ਜੇਕਰ ਤੁਸੀਂ ਵੀ ਨਵਾਂ ਮੋਟਰਸਇਕਲ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਅਤੇ ਤੁਹਾਡਾ ਬਜਟ ਇੱਕ ਲੱਖ ਰੁਪਏ ਹੈ। ਇਸ ਲਈ ਇੱਥੇ ਅਸੀਂ ਤੁਹਾਨੂੰ ਕੁਝ ਬਿਹਤਰੀਨ ਮੋਟਰਸਾਇਕਲਾਂ ਬਾਰੇ ਦੱਸਣ ਜਾ ਰਹੇ ਹਾਂ। ਤੁਹਾਨੂੰ ਇਹ ਮੋਟਰਸਾਇਕਲ ਇੱਕ ਲੱਖ ਰੁਪਏ ਤੋਂ ਘੱਟ ਵਿੱਚ ਮਿਲਣਗੀਆਂ। ਇਨ੍ਹਾਂ ਵਿੱਚ ਹੀਰੋ, ਯਾਮਾਹਾ, ਬਜਾਜ, ਹੌਂਡਾ ਅਤੇ TVS ਕੰਪਨੀ ਦੀਆਂ ਬਾਈਕਸ ਸ਼ਾਮਿਲ ਹਨ।
ਹੀਰੋ ਐਕਸਪਲਸ 200
ਇਹ ਮੋਟਰਸਾਇਕਲ ਖਾਸ ਤੌਰ 'ਤੇ ਉਨ੍ਹਾਂ ਲੋਕਾਂ ਲਈ ਫਾਇਦੇਮੰਦ ਹੈ ਜੋ ਐਡਵੈਂਚਰ ਰਾਈਡਿੰਗ ਦੇ ਸ਼ੌਕੀਨ ਹਨ। ਇਹ ਬਾਈਕ ਇਕ ਲੱਖ ਤੋਂ ਘੱਟ ਪੈਸੇ ਖ਼ਰਚ ਕਰਨ ਵਾਲਿਆ ਲਈ ਬਿਹਤਰ ਵਿਕਲਪ ਹੈ। ਹੀਰੋ ਮੋਟੋਕਾਰਪ ਨੇ ਇਸ ਮੋਟਰਸਾਇਕਲ ਨੂੰ ਹਾਲ ਹੀ 'ਚ ਲਾਂਚ ਕੀਤਾ ਹੈ। ਇਸ 'ਚ 199.6cc ਦਾ ਇੰਜਣ ਹੈ, ਜੋ 18.4 bhp ਦੀ ਪਾਵਰ ਅਤੇ 17.1 Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਦੀ ਸ਼ੁਰੂਆਤੀ ਕੀਮਤ 97 ਹਜ਼ਾਰ ਰੁਪਏ ਹੈ।
Yamaha FZ V3
ਤੁਸੀਂ Yamaha FZ V3 ਸੀਰੀਜ਼ ਦੇ ਮੋਟਰਸਾਇਕਲ ਵੀ ਖਰੀਦ ਸਕਦੇ ਹੋ। ਸ਼ਾਰਪ ਅਤੇ ਮਾਸਕੂਲਰ ਡਿਜ਼ਾਈਨ ਵਾਲੇ ਇਹ ਮੋਟਰਸਾਇਕਲ 149cc, ਏਅਰ-ਕੂਲਡ, 2-ਵਾਲਵ, ਸਿੰਗਲ ਸਿਲੰਡਰ ਇੰਜਣ ਦੁਆਰਾ ਸੰਚਾਲਿਤ ਹਨ, ਜੋ 13.2hp ਦੀ ਪਾਵਰ ਅਤੇ 12.8Nm ਦਾ ਟਾਰਕ ਜਨਰੇਟ ਕਰਦੇ ਹਨ। ਇੰਜਣ ਨੂੰ 5-ਸਪੀਡ ਗਿਅਰਬਾਕਸ ਨਾਲ ਜੋੜਿਆ ਗਿਆ ਹੈ। FZ ਮੋਟਰਸਾਇਕਲ 'ਚ ਸਿੰਗਲ ਚੈਨਲ ABS ਸਟੈਂਡਰਡ ਦਿੱਤਾ ਗਿਆ ਹੈ। FZ ਦੀ ਕੀਮਤ 98,000 ਰੁਪਏ ਹੈ ਅਤੇ FZS ਦੀ ਕੀਮਤ 97,680 ਰੁਪਏ ਹੈ। FZS 'ਤੇ ਕੁਝ ਕ੍ਰੋਮ ਫਿਨਿਸ਼ ਅਤੇ ਨਵੇਂ ਬੇਲੀ ਪੈਨ ਦੋਵਾਂ ਬਾਈਕਸ ਨੂੰ ਇਕ-ਦੂਜੇ ਤੋਂ ਵੱਖਰਾ ਬਣਾਉਂਦੇ ਹਨ।
Bajaj Pulsar 180 Neon
ਬਜਾਜ ਕੰਪਨੀ ਦੀ ਇਸ ਮੋਟਰਸਾਇਕਲ ਨੇ ਭਾਰਤੀ ਬਾਜ਼ਾਰ 'ਚ ਵੀ ਆਪਣੀ ਪਛਾਣ ਬਣਾ ਲਈ ਹੈ। ਇਸ ਦੀ ਕੀਮਤ ਵੀ ਇਕ ਲੱਖ ਰੁਪਏ ਤੋਂ ਘੱਟ ਹੈ। Pulsar 220F ਦੀ ਤਰ੍ਹਾਂ ਇਸ ਮੋਟਰਸਾਇਕਲ ਨੂੰ ਵੀ ਸੈਮੀ ਫੇਅਰਿੰਗ ਦਿੱਤੀ ਗਈ ਹੈ। ਇਹ 178 ਸੀਸੀ ਏਅਰ-ਕੂਲਡ, ਕਾਰਬੋਰੇਟਿਡ ਇੰਜਣ ਦੁਆਰਾ ਸੰਚਾਲਿਤ ਹੈ। ਇਹ ਇੰਜਣ 8,500 rpm 'ਤੇ 17 bhp ਦੀ ਪਾਵਰ ਅਤੇ 6,500 rpm 'ਤੇ 14 Nm ਪੀਕ ਟਾਰਕ ਜਨਰੇਟ ਕਰਦਾ ਹੈ। ਇੰਜਣ ਨੂੰ 5-ਸਪੀਡ ਗਿਅਰਬਾਕਸ ਨਾਲ ਜੋੜਿਆ ਗਿਆ ਹੈ।ਐਂਟੀ-ਲਾਕ ਬ੍ਰੇਕਿੰਗ ਸਿਸਟਮ ਨਾਲ ਲੈਸ ਇਸ ਬਾਈਕ ਦੀ ਕੀਮਤ 94,790 ਰੁਪਏ ਹੈ।
Honda CB Hornet 160R
ਸ਼ਾਰਪ ਅਤੇ ਬੋਲਡ ਦਿੱਖ ਵਾਲੇ ਮੋਟਰਸਾਇਕਲ ਨੂੰ LED ਹੈੱਡਲਾਈਟ ਅਤੇ ਡਿਜੀਟਲ ਕੰਸੋਲ ਮਿਲਦਾ ਹੈ। ਇਸ 'ਚ 162.7 CC, ਏਅਰ-ਕੂਲਡ ਇੰਜਣ ਹੈ, ਜੋ 15.09hp ਦੀ ਪਾਵਰ ਅਤੇ 14.5Nm ਦਾ ਟਾਰਕ ਜਨਰੇਟ ਕਰਦਾ ਹੈ। ਇੰਜਣ ਨੂੰ 5-ਸਪੀਡ ਗਿਅਰਬਾਕਸ ਨਾਲ ਜੋੜਿਆ ਗਿਆ ਹੈ। ਇਹ ਮੋਟਰਸਾਇਕਲ CBS ਅਤੇ ABS ਦੋਨਾਂ ਵੇਰੀਐਂਟ 'ਚ ਉਪਲਬਧ ਹੈ। ਇਸ ਦੀ ਸ਼ੁਰੂਆਤੀ ਕੀਮਤ 86,500 ਰੁਪਏ ਹੈ।
TVS Apache 180
TVS ਦਾ ਇਹ ਮੋਟਰਸਾਇਕਲ ਸਭ ਤੋਂ ਮਸ਼ਹੂਰ ਹੈ। ਇਹ ਮਸ਼ਹੂਰ ਮੋਟਰਸਾਇਕਲ ਇਕ ਲੱਖ ਤੋਂ ਘੱਟ ਲਈ ਵੀ ਬਿਹਤਰ ਵਿਕਲਪ ਹੈ। ਇਸ ਨੂੰ ਹੁਣ ABS ਵੀ ਮਿਲਦਾ ਹੈ। ਇਸ 'ਚ 177.4 CC ਇੰਜਣ ਹੈ, ਜੋ 16.62 bhp ਦੀ ਪਾਵਰ ਅਤੇ 15.5 Nm ਦਾ ਟਾਰਕ ਜਨਰੇਟ ਕਰਦਾ ਹੈ। Apache 180 ਦੀ ਕੀਮਤ ਗੈਰ-BS ਮਾਡਲ ਲਈ 85,261 ਰੁਪਏ ਅਤੇ ABS ਮਾਡਲ ਲਈ 91,291 ਰੁਪਏ ਹੈ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Auto industry, Auto news, Bajaj Electric scooter, Honda activa