇਸ਼ਕਸ਼ਾਂ ਦਾ ਪੂਰਾ ਲਾਭ ਮਿਲੇਗਾ। ਹਾਲਾਂਕਿ, ਬੈਂਕ ਦੇ ਗਾਹਕਾਂ ਨੂੰ ਕੁਝ ਵਾਧੂ ਲਾਭ ਵੀ ਮਿਲਣਗੇ। ਇਸ ਵਿੱਚ ਗ੍ਰਾਹਕ ਬੈਂਕ ਤੋਂ ਪ੍ਰਵਾਨਤ ਪ੍ਰਾਜੈਕਟਾਂ ਨੂੰ ਵੇਖ ਸਕਣਗੇ। ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਹਾਨੂੰ ਆਪਣੇ ਸੁਪਨੇ ਦਾ ਘਰ ਖਰੀਦਣ ਲਈ ਘਰ ਤੋਂ ਬਾਹਰ ਨਹੀਂ ਜਾਣਾ ਪਵੇਗਾ। ਸਾਰੀ ਖਰੀਦ ਪ੍ਰਕਿਰਿਆ ਆਨਲਾਈਨ ਕੀਤੀ ਜਾਵੇਗੀ।
ਹੋਮ ਉਤਸਵ 'ਚ ਕਿੰਨੀ ਵਿਆਜ਼ ਦਰ 'ਤੇ ਮਿਲੇਗਾ ਹੋਮ ਲੋਨ?
ਬੈਂਕਾਂ ਨੇ ਹਾਲ ਦੇ ਸਮੇਂ ਵਿੱਚ ਹੋਮ ਲੋਨ ਦੀਆਂ ਵਿਆਜ਼ ਦਰਾਂ ਨੂੰ ਬਹੁਤ ਹੀ ਕਿਫਾਇਤੀ ਬਣਾ ਦਿੱਤਾ ਹੈ। ਇਸ ਕੜੀ ਵਿੱਚ ਆਈਸੀਆਈਸੀਆਈ ਬੈਂਕ ਪ੍ਰਦਰਸ਼ਨੀ ਦੇ ਤਹਿਤ ਗਾਹਕਾਂ ਨੂੰ 6.70 ਪ੍ਰਤੀਸ਼ਤ ਤੋਂ ਸ਼ੁਰੂ ਹੋਣ ਵਾਲੀਆਂ ਦਰਾਂ 'ਤੇ ਹੋਮ ਲੋਨ ਪ੍ਰਦਾਨ ਕਰ ਰਿਹਾ ਹੈ। ਇਸ ਦੇ ਨਾਲ ਹੀ ਵਿਸ਼ੇਸ਼ ਪ੍ਰੋਸੈਸਿੰਗ ਫੀਸ (Processing Fee) ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ। ਬੈਂਕ ਡਿਜੀਟਲ ਮਾਧਿਅਮ ਰਾਹੀਂ ਹੋਮ ਲੋਨ (Home Loan) ਨੂੰ ਮਨਜ਼ੂਰੀ ਦੇ ਰਿਹਾ ਹੈ। ਇਸਤੋਂ ਇਲਾਵਾ ਡਿਵੈਲਪਰ ਹੋਮ ਉਤਸਵ ਦੇ ਤਹਿਤ ਗਾਹਕਾਂ ਨੂੰ ਵਿਸ਼ੇਸ਼ ਪੇਸ਼ਕਸ਼ਾਂ ਵੀ ਪ੍ਰਦਾਨ ਕਰ ਰਹੇ ਹਨ।
ਆਈਸੀਆਈਸੀਆਈ ਬੈਂਕ ਦੇ ਗ੍ਰਾਹਕ ਪਹਿਲਾਂ ਤੋਂ ਮਨਜ਼ੂਰਸ਼ੁਦਾ ਹੋਮ ਲੋਨ ਪੇਸ਼ਕਸ਼ਾਂ ਦਾ ਲਾਭ ਲੈ ਸਕਦੇ ਹਨ। ਹੋਮ ਉਤਸਵ ਤਹਿਤ ਗ੍ਰਾਹਕ ਉਨ੍ਹਾਂ ਦੀ ਜ਼ਰੂਰਤ, ਬਜਟ, ਸਥਾਨ ਅਤੇ ਨਿਰਮਾਣ ਸਥਿਤੀਆਂ ਵਰਗੇ ਮਾਪਦੰਡਾਂ ਦੇ ਅਧਾਰ 'ਤੇ ਸੰਪਤੀਆਂ ਦੀ ਖੋਜ ਕਰ ਸਕਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bank, Big offer, Business, Festival, Home loan, ICICI bank, Life style, Loan