Home /News /lifestyle /

WhatsApp ਅਤੇ Meta ਦੇ ਇਨ੍ਹਾਂ ਉੱਚ-ਅਧਿਕਾਰੀਆਂ ਨੇ ਦਿੱਤੇ ਅਸਤੀਫ਼ੇ, ਦੋਵੇਂ ਹਨ ਭਾਰਤੀ

WhatsApp ਅਤੇ Meta ਦੇ ਇਨ੍ਹਾਂ ਉੱਚ-ਅਧਿਕਾਰੀਆਂ ਨੇ ਦਿੱਤੇ ਅਸਤੀਫ਼ੇ, ਦੋਵੇਂ ਹਨ ਭਾਰਤੀ

WhatsApp ਅਤੇ Meta ਦੇ ਇਨ੍ਹਾਂ ਉੱਚ-ਅਧਿਕਾਰੀਆਂ ਨੇ ਦਿੱਤੇ ਅਸਤੀਫ਼ੇ, ਦੋਵੇਂ ਹਨ ਭਾਰਤੀ

WhatsApp ਅਤੇ Meta ਦੇ ਇਨ੍ਹਾਂ ਉੱਚ-ਅਧਿਕਾਰੀਆਂ ਨੇ ਦਿੱਤੇ ਅਸਤੀਫ਼ੇ, ਦੋਵੇਂ ਹਨ ਭਾਰਤੀ

ਦੁਨੀਆਂ ਭਰ ਵਿੱਚ ਵੱਡੀਆਂ ਕੰਪਨੀਆਂ ਵਿੱਚ ਆਪਣੇ ਕਰਮਚਾਰੀਆਂ ਦੀ ਛਾਂਟੀ ਚੱਲ ਰਹੀ ਹੈ। ਜਿਸਦੇ ਤਹਿਤ ਕਈ ਲੋਕਾਂ ਨੂੰ ਆਪਣੀਆਂ ਨੌਕਰੀਆਂ ਤੋਂ ਹੱਥ ਧੋਣਾ ਪੈ ਰਿਹਾ ਹੈ। ਇਸਦਾ ਅਸਰ ਸਿਰਫ Associate ਲੈਵਲ ਤੱਕ ਹੀ ਨਹੀਂ ਬਲਕਿ ਉੱਚ-ਅਹੁਦਿਆਂ 'ਤੇ ਬੈਠੇ ਕਰਮਚਾਰੀਆਂ 'ਤੇ ਵੀ ਪੈ ਰਿਹਾ ਹੈ।

ਹੋਰ ਪੜ੍ਹੋ ...
  • Share this:

ਦੁਨੀਆਂ ਭਰ ਵਿੱਚ ਵੱਡੀਆਂ ਕੰਪਨੀਆਂ ਵਿੱਚ ਆਪਣੇ ਕਰਮਚਾਰੀਆਂ ਦੀ ਛਾਂਟੀ ਚੱਲ ਰਹੀ ਹੈ। ਜਿਸਦੇ ਤਹਿਤ ਕਈ ਲੋਕਾਂ ਨੂੰ ਆਪਣੀਆਂ ਨੌਕਰੀਆਂ ਤੋਂ ਹੱਥ ਧੋਣਾ ਪੈ ਰਿਹਾ ਹੈ। ਇਸਦਾ ਅਸਰ ਸਿਰਫ Associate ਲੈਵਲ ਤੱਕ ਹੀ ਨਹੀਂ ਬਲਕਿ ਉੱਚ-ਅਹੁਦਿਆਂ 'ਤੇ ਬੈਠੇ ਕਰਮਚਾਰੀਆਂ 'ਤੇ ਵੀ ਪੈ ਰਿਹਾ ਹੈ। ਹਾਲ ਹੀ ਵਿੱਚ ਟੈਕਨੋਲੋਜੀ ਦੀ ਦਿਗਜ਼ ਕੰਪਨੀ Meta ਦੇ ਪਬਲਿਕ ਪਾਲਿਸੀ ਦੇ ਮੁਖੀ ਰਾਜੀਵ ਅਗਰਵਾਲ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ ਅਤੇ ਨਾਲ ਹੀ WhatsApp ਇੰਡੀਆ ਦੇ ਹੈੱਡ ਅਭਿਜੀਤ ਬੋਸ ਨੇ ਆਪਣਾ ਅਹੁਦਾ ਛੱਡ ਦਿੱਤਾ ਹੈ। ਇਹ ਜਾਣਕਾਰੀ ਮੰਗਲਵਾਰ ਨੂੰ Meta ਨੇ ਸਾਂਝੀ ਕੀਤੀ ਹੈ।

ਤੁਹਾਡੀ ਜਾਣਕਰੀ ਲਈ ਦੱਸ ਦੇਈਏ ਕਿ Meta ਨੇ 11,000 ਕਰਮਚਾਰੀਆਂ ਨੂੰ ਨੌਕਰੀਆਂ ਤੋਂ ਬਾਹਰ ਕੀਤਾ ਹੈ ਅਤੇ ਇਸ ਦੇ ਇੱਕ ਹਫ਼ਤੇ ਬਾਅਦ ਹੀ ਦੋ ਵੱਡੇ ਅਹੁਦੇ ਵੀ ਖਾਲੀ ਹੋਏ ਹਨ। ਹੁਣ Meta ਨੇ ਪਬਲਿਕ ਪੋਲਿਸੀ ਲਈ ਸ਼ਿਵਨਾਥ ਠੁਕਰਾਲ ਨੂੰ ਨਿਯੁਕਤ ਕੀਤਾ ਹੈ ਜੋ ਭਾਰਤ ਵਿੱਚ WhatsApp ਦੀ ਪਬਲਿਕ ਪਾਲਿਸੀ ਦੇ ਡਾਇਰੈਕਟਰ ਹਨ। ਇਸ ਤਰ੍ਹਾਂ ਠੁਕਰਾਲ ਹੁਣ ਭਾਰਤ ਵਿੱਚ ਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐਪ ਲਈ ਪਬਲਿਕ ਪਾਲਿਸੀ ਨੂੰ ਸੰਭਾਲਣਗੇ।

ਅਭਿਜੀਤ ਬੋਸ ਦੇ ਅਸਤੀਫੇ ਤੋਂ ਬਾਅਦ WhatsApp ਦੇ ਹੈੱਡ ਵਿਲ ਕੈਥਕਾਰਟ ਨੇ ਕਿਹਾ ਹੈ ਕਿ ਮੈਂ ਅਭਿਜੀਤ ਬੋਸ ਪਹਿਲੇ WhatsApp ਇੰਡੀਆ ਹੈੱਡ ਵਜੋਂ ਧੰਨਵਾਦ ਕਰਦਾ ਹਾਂ। ਉਹਨਾਂ ਨੇ ਸਾਡੀ ਟੀਮ ਨੂੰ ਨਵੀਨਤਾਕਾਰੀ ਸੇਵਾਵਾਂ ਪ੍ਰਦਾਨ ਕਰਨ ਵਿੱਚ ਮਦਦ ਕੀਤੀ ਹੈ ਜਿਸ ਨਾਲ ਲੱਖਾਂ ਲੋਕਾਂ ਅਤੇ ਕਾਰੋਬਾਰਾਂ ਨੂੰ ਲਾਭ ਹੋਇਆ ਹੈ। WhatsApp ਭਾਰਤ ਲਈ ਅਜੇ ਵੀ ਬਹੁਤ ਕੁਝ ਕਰ ਸਕਦਾ ਹੈ, ਅਤੇ ਅਸੀਂ ਭਾਰਤ ਦੇ ਡਿਜੀਟਲ ਪਰਿਵਰਤਨ ਵਿੱਚ ਯੋਗਦਾਨ ਜਾਰੀ ਰੱਖਣ ਲਈ ਉਤਸ਼ਾਹਿਤ ਹਾਂ।"

ਮਿਲੀ ਜਾਣਕਾਰੀ ਮੁਤਾਬਿਕ ਅਭਿਜੀਤ ਬੋਸ ਜਲਦੀ ਹੀ ਉਦਯੋਗਪਤੀ ਦੇ ਰੂਪ ਵਿੱਚ ਵਾਪਸੀ ਕਰਨਗੇ। ਉਹਨਾਂ ਨੇ WhatsApp India ਦੇ ਹੈੱਡ ਵਜੋਂ ਫਰਵਰੀ 2019 ਵਿੱਚ ਅਹੁਦਾ ਸੰਭਾਲਿਆ ਸੀ।

ਇਸ ਤੋਂ ਪਹਿਲਾਂ ਹੀ Meta ਦੇ ਇੰਡੀਆ ਹੈੱਡ ਅਜੀਤ ਮੋਹਨ ਨੇ ਵੀ ਅਸਤੀਫ਼ਾ ਦੇ ਦਿੱਤਾ ਸੀ ਅਤੇ ਉਹ ਆਉਣ ਵਾਲੇ ਸਮੇਂ ਵਿੱਚ ਸਨੈਪ ਨਾਲ ਕੰਮ ਕਰਨਗੇ ਜੋ ਕਿ Facebook ਦਾ ਮੁਕਾਬਲੇਬਾਜ਼ ਹੈ।

Published by:Drishti Gupta
First published:

Tags: Meta, Tech News, Tech updates, Technology, Whatsapp