Home /News /lifestyle /

Business: 4 ਰੁਪਏ ਦੇ ਇਸ ਸ਼ੇਅਰ ਨੇ ਨਿਵੇਸ਼ਕਾਂ ਨੂੰ ਕੀਤਾ ਮਾਲੋ-ਮਾਲ, 1 ਲੱਖ ਦੇ ਬਣੇ 45 ਲੱਖ

Business: 4 ਰੁਪਏ ਦੇ ਇਸ ਸ਼ੇਅਰ ਨੇ ਨਿਵੇਸ਼ਕਾਂ ਨੂੰ ਕੀਤਾ ਮਾਲੋ-ਮਾਲ, 1 ਲੱਖ ਦੇ ਬਣੇ 45 ਲੱਖ

3 ਰੁਪਏ ਦਾ ਸ਼ੇਅਰ ਹੁਣ 200 ਨੂੰ ਹੋਇਆ ਪਾਰ, 1 ਲੱਖ ਬਣੇ 75 ਲੱਖ ਰੁਪਏ, ਪੈਸਾ ਲਗਾਉਣ ਵਾਲੇ ਹੋਏ ਮਾਲੋਮਾਲ( ਸੰਕੇਤਕ ਤਸਵੀਰ)

3 ਰੁਪਏ ਦਾ ਸ਼ੇਅਰ ਹੁਣ 200 ਨੂੰ ਹੋਇਆ ਪਾਰ, 1 ਲੱਖ ਬਣੇ 75 ਲੱਖ ਰੁਪਏ, ਪੈਸਾ ਲਗਾਉਣ ਵਾਲੇ ਹੋਏ ਮਾਲੋਮਾਲ( ਸੰਕੇਤਕ ਤਸਵੀਰ)

Stock Market: ਡਿਗਜਾਮ ਦੇ ਸਟਾਕ ਵਿੱਚ ਇਹ ਤੇਜ਼ੀ ਫਰਮ ਦੇ ਵਿੱਤੀ ਪ੍ਰਦਰਸ਼ਨ ਦੇ ਅਨੁਸਾਰ ਹੈ। ਸਤੰਬਰ 2020 ਦੀ ਸਮਾਪਤੀ ਤਿਮਾਹੀ ਵਿੱਚ 2.76 ਕਰੋੜ ਰੁਪਏ ਦੇ ਘਾਟੇ ਦੇ ਮੁਕਾਬਲੇ ਸਤੰਬਰ ਤਿਮਾਹੀ ਵਿੱਚ ਸ਼ੁੱਧ ਲਾਭ 370.29% ਵੱਧ ਕੇ 7.46 ਕਰੋੜ ਰੁਪਏ ਹੋ ਗਿਆ।

  • Share this:

Stock Market: ਸ਼ੇਅਰ ਬਾਜ਼ਾਰ ਨੇ ਪਿਛਲੇ ਕੁਝ ਦਿਨਾਂ 'ਚ ਆਪਣੇ ਨਿਵੇਸ਼ਕਾਂ (Inversters) ਨੂੰ ਵਧੀਆ ​​ਰਿਟਰਨ ਦਿੱਤਾ ਹੈ। ਬਾਜ਼ਾਰ 'ਚ ਕੁਝ ਅਜਿਹੇ ਉੱਚ-ਮੁੱਲ ਵਾਲੇ ਪੈਨੀ ਸਟਾਕ (Penny Stocks) ਹਨ, ਜਿਨ੍ਹਾਂ ਨੇ ਨਿਵੇਸ਼ਕਾਂ ਦਾ ਪੈਸਾ ਲੱਖਾਂ 'ਚ ਬਦਲ ਦਿੱਤਾ ਹੈ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਪੈਨੀ ਸਟਾਕ ਬਾਰੇ ਦੱਸ ਰਹੇ ਹਾਂ, ਜਿਸ ਨੇ ਆਪਣੇ ਨਿਵੇਸ਼ਕਾਂ ਨੂੰ ਘੱਟ ਸਮੇਂ ਵਿੱਚ ਭਾਰੀ ਰਿਟਰਨ (Huge returns in less time) ਦੇ ਕੇ ਅਮੀਰ ਬਣਾਇਆ ਹੈ। ਇਹ ਸਟਾਕ ਟੈਕਸਟਾਈਲ ਨਿਰਮਾਤਾ ਕੰਪਨੀ ਡਿਗਜਾਮ (Digjam) ਹੈ।

ਡਿਗਜਾਮ ਸਟਾਕ (Digjam stock) ਦੀ ਕੀਮਤ ਨੇ ਇਕ ਸਾਲ 'ਚ 4,412 ਫੀਸਦੀ ਰਿਟਰਨ ਦਿੱਤਾ ਹੈ। 22 ਦਸੰਬਰ, 2020 ਨੂੰ 3.90 ਰੁਪਏ 'ਤੇ ਬੰਦ ਹੋਇਆ, ਜੋ ਕਿ 22 ਦਸੰਬਰ, 2021 ਨੂੰ ਬੰਬੇ ਸਟਾਕ ਐਕਸਚੇਂਜ (BSE) 'ਤੇ 176 ਰੁਪਏ ਦੇ ਆਲ-ਟਾਈਮ ਹਾਈ ਰੇਟ 'ਤੇ ਪਹੁੰਚ ਗਿਆ।

1 ਲੱਖ ਰੁਪਏ ਦੇ ਬਣ ਗਏ 45 ਲੱਖ: ਜੇਕਰ ਕਿਸੇ ਨਿਵੇਸ਼ਕ ਨੇ ਇੱਕ ਸਾਲ ਪਹਿਲਾਂ ਡਿਗਜ਼ਮ ਦੇ ਸ਼ੇਅਰਾਂ ਵਿੱਚ 1 ਲੱਖ ਰੁਪਏ ਦੀ ਰਕਮ ਇਨਵੈਸਟ ਕੀਤੀ ਹੁੰਦੀ ਤਾਂ ਅੱਜ ਇਹ ਰਕਮ 45.12 ਲੱਖ ਰੁਪਏ ਹੋਣੀ ਸੀ। ਬੀਐੱਸਈ 'ਤੇ ਕੱਲ ਸਵੇਰੇ 4.98 ਫੀਸਦੀ ਦੇ ਵਾਧੇ ਨਾਲ ਸਟਾਕ 176 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ। ਕੰਪਨੀ ਦੇ ਸ਼ੇਅਰਾਂ 'ਚ 4.99 ਫੀਸਦੀ ਦਾ ਵਾਧਾ ਹੋਇਆ ਹੈ। ਇਸ ਨਾਲ ਇਸ ਟੈਕਸਟਾਈਲ ਨਿਰਮਾਣ ਕੰਪਨੀ ਦਾ ਮਾਰਕੀਟ ਕੈਪ ਵਧ ਕੇ 35.20 ਕਰੋੜ ਰੁਪਏ ਹੋ ਗਿਆ ਹੈ।

ਸ਼ੇਅਰ 4,192 ਫੀਸਦੀ ਵਧੇ: ਡਿਗਜਾਮ ਦਾ ਸਟਾਕ ਇਸ ਸਾਲ ਦੀ ਸ਼ੁਰੂਆਤ ਤੋਂ ਹੁਣ ਤੱਕ 4,192 ਫੀਸਦੀ ਵਧਿਆ ਹੈ ਅਤੇ ਇਕ ਮਹੀਨੇ 'ਚ 191.15 ਫੀਸਦੀ ਵਧਿਆ ਹੈ। ਪਿਛਲੇ 21 ਦਿਨਾਂ ਵਿੱਚ ਮਿਡਕੈਪ ਸ਼ੇਅਰ 177.38% ਵਧਿਆ ਹੈ। ਡਿਗਜੈਮ ਸਟਾਕ 5 ਦਿਨ, 20 ਦਿਨ, 50 ਦਿਨ, 100 ਦਿਨ ਅਤੇ 200 ਦਿਨ ਦੀ ਮੂਵਿੰਗ ਔਸਤ ਤੋਂ ਉੱਪਰ ਵਪਾਰ ਕਰ ਰਿਹਾ ਹੈ।

ਡਿਗਜਾਮ ਦੇ ਸਟਾਕ ਵਿੱਚ ਇਹ ਤੇਜ਼ੀ ਫਰਮ ਦੇ ਵਿੱਤੀ ਪ੍ਰਦਰਸ਼ਨ ਦੇ ਅਨੁਸਾਰ ਹੈ। ਸਤੰਬਰ 2020 ਦੀ ਸਮਾਪਤੀ ਤਿਮਾਹੀ ਵਿੱਚ 2.76 ਕਰੋੜ ਰੁਪਏ ਦੇ ਘਾਟੇ ਦੇ ਮੁਕਾਬਲੇ ਸਤੰਬਰ ਤਿਮਾਹੀ ਵਿੱਚ ਸ਼ੁੱਧ ਲਾਭ 370.29% ਵੱਧ ਕੇ 7.46 ਕਰੋੜ ਰੁਪਏ ਹੋ ਗਿਆ। ਸਤੰਬਰ 2020 ਨੂੰ ਖਤਮ ਹੋਈ ਤਿਮਾਹੀ ਲਈ 0.38 ਕਰੋੜ ਰੁਪਏ ਦੇ ਮੁਕਾਬਲੇ ਦੂਜੀ ਤਿਮਾਹੀ ਵਿੱਚ ਸ਼ੁੱਧ ਵਿਕਰੀ 2,234% ਵਧ ਕੇ 8.87 ਕਰੋੜ ਰੁਪਏ ਹੋ ਗਈ। ਸੰਚਾਲਨ ਲਾਭ 373.95% ਵਧ ਕੇ 5.89 ਕਰੋੜ ਰੁਪਏ ਹੋ ਗਿਆ ਜਦੋਂ ਕਿ ਪਿਛਲੇ ਵਿੱਤੀ ਸਾਲ ਦੀ ਸਮਾਨ ਤਿਮਾਹੀ 'ਚ 2.15 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ।

Published by:Krishan Sharma
First published:

Tags: Business, Business idea, Investment, MONEY, Stock market