• Home
 • »
 • News
 • »
 • lifestyle
 • »
 • BUSINESS SMARDPHONE CHEAPEST JIOPHONE NEXT STARTING SHOPPING TODAY PRICED AT JUST RS 1999 KS

ਖ਼ਾਸੀਅਤਾਂ ਭਰਪੂਰ ਸਭ ਤੋਂ ਸਸਤਾ JioPhone Next, ਅੱਜ ਤੋਂ ਖਰੀਦਦਾਰੀ ਸ਼ੁਰੂ, ਕੀਮਤ ਸਿਰਫ਼ 1,999 ਰੁਪਏ

JioPhone Next: ਸਮਾਰਟਫੋਨ 'ਚ Qualcomm Snapdragon QM-215, Quad Core 1.3 Ghz ਤੱਕ ਦਾ ਪ੍ਰੋਸੈਸਰ ਲਗਾਇਆ ਗਿਆ ਹੈ। ਫੋਨ 'ਚ 2 ਜੀਬੀ ਰੈਮ ਅਤੇ 32 ਜੀਬੀ ਇਨਬਿਲਟ ਮੈਮਰੀ ਹੈ, ਜਿਸ ਨੂੰ ਕਾਰਡ ਰਾਹੀਂ 512 ਜੀਬੀ ਤੱਕ ਵਧਾਇਆ ਜਾ ਸਕਦਾ ਹੈ।

 • Share this:
  Jio ਅਤੇ Google ਦਾ ਸਭ ਤੋਂ ਕਿਫਾਇਤੀ ਸਮਾਰਟਫੋਨ JioPhone Next ਅੱਜ ਤੋਂ ਸਟੋਰਾਂ 'ਤੇ ਉਪਲਬਧ ਕਰਵਾਇਆ ਗਿਆ ਹੈ। ਇਸ ਫੋਨ ਨੂੰ ਖਰੀਦਣ ਲਈ ਤੁਹਾਨੂੰ ਸਿਰਫ 1,999 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ ਅਤੇ ਬਾਕੀ ਦਾ ਭੁਗਤਾਨ ਤੁਸੀਂ 18/24 ਮਹੀਨਿਆਂ ਦੀਆਂ ਆਸਾਨ ਕਿਸ਼ਤਾਂ ਵਿੱਚ ਕਰ ਸਕਦੇ ਹੋ। ਕਿਸ਼ਤਾਂ ਵਿੱਚ ਫੋਨ ਲੈਣ ਲਈ, ਤੁਹਾਨੂੰ 501 ਰੁਪਏ ਦੀ ਪ੍ਰੋਸੈਸਿੰਗ ਫੀਸ ਵੀ ਅਦਾ ਕਰਨੀ ਪਵੇਗੀ। ਪਰ ਜੇਕਰ ਤੁਸੀਂ ਇਸ ਨੂੰ ਬਿਨਾਂ ਫਾਇਨਾਂਸ ਜਾਂ ਬਿਨਾਂ ਕਿਸ਼ਤਾਂ 'ਤੇ ਖਰੀਦਣਾ ਚਾਹੁੰਦੇ ਹੋ, ਤਾਂ ਤੁਸੀਂ 6,499 ਰੁਪਏ ਦਾ ਭੁਗਤਾਨ ਕਰਕੇ ਇਸਨੂੰ ਇੱਕ ਵਾਰ ਵਿੱਚ ਖਰੀਦ ਸਕਦੇ ਹੋ।

  JioPhone Next ਨੂੰ ਜੀਓ ਅਤੇ ਗੂਗਲ ਦੁਆਰਾ ਵਿਕਸਤ ਕੀਤਾ ਗਿਆ ਹੈ। ਜੀਓ ਫੋਨ 'ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ, ਜਦਕਿ ਫਰੰਟ ਕੈਮਰਾ 8 ਮੈਗਾਪਿਕਸਲ ਦਾ ਹੈ। ਇਸ ਦੀ ਸਕਰੀਨ ਦਾ ਆਕਾਰ 5.45 ਇੰਚ + ਮਲਟੀਟਚ ਹੈ। ਰੈਜ਼ੋਲਿਊਸ਼ਨ HD+ (720×1440) ਹੈ ਅਤੇ ਇਸ ਵਿੱਚ ਐਂਟੀਫਿੰਗਰਪ੍ਰਿੰਟ ਕੋਟਿੰਗ ਦੇ ਨਾਲ ਕਾਰਨਿੰਗ ਗੋਰਿਲਾ ਗਲਾਸ 3 ਹੈ।

  ਇਸ ਸਮਾਰਟਫੋਨ 'ਚ Qualcomm Snapdragon QM-215, Quad Core 1.3 Ghz ਤੱਕ ਦਾ ਪ੍ਰੋਸੈਸਰ ਲਗਾਇਆ ਗਿਆ ਹੈ। ਫੋਨ 'ਚ 2 ਜੀਬੀ ਰੈਮ ਅਤੇ 32 ਜੀਬੀ ਇਨਬਿਲਟ ਮੈਮਰੀ ਹੈ, ਜਿਸ ਨੂੰ ਕਾਰਡ ਰਾਹੀਂ 512 ਜੀਬੀ ਤੱਕ ਵਧਾਇਆ ਜਾ ਸਕਦਾ ਹੈ। ਬੈਟਰੀ 3500mAH ਹੈ। ਦੋ ਨੈਨੋ ਸਿਮ ਵਰਤੇ ਜਾ ਸਕਦੇ ਹਨ। ਕੁਨੈਕਟੀਵਿਟੀ 'ਚ ਵਾਈਫਾਈ, v4.1 ਬਲੂਟੁੱਥ, ਮਾਈਕ੍ਰੋ USB ਅਤੇ 3.5mm ਸਟੈਂਡਰਡ ਆਡੀਓ ਜੈਕ ਦਿੱਤਾ ਗਿਆ ਹੈ।

  ਜੇਕਰ ਤੁਸੀਂ ਇਸ ਫੋਨ ਨੂੰ ਆਪਣੇ ਲਈ ਜਾਂ ਕਿਸੇ ਖਾਸ ਲਈ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਅਜਿਹਾ ਕਰਨਾ ਬਹੁਤ ਆਸਾਨ ਹੈ, ਆਓ, ਜਾਣਦੇ ਹਾਂ ਕਿ ਤੁਸੀਂ JioPhone Next…

  >> JioPhone ਨੈਕਸਟ ਲਈ ਆਪਣੀ ਦਿਲਚਸਪੀ ਰਜਿਸਟਰ ਕਰੋ

  >> ਆਪਣੇ ਨਜ਼ਦੀਕੀ JioMart ਡਿਜੀਟਲ ਰਿਟੇਲਰ 'ਤੇ ਜਾਉ ਜਾਂ

  >> www.jio.com/next 'ਤੇ ਜਾਓ ਜਾਂ

  >> WhatsApp 'ਤੇ 'Hi' ਭੇਜੋ 70182-70182 'ਤੇ

  >> ਇੱਕ ਵਾਰ ਜਦੋਂ ਤੁਹਾਨੂੰ ਪੁਸ਼ਟੀ ਹੋ ​​ਜਾਂਦੀ ਹੈ, ਤਾਂ ਆਪਣਾ JioPhone ਨੈਕਸਟ ਲੈਣ ਲਈ ਆਪਣੇ ਨਜ਼ਦੀਕੀ JioMart Digital 'ਤੇ ਜਾਓ।

  ਇਹ ਫ਼ੋਨ ਸਿਰਫ਼ ਭਾਰਤ ਵਿੱਚ ਹੀ ਨਹੀਂ ਸਗੋਂ ਭਾਰਤ ਲਈ ਬਣਾਇਆ ਗਿਆ ਹੈ। JioPhone Next ਦੇਸ਼ ਭਰ ਵਿੱਚ ਰਿਲਾਇੰਸ ਰਿਟੇਲ ਦੇ JioMart ਡਿਜੀਟਲ ਰਿਟੇਲ ਸਟੋਰਾਂ 'ਤੇ ਉਪਲਬਧ ਹੋਵੇਗਾ।

  (Disclaimer:- ਨਿਊਜ਼18 ਰਿਲਾਇੰਸ ਇੰਡਸਟਰੀਜ਼ ਦੀ ਕੰਪਨੀ ਨੈੱਟਵਰਕ18 ਮੀਡੀਆ ਐਂਡ ਇਨਵੈਸਟਮੈਂਟ ਲਿਮਟਿਡ ਦਾ ਹਿੱਸਾ ਹੈ। ਨੈੱਟਵਰਕ18 ਮੀਡੀਆ ਐਂਡ ਇਨਵੈਸਟਮੈਂਟ ਲਿਮਿਟੇਡ ਰਿਲਾਇੰਸ ਇੰਡਸਟਰੀਜ਼ ਦੀ ਮਲਕੀਅਤ ਹੈ।)
  Published by:Krishan Sharma
  First published: