• Home
  • »
  • News
  • »
  • lifestyle
  • »
  • BUSINESS MUTUAL FUNDS 1 LAKH INVESTMENT TURNED INTO RS 41 46 LAKH KNOW HOW LONG IT TOOK GH KS

Mutual Funds: 1 ਲੱਖ ਦੇ ਨਿਵੇਸ਼ 'ਚ ਬਣ ਗਏ 41.46 ਲੱਖ ਰੁਪਏ, ਜਾਣੋ ਕਿੰਨਾ ਸਮਾਂ ਲੱਗਾ

Investment: ਇਨਵੈਸਟਮੈਂਟ ਪਲਾਨ (SIP) ਇੱਕ ਬਿਹਤਰ ਨਿਵੇਸ਼ ਵਿਧੀ ਹੈ। ਜੇਕਰ ਕਿਸੇ ਨੇ ਇਸ ਸਕੀਮ ਵਿੱਚ 10 ਹਜ਼ਾਰ ਰੁਪਏ ਦੀ ਮਹੀਨਾਵਾਰ SIP ਕੀਤੀ ਹੁੰਦੀ ਤਾਂ ਅੱਜ ਇਹ ਰਕਮ 1.60 ਕਰੋੜ ਰੁਪਏ ਹੋ ਗਈ ਹੈ। ਜਦੋਂ ਕਿ ਉਸ ਦਾ ਨਿਵੇਸ਼ ਸਿਰਫ 22.9 ਲੱਖ ਰੁਪਏ ਸੀ।

  • Share this:
Mutual Funds Investment: ਜਦੋਂ ਨਵੇਂ ਨਿਵੇਸ਼ਕ ਮਾਰਕੀਟ (invest in market) ਵਿੱਚ ਦਾਖਲ ਹੁੰਦੇ ਹਨ, ਤਾਂ ਉਹ ਅਕਸਰ ਘੱਟ ਤੋਂ ਘੱਟ ਸਮੇਂ ਵਿੱਚ ਵਧੇਰੇ ਪੈਸਾ ਕਮਾਉਣਾ ਚਾਹੁੰਦੇ ਹਨ। ਉਹ ਇੱਕ 2 ਸਾਲਾਂ ਵਿੱਚ ਕਰੋੜਪਤੀ ਬਣਨਾ ਚਾਹੁੰਦੇ ਹਨ ਅਤੇ ਇਸ ਕਾਹਲੀ ਵਿੱਚ ਉਹ ਆਪਣੀ ਪੂੰਜੀ ਵੀ ਗੁਆ ਲੈਂਦੇ ਹਨ ਜਾਂ ਪੈਸੇ ਨੂੰ ਕਿਸੇ ਅਜਿਹੀ ਜਗ੍ਹਾ ਵਿੱਚ ਫਸਾਉਂਦੇ ਹਨ ਜਿੱਥੇ ਬਹੁਤ ਘੱਟ ਰਿਟਰਨ ਹੁੰਦੀ ਹੈ। ਬਜ਼ਾਰ ਵਿੱਚ ਸਹੀ ਥਾਂ ਅਤੇ ਲੰਮੇ ਸਮੇਂ ਦਾ ਨਿਵੇਸ਼ ਬਿਹਤਰ ਰਿਟਰਨ ਦਿੰਦਾ ਹੈ।

ਇਸ ਸਮੇਂ ਬਾਜ਼ਾਰ 'ਚ ਅਨਿਸ਼ਚਿਤਤਾ ਦਾ ਮਾਹੌਲ ਹੈ। ਬਾਜ਼ਾਰ ਰਿਕਾਰਡ ਉਚਾਈ 'ਤੇ ਚੱਲ ਰਹੇ ਹਨ। ਅਜਿਹੇ ਬਹੁਤ ਸਾਰੇ ਮਾਰਕੀਟ ਮਾਹਰਾਂ ਦਾ ਕਹਿਣਾ ਹੈ ਕਿ ਇਸ ਸਮੇਂ ਮਲਟੀ ਐਸੇਟ ਫੰਡ (Multi Asset Fund) ਵਿੱਚ ਨਿਵੇਸ਼ ਕਰਨਾ ਵਧੇਰੇ ਅਨੁਕੂਲ ਹੈ। ਜੇਕਰ ਕਿਸੇ ਨਿਵੇਸ਼ਕ ਨੇ ICICI ਪ੍ਰੋਡਿਊਂਸ਼ਲ ਮਲਟੀ ਐਸੇਟ ਵਿੱਚ 31 ਅਕਤੂਬਰ 2002 ਨੂੰ ਭਾਵ ਇਸ ਫੰਡ ਦੀ ਸ਼ੁਰੂਆਤ ਦੇ ਸਮੇਂ ਇੱਕ ਲੱਖ ਰੁਪਏ ਦਾ ਨਿਵੇਸ਼ ਕੀਤਾ ਹੁੰਦਾ, ਤਾਂ ਅੱਜ ਇਹ ਰਕਮ 41.46 ਲੱਖ ਰੁਪਏ ਹੋ ਗਈ ਹੁੰਦੀ। ਇਸ ਫੰਡ ਨੇ 21.65% ਮਿਸ਼ਰਿਤ ਸਾਲਾਨਾ (CAGR) ਦਾ ਰਿਟਰਨ ਦਿੱਤਾ ਹੈ।

ਕੀ ਹੈ ਇਹ ਮਲਟੀ ਐਸੇਟ ਫੰਡ?
ਮਲਟੀ ਐਸੇਟ ਫੰਡ ਅਸਲ ਵਿੱਚ ਤੁਹਾਡੇ ਪੈਸੇ ਨੂੰ ਕਈ ਸੈਕਟਰਾਂ ਅਤੇ ਸਟਾਕਾਂ ਵਿੱਚ ਨਿਵੇਸ਼ (investment in stock) ਕਰਦਾ ਹੈ। ਇਹ ਫੰਡ ਇਕੁਇਟੀ ਦੇ ਨਾਲ-ਨਾਲ ਗੋਲਡ ਇਨਵੈਸਟਮੈਂਟ ਅਤੇ ਐਕਸਚੇਂਜ ਟਰੇਡਡ ਫੰਡ ਜਾਂ ਈਟੀਐਫ ਵਿੱਚ ਪੈਸਾ ਨਿਵੇਸ਼ ਕਰਦਾ ਹੈ। ਜਾਣੇ-ਪਛਾਣੇ ਫੰਡ ਮੈਨੇਜਰ ਸ਼ੰਕਰਨ ਨਰੇਨ ਦਾ ਮੰਨਣਾ ਹੈ ਕਿ ਇੱਕ ਬਹੁ ਸੰਪਤੀ ਰਣਨੀਤੀ ਮੌਜੂਦਾ ਮਾਹੌਲ ਵਿੱਚ ਬਿਹਤਰ ਰਿਟਰਨ ਪ੍ਰਦਾਨ ਕਰਨ ਦੇ ਸਮਰੱਥ ਹੋ ਸਕਦੀ ਹੈ। ਮਾਰਚ 2020 ਦੌਰਾਨ ਜਦੋਂ ਮਾਰਕੀਟ ਪੂਰੀ ਤਰ੍ਹਾਂ ਹੇਠਾਂ ਜਾ ਰਹੀ ਸੀ। ਐਸ.ਕੇ. ਨਰੇਨ ਨੇ ਸਿਰਫ ਇੰਨਾ ਹੀ ਕਿਹਾ ਸੀ ਕਿ ਬਾਜ਼ਾਰ ਕਾਫੀ ਹੇਠਾਂ ਜਾ ਸਕਦਾ ਹੈ। ਇਹ ਨਿਵੇਸ਼ਕਾਂ (investers) ਲਈ ਨਿਵੇਸ਼ ਦਾ ਵਧੀਆ ਮੌਕਾ ਬਣ ਰਿਹਾ ਹੈ। ਇਹ ਵੀ ਠੀਕ ਹੋਇਆ ਅਤੇ ਬਾਜ਼ਾਰ 40 ਹਜ਼ਾਰ ਤੋਂ ਟੁੱਟ ਕੇ 26 ਹਜ਼ਾਰ ਦੇ ਨੇੜੇ ਪਹੁੰਚ ਗਿਆ।

ਆਈਸੀਆਈਸੀਆਈ ਪ੍ਰੋਡੈਂਸ਼ੀਅਲ ਦੇ ਮੁੱਖ ਨਿਵੇਸ਼ ਅਧਿਕਾਰੀ (ਸੀਆਈਓ) ਐੱਸ. ਨਰੇਨ ਦਾ ਕਹਿਣਾ ਹੈ ਕਿ ਅਜਿਹੇ ਸਮੇਂ ਜਦੋਂ ਮਾਰਕੀਟ ਹੁਣ ਇਤਿਹਾਸਕ ਉੱਚਾਈ 'ਤੇ ਹੈ, ਨਿਵੇਸ਼ਕਾਂ ਨੂੰ ਆਪਣੇ ਪੋਰਟਫੋਲੀਓ ਸੰਪਤੀ ਦੀ ਵੰਡ ਬਾਰੇ ਸੋਚਣਾ ਚਾਹੀਦਾ ਹੈ। ਉਸ ਦਾ ਮੰਨਣਾ ਹੈ ਕਿ ਇਕੁਇਟੀ 'ਤੇ ਜ਼ਿਆਦਾ ਧਿਆਨ ਦੇਣ ਦੀ ਬਜਾਏ, ਨਿਵੇਸ਼ਕਾਂ ਨੂੰ ਹੋਰ ਸੰਪੱਤੀ ਸ਼੍ਰੇਣੀਆਂ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਵਿੱਚ ਡੇਬਟ, ਸੋਨਾ ਅਤੇ ਗਲੋਬਲ ਫੰਡ ਦੇ ਨਾਲ-ਨਾਲ ਰੀਅਲ ਅਸਟੇਟ ਵੀ ਹੋ ਸਕਦੀ ਹੈ।

ਐੱਸ. ਨਰੇਨ ਦਾ ਕਹਿਣਾ ਹੈ ਕਿ ਬਹੁ-ਸੰਪੱਤੀ ਨਿਵੇਸ਼ਕਾਂ ਨੂੰ ਅਸਥਿਰ ਮਾਹੌਲ ਵਿੱਚ ਬਿਹਤਰ ਰਿਟਰਨ ਕਮਾਉਣ ਦੀ ਇਜਾਜ਼ਤ ਦਿੰਦੀ ਹੈ। ਇਸ ਦਾ ਜੋਖਮ ਵੀ ਘੱਟ ਹੁੰਦਾ ਹੈ। ਆਈਸੀਆਈਸੀਆਈ ਪ੍ਰੋਡੈਂਸ਼ੀਅਲ ਮਲਟੀ ਐਸੇਟ 12,405 ਕਰੋੜ ਰੁਪਏ ਦੀ ਸੰਪਤੀ ਅੰਡਰ ਮੈਨੇਜਮੈਂਟ (ਏਯੂਐਮ) ਦੇ ਨਾਲ ਮਿਉਚੁਅਲ ਫੰਡ ਉਦਯੋਗ ਵਿੱਚ ਸਭ ਤੋਂ ਵੱਡੇ ਮਲਟੀ ਐਸੇਟ ਫੰਡਾਂ ਵਿੱਚੋਂ ਇੱਕ ਹੈ। ਇਸ ਵਿੱਚ ਇਸ ਸ਼੍ਰੇਣੀ ਦੇ 65% ਤੋਂ ਵੱਧ AUM ਹਨ।

ਇਕੁਇਟੀ ਦੇ ਨਾਲ-ਨਾਲ ਗੋਲਡ ਅਤੇ ਈਟੀਐਫ ਵਿੱਚ ਨਿਵੇਸ਼ ਕਰੋ
ਇਸ ਸਕੀਮ ਦਾ ਪ੍ਰਬੰਧਨ ਐੱਸ. ਨਰੇਨ ਕਰਦੇ ਹਨ। ਇਹ ਸਕੀਮ ਇਕੁਇਟੀ ਵਿੱਚ 10-80% ਨਿਵੇਸ਼ ਕਰਦੀ ਹੈ। 10-35% ਸੋਨੇ ਅਤੇ ਈਟੀਐਫ ਆਦਿ ਵਿੱਚ ਨਿਵੇਸ਼ ਕੀਤਾ ਜਾਂਦਾ ਹੈ। 0-10% ਰੀਅਲ ਅਸਟੇਟ ਟਰੱਸਟ ਵਿੱਚ ਨਿਵੇਸ਼ ਕੀਤਾ ਜਾਂਦਾ ਹੈ। ਇਸ ਸਬੰਧ ਵਿੱਚ ਆਈਸੀਆਈਸੀਆਈ ਪ੍ਰੋਡੈਂਸ਼ੀਅਲ ਦੇ ਐਮਡੀ ਅਤੇ ਸੀਈਓ ਨਿਮੇਸ਼ ਸ਼ਾਹ ਦਾ ਕਹਿਣਾ ਹੈ ਕਿ ਇਹ ਸਕੀਮ ਪੈਸੇ ਬਣਾਉਣ ਵਿੱਚ ਬਹੁਤ ਵਧੀਆ ਕੰਮ ਕਰਦੀ ਹੈ।

19 ਸਾਲ ਪਹਿਲਾਂ ਇੱਕ ਲੱਖ ਅੱਜ 41.46 ਲੱਖ
ਜੇਕਰ ਕਿਸੇ ਨਿਵੇਸ਼ਕ ਨੇ 31 ਅਕਤੂਬਰ 2002 ਨੂੰ ਇਸ ਫੰਡ ਦੀ ਸਥਾਪਨਾ ਸਮੇਂ ਇੱਕ ਲੱਖ ਰੁਪਏ ਦਾ ਨਿਵੇਸ਼ ਕੀਤਾ ਹੁੰਦਾ ਤਾਂ ਅੱਜ ਇਹ ਰਕਮ 41.46 ਲੱਖ ਰੁਪਏ ਹੋ ਗਈ ਹੈ। ਇਸ ਫੰਡ ਨੇ 21.65% ਮਿਸ਼ਰਿਤ ਸਾਲਾਨਾ (CAGR) ਦਾ ਰਿਟਰਨ ਦਿੱਤਾ ਹੈ। ਉਸੇ ਸਮੇਂ ਵਿੱਚ, ਨਿਫਟੀ 50 ਨੇ 18.21% CAGR ਦੀ ਦਰ ਨਾਲ ਰਿਟਰਨ ਦਿੱਤਾ। ਯਾਨੀ ਇੱਕ ਲੱਖ ਦਾ ਨਿਵੇਸ਼ ਸਿਰਫ਼ 24.05 ਲੱਖ ਸੀ। ਸੰਪੱਤੀ ਵੰਡ ਯੋਜਨਾ ਲੰਬੇ ਸਮੇਂ ਦੇ ਨਿਵੇਸ਼ ਲਈ ਚੰਗੀ ਹੈ।

ਸਿਸਟਮੈਟਿਕ ਇਨਵੈਸਟਮੈਂਟ ਪਲਾਨ (SIP) ਇੱਕ ਬਿਹਤਰ ਨਿਵੇਸ਼ ਵਿਧੀ ਹੈ। ਜੇਕਰ ਕਿਸੇ ਨੇ ਇਸ ਸਕੀਮ ਵਿੱਚ 10 ਹਜ਼ਾਰ ਰੁਪਏ ਦੀ ਮਹੀਨਾਵਾਰ SIP ਕੀਤੀ ਹੁੰਦੀ ਤਾਂ ਅੱਜ ਇਹ ਰਕਮ 1.60 ਕਰੋੜ ਰੁਪਏ ਹੋ ਗਈ ਹੈ। ਜਦੋਂ ਕਿ ਉਸ ਦਾ ਨਿਵੇਸ਼ ਸਿਰਫ 22.9 ਲੱਖ ਰੁਪਏ ਸੀ।
Published by:Krishan Sharma
First published:
Advertisement
Advertisement