Home /News /lifestyle /

Business: ਰਿਲਾਇੰਸ ਨਿਊ ਐਨਰਜੀ ਨੇ ਖਰੀਦੀ Caelux 'ਚ 20% ਹਿੱਸੇਦਾਰੀ, ਸੂਰਜੀ ਊਰਜਾ 'ਤੇ ਕੰਮ ਕਰਦੀ ਹੈ ਕੰਪਨੀ

Business: ਰਿਲਾਇੰਸ ਨਿਊ ਐਨਰਜੀ ਨੇ ਖਰੀਦੀ Caelux 'ਚ 20% ਹਿੱਸੇਦਾਰੀ, ਸੂਰਜੀ ਊਰਜਾ 'ਤੇ ਕੰਮ ਕਰਦੀ ਹੈ ਕੰਪਨੀ

Business News-Reliance New Energy Investment in Caelux: ਰਿਲਾਇੰਸ ਦੇ ਵਧਦੇ ਕਾਰੋਬਾਰ ਨੂੰ ਦੇਖੀਏ ਤਾਂ ਹੈਰਾਨਗੀ ਹੁੰਦੀ ਹੈ ਕਿ ਜਿਸ ਤਰ੍ਹਾਂ ਰਿਲਾਇੰਸ ਆਪਣਾ ਵਿਸਥਾਰ ਕਰ ਰਹੀ ਹੈ, ਉਹ ਕਿਸੇ ਅਚੰਬੇ ਤੋਂ ਘੱਟ ਨਹੀਂ। ਖਾਣ-ਪੀਣ ਦੀਆਂ ਵਸਤੂਆਂ ਤੋਂ ਲੈ ਕੇ ਟੈਕਨੋਲੋਜੀ ਤੱਕ ਸਭ ਵਿੱਚ ਰਿਲਾਇੰਸ ਨੇ ਮਾਰਕਾ ਮਾਰਿਆ ਹੈ।

ਹੋਰ ਪੜ੍ਹੋ ...
  • Share this:

Business News-Reliance New Energy Investment in Caelux: ਰਿਲਾਇੰਸ ਦੇ ਵਧਦੇ ਕਾਰੋਬਾਰ ਨੂੰ ਦੇਖੀਏ ਤਾਂ ਹੈਰਾਨਗੀ ਹੁੰਦੀ ਹੈ ਕਿ ਜਿਸ ਤਰ੍ਹਾਂ ਰਿਲਾਇੰਸ ਆਪਣਾ ਵਿਸਥਾਰ ਕਰ ਰਹੀ ਹੈ, ਉਹ ਕਿਸੇ ਅਚੰਬੇ ਤੋਂ ਘੱਟ ਨਹੀਂ। ਖਾਣ-ਪੀਣ ਦੀਆਂ ਵਸਤੂਆਂ ਤੋਂ ਲੈ ਕੇ ਟੈਕਨੋਲੋਜੀ ਤੱਕ ਸਭ ਵਿੱਚ ਰਿਲਾਇੰਸ ਨੇ ਮਾਰਕਾ ਮਾਰਿਆ ਹੈ। ਸੰਚਾਰ ਸੇਵਾਵਾਂ ਹੋਣ ਜਾਂ ਫਿਰ ਊਰਜਾ ਦੇ ਨਵਿਆਉਣ ਯੋਗ ਸਾਧਨਾ ਨੂੰ ਵਧਾਵਾ ਦੇਣਾ ਹੋਏ ਇਸ ਵਿੱਚ ਵੀ ਰਿਲਾਇੰਸ ਬਾਕੀਆਂ ਨਾਲੋਂ ਅੱਗੇ ਹੈ।

ਹਾਲ ਹੀ ਵਿੱਚ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੀ ਇੱਕ ਪੂਰਨ-ਮਾਲਕੀਅਤ ਵਾਲੀ ਸਹਾਇਕ ਕੰਪਨੀ ਰਿਲਾਇੰਸ ਨਿਊ ਐਨਰਜੀ ਲਿਮਿਟੇਡ (RNEL) ਨੇ ਅਮਰੀਕਾ ਦੀ ਪੇਰੋਵਸਕਾਈਟ-ਅਧਾਰਿਤ ਸੂਰਜੀ ਤਕਨਾਲੋਜੀ ਦੀ ਖੋਜ ਅਤੇ ਵਿਕਾਸ ਵਿੱਚ ਕੰਮ ਕਰਨ ਵਾਲੀ ਕੰਪਨੀ Caelux ਵਿੱਚ 20% ਹਿੱਸੇਦਾਰੀ ਖਰੀਦਣ ਦੀ ਗੱਲ ਕਹੀ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ Caelux ਇਸ ਖੇਤਰ ਵਿੱਚ ਬਹੁਤ ਅੱਗੇ ਹੈ ਅਤੇ ਸੋਲਰ ਸਿਸਟਮ ਨਾਲ 20% ਵੱਧ ਊਰਜਾ ਪੈਦਾ ਕਰਨ ਦੇ ਸਮਰਥ ਹੈ, ਇਹ ਸਭ ਇਸਦੀ ਉੱਚ-ਤਕਨੋਲੋਜੀ ਦੇ ਕਰਕੇ ਹੈ।

ਧਿਆਨ ਦੇਣ ਵਾਲੀ ਗੱਲ ਹੈ ਕਿ ਰਿਲਾਇੰਸ ਨਿਊ ਐਨਰਜੀ ਲਿਮਿਟੇਡ (RNEL) Caelux ਵਿੱਚ 20% ਹਿੱਸੇਦਾਰੀ ਹਾਸਲ ਕਰਨ ਲਈ 12 ਮਿਲੀਅਨ ਅਮਰੀਕੀ ਡਾਲਰਾਂ ਦਾ ਨਿਵੇਸ਼ ਕਰੇਗੀ।

ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਕੈਲਕਸ ਦੀ ਮਲਕੀਅਤ ਵਾਲੀ ਪੇਰੋਵਸਕਾਈਟ ਆਧਾਰਿਤ ਸੋਲਰ ਤਕਨਾਲੋਜੀ ਸਾਨੂੰ ਕ੍ਰਿਸਟਲਲਾਈਨ ਸੋਲਰ ਮੋਡੀਊਲਾਂ ਵਿੱਚ ਨਵੀਨਤਾ ਦੇ ਅਗਲੇ ਪੜਾਅ ਤੱਕ ਪਹੁੰਚ ਪ੍ਰਦਾਨ ਕਰਦੀ ਹੈ। ਅਸੀਂ ਇਸ ਦੇ ਉਤਪਾਦ ਵਿਕਾਸ ਅਤੇ ਇਸਦੀ ਤਕਨਾਲੋਜੀ ਦੇ ਵਪਾਰੀਕਰਨ ਨੂੰ ਤੇਜ਼ ਕਰਨ ਲਈ Caelux ਵਿਖੇ ਟੀਮ ਦੇ ਨਾਲ ਕੰਮ ਕਰਾਂਗੇ।

ਦੱਸ ਦੇਈਏ ਕਿ ਰਿਲਾਇੰਸ ਗੁਜਰਾਤ ਵਿਖੇ ਇੱਕ ਵਿਸ਼ਵ ਪੱਧਰ ਦੀ ਏਕੀਕ੍ਰਿਤ ਫੋਟੋਵੋਲਟਿਕ ਗੀਗਾ ਫੈਕਟਰੀ ਲਗਾ ਰਹੀ ਹੈ। ਇਸ ਗੀਗਾ ਫੈਕਟਰੀ ਲਈ ਕੰਪਨੀ Caelux ਦਾ ਸਾਥ ਲਵੇਗੀ। ਕੰਪਨੀ ਨੇ ਫਾਈਲਿੰਗ ਵਿੱਚ ਕਿਹਾ ਕਿ ਟ੍ਰਾਂਜੈਕਸ਼ਨ ਲਈ ਕਿਸੇ ਰੈਗੂਲੇਟਰੀ ਪ੍ਰਵਾਨਗੀ ਦੀ ਲੋੜ ਨਹੀਂ ਹੋਵੇਗੀ ਅਤੇ ਸਤੰਬਰ 2022 ਦੇ ਅੰਤ ਤੱਕ ਇਸਦੇ ਪੂਰਾ ਹੋਣ ਦੀ ਉਮੀਦ ਹੈ।

ਇਹ ਨਵਿਆਉਣ ਯੋਗ ਊਰਜਾ ਨੂੰ ਹੋਰ ਮਜ਼ਬੂਤ ਬਣਾਵੇਗਾ। RNEL ਅਤੇ Caelux ਨੇ ਤਕਨੀਕੀ ਸਹਿਯੋਗ ਅਤੇ Caelux ਦੀ ਤਕਨਾਲੋਜੀ ਦੇ ਵਪਾਰੀਕਰਨ ਲਈ ਇੱਕ ਰਣਨੀਤਕ ਭਾਈਵਾਲੀ ਸਮਝੌਤਾ ਵੀ ਕੀਤਾ ਹੈ।

Published by:Krishan Sharma
First published:

Tags: Business, Energy, Reliance, Reliance foundation, Reliance industries, Solar power, Stock market