Home /News /lifestyle /

Xiaomi ਦਾ ਦਮਦਾਰ Smartphone ਖਰੀਦੋ 6,399 ਰੁਪਏ 'ਚ, ਮਿਲੇਗੀ ਫਾਸਟ ਚਾਰਜਿੰਗ

Redmi 9A Sport Offer: Xiaomi ਨੇ ਜਦੋਂ ਦਾ ਭਾਰਤੀ ਬਾਜ਼ਾਰ ਵਿੱਚ ਪੈਰ ਰੱਖਿਆ ਹੈ, ਉਸ ਸਮੇਂ ਤੋਂ ਹੀ ਇਸ ਬ੍ਰਾਂਡ ਨੂੰ ਲੋਕ ਬਹੁਤ ਪਸੰਦ ਕਰ ਰਹੇ ਹਨ। ਇਸ ਦਾ ਕਾਰਨ ਮਿਡ-ਰੇਂਜ ਫੋਨ 'ਚ ਘੱਟ ਕੀਮਤ 'ਤੇ ਬਹੁਤ ਸਾਰੇ ਫੀਚਰਸ ਦਾ ਮਿਲਣਾ ਹੈ। ਦੂਜੇ ਪਾਸੇ, ਕੰਪਨੀ ਗਾਹਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਹਰ ਰੇਂਜ ਦੇ ਫੋਨ ਵੀ ਲਾਂਚ ਕਰਦੀ ਰਹਿੰਦੀ ਹੈ। ਸੋਚੋ ਕਿ ਜੇਕਰ ਤੁਹਾਨੂੰ ਘੱਟ ਕੀਮਤ ਵਾਲੇ ਫ਼ੋਨ 'ਤੇ ਡਿਸਕਾਉਂਟ ਪ੍ਰਾਪਤ ਕਰਨ ਦਾ ਮੌਕਾ ਦਿੱਤਾ ਜਾਵੇ, ਤਾਂ ਇਹ ਸਭ ਤੋਂ ਵਧੀਆ ਸੌਦਾ ਹੋਵੇਗਾ। ਜੀ ਹਾਂ, Xiaomi ਦੇ ਬਜਟ ਫੋਨ Redmi 9A Sport ਨੂੰ ਬਹੁਤ ਘੱਟ ਕੀਮਤ 'ਤੇ ਖਰੀਦਣ ਦਾ ਮੌਕਾ ਦਿੱਤਾ ਜਾ ਰਿਹਾ ਹੈ।

ਹੋਰ ਪੜ੍ਹੋ ...
  • Share this:

Mi.com ਤੋਂ ਮਿਲੀ ਜਾਣਕਾਰੀ ਮੁਤਾਬਕ Redmi 9A Sport 'ਤੇ ਕਾਰਟ ਡਿਸਕਾਊਂਟ ਦੇ ਤਹਿਤ 600 ਰੁਪਏ ਦਾ ਡਿਸਕਾਊਂਟ ਮਿਲ ਰਿਹਾ ਹੈ, ਜਿਸ ਤੋਂ ਬਾਅਦ ਇਸ ਫੋਨ ਨੂੰ ਸਿਰਫ 6,399 ਰੁਪਏ 'ਚ ਉਪਲੱਬਧ ਕਰਵਾਇਆ ਜਾ ਰਿਹਾ ਹੈ। ਜੇਕਰ ਤੁਹਾਨੂੰ ਵੀ ਇਹ ਡੀਲ ਪਸੰਦ ਆਈ ਹੈ, ਤਾਂ ਆਓ ਜਾਣਦੇ ਹਾਂ ਕਿ ਇਸ ਫੋਨ ਦੇ ਪੂਰੇ ਸਪੈਸੀਫਿਕੇਸ਼ਨ ਕਿਹੋ ਜਿਹੇ ਹਨ।

Redmi 9A Sport ਦੀਆਂ ਵਿਸ਼ੇਸ਼ਤਾਵਾਂ ਦੀ ਗੱਲ ਕਰੀਏ ਤਾਂ ਇਸ ਵਿੱਚ 6.53 ਇੰਚ ਦੀ HD+ LCD ਡਾਟ ਡਰਾਪ ਡਿਸਪਲੇਅ ਹੈ, ਜੋ 720×1600 ਪਿਕਸਲ ਰੈਜ਼ੋਲਿਊਸ਼ਨ ਦੇ ਨਾਲ ਆਉਂਦੀ ਹੈ। ਇਹ 20:9 ਆਸਪੈਕਟ ਰੇਸ਼ੋ ਨਾਲ ਆਉਂਦੀ ਹੈ। ਰੈੱਡਮੀ 9 ਸਪੋਰਟ ਐਂਡ੍ਰਾਇਡ 10 'ਤੇ ਆਧਾਰਿਤ MIUI 12 'ਤੇ ਚੱਲਦਾ ਹੈ। ਫੋਨ 'ਚ Octa-core MediaTek Helio G25 ਪ੍ਰੋਸੈਸਰ ਦੀ ਵਰਤੋਂ ਕੀਤੀ ਗਈ ਹੈ। ਇਸ ਦੇ ਨਾਲ ਤੁਹਾਨੂੰ 3 GB ਤੱਕ ਦੀ ਰੈ ਮਿਲ ਜਾਂਦੀ ਹੈ। ਪਾਵਰ ਲਈ, Redmi 9A ਸਪੋਰਟ ਵਿੱਚ 5,000 mAh ਦੀ ਬੈਟਰੀ ਦਿੱਤੀ ਗਈ ਹੈ, ਜੋ 10 W ਫਾਸਟ ਚਾਰਜਿੰਗ ਸਪੋਰਟ ਦੇ ਨਾਲ ਆਉਂਦੀ ਹੈ। ਕਨੈਕਟੀਵਿਟੀ ਲਈ, ਇਸ ਵਿੱਚ 3.5mm ਆਡੀਓ ਜੈਕ, 4G LTE, Wi-Fi ਅਤੇ ਮਾਈਕ੍ਰੋ-USB ਪੋਰਟ ਸ਼ਾਮਲ ਹਨ। ਇਸ ਫੋਨ 'ਚ AI ਫੇਸ ਅਨਲਾਕ ਸਪੋਰਟ ਵੀ ਦਿੱਤਾ ਗਿਆ ਹੈ।

ਇਸ ਫੋਨ ਵਿੱਚ ਮਿਲੇਗਾ 13 ਮੈਗਾਪਿਕਸਲ ਕੈਮਰਾ : ਕੈਮਰੇ ਦੀ ਗੱਲ ਕਰੀਏ ਤਾਂ ਇਸ ਫੋਨ ਦੇ ਪਿਛਲੇ ਪਾਸੇ 13 ਮੈਗਾਪਿਕਸਲ ਦਾ ਕੈਮਰਾ ਹੈ। ਇਸ ਦਾ ਅਪਰਚਰ F/2.2 ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫੋਨ 'ਚ ਐੱਫ/2.2 ਅਪਰਚਰ ਵਾਲਾ 5 ਮੈਗਾਪਿਕਸਲ ਦਾ ਕੈਮਰਾ ਹੈ, ਜਿਸ ਨੂੰ ਵਾਟਰਡ੍ਰੌਪ ਨੌਚ 'ਚ ਜਗ੍ਹਾ ਦਿੱਤੀ ਗਈ ਹੈ। ਫੋਨ 'ਚ ਮੋਟੇ ਬੇਜ਼ਲ ਦਿੱਤਾ ਗਿਆ ਹੈ। ਇਸ ਫੋਨ ਦੀ ਸਟੋਰੇਜ 32 ਜੀਬੀ ਤੱਕ ਹੈ, ਜਿਸ ਵਿੱਚ ਤੁਹਾਨੂੰ 512 ਜੀਬੀ ਤੱਕ ਮਾਈਕ੍ਰੋਐੱਸਡੀ ਕਾਰਡ ਸਪੋਰਟ ਮਿਲੇਗਾ।
Published by:rupinderkaursab
First published:

Tags: Mobile phone, Smartphone, Tech News, Technology

ਅਗਲੀ ਖਬਰ