• Home
  • »
  • News
  • »
  • lifestyle
  • »
  • BUSINESS OPPORTUNITY START BISCUIT MAKING PLANT IN JUST 1 LAKH RUPEES AND EARN 40K PER MONTH

ਇੱਕ ਲੱਖ `ਚ ਸ਼ੁਰੂ ਕਰੋ ਇਹ ਕਾਰੋਬਾਰ, ਹਰ ਮਹੀਨੇ 40,000 ਤੋਂ ਵੱਧ ਮੁਨਾਫ਼ਾ, ਜਾਣੋ ਸ਼ੁਰੂ ਕਰਨ ਦਾ ਤਰੀਕਾ

ਇੱਕ ਵਾਰ ਫ਼ਿਰ ਤੋਂ ਅਸੀਂ ਲੈ ਕੇ ਆਏ ਹਾਂ ਘੱਟ ਖ਼ਰਚੇ ਵਿੱਚ ਵੱਧ ਮੁਨਾਫ਼ੇ ਵਾਲੇ ਕਾਰੋਬਾਰ ਦਾ ਆਈਡੀਆ। ਇਸ ਕਾਰੋਬਾਰ ਯੋਜਨਾ ਨਾਲ ਤੁਸੀਂ ਇੱਕ ਮਹੀਨੇ ‘ਚ 40 ਹਜ਼ਾਰ ਤੋਂ ਵੀ ਵੱਧ ਦਾ ਮੁਨਾਫ਼ਾ ਕਮਾ ਸਕਦੇ ਹੋ। ਤਾਂ ਆਓ ਤੁਹਾਨੂੰ ਦੱਸਦਾ ਹਾਂ ਕਾਰੋਬਾਰ ਸ਼ੁਰੂ ਕਰਨ ਦਾ ਤਰੀਕਾ।

ਇੱਕ ਲੱਖ `ਚ ਸ਼ੁਰੂ ਕਰੋ ਇਹ ਕਾਰੋਬਾਰ, ਹਰ ਮਹੀਨੇ 40,000 ਤੋਂ ਵੱਧ ਮੁਨਾਫ਼ਾ, ਜਾਣੋ ਸ਼ੁਰੂ ਕਰਨ ਦਾ ਤਰੀਕਾ

ਇੱਕ ਲੱਖ `ਚ ਸ਼ੁਰੂ ਕਰੋ ਇਹ ਕਾਰੋਬਾਰ, ਹਰ ਮਹੀਨੇ 40,000 ਤੋਂ ਵੱਧ ਮੁਨਾਫ਼ਾ, ਜਾਣੋ ਸ਼ੁਰੂ ਕਰਨ ਦਾ ਤਰੀਕਾ

  • Share this:
    ਨਵੀਂ ਦਿੱਲੀ: ਅਸੀਂ ਤੁਹਾਨੂੰ ਇੱਕ ਖ਼ਾਸ ਕਾਰੋਬਾਰ (ਬਿਜ਼ਨਸ ਆਈਡੀਆ) ਬਾਰੇ ਦੱਸ ਰਹੇ ਹਾਂ। ਜਿਸ ਨੂੰ ਤੁਸੀਂ ਘੱਟ ਪੈਸੇ ਨਾਲ ਸ਼ੁਰੂ ਕਰ ਸਕਦੇ ਹੋ ਅਤੇ ਇਸ ਕਾਰੋਬਾਰ ਤੋਂ ਵੱਧ ਮੁਨਾਫ਼ਾ ਕਮਾ ਸਕਦੇ ਹੋ। ਅਸੀਂ ਗੱਲ ਕਰ ਰਹੇ ਹਾਂ ਬਿਸਕੁਟਾਂ ਦੇ ਕਾਰੋਬਾਰ ਦੀ।ਜੀ ਹਾਂ, ਬਿਸਕੁਟ ਅਜਿਹੀ ਚੀਜ਼ ਹੈ ਜਿਸਦੀ ਹਮੇਸ਼ਾ ਮੰਗ ਰਹਿੰਦੀ ਹੈ। ਇਸ ਦੀ ਮੰਗ ਕਦੇ ਘੱਟ ਨਹੀਂ ਹੁੰਦੀ। ਲੌਕਡਾਊਨ ਦੌਰਾਨ ਜਦੋਂ ਸਾਰੇ ਉਦਯੋਗ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਸਨ, ਪਾਰਲੇ ਜੀ ਬਿਸਕੁਟ ਦੀ ਵਿੱਕਰੀ ਇੰਨੀਂ ਵਧ ਗਈ ਕਿ ਪਿਛਲੇ 82 ਸਾਲਾਂ ਦਾ ਰਿਕਾਰਡ ਟੁੱਟ ਗਿਆ। ਇਨ੍ਹਾਂ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਦੌਰ ਵਿੱਚ ਬੇਕਰੀ ਦਾ ਕਾਰੋਬਾਰ ਬੇਹਤਰੀਨ ਬਦਲ ਦੇ ਰੂਪ ‘ਚ ਸਾਹਮਣੇ ਆ ਰਿਹਾ ਹੈ।

    ਜੇ ਤੁਸੀਂ ਬੇਕਰੀ ਉਦਯੋਗ ਵਿੱਚ ਜਾਣਾ ਚਾਹੁੰਦੇ ਹੋ, ਤਾਂ ਕੇਂਦਰ ਸਰਕਾਰ ਇਸ ਵਿੱਚ ਤੁਹਾਡੀ ਮਦਦ ਕਰ ਸਕਦੀ ਹੈ। ਮੁਦਰਾ ਸਕੀਮ ਦੇ ਤਹਿਤ ਕਾਰੋਬਾਰ ਸ਼ੁਰੂ ਕਰਨ ਲਈ, ਤੁਹਾਨੂੰ ਸਿਰਫ 1 ਲੱਖ ਰੁਪਏ ਦਾ ਨਿਵੇਸ਼ ਕਰਨਾ ਪਵੇਗਾ। ਕੁੱਲ ਖ਼ਰਚ ‘ਚੋਂ 80 ਫ਼ੀਸਦੀ ਲੋਨ ਖ਼ੁਦ ਸਰਕਾਰ ਪ੍ਰਦਾਨ ਕਰੇਗੀ, ਜਿਸ ਦੇ ਲਈ ਸਰਕਾਰ ਨੇ ਖੁਦ ਪ੍ਰੋਜੈਕਟ ਰਿਪੋਰਟ ਤਿਆਰ ਕੀਤੀ ਹੈ। ਸਰਕਾਰ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਦੇ ਮੁਤਾਬਕ ਸਾਰੇ ਖ਼ਰਚਿਆਂ ਨੂੰ ਕੱਟਣ ਤੋਂ ਬਾਅਦ, ਤੁਸੀਂ ਹਰ ਮਹੀਨੇ 40 ਹਜ਼ਾਰ ਰੁਪਏ ਤੋਂ ਵੱਧ ਦਾ ਮੁਨਾਫਾ ਕਮਾ ਸਕਦੇ ਹੋ।

    ਕਿੰਨੀ ਹੋਵੇਗੀ ਲਾਗਤ?

    ਪ੍ਰਾਜੈਕਟ ਸਥਾਪਤ ਕਰਨ ਦੀ ਕੁੱਲ ਲਾਗਤ 5.36 ਲੱਖ ਰੁਪਏ, ਇਸ ਵਿੱਚ ਤੁਹਾਨੂੰ ਆਪਣੇ ਪੱਲਿਓਂ ਸਿਰਫ਼ 1 ਲੱਖ ਰੁਪਏ ਦਾ ਨਿਵੇਸ਼ ਕਰਨਾ ਪਵੇਗਾ। ਜੇ ਤੁਸੀਂ ਮੁਦਰਾ ਯੋਜਨਾ ਦੇ ਤਹਿਤ ਚੁਣੇ ਜਾਂਦੇ ਹੋ, ਤਾਂ ਤੁਹਾਨੂੰ ਬੈਂਕ ਤੋਂ 2.87 ਲੱਖ ਰੁਪਏ ਦਾ ਲੋਨ ਅਤੇ 1.49 ਲੱਖ ਰੁਪਏ ਦਾ ਵਰਕਿੰਗ ਕੈਪੀਟਲ ਲੋਨ ਮਿਲੇਗਾ। ਪ੍ਰੋਜੈਕਟ ਦੇ ਅਧੀਨ, ਤੁਹਾਡੇ ਕੋਲ 500 ਵਰਗ ਫੁੱਟ ਤੱਕ ਦੀ ਆਪਣੀ ਜਗ੍ਹਾ ਹੋਣੀ ਚਾਹੀਦੀ ਹੈ। ਜੇ ਨਹੀਂ, ਤਾਂ ਇਸ ਨੂੰ ਕਿਰਾਏ `ਤੇ ਵੀ ਲਿਆ ਜਾ ਸਕਦਾ ਹੈ।ਸਰਕਾਰ ਦੁਆਰਾ ਤਿਆਰ ਕੀਤੀ ਗਈ ਪ੍ਰੋਜੈਕਟ ਰਿਪੋਰਟ ਦੇ ਅਨੁਸਾਰ, ਇਸ ਤਰ੍ਹਾਂ ਕੁੱਲ ਸਾਲਾਨਾ ਉਤਪਾਦਨ ਅਤੇ ਵਿਕਰੀ 5.36 ਲੱਖ ਰੁਪਏ ਦਾ ਅੰਦਾਜ਼ਾ ਲਗਾਇਆ ਗਿਆ ਹੈ।

    ਇਸ ਦੇ ਲਈ ਤੁਸੀਂ ਕਰਨਾ ਇਹ ਹੈ ਕਿ ਮੁਦਰਾ ਸਕੀਮ ਵਿੱਚ ਅਰਜ਼ੀ ਦੇਣੀ ਹੈ, ਅਤੇ ਇਸਦੇ ਲਈ ਤੁਸੀਂ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਅਧੀਨ ਕਿਸੇ ਵੀ ਬੈਂਕ ਵਿੱਚ ਅਰਜ਼ੀ ਦੇ ਸਕਦੇ ਹੋ। ਇਸਦੇ ਲਈ ਤੁਹਾਨੂੰ ਇੱਕ ਫ਼ਾਰਮ ਭਰਨਾ ਪਵੇਗਾ, ਜਿਸ ਵਿੱਚ ਇਹ ਵੇਰਵੇ ਦੇਣੇ ਪੈਣਗੇ। ਜਿਵੇਂ ਕਿ ਨਾਮ, ਪਤਾ, ਕਾਰੋਬਾਰੀ ਪਤਾ, ਸਿੱਖਿਆ, ਮੌਜੂਦਾ ਆਮਦਨੀ ਅਤੇ ਕਿੰਨਾ ਲੋਨ ਚਾਹੀਦਾ ਹੈ। ਇਸ ਵਿੱਚ ਕੋਈ ਪ੍ਰੋਸੈਸਿੰਗ ਫ਼ੀਸ ਜਾਂ ਗਰੰਟੀ ਫ਼ੀਸ ਦੇਣ ਦੀ ਜ਼ਰੂਰਤ ਨਹੀਂ ਪੈਂਦੀ, ਤੇ ਲੋਨ ਦੀ ਰਕਮ 5 ਸਾਲਾਂ ਵਿੱਚ ਵਾਪਸ ਕੀਤੀ ਜਾ ਸਕਦੀ ਹੈ।
    Published by:Ashish Sharma
    First published: