HOME » NEWS » Life

ਸਸਤੀ ਕਾਰ ਖ਼ਰੀਦਣ ਦਾ ਬਿਹਤਰੀਨ ਮੌਕਾ! 2,700 ਰੁਪਏ ਦੀ EMI ਤੇ ਘਰ ਲੈ ਕੇ ਆਓ ਕਾਰ, ਨਾਲ ਸਰਵਿਸਿੰਗ ਫ੍ਰੀ

News18 Punjabi | News18 Punjab
Updated: September 8, 2020, 12:23 PM IST
share image
ਸਸਤੀ ਕਾਰ ਖ਼ਰੀਦਣ ਦਾ ਬਿਹਤਰੀਨ ਮੌਕਾ! 2,700 ਰੁਪਏ ਦੀ EMI ਤੇ ਘਰ ਲੈ ਕੇ ਆਓ ਕਾਰ, ਨਾਲ ਸਰਵਿਸਿੰਗ ਫ੍ਰੀ
ਸਸਤੀ ਕਾਰ ਖ਼ਰੀਦਣ ਦਾ ਬਿਹਤਰੀਨ ਮੌਕਾ! 2,700 ਰੁਪਏ ਦੀ EMI ਤੇ ਘਰ ਲੈ ਕੇ ਆਓ ਕਾਰ, ਨਾਲ ਸਰਵਿਸਿੰਗ ਫ੍ਰੀ

  • Share this:
  • Facebook share img
  • Twitter share img
  • Linkedin share img
ਲੌਕਡਾਊਨ ਤੋਂ ਬਾਅਦ ਇੱਕ ਵਾਰ ਫ਼ੇਰ ਕਾਰਾਂ ਦਾ ਕਾਰੋਬਾਰ ਤੇਜ਼ੀ ਨਾਲ ਵੱਧ ਰਿਹਾ ਹੈ। ਨਵੀਂ ਕਾਰਾਂ ਦੇ ਨਾਲ ਪੁਰਾਣੀ ਕਾਰਾਂ ਦਾ ਬਜ਼ਾਰ ਵੀ ਵੱਧ ਗਿਆ ਹੈ। ਲੋਕ ਨਵੀਂ ਕਾਰਾਂ ਮੁਕਾਬਲੇ ਪੁਰਾਣੀ ਕਾਰਾ ਖਰੀਦਣਾ ਜ਼ਿਆਦਾ ਪਸੰਦ ਕਰ ਰਹੇ ਹਨ। ਅਜਿਹੇ ਮਾਹੌਲ ਵਿੱਚ ਕਾਰ ਬਣਾਉਣ ਵਾਲੀ ਕੰਪਨੀਆਂ ਵੀ ਸੈਕੰਡ ਹੈਂਡ ਕਾਰਾਂ ਦੇ ਕਾਰੋਬਾਰ ਵਿੱਚ ਪੈ ਗਈਆਂ ਹਨ। ਕਈ ਕੰਪਨੀਆਂ ਹੁਣ ਸੈਕੰਡ ਹੈਂਡ ਕਾਰਾਂ ਵੇਚ ਰਹੀਆਂ ਹਨ ਜੋ ਸਰਟੀਫਾਈਡ ਹੋਣ ਦੇ ਨਾਲ ਨਾਲ ਇਨ੍ਹਾਂ ਨਾਲ ਵਰੰਟੀ ਤੇ ਫ੍ਰੀ ਸਰਵਿਸਿੰਗ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ।
ਸਰਟੀਫਾਈਡ ਹੋਣ ਕਰਕੇ ਇਨ੍ਹਾਂ ਕਾਰਾਂ ਲਈ ਫਾਇਨੈਂਸ ਮਿਲਣਾ ਵੀ ਸੌਖਾ ਹੋ ਜਾਂਦਾ ਹੈ।

ਭਾਰਤ ਦੀ ਸਭ ਤੋਂ ਵੱਡੀ ਕਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ (Maruti Suzuki) ਹੁਣ ਨਵੀਂ ਕਰ ਖਰੀਦਣ ਦੇ ਨਾਲ ਨਾਲ ਯੂਜ਼ਡ ਕਾਰਾਂ ਖਰੀਦਣ ਤੇ ਵੀ ਆਫ਼ਰ ਦੇ ਰਹੀ ਹੈ। ਮਾਰੂਤੀ ਆਪਣੇ ਟਰੂਵੈਲਿਊ ਸਟੋਰ (Truevalue) ਜ਼ਰੀਏ ਪੁਰਾਣੀ ਕਾਰਾਂ ਵੇਚਣ ਦੀ ਸਹੂਲਤ ਦਿੰਦਾ ਹੈ। ਕੰਪਨੀ ਵੱਲੋਂ ਪ੍ਰਮਾਣਿਤ ਸੈਕੰਡ ਹੈਂਡ ਕਾਰਾਂ ਇਨ੍ਹਾਂ ਸਟੋਰ ਤੇ ਆਸਾਨੀ ਨਾਲ ਮਿਲ ਸਕਦੀਆਂ ਹਨ ਜਿਵੇਂ ਮਾਰੂਤੀ ਆਲਟੋ (Maruti Alto) ਤੇ ਵੇਗਨ ਆਰ (WagonR)।
Maruti Wagon R- ਕੰਪਨੀ ਦੀ ਮਸ਼ਹੂਰ ਟਾਲ ਬੋਏ ਮਾਡਲ ਹੈਚਬੈਕ ਕਾਰ ਵੈਗਨ ਆਰ ਵੀ ਇਸ ਸਟੋਰ ਦੀ ਵੈੱਬਸਾਈਟ ਤੇ ਉਪਲਬਧ ਹੈ। ਵੈੱਬਸਾਈਟ ਤੇ ਦਿੱਤੀ ਜਾਣਕਾਰੀ ਮੁਤਾਬਿਕ ਇਹ ਕਾਰ 2012 ਦਾ ਮਾਡਲ ਹੈ ਤੇ ਹੁਈਂ ਤੱਕ 66,027 ਕਿਲੋਮੀਟਰ ਚੱਲ ਚੁੱਕੀ ਹੈ। ਇਹ ਪੈਟਰੋਲ ਵਰਜ਼ਨ ਦਾ ਫਰਸਟ ਵੇਰੀਐਂਟ LXI ਹੈ ਤੇ ਕੀਮਤ 2.25 ਲੱਖ ਹੈ।

ਇਸੇ ਤਰਾਂ ਮਾਰੂਤੀ ਸਵਿਫ਼ਟ 2011 ਦਾ ਪੈਟਰੋਲ ਮਾਡਲ 1.94 ਲੱਖ ਤੇ, 2016 ਮਾਡਲ ਆਲਟੋ 800 1.45 ਲੱਖ ਰੁਪਏ ਅਤੇ ਇਸ ਨਾਲ 1 ਸਾਲ ਦੀ ਵਰੰਟੀ ਅਤੇ 3 ਸਰਵਿਸ ਫ੍ਰੀ ਦਿੱਤੀਆਂ ਜਾ ਰਹਿਆਂ ਹਨ। ਬਿਹਤਰ ਕਰੈਡਿਟ ਸਕੋਰ ਤੇ ਕਾਰਾਂ 29 ਹਜ਼ਾਰ ਰੁਪਏ ਦੀ ਡਾਊਨ ਪੇਮੈਂਟ ਤੇ 2,699 ਰੁਪਏ EMI 'ਤੇ ਦਿੱਤੀਆਂ ਜਾ ਰਹਿਆਂ ਹਨ।
Published by: Anuradha Shukla
First published: September 8, 2020, 12:14 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading