Home /News /lifestyle /

ਡਾਇਰੈਕਟ Selling ਇੰਡਸਟਰੀ ਲਈ ਨਵੇਂ ਨਿਯਮ, ਗਾਹਕਾਂ ਨਾਲ ਧੋਖਾਧੜੀ 'ਤੇ ਲਗੇਗੀ ਰੋਕ

ਡਾਇਰੈਕਟ Selling ਇੰਡਸਟਰੀ ਲਈ ਨਵੇਂ ਨਿਯਮ, ਗਾਹਕਾਂ ਨਾਲ ਧੋਖਾਧੜੀ 'ਤੇ ਲਗੇਗੀ ਰੋਕ

Direct selling: ਸਰਕਾਰ ਨੇ ਗਾਹਕਾਂ ਨੂੰ ਸਿੱਧਾ ਸਾਮਾਨ ਵੇਚਣ ਵਾਲੀਆਂ ਕੰਪਨੀਆਂ ਦੀਆਂ ਪਿਰਾਮਿਡ ਅਤੇ ਧਨ ਪ੍ਰਸਾਰ ਵਾਲੀ ਸਕੀਮਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਮੰਗਲਵਾਰ ਨੂੰ ਕੇਂਦਰ ਸਰਕਾਰ ਨੇ ਸਿੱਧਾ ਸਾਮਾਨ ਵੇਚਣ ਵਾਲੀਆਂ ਕੰਪਨੀਆਂ ਦੇ ਇਲਾਵਾ ਈ-ਕਾਮਰਸ ਫਰਮਾਂ 'ਤੇ ਗਾਹਕਾਂ ਨੂੰ ਸਿੱਧਾ ਸਾਮਾਨ ਵੇਚਣ ਵਾਲੇ ਵਿਕਰੇਤਾਵਾਂ ਲਈ ਨਵੇਂ ਨਿਯਮਾਂ ਨੂੰ ਸੂਚਿਤ ਕੀਤਾ ਹੈ।

ਹੋਰ ਪੜ੍ਹੋ ...
  • Share this:

ਨਵੀਂ ਦਿੱਲੀ: Direct selling: ਸਰਕਾਰ ਨੇ ਗਾਹਕਾਂ ਨੂੰ ਸਿੱਧਾ ਸਾਮਾਨ ਵੇਚਣ ਵਾਲੀਆਂ ਕੰਪਨੀਆਂ ਦੀਆਂ ਪਿਰਾਮਿਡ ਅਤੇ ਧਨ ਪ੍ਰਸਾਰ ਵਾਲੀ ਸਕੀਮਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਮੰਗਲਵਾਰ ਨੂੰ ਕੇਂਦਰ ਸਰਕਾਰ ਨੇ ਸਿੱਧਾ ਸਾਮਾਨ ਵੇਚਣ ਵਾਲੀਆਂ ਕੰਪਨੀਆਂ ਦੇ ਇਲਾਵਾ ਈ-ਕਾਮਰਸ ਫਰਮਾਂ 'ਤੇ ਗਾਹਕਾਂ ਨੂੰ ਸਿੱਧਾ ਸਾਮਾਨ ਵੇਚਣ ਵਾਲੇ ਵਿਕਰੇਤਾਵਾਂ ਲਈ ਨਵੇਂ ਨਿਯਮਾਂ ਨੂੰ ਸੂਚਿਤ ਕੀਤਾ ਹੈ। ਅਜਿਹੀ ਸਭ ਕੰਪਨੀਆਂ ਨੂੰ 90 ਦਿਨਾਂ ਦੇ ਅੰਦਰ ਇਨ੍ਹਾਂ ਨਿਯਮਾਂ ਦਾ ਪਾਲਣ ਕਰਨਾ ਹੋਵੇਗਾ। ਨਵੇਂ ਨਿਯਮ ਅਨੁਸਾਰ ਹੁਣ ਇਹ ਕੰਪਨੀਆਂ ਉਨ੍ਹਾਂ ਦੇ ਵਿਕਰੇਤਾਵਾਂ ਦੁਆਰਾ ਵੇਚੇ ਗਏ ਉਤਪਾਦਾਂ ਬਾਰੇ ਸ਼ਿਕਾਇਤਾਂ ਲਈ ਵੀ ਜਵਾਬਦੇਹ ਹੋਣਗੀਆਂ।

ਖਪਤਕਾਰ ਮਾਮਲਿਆਂ ਦੇ ਮੰਤਰਾਲੇ ਨੇ ਖਪਤਕਾਰ ਸੁਰੱਖਿਆ (ਸਿੱਧੀ ਵਿਕਰੀ) ਨਿਯਮ, 2021 ਦੀ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਰਾਜ ਸਰਕਾਰਾਂ ਵਿਕਰੀ ਵਿੱਚ ਸਿੱਧੇ ਤੌਰ 'ਤੇ ਸ਼ਾਮਲ ਇਕਾਈਆਂ ਦੀਆਂ ਗਤੀਵਿਧੀਆਂ ਦੀ ਨਿਗਰਾਨੀ ਕਰਨ ਲਈ ਪ੍ਰਬੰਧ ਕਰਨਗੀਆਂ। ਇਥੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, "ਪਹਿਲੀ ਵਾਰ ਖਪਤਕਾਰ ਸੁਰੱਖਿਆ ਕਾਨੂੰਨ ਦੇ ਤਹਿਤ ਸਿੱਧੀ ਵਿਕਰੀ ਕਰਨ ਵਾਲੀਆਂ ਕੰਪਨੀਆਂ ਲਈ ਨਿਯਮ ਬਣਾਏ ਗਏ ਹਨ। ਇਨ੍ਹਾਂ ਨਿਯਮਾਂ ਦੀ ਪਾਲਣਾ ਨਾ ਕਰਨ ਤੇ ਇਨ੍ਹਾਂ ਕੰਪਨੀਆਂ ਵਿਰੁੱਧ ਦੰਡਕਾਰੀ ਕਾਰਵਾਈ ਕੀਤੀ ਜਾਵੇਗੀ।'

ਟਪਰਵੇਅਰ, ਐਮਵੇਅ ਅਤੇ ਔਰੀਫਲੇਮ ਵਰਗੀ ਪ੍ਰਮੁੱਖ ਕੰਪਨੀਆਂ

ਹੁਣ ਤੱਕ ਇਹ ਕੰਪਨੀਆਂ ਵਿਕਰੀ ਵਧਾਉਣ ਲਈ ਕਈ ਸਕੀਮਾਂ ਚਲਾ ਰਹੀਆਂ ਸਨ। ਪਰ ਹੁਣ ਇਹ ਸਿੱਧੀ ਵਿਕਰੀ ਵਾਲੇ 'ਪੈਸਾ ਪ੍ਰਸਾਰ ਅਤੇ ਪਿਰਾਮਿਡ' ਸਕੀਮਾਂ ਨੂੰ ਚਲਾਉਣ ਦੇ ਯੋਗ ਨਹੀਂ ਹੋਣਗੀਆਂ। ਸਿੱਧੀ ਵਿਕਰੀ ਉਦਯੋਗ ਵਿੱਚ ਪ੍ਰਮੁੱਖ ਕੰਪਨੀਆਂ ਵਿੱਚ ਟਪਰਵੇਅਰ, ਐਮਵੇਅ ਅਤੇ ਔਰੀਫਲੇਮ ਸ਼ਾਮਲ ਹਨ। ਇਨ੍ਹਾਂ ਕੰਪਨੀਆਂ ਦੇ ਸੰਗਠਨ ਨੇ ਨਵੇਂ ਨਿਯਮਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਇਸ ਨਾਲ ਇੰਡਸਟਰੀ ਨੂੰ ਜਾਇਜ਼ਤਾ ਮਿਲੇਗੀ।

ਪਿਰਾਮਿਡ ਯੋਜਨਾਵਾਂ ਨੂੰ ਹੁਣ ਵਧਾਵਾ ਨਹੀਂ ਦੇ ਸਕਣਗੇ

ਨਵੇਂ ਨਿਯਮਾਂ ਅਨੁਸਾਰ, ਸਿੱਧਾ ਸਾਮਾਨ ਵੇਚਣ ਵਾਲੀਆਂ ਕੰਪਨੀਆਂ ਅਤੇ ਸਿੱਧਾ ਵਿਕਰੇਤਾ ਪਿਰਾਮਿਡ ਸਕੀਮਾਂ ਦਾ ਪ੍ਰਚਾਰ ਨਹੀਂ ਕਰ ਸਕਣਗੇ ਅਤੇ ਨਾ ਹੀ ਉਹ ਕਿਸੇ ਨੂੰ ਸਿੱਧੇ ਵੇਚਣ ਦੇ ਕਾਰੋਬਾਰ ਦਾ ਹਿੱਸਾ ਬਣਨ ਲਈ ਧੋਖਾ ਦੇ ਸਕਣਗੇ। ਹੁਣ ਤੱਕ ਇਹ ਕੰਪਨੀਆਂ ਵਿਕਰੀ ਵਧਾਉਣ ਲਈ ਕਈ ਸਕੀਮਾਂ ਚਲਾ ਰਹੀਆਂ ਹਨ। ਇਸ ਤੋਂ ਇਲਾਵਾ ਸਿੱਧੀ ਵਿਕਰੀ ਕਾਰੋਬਾਰ ਦੇ ਨਾਂ 'ਤੇ ਕਾਲੇ ਧਨ ਨੂੰ ਸਫੈਦ ਬਣਾਉਣ ਵਾਲੀ ਸਕੀਮਾਂ ਚਲਾਉਣ 'ਤੇ ਵੀ ਰੋਕ ਲਗਾਈ ਜਾਵੇਗੀ।

ਕੰਪਨੀਆਂ ਨੇ ਨਵੇਂ ਨਿਯਮਾਂ ਦਾ ਸਵਾਗਤ ਕੀਤਾ

ਸਿੱਧਾ ਸਾਮਾਨ ਵੇਚਣ ਵਾਲੀਆਂ ਕੰਪਨੀਆਂ ਨੇ ਸਰਕਾਰ ਦੇ ਇਸ ਕਦਮ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਨਵੇਂ ਨਿਯਮਾਂ ਨਾਲ ਕਾਰੋਬਾਰ ਨੂੰ ਹੋਰ ਸਪੱਸ਼ਟਤਾ ਅਤੇ ਜਾਇਜ਼ਤਾ ਮਿਲੇਗੀ। ਇਸ ਤੋਂ ਇਲਾਵਾ, ਇਹ ਸਿੱਧੇ ਵਿਦੇਸ਼ੀ ਨਿਵੇਸ਼ (FDI) ਨੂੰ ਆਕਰਸ਼ਿਤ ਕਰਨ ਅਤੇ ਭਵਿੱਖ ਵਿੱਚ ਨਵੀਆਂ ਤਕਨੀਕਾਂ ਲਿਆਉਣ ਵਿੱਚ ਵੀ ਮਦਦ ਮਿਲੇਗੀ। ਸਿੱਧਾ ਸਾਮਾਨ ਵੇਚਣ ਵਾਲੀਆਂ ਕੰਪਨੀਆਂ ਦੇ ਆਈਡੀਐਸਏ ਸੰਗਠਨ ਨੇ ਕਿਹਾ ਕਿ ਇਹ ਕਦਮ ਇਸ ਖੇਤਰ ਨੂੰ ਮਜ਼ਬੂਤ ਕਰੇਗਾ, ਜਿਸ ਵਿੱਚ ਲਗਭਗ 70 ਲੱਖ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਆਈਡੀਐਸਏ ਦੇ ਮੁਖੀ ਰਜਤ ਬੈਨਰਜੀ ਨੇ ਕਿਹਾ, "ਅਸੀਂ ਨਵੇਂ ਨਿਯਮਾਂ ਦਾ ਸੁਆਗਤ ਕਰਦੇ ਹਾਂ। ਅਸੀਂ ਪਿਛਲੇ ਦੋ ਸਾਲਾਂ ਤੋਂ ਸਰਕਾਰ ਨੂੰ ਇਸ ਬਾਰੇ ਸੁਝਾਅ ਦੇ ਰਹੇ ਹਾਂ। ਅਸੀਂ ਪੂਰੇ ਦਿਲ ਨਾਲ ਇਸਦਾ ਸਮਰਥਨ ਕਰਦੇ ਹਾਂ।"

Published by:Krishan Sharma
First published:

Tags: Business, Central government, India