• Home
  • »
  • News
  • »
  • lifestyle
  • »
  • BUSINESS TYCOON ANAND MAHINDRA IS ALSO AFRAID OF BEING FIRED SHARES IN TWEET GH RUP AS

Anand Mahindra ਨੂੰ ਕਿਉਂ ਹੈ ਆਪਣੀ ਨੌਕਰੀ ਜਾਣ ਦਾ ਡਰ! ਟਵੀਟ ਕਰ ਦਿੱਤੀ ਜਾਣਕਾਰੀ

ਆਨੰਦ ਮਹਿੰਦਰਾ ਦੁਨੀਆ ਦੇ ਸਭ ਤੋਂ ਸਫਲ ਕਾਰੋਬਾਰੀਆਂ ਵਿੱਚੋਂ ਇੱਕ ਹਨ। ਜੇਕਰ ਮਹਿੰਦਰਾ ਐਂਡ ਮਹਿੰਦਰਾ ਦੇ ਮਾਲਕ ਅਤੇ ਸੀਈਓ ਨੂੰ ਵੀ ਨੌਕਰੀ ਖੁੱਸਣ ਦਾ ਡਰ ਹੈ ਤਾਂ ਇਹ ਤੁਹਾਨੂੰ ਮਜ਼ਾਕ ਵਾਂਗ ਲੱਗੇਗਾ। ਪਰ ਅਸੀਂ ਮਜ਼ਾਕ ਨਹੀਂ ਕਰ ਰਹੇ ਹਾਂ। ਆਨੰਦ ਮਹਿੰਦਰਾ ਆਪਣੇ ਕਾਰੋਬਾਰ ਤੋਂ ਇਲਾਵਾ ਇਕ ਹੋਰ ਕਾਰਨ ਕਰਕੇ ਵੀ ਜਾਣੇ ਜਾਂਦੇ ਹਨ। ਉਹ ਹੈ ਉਨ੍ਹਾਂ ਦੀ ਸੋਸ਼ਲ ਮੀਡੀਆ ਉੱਤੇ ਸਰਗਰਮੀ। ਬਿਜ਼ਨੈੱਸ ਟਾਈਕੂਨ ਆਨੰਦ ਮਹਿੰਦਰਾ ਆਪਣੇ ਟਵੀਟਸ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੀ ਹਾਜ਼ਿਰਜਵਾਬੀ ਕਾਰਨ ਉਨ੍ਹਾਂ ਦੇ ਕਈ ਟਵੀਟ ਵਾਇਰਲ ਹੋ ਜਾਂਦੇ ਹਨ। ਹਾਲ ਹੀ 'ਚ ਇਕ ਯੂਜ਼ਰ ਵਲੋਂ ਪੁੱਛੇ ਗਏ ਸਵਾਲ 'ਤੇ ਬਿਜ਼ਨੈੱਸ ਟਾਈਕੂਨ ਆਨੰਦ ਮਹਿੰਦਰਾ ਵਲੋਂ ਦਿੱਤੇ ਗਏ ਜਵਾਬ ਨੇ ਇਕ ਵਾਰ ਫਿਰ ਉਨ੍ਹਾਂ ਨੂੰ ਚਰਚਾ 'ਚ ਲਿਆ ਦਿੱਤਾ ਹੈ। ਟਵਿੱਟਰ 'ਤੇ ਆਨੰਦ ਮਹਿੰਦਰਾ ਨੇ ਮਹਿੰਦਰਾ ਸਕਾਰਪੀਓ ਨੂੰ ਲੈ ਕੇ ਇਕ ਟਵੀਟ ਕੀਤਾ ਸੀ।

Anand Mahindra ਨੂੰ ਕਿਉਂ ਹੈ ਆਪਣੀ ਨੌਕਰੀ ਜਾਣ ਦਾ ਡਰ! ਟਵੀਟ ਕਰ ਦਿੱਤੀ ਜਾਣਕਾਰੀ

  • Share this:
ਆਨੰਦ ਮਹਿੰਦਰਾ ਦੁਨੀਆ ਦੇ ਸਭ ਤੋਂ ਸਫਲ ਕਾਰੋਬਾਰੀਆਂ ਵਿੱਚੋਂ ਇੱਕ ਹਨ। ਜੇਕਰ ਮਹਿੰਦਰਾ ਐਂਡ ਮਹਿੰਦਰਾ ਦੇ ਮਾਲਕ ਅਤੇ ਸੀਈਓ ਨੂੰ ਵੀ ਨੌਕਰੀ ਖੁੱਸਣ ਦਾ ਡਰ ਹੈ ਤਾਂ ਇਹ ਤੁਹਾਨੂੰ ਮਜ਼ਾਕ ਵਾਂਗ ਲੱਗੇਗਾ। ਪਰ ਅਸੀਂ ਮਜ਼ਾਕ ਨਹੀਂ ਕਰ ਰਹੇ ਹਾਂ। ਆਨੰਦ ਮਹਿੰਦਰਾ ਆਪਣੇ ਕਾਰੋਬਾਰ ਤੋਂ ਇਲਾਵਾ ਇਕ ਹੋਰ ਕਾਰਨ ਕਰਕੇ ਵੀ ਜਾਣੇ ਜਾਂਦੇ ਹਨ। ਉਹ ਹੈ ਉਨ੍ਹਾਂ ਦੀ ਸੋਸ਼ਲ ਮੀਡੀਆ ਉੱਤੇ ਸਰਗਰਮੀ। ਬਿਜ਼ਨੈੱਸ ਟਾਈਕੂਨ ਆਨੰਦ ਮਹਿੰਦਰਾ ਆਪਣੇ ਟਵੀਟਸ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੀ ਹਾਜ਼ਿਰਜਵਾਬੀ ਕਾਰਨ ਉਨ੍ਹਾਂ ਦੇ ਕਈ ਟਵੀਟ ਵਾਇਰਲ ਹੋ ਜਾਂਦੇ ਹਨ। ਹਾਲ ਹੀ 'ਚ ਇਕ ਯੂਜ਼ਰ ਵਲੋਂ ਪੁੱਛੇ ਗਏ ਸਵਾਲ 'ਤੇ ਬਿਜ਼ਨੈੱਸ ਟਾਈਕੂਨ ਆਨੰਦ ਮਹਿੰਦਰਾ ਵਲੋਂ ਦਿੱਤੇ ਗਏ ਜਵਾਬ ਨੇ ਇਕ ਵਾਰ ਫਿਰ ਉਨ੍ਹਾਂ ਨੂੰ ਚਰਚਾ 'ਚ ਲਿਆ ਦਿੱਤਾ ਹੈ। ਟਵਿੱਟਰ 'ਤੇ ਆਨੰਦ ਮਹਿੰਦਰਾ ਨੇ ਮਹਿੰਦਰਾ ਸਕਾਰਪੀਓ ਨੂੰ ਲੈ ਕੇ ਇਕ ਟਵੀਟ ਕੀਤਾ ਸੀ।

ਇਸੇ ਟਵੀਟ 'ਤੇ ਯੂਜ਼ਰ ਦੇ ਸਵਾਲ ਦੇ ਜਵਾਬ 'ਚ ਉਨ੍ਹਾਂ ਨੇ ਟਵੀਟ ਕੀਤਾ ਕਿ ਜੇਕਰ ਉਨ੍ਹਾਂ ਨੇ ਸਵਾਲ ਦਾ ਜਵਾਬ ਦਿੱਤਾ ਤਾਂ ਉਨ੍ਹਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ। ਦਰਅਸਲ, ਯੂਜ਼ਰ ਨੇ ਆਨੰਦ ਮਹਿੰਦਰਾ ਨੂੰ ਪੁੱਛਿਆ ਸੀ ਕਿ ਸਕਾਰਪੀਓ ਕਿਸ ਦਿਨ ਲਾਂਚ ਹੋਵੇਗੀ? ਇਸ ਸਵਾਲ ਦੇ ਜਵਾਬ 'ਚ ਆਨੰਦ ਮਹਿੰਦਰਾ ਨੇ ਲਿਖਿਆ ਕਿ ਜੇਕਰ ਉਨ੍ਹਾਂ ਨੇ ਇਸ ਦਾ ਜਵਾਬ ਦਿੱਤਾ ਤਾਂ ਉਨ੍ਹਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ। ਹਾਲਾਂਕਿ, ਆਨੰਦ ਮਹਿੰਦਰਾ ਨੇ ਇਹ ਵੀ ਕਿਹਾ ਕਿ ਉਹ ਖੁਦ ਇਸ ਦੇ ਲਾਂਚ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ।

ਕੁਝ ਹੀ ਸਮੇਂ ਵਿੱਚ ਵਾਇਰਲ ਹੋਇਆ ਟਵੀਟ : ਆਨੰਦ ਮਹਿੰਦਰਾ ਦੇ ਇਸ ਜਵਾਬ ਨੇ ਲੋਕਾਂ ਦਾ ਧਿਆਨ ਖਿੱਚਿਆ ਹੈ। ਉਦੋਂ ਤੋਂ ਹੁਣ ਤੱਕ ਇਸ ਨੂੰ ਹਜ਼ਾਰਾਂ ਲੋਕ ਲਾਈਕ ਤੇ ਸ਼ੇਅਰ ਕਰ ਚੁੱਕੇ ਹਨ। ਮਹਿੰਦਰਾ ਦੇ ਮਾਲਕ ਅਤੇ ਸੀਈਓ ਦੇ ਨੌਕਰੀ ਤੋਂ ਕੱਢੇ ਜਾਣ ਦੇ ਡਰ ਨੇ ਲੋਕਾਂ ਨੂੰ ਇਸ 'ਤੇ ਕਮੈਂਟਸ ਕਰਨ ਲਈ ਮਜਬੂਰ ਕਰ ਦਿੱਤਾ ਹੈ। ਇਸ ਕਮੈਂਟ ਦੇ ਜਵਾਬ 'ਚ ਇਕ ਯੂਜ਼ਰ ਨੇ ਲਿਖਿਆ ਕਿ ਸਰ, ਅਸੀਂ ਸ਼੍ਰੀ ਆਨੰਦ ਮਹਿੰਦਰਾ ਨੂੰ ਬੇਨਤੀ ਕਰਾਂਗੇ ਕਿ ਉਹ ਤੁਹਾਨੂੰ ਨੌਕਰੀ ਤੋਂ ਨਾ ਕੱਢਣ। ਉਹ ਇੱਕ ਹੀਰਾ ਹਨ ਅਤੇ ਉਹ ਤੁਹਾਨੂੰ ਬਰਖਾਸਤ ਨਹੀਂ ਕਰਨਗੇ। ਇਸ ਦੇ ਨਾਲ ਹੀ ਇੱਕ ਨੇ ਲਿਖਿਆ ਕਿ ਸਰ ਤੁਹਾਡੀ ਹਾਜ਼ਿਰਜਵਾਬੀ ਦਾ ਕੋਈ ਜਵਾਬ ਨਹੀਂ ਹੈ। ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਨੇ ਲਿਖਿਆ ਕਿ ਤੁਹਾਨੂੰ ਪਰੇਸ਼ਾਨ ਨਹੀਂ ਹੋਣਾ ਚਾਹੀਦਾ। ਸਾਡੇ ਕੋਲ ਤੁਹਾਡੇ ਲਈ ਇੱਕ ਪੁਜ਼ੀਸ਼ਨ ਹੈ, ਉਹ ਹੈ ਸਾਡੇ ਦਿਲ ਵਿੱਚ।

ਆਨੰਦ ਮਹਿੰਦਰਾ ਕਰਦੇ ਰਹਿੰਦੇ ਹਨ ਮੋਟੀਵੇਸ਼ਨਲ ਟਵੀਟਸ : ਆਨੰਦ ਮਹਿੰਦਰਾ ਆਪਣੇ ਟਵਿਟਰ ਅਕਾਊਂਟ 'ਤੇ ਕਾਫੀ ਐਕਟਿਵ ਰਹਿੰਦੇ ਹਨ। ਉਨ੍ਹਾਂ ਦੀਆਂ ਪੋਸਟਾਂ ਬਹੁਤ ਸਾਰੇ ਲੋਕਾਂ ਨੂੰ ਪ੍ਰੇਰਿਤ ਕਰਦੀਆਂ ਹਨ। ਨਾਲ ਹੀ, ਅਜਿਹਾ ਕਈ ਵਾਰ ਹੋਇਆ ਹੈ ਜਦੋਂ ਉਨ੍ਹਾਂ ਨੇ ਟਵੀਟ ਰਾਹੀਂ ਲੋਕਾਂ ਨੂੰ ਮਹਿੰਦਰਾ ਦੀ ਕਾਰ ਗਿਫਟ ਕੀਤੀ ਹੈ। ਜੇਕਰ ਅਸੀਂ ਉਨ੍ਹਾਂ ਦੇ ਬਿਜ਼ਨੈੱਸ ਐਂਪਾਇਰ ਦੀ ਗੱਲ ਕਰੀਏ ਤਾਂ ਮਹਿੰਦਰਾ ਗਰੁੱਪ ਹੁਣ ਸੌ ਤੋਂ ਵੱਧ ਦੇਸ਼ਾਂ ਵਿੱਚ ਫੈਲਿਆ ਹੋਇਆ ਹੈ। ਇਹ ਐਰੋਸਪੇਸ ਤੋਂ ਲੈ ਕੇ ਖੇਤੀਬਾੜੀ ਕਾਰੋਬਾਰ ਵਿੱਚ ਵੀ ਸਰਗਰਮ ਹੈ। ਇਸ ਦੇ ਸੰਸਥਾਪਕ ਮੈਂਬਰ ਗੁਲਾਮ ਮੁਹੰਮਦ, ਜਗਦੀਸ਼ ਚੰਦਰ ਮਹਿੰਦਰਾ ਅਤੇ ਕੈਲਾਸ਼ ਚੰਦਰ ਮਹਿੰਦਰਾ ਸਨ। ਆਨੰਦ ਮਹਿੰਦਰਾ ਨੇ 9 ਅਗਸਤ 2012 ਤੋਂ ਇਸ ਕੰਪਨੀ ਵਿੱਚ ਸੀਈਓ ਦਾ ਅਹੁਦਾ ਸੰਭਾਲਿਆ ਸੀ। ਉਦੋਂ ਤੋਂ ਇਸ ਕੰਪਨੀ ਨੇ ਨਵੀਆਂ ਉਚਾਈਆਂ ਦੇਖੀਆਂ ਹਨ।
Published by:rupinderkaursab
First published: