Flipkart Black Friday Sale: ਮਸ਼ਹੂਰ ਸ਼ਾਪਿੰਗ ਪਲੇਟਫਾਰਮ ਫਲਿੱਪਕਾਰਟ 'ਤੇ ਬਲੈਕ ਫਰਾਈਡੇ ਸੇਲ ਸ਼ੁਰੂ ਹੋ ਗਈ ਹੈ ਅਤੇ ਇਸ ਕਾਰਨ ਸਮਾਰਟਫੋਨਜ਼ 'ਤੇ ਵੱਡੀ ਛੋਟ ਦਾ ਫਾਇਦਾ ਮਿਲ ਰਿਹਾ ਹੈ। 25 ਨਵੰਬਰ ਤੋਂ ਸ਼ੁਰੂ ਹੋਈ ਸੇਲ 30 ਨਵੰਬਰ ਤੱਕ ਚੱਲੇਗੀ ਅਤੇ ਇਸ ਦੇ ਤਹਿਤ ਬ੍ਰਾਂਡਿਡ ਸਮਾਰਟਫੋਨ ਕਾਫੀ ਸਸਤੀ ਕੀਮਤ ਵਿੱਚ ਮਿਲ ਰਹੇ ਹਨ। ਜੇਕਰ ਤੁਹਾਡਾ ਬਜਟ 10,000 ਰੁਪਏ ਤੋਂ ਘੱਟ ਹੈ ਤਾਂ ਇਹ ਫੋਨ ਤੁਹਾਡੇ ਲਈ ਫਾਇਦੇ ਦਾ ਸੌਦਾ ਹੋ ਸਕਦਾ ਹੈ। ਸਭ ਤੋਂ ਪਹਿਲਾਂ, ਸੇਲ ਦੌਰਾਨ ਉਪਲਬਧ ਪੇਸ਼ਕਸ਼ਾਂ ਦੀ ਗੱਲ ਕਰੀਏ ਤਾਂ, ਸਿਟੀ ਬੈਂਕ ਕ੍ਰੈਡਿਟ ਅਤੇ ਡੈਬਿਟ ਕਾਰਡ, ICICI ਬੈਂਕ ਕ੍ਰੈਡਿਟ ਕਾਰਡ, ਫਲਿੱਪਕਾਰਟ ਐਕਸਿਸ ਬੈਂਕ ਕਾਰਡ, ਕੋਟਕ ਡੈਬਿਟ ਅਤੇ ਕ੍ਰੈਡਿਟ ਕਾਰਡਾਂ ਨਾਲ ਭੁਗਤਾਨ ਕਰਨ 'ਤੇ 2,000 ਰੁਪਏ ਤੱਕ ਦੀ ਬਚਤ ਕੀਤੀ ਜਾ ਸਕਦੀ ਹੈ।
ਮੋਟੋ ਜੀ22 ਨੂੰ 13,999 ਰੁਪਏ ਦੀ ਬਜਾਏ ਸਿਰਫ 8,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਸ ਫੋਨ ਦੀ ਸਭ ਤੋਂ ਖਾਸ ਗੱਲ ਇਸ ਦਾ 50 ਮੈਗਾਪਿਕਸਲ ਕਵਾਡ ਕੈਮਰਾ ਅਤੇ 16 ਮੈਗਾਪਿਕਸਲ ਸੈਲਫੀ ਕੈਮਰਾ ਹੈ। ਇਸ ਫੋਨ ਵਿੱਚ 6.5-ਇੰਚ HD + 1600×720 ਪਿਕਸਲ ਰੈਜ਼ੋਲਿਊਸ਼ਨ ਮੈਕਸ ਵਿਜ਼ਨ ਡਿਸਪਲੇ ਹੈ। Moto G22 ਸਮਾਰਟਫੋਨ ਐਂਡ੍ਰਾਇਡ 12 ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਫੋਨ 'ਚ MediaTek Helio G37 ਪ੍ਰੋਸੈਸਰ, ਗ੍ਰਾਫਿਕਸ ਲਈ PowerVR GE8320 GPU, 4-GB ਰੈਮ ਦੇ ਨਾਲ 64-GB ਸਟੋਰੇਜ ਹੈ। ਕੈਮਰੇ ਦੀ ਗੱਲ ਕਰੀਏ ਤਾਂ ਮੋਟੋ ਜੀ22 ਫੋਨ 'ਚ ਕਵਾਡ ਯਾਨੀ ਚਾਰ ਕੈਮਰਿਆਂ ਦਾ ਸੈੱਟਅੱਪ ਦਿੱਤਾ ਗਿਆ ਹੈ। ਇਸ 'ਚ ਪ੍ਰਾਇਮਰੀ ਲੈਂਸ f/1.8 ਅਪਰਚਰ ਦੇ ਨਾਲ 50 ਮੈਗਾਪਿਕਸਲ ਦਾ ਹੈ। ਦੂਜਾ ਲੈਂਸ f/2.2 ਦੇ ਅਪਰਚਰ ਵਾਲਾ 8-ਮੈਗਾਪਿਕਸਲ ਦਾ ਅਲਟਰਾ-ਵਾਈਡ ਸੈਂਸਰ ਹੈ। ਤੀਜਾ ਲੈਂਸ 2-ਮੈਗਾਪਿਕਸਲ ਦਾ ਡੈਪਥ ਸੈਂਸਰ ਹੈ ਅਤੇ ਚੌਥਾ ਲੈਂਸ 2-ਮੈਗਾਪਿਕਸਲ ਦਾ ਮੈਕਰੋ ਕੈਮਰਾ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਤੁਹਾਨੂੰ ਇਸ ਫੋਨ 'ਚ 16 ਮੈਗਾਪਿਕਸਲ ਦਾ ਕੈਮਰਾ ਮਿਲਦਾ ਹੈ।
Moto G22 ਸਮਾਰਟਫੋਨ ਨੂੰ 4GB ਰੈਮ ਅਤੇ 64GB ਇੰਟਰਨਲ ਸਟੋਰੇਜ ਦੇ ਨਾਲ ਸਿੰਗਲ ਸਟੋਰੇਜ ਵੇਰੀਐਂਟ 'ਚ ਲਾਂਚ ਕੀਤਾ ਗਿਆ ਹੈ। ਫੋਨ ਦੀ ਸਟੋਰੇਜ ਨੂੰ ਮਾਈਕ੍ਰੋਐੱਸਡੀ ਕਾਰਡ ਰਾਹੀਂ ਵਧਾਇਆ ਜਾ ਸਕਦਾ ਹੈ। Moto G22 ਫੋਨ ਨੂੰ ਤਿੰਨ ਖੂਬਸੂਰਤ ਰੰਗਾਂ Cosmic Black, Iceberg Blue ਅਤੇ Pearl White 'ਚ ਪੇਸ਼ ਕੀਤਾ ਗਿਆ ਹੈ। ਪਾਵਰ ਲਈ ਇਸ ਫੋਨ 'ਚ 5000mAh ਦੀ ਬੈਟਰੀ ਦਿੱਤੀ ਗਈ ਹੈ। ਕਨੈਕਟੀਵਿਟੀ ਲਈ, Moto G22 ਫੋਨ ਵਿੱਚ 4G, ਡਿਊਲ-ਬੈਂਡ ਵਾਈ-ਫਾਈ, ਬਲੂਟੁੱਥ 5.0, NFC, 3.5-mm ਹੈੱਡਫੋਨ ਜੈਕ ਅਤੇ USB ਟਾਈਪ-ਸੀ ਪੋਰਟ ਵਿਕਲਪ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Flipkart, Tech News, Tech updates, Technology