ਭਾਰਤ ਵਿੱਚ ਬੇਰੁਜ਼ਗਾਰੀ ਲਗਾਤਾਰ ਵਧਦੀ ਜਾ ਰਹੀ ਹੈ। ਪਰ ਇਸਦੇ ਨਾਲ ਹੀ ਹਰ ਕੋਈ ਚੰਗੀ ਤਨਖਾਹ ਵਾਲੀ ਨੌਕਰੀ ਪ੍ਰਾਪਤ ਕਰਨਾ ਚਾਹੁੰਦਾ ਹੈ, ਕਿਉਂਕਿ ਮਹਿੰਗਾਈ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ। ਹਰ ਕੋਈ ਚੰਗੀ ਤਨਖਾਹ ਨਾਲ ਆਪਣੇ ਵਰਤਮਾਨ ਦੇ ਨਾਲ ਨਾਲ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਨੌਕਰੀ ਲੱਭ ਰਹੇ ਹੋ, ਤਾਂ ਅਸੀਂ ਤੁਹਾਨੂੰ ਅਜਿਹੇ ਕਾਰੋਬਾਰੀ ਮੌਕੇ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ ਸ਼ੁਰੂ ਕਰਕੇ ਤੁਸੀਂ ਪਹਿਲੇ ਦਿਨ ਤੋਂ ਹੀ ਮੋਟੀ ਕਮਾਈ ਕਰ ਸਕਦੇ ਹੋ।
ਦੱਸ ਦੇਈਏ ਕਿ ਅਮੂਲ ਨਵੇਂ ਸਾਲ 'ਚ ਫਰੈਂਚਾਇਜ਼ੀ ਆਫਰ ਕਰ ਰਹੀ ਹੈ। ਇਸ ਨਾਲ ਛੋਟੇ ਨਿਵੇਸ਼ਾਂ ਵਿੱਚ ਹਰ ਮਹੀਨੇ ਨਿਯਮਤ ਕਮਾਈ ਕੀਤੀ ਜਾ ਸਕਦੀ ਹੈ। ਅਮੂਲ ਦੀ ਫਰੈਂਚਾਇਜ਼ੀ ਲੈਣਾ ਇੱਕ ਲਾਭਦਾਇਕ ਸੌਦਾ ਹੈ।
ਇਸਦੇ ਨਾਲ ਹੀ ਜਾਣਕਾਰੀ ਲਈ ਦੱਸ ਦੇਈਏ ਕਿ ਅਮੂਲ ਦੀ ਇਸ ਫਰੈਂਚਾਇਜ਼ੀ ਵਿੱਚ ਕਿਸੇ ਰਾਇਲਟੀ ਜਾਂ ਮੁਨਾਫੇ ਦੀ ਵੰਡ ਨਹੀਂ ਕੀਤੀ ਜਾਵੇਗੀ। ਇੰਨਾ ਹੀ ਨਹੀਂ ਅਮੂਲ ਦੀ ਫਰੈਂਚਾਇਜ਼ੀ ਲੈਣ ਦਾ ਖ਼ਰਚਾ ਵੀ ਬਹੁਤ ਜ਼ਿਆਦਾ ਨਹੀਂ ਹੈ। ਤੁਸੀਂ 2 ਲੱਖ ਤੋਂ 6 ਲੱਖ ਰੁਪਏ ਖ਼ਰਚ ਕੇ ਆਪਣਾ ਕਾਰੋਬਾਰ ਸ਼ੁਰੂ ਕਰ ਸਕਦੇ ਹੋ। ਕਾਰੋਬਾਰ ਦੀ ਸ਼ੁਰੂਆਤ ਵਿੱਚ ਹੀ ਚੰਗਾ ਮੁਨਾਫਾ ਕਮਾਇਆ ਜਾ ਸਕਦਾ ਹੈ। ਫਰੈਂਚਾਇਜ਼ੀ ਰਾਹੀਂ ਹਰ ਮਹੀਨੇ ਕਰੀਬ 5 ਤੋਂ 10 ਲੱਖ ਰੁਪਏ ਦੀ ਵਿਕਰੀ ਕੀਤੀ ਜਾ ਸਕਦੀ ਹੈ।
ਜ਼ਿਕਰਯੋਗ ਹੈ ਕਿ ਜੇਕਰ ਤੁਸੀਂ ਅਮੂਲ ਆਊਟਲੈੱਟ ਲੈਂਦੇ ਹੋ, ਤਾਂ ਤੁਹਾਡੇ ਕੋਲ 150 ਵਰਗ ਫੁੱਟ ਜਗ੍ਹਾ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਅਮੂਲ ਆਈਸ ਕਰੀਮ ਪਾਰਲਰ ਦੀ ਫਰੈਂਚਾਈਜ਼ੀ ਲਈ ਘੱਟੋ-ਘੱਟ 300 ਵਰਗ ਫੁੱਟ ਜਗ੍ਹਾ ਹੋਣੀ ਚਾਹੀਦੀ ਹੈ।
ਅਮੂਲ ਫਰੈਂਚਾਇਜ਼ੀ ਲੈਣ ਦਾ ਤਰੀਕਾ
ਅਮੂਲ ਦੋ ਤਰ੍ਹਾਂ ਦੀਆਂ ਫਰੈਂਚਾਇਜ਼ੀ ਪੇਸ਼ ਕਰ ਰਿਹਾ ਹੈ। ਪਹਿਲਾ ਅਮੂਲ ਆਊਟਲੇਟ, ਅਮੂਲ ਰੇਲਵੇ ਪਾਰਲਰ ਜਾਂ ਅਮੂਲ ਕਿਓਸਕ ਦੀ ਫਰੈਂਚਾਈਜ਼ੀ ਅਤੇ ਦੂਜੀ ਅਮੂਲ ਆਈਸ ਕਰੀਮ ਸਕੂਪਿੰਗ ਪਾਰਲਰ ਦੀ ਫਰੈਂਚਾਈਜ਼ੀ। ਜੇਕਰ ਤੁਸੀਂ ਪਹਿਲੇ 'ਚ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 2 ਲੱਖ ਰੁਪਏ ਦਾ ਨਿਵੇਸ਼ ਕਰਨਾ ਹੋਵੇਗਾ। ਦੂਜੇ ਪਾਸੇ, ਜੇਕਰ ਤੁਸੀਂ ਕੋਈ ਹੋਰ ਫਰੈਂਚਾਇਜ਼ੀ ਲੈਣ ਬਾਰੇ ਸੋਚ ਰਹੇ ਹੋ, ਤਾਂ ਤੁਹਾਨੂੰ 5 ਲੱਖ ਦਾ ਨਿਵੇਸ਼ ਕਰਨਾ ਹੋਵੇਗਾ। ਇਸ 'ਚ 25 ਤੋਂ 50 ਹਜ਼ਾਰ ਰੁਪਏ ਨਾਨ-ਰਿਫੰਡੇਬਲ ਬ੍ਰਾਂਡ ਸਕਿਓਰਿਟੀ ਦੇ ਤੌਰ 'ਤੇ ਦੇਣੇ ਹੋਣਗੇ।
ਕਿੰਨਾਂ ਮਿਲੇਗਾ ਕਮਿਸ਼ਨ
ਅਮੂਲ ਆਊਟਲੈਟ ਲੈਣ 'ਤੇ, ਕੰਪਨੀ ਅਮੂਲ ਉਤਪਾਦਾਂ ਦੀ ਘੱਟੋ-ਘੱਟ ਵਿਕਰੀ ਕੀਮਤ (MRP) 'ਤੇ ਕਮਿਸ਼ਨ ਅਦਾ ਕਰਦੀ ਹੈ। ਇਸ 'ਚ ਇਕ ਦੁੱਧ ਦੇ ਪਾਊਚ 'ਤੇ 2.5 ਫੀਸਦੀ, ਦੁੱਧ ਉਤਪਾਦਾਂ 'ਤੇ 10 ਫੀਸਦੀ ਅਤੇ ਆਈਸਕ੍ਰੀਮ 'ਤੇ 20 ਫੀਸਦੀ ਕਮਿਸ਼ਨ ਮਿਲਦਾ ਹੈ। ਅਮੂਲ ਆਈਸ ਕਰੀਮ ਸਕੂਪਿੰਗ ਪਾਰਲਰ ਦੀ ਫਰੈਂਚਾਈਜ਼ੀ ਲੈਣ 'ਤੇ ਰੈਸਿਪੀ ਆਧਾਰਿਤ ਆਈਸਕ੍ਰੀਮ, ਸ਼ੇਕ, ਪੀਜ਼ਾ, ਸੈਂਡਵਿਚ, ਹੌਟ ਚਾਕਲੇਟ ਡਰਿੰਕ 'ਤੇ 50 ਫੀਸਦੀ ਕਮਿਸ਼ਨ ਮਿਲਦਾ ਹੈ। ਇਸ ਦੇ ਨਾਲ ਹੀ ਕੰਪਨੀ ਪ੍ਰੀ-ਪੈਕਡ ਆਈਸਕ੍ਰੀਮ 'ਤੇ 20 ਫੀਸਦੀ ਅਤੇ ਅਮੂਲ ਉਤਪਾਦਾਂ 'ਤੇ 10 ਫੀਸਦੀ ਕਮਿਸ਼ਨ ਦਿੰਦੀ ਹੈ।
ਅਰਜ਼ੀ ਕਿਵੇਂ ਦੇਣੀ ਹੈ
ਜੇਕਰ ਤੁਸੀਂ ਫਰੈਂਚਾਈਜ਼ੀ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ retail@amul.coop 'ਤੇ ਮੇਲ ਕਰਨਾ ਹੋਵੇਗਾ। ਇਸ ਤੋਂ ਇਲਾਵਾ http://amul.com/m/amul scooping parlors ਲਿੰਕ 'ਤੇ ਜਾ ਕੇ ਵੀ ਜਾਣਕਾਰੀ ਲਈ ਜਾ ਸਕਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amul-icecream-franchise, Food