• Home
 • »
 • News
 • »
 • lifestyle
 • »
 • BUSINESS OPPORTUNITY START POULTRY FARMING AND EARN MONEY 1 LAKH RUPEES PER MONTH CHECK HOW

Business Ideas: ਹਰ ਮਹੀਨੇ 1 ਲੱਖ ਤੱਕ ਕਮਾਉਣਾ ਚਾਹੁੰਦੇ ਹੋ ਤਾਂ ਘੱਟ ਪੈਸਿਆਂ 'ਚ ਸ਼ੁਰੂ ਕਰੋ ਇਹ ਕਾਰੋਬਾਰ, ਸਰਕਾਰ ਦੇਵੇਗੀ 35% ਸਬਸਿਡੀ

 • Share this:
  ਨਵੀਂ ਦਿੱਲੀ: ਜੇ ਤੁਸੀਂ ਆਪਣਾ ਕਾਰੋਬਾਰ ਸ਼ੁਰੂ ਕਰਨ ਬਾਰੇ ਸੋਚ ਰਹੇ ਹੋ, ਤਾਂ ਤੁਸੀਂ ਖੇਤੀਬਾੜੀ ਖੇਤਰ ਵਿੱਚ ਆਪਣੀ ਕਿਸਮਤ ਅਜ਼ਮਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਅਜਿਹੇ ਕਾਰੋਬਾਰ ਬਾਰੇ ਦੱਸ ਰਹੇ ਹਾਂ ਜਿਸ ਨੂੰ ਤੁਸੀਂ ਸਰਕਾਰੀ ਸਹਾਇਤਾ ਨਾਲ ਸ਼ੁਰੂ ਕਰ ਸਕਦੇ ਹੋ ਅਤੇ ਹਰ ਮਹੀਨੇ ਵੱਡੀ ਰਕਮ ਕਮਾ ਸਕਦੇ ਹੋ।

  ਤੁਸੀਂ ਪੋਲਟਰੀ ਫਾਰਮਿੰਗ  (Poultry Farming) ਦਾ ਕਾਰੋਬਾਰ ਕਰ ਸਕਦੇ ਹੋ। ਇਹ ਕਾਰੋਬਾਰ ਘੱਟੋ ਘੱਟ 5 ਤੋਂ 9 ਲੱਖ ਰੁਪਏ ਨਾਲ ਸ਼ੁਰੂ ਕੀਤਾ ਜਾ ਸਕਦਾ ਹੈ। ਜੇ ਤੁਸੀਂ ਛੋਟੇ ਪੱਧਰ ਯਾਨੀ 1500 ਮੁਰਗੀਆਂ ਤੋਂ ਲੇਅਰ ਫਾਰਮਿੰਗ ਸ਼ੁਰੂ ਕਰਦੇ ਹੋ, ਤਾਂ ਤੁਸੀਂ ਪ੍ਰਤੀ ਮਹੀਨਾ 50 ਹਜ਼ਾਰ ਤੋਂ 1 ਲੱਖ ਰੁਪਏ ਤੱਕ ਕਮਾ ਸਕਦੇ ਹੋ।

  ਜਾਣੋ  ਕਿੰਨਾ ਹੋਵੇਗਾ ਖਰਚਾ?
  Poultry Farming ਲਈ ਤੁਹਾਨੂੰ ਪਹਿਲਾਂ ਜਗ੍ਹਾ ਲੱਭਣੀ ਪਵੇਗੀ। ਇਸ ਤੋਂ ਬਾਅਦ ਪਿੰਜਰੇ ਅਤੇ ਉਪਕਰਣਾਂ 'ਤੇ ਲਗਭਗ 5 ਤੋਂ 6 ਲੱਖ ਰੁਪਏ ਖਰਚ ਕਰਨੇ ਪੈਣਗੇ। ਜੇ ਤੁਸੀਂ 1500 ਮੁਰਗੀਆਂ ਦੇ ਟੀਚੇ ਤੋਂ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ, ਤਾਂ 10 ਪ੍ਰਤੀਸ਼ਤ ਵਧੇਰੇ ਚੂਜ਼ੇ ਖਰੀਦਣੇ ਪੈਣਗੇ। ਤੁਹਾਨੂੰ ਦੱਸ ਦਈਏ ਕਿ ਇਸ ਕਾਰੋਬਾਰ ਵਿੱਚ ਤੁਸੀਂ ਅੰਡਿਆਂ ਤੋਂ ਵੀ ਬਹੁਤ ਕਮਾਈ ਕਰੋਗੇ। ਦੇਸ਼ ਵਿੱਚ ਅੰਡੇ ਦੀਆਂ ਕੀਮਤਾਂ ਵਧਣੀਆਂ ਸ਼ੁਰੂ ਹੋ ਗਈਆਂ ਹਨ। ਅਜਿਹੀ ਸਥਿਤੀ ਵਿੱਚ, ਤੁਸੀਂ ਇਨ੍ਹਾਂ ਨੂੰ ਵੇਚ ਕੇ ਬਹੁਤ ਕਮਾਈ ਕਰ ਸਕਦੇ ਹੋ।

  ਮੁਰਗੀਆਂ ਖਰੀਦਣ ਲਈ 50 ਹਜ਼ਾਰ ਰੁਪਏ ਦਾ ਬਜਟ
  ਇਕ ਲੇਅਰ ਪੇਰੈਂਟ ਬਰਥ ਦੀ ਲਾਗਤ ਲਗਭਗ 30 ਤੋਂ 35 ਰੁਪਏ ਹੈ। ਯਾਨੀ ਮੁਰਗੀਆਂ ਖਰੀਦਣ ਲਈ 50 ਹਜ਼ਾਰ ਰੁਪਏ ਦਾ ਬਜਟ ਰੱਖਣਾ ਹੋਵੇਗਾ। ਹੁਣ ਉਨ੍ਹਾਂ ਦੇ ਪਾਲਣ -ਪੋਸ਼ਣ ਲਈ ਉਨ੍ਹਾਂ ਨੂੰ ਵੱਖ -ਵੱਖ ਤਰ੍ਹਾਂ ਦਾ ਖਾਣਾ ਖੁਆਉਣਾ ਪੈਂਦਾ ਹੈ ਅਤੇ ਦਵਾਈਆਂ 'ਤੇ ਵੀ ਖਰਚ ਕਰਨਾ ਪੈਂਦਾ ਹੈ।

  ਹਰ ਸਾਲ 30 ਲੱਖ ਰੁਪਏ ਤੱਕ ਕਮਾਈ
  ਲਗਾਤਾਰ 20 ਹਫਤਿਆਂ ਤੱਕ ਮੁਰਗੀਆਂ ਦੀ ਖੁਰਾਕ ਦੀ ਕੀਮਤ ਲਗਭਗ 1 ਤੋਂ 1.5 ਲੱਖ ਰੁਪਏ ਹੋਵੇਗੀ। ਇੱਕ ਲੇਅਰ ਪੇਰੈਂਟ ਬਰਡ ਇੱਕ ਸਾਲ ਵਿੱਚ ਲਗਭਗ 300 ਅੰਡੇ ਦਿੰਦੀ ਹੈ। 20 ਹਫਤਿਆਂ ਬਾਅਦ, ਮੁਰਗੀਆਂ ਅੰਡੇ ਦੇਣ ਲੱਗਦੀਆਂ ਹਨ ਅਤੇ ਇੱਕ ਸਾਲ ਲਈ ਅੰਡੇ ਦਿੰਦੀਆਂ ਹਨ।

  ਅਜਿਹੀ ਸਥਿਤੀ ਵਿਚ 1500 ਮੁਰਗੀਆਂ ਤੋਂ 290 ਆਂਡੇ ਪ੍ਰਤੀ ਸਾਲ ਔਸਤਨ ਲਗਭਗ 4,35,000 ਪ੍ਰਾਪਤ ਕੀਤੇ ਜਾਂਦੇ ਹਨ। ਵੇਸਟੇਜ ਤੋਂ ਬਾਅਦ ਵੀ ਜੇ 4 ਲੱਖ ਆਂਡੇ ਵੇਚੇ ਜਾ ਸਕਦੇ ਹਨ, ਤਾਂ ਇੱਕ ਆਂਡਾ ਥੋਕ ਮੁੱਲ 'ਤੇ 5-7 ਰੁਪਏ ਦੀ ਦਰ ਨਾਲ ਵੇਚਿਆ ਜਾਂਦਾ ਹੈ। ਭਾਵ, ਤੁਸੀਂ ਸਿਰਫ ਇੱਕ ਸਾਲ ਵਿੱਚ ਆਂਡੇ ਵੇਚ ਕੇ ਮੋਟੀ ਕਮਾਈ ਕਰ ਸਕਦੇ ਹੋ।

  ਸਰਕਾਰ 35 ਫੀਸਦੀ ਸਬਸਿਡੀ ਦੇਵੇਗੀ
  ਪੋਲਟਰੀ ਫਾਰਮ ਬਿਜ਼ਨਸ ਲੋਨ 'ਤੇ ਸਬਸਿਡੀ ਲਗਭਗ 25 ਫੀਸਦੀ ਹੈ। ਇਸ ਦੇ ਨਾਲ ਹੀ, ਐਸਸੀ-ਐਸਟੀ ਸ਼੍ਰੇਣੀ ਨੂੰ ਉਤਸ਼ਾਹਤ ਕਰਨ ਲਈ ਇਹ ਸਬਸਿਡੀ 35 ਪ੍ਰਤੀਸ਼ਤ ਤੱਕ ਹੋ ਸਕਦੀ ਹੈ। ਤੁਹਾਨੂੰ ਦੱਸ ਦਈਏ ਕਿ ਇਸ ਕਾਰੋਬਾਰ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਕੁਝ ਰਕਮ ਨਿਵੇਸ਼ ਕਰਨੀ ਪੈਂਦੀ ਹੈ ਅਤੇ ਬਾਕੀ ਬੈਂਕ ਤੋਂ ਲੋਨ ਮਿਲੇਗਾ।
  Published by:Gurwinder Singh
  First published: