• Home
  • »
  • News
  • »
  • lifestyle
  • »
  • BUSINESS RBI EXTENDS BAN ON PMC BANK FOR ANOTHER 3 MONTHS KNOW IMPACT ON CUSTOMERS GH KS

RBI ਨੇ ਇਸ ਬੈਂਕ 'ਤੇ ਹੋਰ 3 ਮਹੀਨੇ ਲਈ ਵਧਾਈਆਂ ਪਾਬੰਦੀਆਂ, ਜਾਣੋ ਗਾਹਕਾਂ 'ਤੇ ਅਸਰ, ਤੁਹਾਡਾ ਤਾਂ ਨਹੀਂ ਇਥੇ ਖਾਤਾ

Banking News: ਨਵੇਂ ਸਾਲ 'ਚ ਵੀ ਪੰਜਾਬ ਐਂਡ ਮਹਾਰਾਸ਼ਟਰ ਕੋ-ਆਪਰੇਟਿਵ ਬੈਂਕ (PMC) ਦੇ ਗਾਹਕਾਂ ਦੀਆਂ ਮੁਸ਼ਕਿਲਾਂ ਘੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ। RBI ਨੇ PMC ਬੈਂਕ 'ਤੇ ਲਗਾਈਆਂ ਪਾਬੰਦੀਆਂ ਨੂੰ ਅਗਲੇ ਤਿੰਨ ਮਹੀਨਿਆਂ ਲਈ ਵਧਾ ਦਿੱਤਾ ਹੈ। ਆਰਬੀਆਈ ਵੱਲੋਂ ਪੀਐਮਸੀ ਬੈਂਕ (PMC Bank) 'ਤੇ ਲਗਾਈਆਂ ਗਈਆਂ ਪਾਬੰਦੀਆਂ ਮਾਰਚ ਦੇ ਅੰਤ ਤੱਕ ਲਾਗੂ ਰਹਿਣਗੀਆਂ।

  • Share this:
ਨਵੀਂ ਦਿੱਲੀ: Banking News: ਨਵੇਂ ਸਾਲ 'ਚ ਵੀ ਪੰਜਾਬ ਐਂਡ ਮਹਾਰਾਸ਼ਟਰ ਕੋ-ਆਪਰੇਟਿਵ ਬੈਂਕ (PMC) ਦੇ ਗਾਹਕਾਂ ਦੀਆਂ ਮੁਸ਼ਕਿਲਾਂ ਘੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ। RBI ਨੇ PMC ਬੈਂਕ 'ਤੇ ਲਗਾਈਆਂ ਪਾਬੰਦੀਆਂ ਨੂੰ ਅਗਲੇ ਤਿੰਨ ਮਹੀਨਿਆਂ ਲਈ ਵਧਾ ਦਿੱਤਾ ਹੈ। ਆਰਬੀਆਈ ਵੱਲੋਂ ਪੀਐਮਸੀ ਬੈਂਕ (PMC Bank) 'ਤੇ ਲਗਾਈਆਂ ਗਈਆਂ ਪਾਬੰਦੀਆਂ ਮਾਰਚ ਦੇ ਅੰਤ ਤੱਕ ਲਾਗੂ ਰਹਿਣਗੀਆਂ।

ਭਾਰਤੀ ਰਿਜ਼ਰਵ ਬੈਂਕ (RBI) ਨੇ ਇਹ ਪਾਬੰਦੀਆਂ ਵਧਾ ਦਿੱਤੀਆਂ ਹਨ ਕਿਉਂਕਿ ਦਿੱਲੀ ਸਥਿਤ ਯੂਨਿਟੀ ਸਮਾਲ ਫਾਈਨਾਂਸ ਬੈਂਕ (USFB) ਦੁਆਰਾ ਪੀਐਮਸੀ ਬੈਂਕ ਦੀ ਪ੍ਰਾਪਤੀ ਲਈ ਡਰਾਫਟ ਸਕੀਮ 'ਤੇ ਅਗਲੀ ਕਾਰਵਾਈ ਪ੍ਰਕਿਰਿਆ ਵਿੱਚ ਹੈ। ਕੇਂਦਰੀ ਬੈਂਕ ਨੇ ਪੀਐਮਸੀ ਬੈਂਕ ਦੇ ਰਲੇਵੇਂ ਲਈ ਇੱਕ ਡਰਾਫਟ ਸਕੀਮ ਤਿਆਰ ਕੀਤੀ ਸੀ ਅਤੇ ਇਸਨੂੰ ਪੀਐਮਸੀ ਬੈਂਕ ਅਤੇ ਯੂਐਸਐਫਬੀ ਦੇ ਮੈਂਬਰਾਂ, ਜਮ੍ਹਾਂਕਰਤਾਵਾਂ ਅਤੇ ਹੋਰ ਲੈਣਦਾਰਾਂ ਦੇ ਸੁਝਾਵਾਂ ਲਈ 22 ਨਵੰਬਰ ਨੂੰ ਜਨਤਕ ਖੇਤਰ ਵਿੱਚ ਰੱਖਿਆ ਗਿਆ ਸੀ। ਇਸ 'ਤੇ ਟਿੱਪਣੀਆਂ ਦਾਖਲ ਕਰਨ ਦੀ ਅੰਤਿਮ ਮਿਤੀ 10 ਦਸੰਬਰ ਤੱਕ ਸੀ।

ਆਰਬੀਆਈ ਨੇ ਮੰਗਲਵਾਰ ਨੂੰ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਯੋਜਨਾ ਨੂੰ ਮਨਜ਼ੂਰੀ ਦੇਣ ਦੇ ਸਬੰਧ ਵਿੱਚ ਅਗਲੀ ਕਾਰਵਾਈ ਪ੍ਰਕਿਰਿਆ ਵਿੱਚ ਹੈ। ਇਸ ਦੇ ਮੱਦੇਨਜ਼ਰ, ਕੇਂਦਰੀ ਬੈਂਕ ਨੇ ਪੀਐਮਸੀ ਬੈਂਕ 'ਤੇ ਲਗਾਈਆਂ ਪਾਬੰਦੀਆਂ ਨੂੰ ਹੋਰ ਤਿੰਨ ਮਹੀਨਿਆਂ ਲਈ 31 ਮਾਰਚ, 2022 ਤੱਕ ਵਧਾ ਦਿੱਤਾ ਹੈ। ਸਤੰਬਰ 2019 ਵਿੱਚ, ਆਰਬੀਆਈ ਨੇ ਵਿੱਤੀ ਬੇਨਿਯਮੀਆਂ ਦੇ ਮੱਦੇਨਜ਼ਰ ਪੀਐਮਸੀ ਬੈਂਕ ਦੇ ਬੋਰਡ ਨੂੰ ਭੰਗ ਕਰ ਦਿੱਤਾ ਸੀ। ਇਸ ਤੋਂ ਬਾਅਦ ਬੈਂਕ ਦੇ ਗਾਹਕਾਂ 'ਤੇ ਖਾਤੇ 'ਚੋਂ ਪੈਸੇ ਕਢਵਾਉਣਾ ਵੀ ਸੀਮਤ ਹੋ ਗਿਆ।

RBI ਇਸ ਤੋਂ ਪਹਿਲਾਂ ਵੀ ਕਈ ਵਾਰ PMC ਬੈਂਕ 'ਤੇ ਲਗਾਈਆਂ ਗਈਆਂ ਪਾਬੰਦੀਆਂ ਦੀ ਸਮਾਂ ਸੀਮਾ ਵਧਾ ਚੁੱਕਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਆਖਰੀ ਵਾਰ ਜੂਨ, 2021 ਵਿੱਚ ਵਧਾਇਆ ਗਿਆ ਸੀ। ਉਸ ਸਮੇਂ ਇਸ ਨੂੰ 31 ਦਸੰਬਰ 2021 ਤੱਕ ਵਧਾ ਦਿੱਤਾ ਗਿਆ ਸੀ। ਜਿਨ੍ਹਾਂ ਗਾਹਕਾਂ ਦੇ ਪੈਸੇ PMC ਬੈਂਕ ਵਿੱਚ ਫਸੇ ਹੋਏ ਹਨ, ਉਨ੍ਹਾਂ ਨੂੰ ਅਗਲੇ ਤਿੰਨ ਤੋਂ 10 ਸਾਲਾਂ ਵਿੱਚ ਪੂਰਾ ਪੈਸਾ ਵਾਪਸ ਮਿਲ ਜਾਵੇਗਾ। RBI ਦੀ ਡਰਾਫਟ ਸਕੀਮ ਦੇ ਅਨੁਸਾਰ, USFB ਜਮ੍ਹਾਂਕਰਤਾਵਾਂ ਨੂੰ 5 ਲੱਖ ਰੁਪਏ ਦੀ ਗਰੰਟੀਸ਼ੁਦਾ ਰਕਮ ਦੇਵੇਗਾ। ਬਾਕੀ ਰਕਮ ਦੀ ਗੱਲ ਕਰੀਏ ਤਾਂ ਬੈਂਕ ਨੇ ਹੁਣ ਤੱਕ ਜੋ ਪੈਸੇ ਦਿੱਤੇ ਹਨ, ਉਸ ਤੋਂ ਬਾਅਦ ਅਗਲੇ ਦੋ ਸਾਲਾਂ ਵਿੱਚ 50,000 ਰੁਪਏ ਹੋਰ ਦੇਣਗੇ। ਇਸ ਦੇ ਨਾਲ ਤਿੰਨ ਸਾਲਾਂ ਦੇ ਅੰਤ 'ਤੇ 1 ਲੱਖ ਰੁਪਏ ਹੋਰ ਅਦਾ ਕੀਤੇ ਜਾਣਗੇ। 4 ਸਾਲ ਦੇ ਅੰਤ 'ਤੇ 3 ਲੱਖ ਅਤੇ 5 ਸਾਲ ਦੇ ਅੰਤ 'ਤੇ 5.5 ਲੱਖ ਰੁਪਏ। ਜਦਕਿ 10 ਸਾਲਾਂ ਦੇ ਅੰਤ 'ਤੇ, ਬਾਕੀ ਦੀ ਰਕਮ ਪੀਐਮਸੀ ਬੈਂਕ ਦੇ ਗਾਹਕਾਂ ਨੂੰ ਦਿੱਤੀ ਜਾਵੇਗੀ।
Published by:Krishan Sharma
First published: