Gold Price Today: ਅੱਜ ਕਿੰਨਾ ਮਹਿੰਗਾ ਹੋਇਆ ਸੋਨਾ-ਚਾਂਦੀ, ਪੜ੍ਹੋ ਇਸ ਖ਼ਬਰ ‘ਚ

ਵਿਸ਼ਵ ਬਾਜ਼ਾਰ 'ਚ ਤੇਜ਼ੀ ਅਤੇ ਸਥਾਨਕ ਪੱਧਰ 'ਤੇ ਮੰਗ ਵਧਣ ਕਾਰਨ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਤੇਜ਼ੀ ਆਈ। ਇਸ ਦੇ ਨਾਲ ਹੀ ਤਿਓਹਾਰਾਂ ਦਾ ਸੀਜ਼ਨ ਵੀ ਸੋਨੇ-ਚਾਂਦੀ ਦੀਆਂ ਕੀਮਤਾਂ ਨੂੰ ਪ੍ਰਭਾਵਤ ਕਰਦਾ ਹੈ।

Gold Price Today: ਅੱਜ ਕਿੰਨਾ ਮਹਿੰਗਾ ਹੋਇਆ ਸੋਨਾ-ਚਾਂਦੀ, ਪੜ੍ਹੋ ਇਸ ਖ਼ਬਰ ‘ਚ

 • Share this:
  ਸੋਨੇ ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਉਤਾਰ-ਚੜ੍ਹਾਅ ਦਾ ਸਿਲਸਿਲਾ ਜਾਰੀ ਹੈ। ਤਿਓਹਾਰਾਂ ਦੇ ਸੀਜ਼ਨ ਵਿੱਚ ਸੋਨੇ ਚਾਂਦੀ ਦੀਆਂ ਕੀਮਤਾਂ ਵਿੱਚ ਵਾਧਾ ਹੋਣਾ ਆਮ ਗੱਲ ਹੈ। ਸੋਨੇ ਚਾਂਦੀ ਦੀਆਂ ਤਾਜ਼ੀਆਂ ਕੀਮਤਾਂ ਬਾਰੇ ਗੱਲ ਕੀਤੀ ਜਾਏ ਤਾਂ ਸੋਨੇ ਦੀ ਕੀਮਤ 140 ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ 570 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਧ ਗਈ।

  ਦੱਸ ਦਈਏ ਕਿ ਵਿਸ਼ਵ ਬਾਜ਼ਾਰ 'ਚ ਤੇਜ਼ੀ ਅਤੇ ਸਥਾਨਕ ਪੱਧਰ 'ਤੇ ਮੰਗ ਵਧਣ ਕਾਰਨ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਤੇਜ਼ੀ ਆਈ। ਇਸ ਦੇ ਨਾਲ ਹੀ ਤਿਓਹਾਰਾਂ ਦਾ ਸੀਜ਼ਨ ਵੀ ਸੋਨੇ-ਚਾਂਦੀ ਦੀਆਂ ਕੀਮਤਾਂ ਨੂੰ ਪ੍ਰਭਾਵਤ ਕਰਦਾ ਹੈ। ਕੌਮਾਂਤਰੀ ਪੱਧਰ 'ਤੇ ਸੋਨਾ 0.13 ਫੀਸਦੀ ਵਧ ਕੇ 1819.05 ਡਾਲਰ ਪ੍ਰਤੀ ਆਊਂਸ 'ਤੇ ਪਹੁੰਚ ਗਿਆ। ਇਸ ਦੇ ਨਾਲ ਹੀ ਅਮਰੀਕੀ ਸੋਨਾ 0.42 ਫੀਸਦੀ ਵਧ ਕੇ 1824 ਡਾਲਰ ਪ੍ਰਤੀ ਆਊਂਸ 'ਤੇ ਪਹੁੰਚ ਗਿਆ।

  ਚਾਂਦੀ ਵੀ 0.29 ਫੀਸਦੀ ਚੜ੍ਹ ਕੇ 24.24 ਡਾਲਰ ਪ੍ਰਤੀ ਆਊਂਸ 'ਤੇ ਰਹੀ। ਦੇਸ਼ ਦੇ ਸਭ ਤੋਂ ਵੱਡੇ ਬਾਜ਼ਾਰ MCX 'ਚ ਸੋਨਾ 140 ਰੁਪਏ ਚੜ੍ਹ ਕੇ 48,111 ਰੁਪਏ ਪ੍ਰਤੀ ਦਸ ਗ੍ਰਾਮ ਅਤੇ ਗੋਲਡ ਮਿੰਨੀ 140 ਰੁਪਏ ਚੜ੍ਹ ਕੇ 48,098 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਇਸੇ ਤਰ੍ਹਾਂ ਚਾਂਦੀ 570 ਰੁਪਏ ਚੜ੍ਹ ਕੇ 64,903 ਰੁਪਏ ਪ੍ਰਤੀ ਕਿੱਲੋ ਅਤੇ ਚਾਂਦੀ ਮਿੰਨੀ ਵੀ 550 ਰੁਪਏ ਦੇ ਵਾਧੇ ਨਾਲ 65,045 ਰੁਪਏ ਪ੍ਰਤੀ ਕਿੱਲੋ 'ਤੇ ਪਹੁੰਚ ਗਈ।
  Published by:Amelia Punjabi
  First published:
  Advertisement
  Advertisement