ਬਹੁਤ ਸਾਰੇ ਲੋਕ ਆਪਣੀ ਰਿਟਾਇਰਮੈਂਟ ਨੂੰ ਧਿਆਨ ਵਿੱਚ ਰੱਖਦੇ ਹੋਏ ਹਰ ਮਹੀਨੇ ਕੁੱਝ ਪੈਸੇ ਪਬਲਿਕ ਪ੍ਰੋਵੀਡੈਂਟ ਫੰਡ (PPF) ਫ਼ੰਡ ਵਿੱਚ ਜਮ੍ਹਾਂ ਕਰਵਾਉਂਦੇ ਹਨ। ਇੱਥੇ ਨਿਵੇਸ਼ ਕਰਨ ਦੇ ਦੋ ਲਾਭ ਮਿਲਦੇ ਹਨ, ਇੱਕ ਤਾਂ ਤੁਹਾਨੂੰ ਇਸ ਵਿਚ ਨਿਵੇਸ਼ ਕਰਨ ਤੇ ਜੋਖਿਮ ਨਹੀਂ ਹੁੰਦਾ ਅਤੇ ਦੂਜਾ ਲਾਭ ਟੈਕਸ ਛੂਟ ਹੈ। 2014 ਵਿੱਚ ਮੋਦੀ ਸਰਕਾਰ ਦੇ ਆਉਂਦਿਆਂ ਹੀ ਇਸ ਵਿੱਚ ਨਿਵੇਸ਼ ਦੀ ਸੀਮਾ ਨੂੰ ਵਧਾ ਦਿੱਤਾ ਗਿਆ। ਇਸ ਤੋਂ ਇਲਾਵਾ ਪਿਛਲੇ 10 ਸਾਲਾਂ ਵਿੱਚ ਇਸ ਵਿੱਚ ਹੋਰ ਕਈ ਬਦਲਾਅ ਹੋਏ ਹਨ। ਨਿਵੇਸ਼ ਦੀ ਸੀਮਾ ਤਾਂ ਵਧਾ ਦਿੱਤੀ ਗਈ ਪਰ ਤੁਹਾਨੂੰ ਦੱਸ ਦੇਈਏ ਕਿ ਪਿਛਲੇ 10 ਸਾਲਾਂ ਵਿੱਚ ਇਸ 'ਤੇ ਮਿਲਣ ਵਾਲੇ ਵਿਆਜ ਵਿੱਚ ਵੱਡੀ ਕਟੌਤੀ ਕੀਤੀ ਗਈ ਹੈ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ 2013 ਤੋਂ ਪਬਲਿਕ ਪ੍ਰੋਵੀਡੈਂਟ ਫੰਡ (PPF) ਦੀਆਂ ਵਿਆਜ ਦਰਾਂ ਘਟਦੀਆਂ ਹੀ ਆ ਰਹੀਆਂ ਹਨ। 2014 ਵਿੱਚ ਨਵੀਂ ਸਰਕਾਰ ਬਣਨ ਤੇ ਇਸਦੀ ਨਿਵੇਸ਼ ਸੀਮਾ ਨੂੰ 1 ਲੱਖ ਰੁਪਏ ਤੋਂ ਵਧਾ ਕੇ 1.5 ਲੱਖ ਕਰ ਦਿੱਤਾ ਗਿਆ। ਉਸ ਸਮੇਂ ਵਿਆਜ ਦਰ 8.8% ਸੀ ਜੋ ਕਿ ਹੁਣ 7.1% ਹੈ।
ਸਾਲ 2013 ਤੋਂ ਪੀਪੀਐਫ 'ਤੇ ਵਿਆਜ ਦਰਾਂ ਲਗਾਤਾਰ ਘਟ ਰਹੀਆਂ ਹਨ। ਸਾਲ 2014 ਵਿੱਚ, ਸਰਕਾਰ ਨੇ ਪੀਪੀਐਫ ਵਿੱਚ ਨਿਵੇਸ਼ ਦੀ ਸੀਮਾ 1 ਲੱਖ ਰੁਪਏ ਤੋਂ ਵਧਾ ਕੇ 1.5 ਲੱਖ ਰੁਪਏ ਸਾਲਾਨਾ ਕਰ ਦਿੱਤੀ ਸੀ। ਹਾਲਾਂਕਿ ਉਦੋਂ ਤੋਂ ਹੁਣ ਤੱਕ ਵਿਆਜ ਦਰ 8.8 ਫੀਸਦੀ ਤੋਂ ਘਟ ਕੇ 7.1 ਫੀਸਦੀ 'ਤੇ ਆ ਗਈ ਹੈ। ਯਾਨੀ ਮਹਿਜ਼ ਇੱਕ ਦਹਾਕੇ ਦੇ ਅੰਦਰ ਹੀ ਇਸ ਸਕੀਮ 'ਤੇ ਵਿਆਜ ਦਰਾਂ 1.7 ਫੀਸਦੀ ਹੇਠਾਂ ਆ ਗਈਆਂ ਹਨ। ਜੇਕਰ ਸਰਕਾਰੀ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਸਾਲ 2013 'ਚ ਪੀਪੀਐੱਫ 'ਤੇ 8.8 ਫੀਸਦੀ ਵਿਆਜ ਸੀ, ਜੋ ਹੁਣ ਘੱਟ ਕੇ 7.1 ਫੀਸਦੀ 'ਤੇ ਆ ਗਿਆ ਹੈ।
ਇੱਥੇ ਇਹ ਜਾਨਣਾ ਵੀ ਜ਼ਰੂਰੀ ਹੈ ਕਿ ਪਬਲਿਕ ਪ੍ਰੋਵੀਡੈਂਟ ਫੰਡ (PPF) ਦਾ ਫ਼ੰਡ ਹਰ ਸਾਲ ਘੱਟ ਹੋ ਰਿਹਾ ਹੈ। 1 ਅਪ੍ਰੈਲ 2013 ਤੋਂ 31 ਮਾਰਚ 2014 ਦਰਮਿਆਨ ਇਹ ਵਿਆਜ 8.7% ਸੀ ਅਤੇ ਨਿਵੇਸ਼ ਦੀ ਸੀਮਾ 1 ਲੱਖ ਰੁਪਏ ਸੀ ਜਿਸ ਨੂੰ 1 ਅਪ੍ਰੈਲ 2014 ਤੋਂ 31 ਮਾਰਚ 2016 ਤੱਕ ਵਧਾ ਕੇ 1.5 ਲੱਖ ਰੁਪਏ ਕਰ ਦਿੱਤੀ ਗਈ। ਇਸ ਸਮੇਂ ਦੌਰਾਨ ਇਹ ਵਿਆਜ ਦਰ ਵਿੱਚ ਕੋਈ ਤਬਦੀਲੀ ਨਹੀਂ ਹੋਈ। ਪਰ ਇਸ ਤੋਂ ਬਾਅਦ ਅਪ੍ਰੈਲ 2016 ਤੋਂ ਸਤੰਬਰ 2016 ਵਿੱਚ ਇਸ ਵਿਆਜ ਦਰ ਨੂੰ ਸੋਧ ਕੇ 8.1% ਕਰ ਦਿੱਤਾ ਗਿਆ।
ਉਸ ਤੋਂ ਬਾਅਦ ਇਹ ਲਗਾਤਾਰ ਹੇਠਾਂ ਹੀ ਆ ਰਹੀ ਹੈ। ਅਕਤੂਬਰ 2016 ਤੋਂ ਮਾਰਚ 2017 ਵਿੱਚ ਇਹ ਵਿਆਜ ਘੱਟ ਕੇ 8% ਰਹਿ ਗਿਆ। ਜੂਨ 2017 ਤੱਕ ਇਹ ਵਿਆਜ 7.9% ਹੋ ਗਿਆ ਅਤੇ ਇਸ ਤੋਂ ਬਾਅਦ ਵੀ ਨਹੀਂ ਰੁਕਿਆ ਅਤੇ ਸਤੰਬਰ 2017 'ਚ ਹੋਰ ਘਟ ਕੇ 7.8%, ਅਗਲੇ ਸਾਲ ਯਾਨੀ 2018 ਵਿੱਚ ਜਨਵਰੀ ਤੋਂ ਸਤੰਬਰ 2018 ਦੇ ਵਿਚਕਾਰ ਇਹ 7.6% ਹੋ ਗਈ।
ਇਸ ਤੋਂ ਅਗਲੇ ਸਾਲ ਕੋਰੋਨਾ ਦੇ ਆਉਣ ਨਾਲ ਸਰਕਾਰ ਨੇ ਅਪ੍ਰੈਲ 2020 ਵਿਚ ਇਸਦੀ ਵਿਆਜ ਦਰ ਨੂੰ ਘਟਾ ਕੇ 7.1 ਪ੍ਰਤੀਸ਼ਤ ਕਰ ਦਿੱਤਾ
ਹੁਣ ਜੇਕਰ ਗੱਲ ਕਰੀਏ ਕਿ ਰਿਟਾਇਰਮੈਂਟ ਲਈ ਇਸ ਯੋਜਨਾ ਵਿਚ ਨਿਵੇਸ਼ ਕਰਨਾ ਚਾਹੀਦਾ ਹੈ ਜਾਂ ਨਹੀਂ ਤਾਂ ਤੁਹਾਨੂੰ ਦੱਸ ਦੇਈਏ ਕਿ PPF ਅਜੇ ਵੀ ਬਾਕੀ ਸਾਰੀਆਂ ਯੋਜਨਾਵਾਂ ਨਾਲ ਬਿਹਤਰ ਰਿਟਰਨ ਦਿੰਦੀ ਹੈ। ਦੂਜਾ ਵੱਡਾ ਕਾਰਨ ਇਸ ਵਿੱਚ ਨਿਵੇਸ਼ ਦਾ ਟੈਕਸ ਛੋਟ ਦਾ ਲਾਭ ਹੈ ਜਿਸ ਕਰਕੇ ਇਸ ਵਿੱਚ ਨਿਵੇਸ਼ ਇੱਕ ਫਾਇਦੇ ਦਾ ਸੌਦਾ ਹੈ। ਹੋਰ ਕਿਸੇ ਵੀ ਸਕੀਮ ਵਿੱਚ ਇਹ ਲਾਭ ਨਹੀਂ ਮਿਲਦਾ ਬੇਸ਼ੱਕ ਉਹ ਵਾਧੂ ਵਿਆਜ ਦਿੰਦੀਆਂ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Business, Business idea, Ppf