• Home
  • »
  • News
  • »
  • lifestyle
  • »
  • BUSINESS SBI ALERT WARNS CUSTOMERS ABOUT FAKE CUSTOMER CARE NUMBERS GH KS

SBI Alert: ਐਸਬੀਆਈ ਦੇ 44 ਕਰੋੜ ਗਾਹਕਾਂ ਲਈ ਮਹੱਤਵਪੂਰਣ ਖ਼ਬਰ, ਬੈਂਕ ਨੇ ਨਕਲੀ ਗਾਹਕ ਤੋਂ ਸਾਵਧਾਨ ਰਹਿਣ ਲਈ ਕਿਹਾ

  • Share this:
ਨਵੀਂ ਦਿੱਲੀ: ਦੇਸ਼ ਵਿੱਚ ਬੈਂਕਿੰਗ ਧੋਖਾਧੜੀ (Banking Fruad) ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਅੱਜ ਕੱਲ ਲੋਕਾਂ ਨੂੰ ਨਵੇਂ ਨਵੇਂ ਤਰੀਕੇ ਨਾਲ ਧੋਖੇ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਕਿਸੇ ਨੂੰ ਜਾਅਲੀ ਫੋਨ ਕਾਲ ਰਾਹੀਂ ਤਾਂ ਕਿਸੇ ਨੂੰ ਇੰਟਰਨੈੱਟ ਬੈਂਕਿੰਗ (Internet Banking) ਦੇ ਨਾਂਅ  'ਤੇ ਆਪਣੇ ਜਾਲ 'ਚ ਫਸਾ ਕੇ ਖਾਤਾ ਖਾਲੀ ਕਰ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਦੀ ਧੋਖਾਧੜੀ ਤੋਂ ਬਚਣ ਲਈ ਦੇਸ਼ ਦਾ ਸਭ ਤੋਂ ਵੱਡਾ ਬੈਂਕ ਸਟੇਟ ਬੈਂਕ ਆਫ਼ ਇੰਡੀਆ ਲਗਾਤਾਰ ਲੋਕਾਂ ਨੂੰ ਚੇਤਾਵਨੀ ਦੇ ਰਿਹਾ ਹੈ। ਇਸ ਕ੍ਰਮ ਵਿੱਚ, ਐਸਬੀਆਈ ਨੇ ਬੁੱਧਵਾਰ ਨੂੰ ਇੱਕ ਹੋਰ ਟਵੀਟ ਜਾਰੀ ਕੀਤਾ ਹੈ, ਜਿਸ ਵਿੱਚ ਆਪਣੇ 44 ਕਰੋੜ ਗਾਹਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ।

ਸਟੇਟ ਬੈਂਕ ਆਫ਼ ਇੰਡੀਆ ਨੇ ਆਪਣੇ ਅਧਿਕਾਰਤ ਖਾਤੇ ਤੋਂ ਟਵੀਟ ਕਰ ਕੇ ਫਰਜ਼ੀ ਗਾਹਕ ਦੇਖਭਾਲ ਨੰਬਰ ਬਾਰੇ ਸੁਚੇਤ ਕੀਤਾ ਹੈ। ਬੈਂਕ ਨੇ ਇੱਕ ਟਵੀਟ ਵਿੱਚ ਕਿਹਾ, “ਜਾਅਲੀ ਗਾਹਕ ਦੇਖਭਾਲ ਨੰਬਰਾਂ ਤੋਂ ਸਾਵਧਾਨ ਰਹੋ। ਕਿਰਪਾ ਕਰਕੇ ਸਹੀ ਗਾਹਕ ਦੇਖਭਾਲ ਨੰਬਰ ਲਈ ਐਸਬੀਆਈ ਦੀ ਅਧਿਕਾਰਤ ਵੈਬਸਾਈਟ 'ਤੇ ਜਾਓ। ਕਿਸੇ ਨਾਲ ਵੀ ਆਪਣੀ ਬੈਂਕਿੰਗ ਨਾਲ ਸਬੰਧਤ ਜਾਣਕਾਰੀ ਸਾਂਝੀ ਕਰਨ ਤੋਂ ਪਰਹੇਜ਼ ਕਰੋ।

ਸਟੇਟ ਬੈਂਕ ਆਫ਼ ਇੰਡੀਆ ਬੈਂਕ ਨੇ ਇਸ ਟਵੀਟ ਵਿੱਚ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਇੱਕ ਵਿਅਕਤੀ ਗਲਤੀ ਨਾਲ ਫ਼ਰਜ਼ੀ ਗਾਹਕ ਦੇਖਭਾਲ ਨੰਬਰ 'ਤੇ ਫ਼ੋਨ 'ਤੇ ਕਾਲ ਕਰਦਾ ਹੈ, ਜਿਸ ਵਿੱਚ ਸਾਰੀ ਜਾਣਕਾਰੀ ਲੈ ਕੇ ਖਾਤੇ ਚੋਂ ਧੋਖੇ ਨਾਲ ਪੈਸੇ ਕੱਢਣ ਲਏ ਜਾਂਦੇ ਹਨ। ਵੀਡੀਓ ਦੇ ਅੰਤ 'ਚ ਕਿਹਾ ਗਿਆ ਹੈ ਕਿ ਜੇਕਰ ਕਿਸੇ ਤਰ੍ਹਾਂ ਦੀ ਧੋਖਾਧੜੀ ਹੁੰਦੀ ਹੈ ਤਾਂ ਤੁਰੰਤ ਇਸ ਦੀ ਰਿਪੋਰਟ ਕਰੋ। ਸ਼ਿਕਾਇਤ ਕਰਨ ਲਈ ਤੁਸੀਂ report.phising@sbi.co.in ਜਾਂ ਸਾਈਬਰ ਕ੍ਰਾਈਮ ਹੈਲਪਲਾਈਨ ਨੰਬਰ 155260 'ਤੇ ਕਾਲ ਕਰ ਸਕਦੇ ਹੋ।

ਮੁਫਤ ਤੋਹਫ਼ੇ ਦੇ ਕਾਰਨ ਖਾਤਾ ਖਾਲੀ ਹੋ ਸਕਦਾ ਹੈ
ਹਾਲ ਹੀ ਵਿੱਚ, ਸਟੇਟ ਬੈਂਕ ਆਫ਼ ਇੰਡੀਆ ਬੈਂਕ ਨੇ ਗਾਹਕਾਂ ਨੂੰ ਮੁਫਤ ਤੋਹਫ਼ਿਆਂ ਦੇ ਨਾਂ ਤੇ ਧੋਖਾਧੜੀ ਬਾਰੇ ਚੇਤਾਵਨੀ ਦਿੱਤੀ ਸੀ। ਬੈਂਕ ਨੇ ਟਵਿੱਟਰ ਰਾਹੀਂ ਕਿਹਾ ਸੀ ਕਿ ਧੋਖੇਬਾਜ਼ ਮੁਫਤ ਤੋਹਫ਼ੇ ਦੇ ਨਾਂ 'ਤੇ ਗਾਹਕ ਨੂੰ ਲਿੰਕ ਭੇਜ ਕੇ ਉਨ੍ਹਾਂ ਦੇ ਨਿੱਜੀ ਜਾਣਕਾਰੀ ਨੂੰ ਚੋਰੀ ਕਰ ਰਹੇ ਹਨ।
Published by:Krishan Sharma
First published: