ਇਟਲੀ ਦੀ ਇਸ ਜਗ੍ਹਾ ‘ਤੇ ਖ਼ਰੀਦੋ ਸ਼ਾਨਦਾਰ ਘਰ, ਕੀਮਤ ਸਿਰਫ਼ 86 ਰੁਪਏ

ਇਟਲੀ ਦੀ ਸਰਕਾਰ ਤੁਹਾਡਾ ਇਹ ਸੁਪਨਾ ਸਸਤੇ ਵਿੱਚ ਹੀ ਪੂਰਾ ਕਰ ਸਕਦੀ ਹੈ। ਜੀ ਹਾਂ, ਇਟਲੀ ਦੀਆਂ ਕੁੱਝ ਥਾਵਾਂ ਅਜਿਹੀਆਂ ਹਨ, ਜਿੱਥੇ ਕੋਈ ਵੀ ਜਾ ਕੇ ਘਰ ਖ਼ਰੀਦ ਕੇ ਅਰਾਮ ਨਾਲ ਵੱਸ ਸਕਦਾ ਹੈ। ਘਰ ਦੀ ਕੀਮਤ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ। ਇਨ੍ਹਾਂ ਘਰਾਂ ਦੀ ਕੀਮਤ ਰੱਖੀ ਗਈ ਹੈ ਸਿਰਫ਼ 86 ਰੁਪਏ।

ਇਟਲੀ ਦੀ ਇਸ ਜਗ੍ਹਾ ‘ਤੇ ਖ਼ਰੀਦੋ ਸ਼ਾਨਦਾਰ ਘਰ, ਕੀਮਤ ਸਿਰਫ਼ 86 ਰੁਪਏ

 • Share this:
  ਅਕਸਰ ਜਦੋਂ ਲੋਕ ਆਪਣੇ ਲਈ ਘਰ ਖ਼ਰੀਦਣ ਬਾਰੇ ਸੋਚਦੇ ਹਨ, ਤਾਂ ਸਭ ਤੋਂ ਪਹਿਲਾਂ ਜਿਹੜੀ ਗੱਲ ਜ਼ਹਿਨ ‘ਚ ਆਉਂਦੀ ਹੈ, ਉਹ ਇਹ ਹੈ ਕਿ ਘਰ ਸਾਫ਼ ਸੁਥਰੀ ਥਾਂ ‘ਤੇ ਹੋਣਾ ਚਾਹੀਦਾ ਹੈ। ਇਸ ਦੇ ਨਾਲ ਉਨ੍ਹਾਂ ਦਾ ਘਰ ਅਜਿਹੀ ਜਗ੍ਹਾ ‘ਤੇ ਹੋਣਾ ਚਾਹੀਦਾ ਹੈ, ਜੋ ਪ੍ਰਦੂਸ਼ਣ ਰਹਿਤ ਹੋਣ ਦੇ ਨਾਲ ਨਾਲ ਖ਼ੂਬਸੂਰਤ ਵੀ ਹੋਵੇ। ਪਰ ਗੱਲ ਇਹ ਹੈ ਕਿ ਅਜਿਹੇ ਘਰ ਮਹਿੰਗੇ ਬਹੁਤ ਹੁੰਦੇ ਹਨ। ਇੱਕ ਸ਼ਾਨਦਾਰ ਘਰ, ਉਹ ਵੀ ਸ਼ਾਂਤ ਤੇ ਪੌਸ਼ ਇਲਾਕੇ ‘ਚ ਖ਼ਰੀਦਣਾ ਆਮ ਆਦਮੀ ਲਈ ਤਾਂ ਸੁਪਨਾ ਹੀ ਹੁੰਦਾ ਹੈ।

  ਪਰ ਇਟਲੀ ਦੀ ਸਰਕਾਰ ਤੁਹਾਡਾ ਇਹ ਸੁਪਨਾ ਸਸਤੇ ਵਿੱਚ ਹੀ ਪੂਰਾ ਕਰ ਸਕਦੀ ਹੈ। ਜੀ ਹਾਂ, ਇਟਲੀ ਦੀਆਂ ਕੁੱਝ ਥਾਵਾਂ ਅਜਿਹੀਆਂ ਹਨ, ਜਿੱਥੇ ਕੋਈ ਵੀ ਜਾ ਕੇ ਘਰ ਖ਼ਰੀਦ ਕੇ ਅਰਾਮ ਨਾਲ ਵੱਸ ਸਕਦਾ ਹੈ। ਘਰ ਦੀ ਕੀਮਤ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ। ਇਨ੍ਹਾਂ ਘਰਾਂ ਦੀ ਕੀਮਤ ਰੱਖੀ ਗਈ ਹੈ ਸਿਰਫ਼ 86 ਰੁਪਏ। ਜੀ ਹਾਂ, ਇਟਲੀ ਵਰਗੇ ਖ਼ੂਬਸੂਰਤ ਮੁਲਕ ‘ਚ ਆਪਣਾ ਘਰ ਬਣਾਉਣ ਦਾ ਤੁਹਾਡਾ ਸੁਪਨਾ ਪੂਰਾ ਹੋ ਸਕਦਾ ਹੈ। ਬੱਸ ਕੁੱਝ ਸ਼ਰਤਾਂ ਤੇ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ।

  ਦਰਅਸਲ, ਇਟਲੀ ਦੇ ਸਸਤੇ ਘਰਾਂ ਵਾਲੀ ਗੱਲ ਦਾ ਖ਼ੁਲਾਸਾ ਉਦੋਂ ਹੋਇਆ ਜਦੋਂ ਕੈਲੀਫ਼ੋਰਨੀਆ ਦਾ ਇੱਕ ਜੋੜਾ ਆਪਣੇ ਜੱਦੀ ਦੇਸ਼ ਦੀ ਸੈਰ ‘ਤੇ ਨਿਕਲਿਆ। ਉਨ੍ਹਾਂ ਨੇ ਕਾਰ ‘ਤੇ ਅਮਰੀਕਾ ਤੋਂ ਇਟਲੀ ਦਾ ਸਫ਼ਰ ਤੈਅ ਕਰਨ ਦਾ ਸੋਚਿਆ ਸੀ। ਪਰ ਉਨ੍ਹਾਂ ਦੀ ਕਾਰ ਇਟਲੀ ਦੇ ਪੀਸਾ ਦੇ ਬਾਹਰ ਖ਼ਰਾਬ ਹੋਈ। ਜਦੋਂ ਉਥੇ ਦੇ ਵਸਨੀਕਾਂ ਨੂੰ ਪਤਾ ਲੱਗਿਆ ਕਿ ਇਹ ਜੋੜਾ ਮੁਸ਼ਕਲ ‘ਚ ਹੈ, ਤਾਂ ਉਹ ਤੁਰੰਤ ਉਨ੍ਹਾਂ ਦੀ ਮਦਦ ਲਈ ਭੱਜੇ। ਲਗਭਗ 30 ਲੋਕ ਉਨ੍ਹਾਂ ਦੇ ਆਲੇ ਦੁਆਲੇ ਝੁੰਡ ਬਣਾ ਕੇ ਖੜੇ ਹੋਏ ਅਤੇ ਉਨ੍ਹਾਂ ਦੀ ਖ਼ੈਰੀਅਤ ਪੁੱਛਣ ਲੱਗੇ। ਇਸ ਤੋਂ ਬਾਅਦ ਇੱਥੋਂ ਦੇ ਲੋਕਾਂ ਨੇ ਇਸ ਜੋੜੇ ਨੂੰ ਕਿਰਾਏ ਦੀ ਕਾਰ ਮੰਗਵਾ ਕੇ ਦਿੱਤੀ।

  ਦੱਖਣੀ ਕੈਲੀਫ਼ੋਰਨੀਆ ਦੇ ਹੀਥਰ ਤੇ ਸਟੀਵ ਗਿਆਮਿਸ਼ੇਲ ਦਾ ਕਹਿਣੈ ਕਿ ਉਨ੍ਹਾਂ ਨੇ ਆਪਣੇ ਪੂਰੇ ਜੀਵਨ ‘ਚ ਇਸ ਤਰੀਕੇ ਦੀ ਮਹਿਮਾਨਨਵਾਜ਼ੀ ਨਹੀਂ ਦੇਖੀ। ਇਸ ਤੋਂ ਬਾਅਦ ਉਨ੍ਹਾਂ ਨੇ ਫ਼ੈਸਲਾ ਕੀਤਾ ਕਿ ਉਹ ਵੀ ਆਪਣਾ ਬੋਰੀਆ ਬਿਸਤਰ ਚੁੱਕ ਕੇ ਇਟਲੀ ਜਾ ਵੱਸਣਗੇ। ਬੱਸ ਫ਼ਿਰ ਕੀ ਸੀ, ਉਨ੍ਹਾਂ ਇਟਲੀ ‘ਚ ਆਪਣੇ ਲਈ ਬਜਟ ਦੇ ਹਿਸਾਬ ਨਾਲ ਘਰ ਤਲਾਸ਼ ਕਰਨਾ ਸ਼ੁਰੂ ਕੀਤਾ। ਉਹ ਚਾਹੁੰਦੇ ਸੀ ਕਿ ਉਨ੍ਹਾਂ ਨੂੰ ਘਰ ‘ਤੇ 10-12 ਹਜ਼ਾਰ ਯੂਰੋ ਤੋਂ ਵੱਧ ਨਾ ਖ਼ਰਚਣੇ ਪੈਣ। ਇਸ ਕੰਮ ਲਈ ਉਨ੍ਹਾਂ ਨੇ ਇਟਲੀ ਦੀ ਕੁੱਝ ਰੀਅਲ ਅਸਟੇਟ ਕੰਪਨੀਆਂ ਨਾਲ ਵੀ ਰਾਬਤਾ ਕੀਤਾ।

  ਜਦੋਂ ਉਨ੍ਹਾਂ ਨੇ ਇਟਲੀ ਦੇ ਪਿੰਡਾਂ ਤੇ ਕਸਬਿਆਂ ‘ਚ ਘਰ ਦੀ ਕੀਮਤ ਸੁਣੀ ਤਾਂ ਉਨ੍ਹਾਂ ਦੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਇਟਲੀ ਦਾ ਪਾਮੋਲੀ ਜੋ ਕਿ ਇੱਥੋਂ ਦੇ ਸਭ ਤੋਂ ਖ਼ੂਬਸੂਰਤ ਇਲਾਕਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਜਗ੍ਹਾ ‘ਤੇ ਘਰ ਸਿਰਫ਼ 1 ਯੂਰੋ ਵਿੱਚ ਵਿਕ ਰਹੇ ਸੀ। ਹੁਣ ਤੁਹਾਨੂੰ ਦੱਸਦੇ ਹਾਂ ਕਿ ਇਸ ਮੁਲਕ ‘ਚ ਸ਼ਾਨਦਾਰ ਘਰ ਮਿੱਟੀ ਦੇ ਭਾਅ ਕਿਉਂ ਵਿਕ ਰਹੇ ਹਨ।

  ਤਾਂ ਇਸ ਕਰਕੇ ਮਿਲ ਰਹੇ ਹਨ ਸਸਤੇ ਘਰ

  ਇਸ ਮੁਲਕ ਦੇ ਕੁੱਝ ਇਲਾਕਿਆਂ ਵਿੱਚ ਘਰ 1 ਯੂਰੋ ਤੱਕ ਦੇ ਵਿਕ ਰਹੇ ਹਨ, ਜਿਸ ਦਾ ਕਾਰਨ ਹੈ ਕੋਵਿਡ-19। ਤੁਹਾਨੂੰ ਯਾਦ ਹੋਵੇਗਾ ਕਿ ਦੋ ਸਾਲ ਪਹਿਲਾਂ ਕੋਰੋਨਾ ਮਹਾਂਮਾਰੀ ਨਾਲ ਜੋ ਦੇਸ਼ ਸਭ ਤੋਂ ਵੱਧ ਪ੍ਰਭਾਵਤ ਹੋਇਆ ਉਹ ਇਟਲੀ ਸੀ। ਦੁਨੀਆ ‘ਚ ਸਭ ਤੋਂ ਵੱਧ ਮੌਤਾਂ ਇਟਲੀ ਵਿੱਚ ਹੀ ਹੋਈਆਂ ਸੀ।ਇਸੇ ਕਰਕੇ ਮਜਬੂਰਨ ਲੋਕਾਂ ਨੂੰ ਆਪਣੇ ਘਰ ਛੱਡ ਕੇ ਹੋਰ ਇਲਾਕਿਆਂ ‘ਚ ਵੱਸਣਾ ਪਿਆ। ਅਜਿਹੇ ਹਜ਼ਾਰਾਂ ਕਸਬੇ ਅਤੇ ਪਿੰਡ ਹਨ, ਜੋ ਜਾਂ ਤਾਂ ਖ਼ਾਲੀ ਹੋ ਗਏ ਹਨ ਜਾਂ ਫ਼ਿਰ ਉੱਥੇ ਨਾ ਦੇ ਬਰਾਬਰ ਜਨਸੰਖਿਆ ਹੈ। ਅਸੀਂ ਤੁਹਾਨੂੰ ਦੱਸ ਰਹੇ ਹਾਂ ਕੁੱਝ ਕਸਬਿਆਂ ਤੇ ਸ਼ਹਿਰਾਂ ਦੇ ਨਾਂਅ ਜਿੱਥੇ ਤੁਸੀਂ ਸਿਰਫ਼ ਇੱਕ ਯੂਰੋ ਯਾਨਿ ਕਿ ਸਿਰਫ਼ 86 ਰੁਪਏ ਵਿੱਚ ਇੱਕ ਸ਼ਾਨਦਾਰ ਘਰ ਆਪਣੇ ਨਾਂਅ ਕਰ ਸਕਦੇ ਹੋ।

  ਇਟਲੀ ਦੀ ਰਾਜਧਾਨੀ ਰੋਮ ਦੇ ਲੈਟੀਅਮ ਖੇਤਰ ‘ਚ ਮੈਂਜਾ ਟਾਊਨ ਅਜਿਹਾ ਪਹਿਲਾ ਖੇਤਰ ਬਣ ਗਿਆ ਹੈ, ਜਿਸ ਨੇ ਇੱਕ ਯੂਰੋ ਵਿੱਚ ਘਰ ਦੀ ਵਿੱਕਰੀ ਸ਼ੁਰੂ ਕੀਤੀ ਹੈ। ਇਸ ਇਲਾਕੇ ਦੀ ਲੋਕੇਸ਼ਨ ਕਾਫ਼ੀ ਇਤਿਹਾਸਕ ਹੈ ਅਤੇ ਇਹ ਰਾਜਧਾਨੀ ਦੇ ਦੱਖਣੀ ਇਲਾਕੇ ‘ਚ ਜੰਗਲੀ ਲੈਪਿਨੀ ਪਹਾੜੀਆਂ ‘ਤੇ ਵੱਸਿਆ ਹੋਇਆ ਹੈ। ਇੱਥੋਂ ਦੇ ਪ੍ਰਸ਼ਾਸਨ ਨੂੰ ਉਮੀਦ ਹੈ ਕਿ ਇਸ ਦੀ ਲੋਕੇਸ਼ਨ ਨੂੰ ਦੇਖਦੇ ਹੋਏ ਇੱਥੋਂ ਦੇ ਘਰਾਂ ਲਈ ਜਲਦ ਹੀ ਹੋਰ ਕਈ ਖ਼ਰੀਦਦਾਰ ਆਉਣਗੇ।
  ਮੈਂਟਾ ਦੇ ਮੇਅਰ ਕਲੌਡੀਓ ਸਪਰਡੁਤੀ ਨੇ ਕਿਹਾ ਕਿ ਇਸ ਸਕੀਮ ਦੇ ਜ਼ਰੀਏ ਸ਼ਹਿਰ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੌਜੂਦਾ ਮਾਲਕਾਂ ਅਤੇ ਸੰਭਾਵੀ ਖ਼ਰੀਦਦਾਰਾਂ ਵਿਚਾਲੇ ਸੰਪਰਕ ਕਰਕੇ ਲਗਭਗ 100 ਘਰਾਂ ਨੂੰ ਵੇਚਿਆ ਜਾਵੇਗਾ।

  ਅਜਿਹੇ ਕਿੰਨੇ ਹੀ ਪਿੰਡ ਤੇ ਕਸਬੇ ਹਨ ਜਿੰਨਾਂ ਨੂੰ ਇਟਲੀ ਦੀ ਸਰਕਾਰ ਤੇ ਸਥਾਨਕ ਪ੍ਰਸ਼ਾਸਨ ਮੁੜ ਸੁਰਜੀਤ ਕਰਨਾ ਚਾਹੁੰਦੇ ਹਨ। ਇਹ ਪਿੰਡ ਲੰਮੇ ਸਮੇਂ ਤੋਂ ਖ਼ਾਲੀ ਹਨ। ਜੇ ਤੁਸੀਂ ਇੱਥੇ ਜਾ ਕੇ ਵੱਸਣਾ ਚਾਹੁੰਦੇ ਹੋ ਤਾਂ ਪ੍ਰਸ਼ਾਸਨ ਤੇ ਸਰਕਾਰ ਦੀ ਇਹ ਪਹਿਲੀ ਸ਼ਰਤ ਹੈ ਕਿ ਤੁਹਾਨੂੰ ਆਪਣੀ ਪ੍ਰਾਪਰਟੀ ਦੀ ਮੁਰੰਮਤ ਕਰਵਾਉਣੀ ਪਵੇਗੀ। ਕਿਉਂਕਿ ਇਨ੍ਹਾਂ ਵਿੱਚੋਂ ਕਈ ਘਰਾਂ ਦੀ ਹਾਲਾ ਕਾਫ਼ੀ ਖ਼ਸਤਾ ਹੈ।

  ਇਸ ਦੇ ਨਾਲ ਹੀ ਘਰਾਂ ਨੂੰ ਖ਼ਰੀਦਣ ਵਾਲੇ ਲੋਕਾਂ ਨੂੰ 5000 ਯੂਰੋ ਯਾਨਿ ਲਗਭਰ 4.3 ਲੱਖ ਰੁਪਏ ਸਕਿਓਰਟੀ ਡਿਪਾਜ਼ਿਟ ਦੇ ਤੌਰ ‘ਤੇ ਜਮਾਂ ਕਰਾਉਣੇ ਪੈਣਗੇ। ਜਦੋਂ ਤੁਸੀਂ ਘਰ ਦੀ ਮੁਰੰਮਤ ਕਰਵਾ ਕੇ ਘਰ ਜਾ ਕੇ ਵੱਸ ਜਾਓਗੇ ਤਾਂ ਤੁਹਾਡਾ ਪੈਸਾ ਤੁਹਾਨੂੰ ਵਾਪਸ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਜੇਕਰ ਤੁਸੀਂ ਆਪਣੇ ਘਰ ਨੂੰ ਕਮਰਸ਼ੀਅਲ ਬਿਲਡਿੰਗ ਯਾਨਿ ਕਿ ਕਿਸੇ ਦੁਕਾਨ ਜਾਂ ਰੈਸਟੋਰੈਂਟ ਵਿੱਚ ਬਦਲਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਦੀ ਜਾਣਕਾਰੀ ਪ੍ਰਸ਼ਾਸਨ ਨੂੰ ਦੇਣੀ ਪਵੇਗੀ।
  Published by:Amelia Punjabi
  First published: