ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦਾ ਕਾਰੋਬਾਰ ਸ਼ੁਰੂ ਕਰਨ ਦੀ ਤਿਆਰੀ ਕਰ ਰਹੇ ਹੋ, ਤਾਂ ਅੱਜ ਅਸੀਂ ਤੁਹਾਡੇ ਲਈ ਇੱਕ ਨਵਾਂ ਬਿਜਨੈਸ ਆਈਡੀਆ (Business idea) ਲੈ ਕੇ ਆਏ ਹਾਂ। ਇਹ ਇੱਕ ਅਜਿਹਾ ਕਾਰੋਬਾਰ ਹੈ ਜਿਸ ਵਿੱਚ ਉਤਪਾਦ ਦੀ ਮੰਗ ਹਰ ਵਰਗ ਦੇ ਲੋਕਾਂ ਵਿੱਚ ਰਹਿੰਦੀ ਹੈ। ਅਸੀਂ ਸਾਬਣ ਮੈਨੁਫੈਕਚਰਿੰਗ ਯੂਨਿਟ (soap manufacturing) ਬਾਰੇ ਗੱਲ ਕਰ ਰਹੇ ਹਾਂ। ਇਸ ਕਾਰੋਬਾਰ ਵਿੱਚ ਮਸ਼ੀਨਾਂ ਦੀ ਮਦਦ ਨਾਲ ਸਾਬਣ ਬਣਾ ਕੇ ਬਾਜ਼ਾਰ ਵਿੱਚ ਪਹੁੰਚਾਇਆ ਜਾਂਦਾ ਹੈ। ਹਾਲਾਂਕਿ ਬਹੁਤ ਸਾਰੇ ਲੋਕ ਹੈਂਡ ਮੇਡ ਸਾਬਣ ਬਣਾ ਕੇ ਬਾਜ਼ਾਰ ਵਿੱਚ ਵੇਚਦੇ ਹਨ। ਚੰਗੀ ਗੱਲ ਇਹ ਹੈ ਕਿ ਇਸ ਕਾਰੋਬਾਰ ਨੂੰ ਛੋਟੇ ਪੱਧਰ 'ਤੇ ਵੀ ਸ਼ੁਰੂ ਕੀਤਾ ਜਾ ਸਕਦਾ ਹੈ।
ਭਾਰਤ ਵਿੱਚ ਸਾਬਣ ਮਾਰਕੀਟ ਕਾਫੀ ਵੱਡੀ ਹੈ। ਸਾਬਣ ਦੀ ਮਾਰਕੀਟ ਨੂੰ ਇਸ ਦੀ ਵਰਤੋਂ ਦੇ ਆਧਾਰ 'ਤੇ ਵੱਖ-ਵੱਖ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ। ਜਿਵੇਂ ਲਾਂਡਰੀ ਸਾਬਣ, ਬਿਊਟੀ ਸੋਪ, ਦਵਾਈ ਵਾਲਾ ਸਾਬਣ, ਰਸੋਈ ਦਾ ਸਾਬਣ, ਪਰਫਿਊਮ ਵਾਲਾ ਸਾਬਣ। ਤੁਸੀਂ ਮੰਗ ਅਤੇ ਮਾਰਕੀਟ ਨੂੰ ਧਿਆਨ ਵਿੱਚ ਰੱਖਦੇ ਹੋਏ ਇਹਨਾਂ ਵਿੱਚੋਂ ਕਿਸੇ ਵੀ ਸ਼੍ਰੇਣੀ ਵਿੱਚ ਆਪਣੇ ਉਤਪਾਦਾਂ ਨੂੰ ਤਿਆਰ ਕਰ ਸਕਦੇ ਹੋ।
4 ਲੱਖ ਰੁਪਏ ਨਾਲ ਸ਼ੁਰੂ ਕਰੋ ਸਾਬਣ ਬਣਾਉਣ ਦਾ ਕਾਰੋਬਾਰ : ਅੱਜ ਦੇ ਸਮੇਂ ਵਿੱਚ ਸਾਬਣ ਦੀ ਮੰਗ ਛੋਟੇ ਕਸਬਿਆਂ ਤੋਂ ਲੈ ਕੇ ਵੱਡੇ ਸ਼ਹਿਰਾਂ ਤੇ ਪਿੰਡਾਂ ਤੱਕ ਹੈ। ਅਜਿਹੇ 'ਚ ਸਾਬਣ ਬਣਾਉਣ ਦਾ ਕਾਰੋਬਾਰ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਤੁਸੀਂ ਬਹੁਤ ਘੱਟ ਪੈਸਿਆਂ ਵਿੱਚ ਸਾਬਣ ਦੀ ਫੈਕਟਰੀ ਖੋਲ੍ਹ ਸਕਦੇ ਹੋ।
ਇਸ ਕਾਰੋਬਾਰ ਨੂੰ ਸ਼ੁਰੂ ਕਰਨ ਲਈ ਤੁਸੀਂ ਮੋਦੀ ਸਰਕਾਰ ਦੀ ਮੁਦਰਾ ਸਕੀਮ ਤਹਿਤ 80 ਫੀਸਦੀ ਤੱਕ ਲੋਨ ਲੈ ਸਕਦੇ ਹੋ। ਮੁਦਰਾ ਸਕੀਮ ਤਹਿਤ ਕਰਜ਼ਾ ਲੈਣ ਦੇ ਕਈ ਫਾਇਦੇ ਹਨ। ਕੇਂਦਰ ਸਰਕਾਰ ਦੀ ਮੁਦਰਾ ਯੋਜਨਾ ਪ੍ਰੋਜੈਕਟ ਪ੍ਰੋਫਾਈਲ ਦੇ ਅਨੁਸਾਰ, ਤੁਸੀਂ ਇੱਕ ਸਾਲ ਵਿੱਚ ਕੁੱਲ 4 ਲੱਖ ਕਿਲੋਗ੍ਰਾਮ ਦਾ ਉਤਪਾਦਨ ਕਰਨ ਦੇ ਯੋਗ ਹੋਵੋਗੇ।
ਇਸ ਦੀ ਕੁੱਲ ਕੀਮਤ ਕਰੀਬ 47 ਲੱਖ ਰੁਪਏ ਹੋਵੇਗੀ। ਕਾਰੋਬਾਰ ਵਿੱਚ ਸਾਰੇ ਖਰਚਿਆਂ ਅਤੇ ਹੋਰ ਦੇਣਦਾਰੀਆਂ ਤੋਂ ਬਾਅਦ, ਤੁਹਾਨੂੰ 6 ਲੱਖ ਰੁਪਏ ਭਾਵ 50,000 ਰੁਪਏ ਪ੍ਰਤੀ ਮਹੀਨਾ ਦਾ ਸ਼ੁੱਧ ਲਾਭ ਹੋਵੇਗਾ। ਸਾਬਣ ਬਣਾਉਣ ਵਾਲੀ ਯੁਨਿਟ ਸਥਾਪਤ ਕਰਨ ਲਈ, ਤੁਹਾਨੂੰ ਕੁੱਲ 750 ਵਰਗ ਫੁੱਟ ਦੀ ਲੋੜ ਪਵੇਗੀ। ਇਹ 500 ਵਰਗ ਫੁੱਟ ਕਵਰ ਕੀਤਾ ਹੋਇਆ ਤੇ ਬਾਕੀ ਨੂੰ ਖੁੱਲ੍ਹਾ ਰੱਖਿਆ ਜਾਣਾ ਚਾਹੀਦਾ ਹੈ। ਇਸ ਵਿੱਚ ਹਰ ਤਰ੍ਹਾਂ ਦੀਆਂ ਮਸ਼ੀਨਾਂ ਸਮੇਤ 8 ਤਰ੍ਹਾਂ ਦੇ ਉਪਕਰਨ ਲੱਗਣਗੇ। ਪ੍ਰਾਜੈਕਟ ਰਿਪੋਰਟ ਅਨੁਸਾਰ ਇਨ੍ਹਾਂ ਮਸ਼ੀਨਾਂ ਨੂੰ ਲਗਾਉਣ ਲਈ ਕੁੱਲ 1 ਲੱਖ ਰੁਪਏ ਦੀ ਲਾਗਤ ਆਵੇਗੀ।
ਕਿਸੇ ਵੀ ਬੈਂਕ ਤੋਂ ਲੋਨ ਮਿਲੇਗਾ: ਸਾਬਣ ਬਣਾਉਣ ਲਈ ਇੱਕ ਮੈਨੁਫੈਕਚਰਿੰਗ ਯੂਨਿਟ ਸਥਾਪਤ ਕਰਨ 'ਤੇ ਕੁੱਲ 15,30,000 ਰੁਪਏ ਖਰਚ ਕੀਤੇ ਜਾਂਦੇ ਹਨ। ਇਸ ਵਿੱਚ ਯੂਨਿਟ ਲਈ ਥਾਂ, ਮਸ਼ੀਨਰੀ, ਤਿੰਨ ਮਹੀਨਿਆਂ ਲਈ ਕਾਰਜਸ਼ੀਲ ਪੂੰਜੀ ਸ਼ਾਮਲ ਹੈ। ਇਸ 15.30 ਲੱਖ ਰੁਪਏ 'ਚੋਂ ਤੁਹਾਨੂੰ ਸਿਰਫ 3.82 ਲੱਖ ਰੁਪਏ ਖਰਚ ਕਰਨੇ ਪੈਣਗੇ। ਬਾਕੀ ਰਕਮ ਤੁਸੀਂ ਮੁਦਰਾ ਸਕੀਮ ਤਹਿਤ ਲੋਨ ਵਜੋਂ ਲੈ ਸਕਦੇ ਹੋ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।