
Black Friday Sale 'ਤੇ ਮਿਲ ਰਿਹਾ ਸਸਤਾ iPhone, ਕੀ ਤੁਸੀਂ ਲਿਆ ਇਸ Offer ਦਾ ਲਾਭ
ਬਲੈਕ ਫ੍ਰਾਈਡੇ ਸੇਲ (Black Friday Sale) ਦੇ ਆਖਰੀ ਦਿਨ Xiaomi, Realme ਅਤੇ Flipkart ਦੀ ਸੇਲ 'ਚ ਗਾਹਕਾਂ ਨੇ ਬਹੁਤ ਹੀ ਚੰਗੀ ਛੋਟ 'ਤੇ ਸਮਾਰਟਫੋਨ ਖਰੀਦੇ ਹਨ। ਵੈਸੇ ਤਾਂ ਬਲੈਕ ਫ੍ਰਾਈਡੇ ਸੇਲ 'ਚ ਫੋਨ ਤੋਂ ਲੈ ਕੇ ਕਈ ਹੋਰ ਗੈਜੇਟਸ ਵੀ ਘੱਟ ਕੀਮਤ 'ਤੇ ਉਪਲੱਬਧ ਕਰਵਾਏ ਜਾਂਦੇ ਹਨ ਪਰ ਅੱਜ ਅਸੀਂ ਤੁਹਾਨੂੰ ਵੱਖ-ਵੱਖ ਕੰਪਨੀਆਂ ਦੇ ਫੋਨ 'ਤੇ ਉਪਲਬਧ ਬਿਹਤਰੀਨ ਡੀਲਸ ਬਾਰੇ ਦੱਸਣ ਜਾ ਰਹੇ ਹਾਂ, ਜੋ ਸ਼ਾਇਦ ਤੁਹਾਡੇ ਵੱਲੋਂ ਖੁੰਝ ਗਏ ਹਨ।
Mi 11X 5G ਨੂੰ Mi.com 'ਤੇ ਸਭ ਤੋਂ ਵਧੀਆ ਆਫਰ 'ਤੇ ਉਪਲਬਧ ਕਰਵਾਇਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਐਕਸਚੇਂਜ ਆਫਰ ਦੇ ਤਹਿਤ ਇਸ ਫੋਨ 'ਤੇ 5,000 ਰੁਪਏ ਦਾ ਵਾਧੂ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇੰਨਾ ਹੀ ਨਹੀਂ Mi ਵੱਲੋਂ ਗਾਹਕਾਂ ਨੂੰ 500 ਰੁਪਏ ਦੀ ਵਾਧੂ ਛੋਟ ਵੀ ਦਿੱਤੀ ਜਾ ਰਹੀ ਹੈ।
realme.com ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ, ਤੁਸੀਂ ਬਲੈਕ ਫ੍ਰਾਈਡੇ ਸੇਲ ਦੇ ਤਹਿਤ Realme Narzo 50i ਨੂੰ ਸਿਰਫ 7,299 ਰੁਪਏ ਵਿੱਚ ਖਰੀਦ ਸਕਦੇ ਹੋ। ਲਾਂਚ ਦੇ ਸਮੇਂ ਇਸ ਦੀ ਕੀਮਤ 7,499 ਰੁਪਏ ਸੀ। ਜੇਕਰ ਤੁਸੀਂ ਪਹਿਲੀ ਵਾਰ ਸਮਾਰਟਫੋਨ ਦੀ ਵਰਤੋਂ ਕਰਨ ਜਾ ਰਹੇ ਹੋ ਤਾਂ ਇਹ ਤੁਹਾਡੇ ਲਈ ਸਭ ਤੋਂ ਵਧੀਆ ਵਿਕਲਪ ਹੋ ਸਕਦਾ ਹੈ।
ਫਲਿੱਪਕਾਰਟ ਦੀ ਬਲੈਕ ਫ੍ਰਾਈਡੇ ਸੇਲ ਵਿੱਚ, Apple iPhone 12 ਨੂੰ ਕਈ ਬੈਂਕ ਆਫਰਸ ਦੇ ਨਾਲ 54,999 ਰੁਪਏ ਵਿੱਚ ਉਪਲਬਧ ਕਰਵਾਇਆ ਜਾ ਰਿਹਾ ਹੈ। ਸੈਲਫੀ ਲਈ ਇਸ ਫੋਨ 'ਚ 12 ਮੈਗਾਪਿਕਸਲ ਦਾ ਕੈਮਰਾ ਹੈ ਅਤੇ ਇਹ ਫੋਨ IP68 ਸਰਟੀਫਾਈਡ ਵੀ ਹੈ। ਐਪਲ ਆਈਫੋਨ 'ਚ 12 ਮੈਗਾਪਿਕਸਲ + 12 ਮੈਗਾਪਿਕਸਲ ਰੈਜ਼ੋਲਿਊਸ਼ਨ 'ਤੇ ਡਿਊਲ ਰੀਅਰ ਲੈਂਸ ਦੇ ਨਾਲ 6.1-ਇੰਚ ਨੌਚ ਡਿਸਪਲੇਅ ਹੈ।
Oppo ਫੋਨ 'ਤੇ ਵੀ ਆਫਰ ਉਪਲਬਧ ਹੈ : ਫਲਿੱਪਕਾਰਟ ਦੀ ਸੇਲ 'ਚ Oppo Reno6 ਨੂੰ ਚੰਗੀ ਡੀਲ 'ਤੇ ਉਪਲੱਬਧ ਕਰਵਾਇਆ ਜਾ ਰਿਹਾ ਹੈ। Opo Reno6 ਨੂੰ 8GB ਰੈਮ ਅਤੇ 128GB ਰੋਮ ਨਾਲ ਪੇਸ਼ ਕੀਤਾ ਗਿਆ ਹੈ। ਇਸ ਸਮਾਰਟਫੋਨ 'ਚ 6.43 ਇੰਚ ਦੀ ਫੁੱਲ HD+ ਡਿਸਪਲੇ ਹੈ।
ਇਸ ਟ੍ਰਿਪਲ ਕੈਮਰੇ ਵਾਲੇ ਫੋਨ 'ਚ 64 ਮੈਗਾਪਿਕਸਲ ਦਾ ਮੇਨ ਲੈਂਸ, 8 ਮੈਗਾਪਿਕਸਲ ਦਾ ਅਲਟਰਾ-ਵਾਈਡ ਅਤੇ 2 ਮੈਗਾਪਿਕਸਲ ਦਾ ਸੈਂਸਰ ਹੈ। ਇਸ ਫੋਨ 'ਚ 4,300mAh ਦੀ ਬੈਟਰੀ ਅਤੇ 65W ਚਾਰਜਰ ਹੈ। ਤੁਸੀਂ ਇਸ ਫੋਨ ਨੂੰ ਫਲਿੱਪਕਾਰਟ 'ਤੇ 29,990 ਰੁਪਏ 'ਚ ਖਰੀਦ ਸਕਦੇ ਹੋ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।