Home /News /lifestyle /

Dream Home: ਸੁਪਨਿਆਂ ਦਾ ਘਰ ਖਰੀਦਣਾ ਹੋਇਆ ਮਹਿੰਗਾ, 15% ਤੱਕ ਵਧੀਆਂ ਘਰਾਂ ਦੀਆਂ ਕੀਮਤਾਂ 

Dream Home: ਸੁਪਨਿਆਂ ਦਾ ਘਰ ਖਰੀਦਣਾ ਹੋਇਆ ਮਹਿੰਗਾ, 15% ਤੱਕ ਵਧੀਆਂ ਘਰਾਂ ਦੀਆਂ ਕੀਮਤਾਂ 

Real estate: ਰਾਸ਼ਟਰੀ ਰਾਜਧਾਨੀ ਅਤੇ ਗੁਰੂਗ੍ਰਾਮ ਵਿੱਚ ਨਵੀਂ ਲਾਂਚਿੰਗ ਵਿੱਚ ਵੀ 57 ਪ੍ਰਤੀਸ਼ਤ ਵਾਧਾ ਹੋਇਆ ਹੈ, ਇਹ 1,205 ਯੂਨਿਟ ਰਿਹਾ ਹੈ। ਨੋਇਡਾ ਵਿੱਚ ਨਵੇਂ ਮਕਾਨਾਂ ਦੀ ਗਿਣਤੀ 87 ਫੀਸਦੀ ਵਧ ਕੇ 1,010 ਯੂਨਿਟ ਹੋ ਗਈ ਹੈ। ਸਾਲਾਨਾ ਆਧਾਰ 'ਤੇ ਨਵੀਂ ਲਾਂਚਿੰਗ 'ਚ 51 ਫੀਸਦੀ ਦਾ ਉਛਾਲ ਆਇਆ ਹੈ।

ਹੋਰ ਪੜ੍ਹੋ ...
  • Share this:
ਐਨਸੀਆਰ (NCR) ਦੀ ਹਾਊਸਿੰਗ ਪ੍ਰਾਪਰਟੀ ਨੂੰ ਦੇਸ਼ ਦੀ ਸਭ ਤੋਂ ਮਹਿੰਗੀ ਪ੍ਰਾਪਟੀ ਮੰਨਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਇੱਥੇ ਘਰ ਲੈਣਾ ਜੇਬ 'ਤੇ ਜ਼ਿਆਦਾ ਭਾਰੀ ਪੈਂਦਾ ਹੈ। ਪਰ ਵਿੱਤੀ ਸਾਲ 2023 ਦੀ ਪਹਿਲੀ ਤਿਮਾਹੀ ਵਿੱਚ, NCR ਦੇ ਮੁਕਾਬਲੇ ਦੱਖਣ ਭਾਰਤੀ ਸ਼ਹਿਰ ਚੇਨਈ ਵਿੱਚ ਘਰਾਂ ਦੀਆਂ ਕੀਮਤਾਂ ਵੱਧ ਗਈਆਂ ਹਨ। ਡੇਟਾ ਵਿਸ਼ਲੇਸ਼ਣ ਕੰਪਨੀ PropEquity ਦੀ ਇੱਕ ਰਿਪੋਰਟ ਵਿੱਚ ਇਹ ਖੁਲਾਸਾ ਹੋਇਆ ਹੈ। ਦੇਸ਼ ਦੇ 9 ਵੱਡੇ ਸ਼ਹਿਰਾਂ 'ਚ ਅਪ੍ਰੈਲ-ਜੂਨ ਤਿਮਾਹੀ ਦੌਰਾਨ ਮਕਾਨਾਂ ਦੀਆਂ ਕੀਮਤਾਂ 'ਚ 15 ਫੀਸਦੀ ਤੱਕ ਦਾ ਵਾਧਾ ਹੋਇਆ ਹੈ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਨਾ ਸਿਰਫ ਘਰਾਂ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ, ਬਲਕਿ ਰਾਸ਼ਟਰੀ ਰਾਜਧਾਨੀ ਅਤੇ ਗੁਰੂਗ੍ਰਾਮ ਵਿਚ 1,205 ਯੂਨਿਟ ਤਿਆਰ ਹੋਣ ਨਾਲ 57 ਪ੍ਰਤੀਸ਼ਤ ਵਾਧਾ ਹੋਇਆ ਹੈ। ਨੋਇਡਾ ਵਿੱਚ ਨਵੇਂ ਮਕਾਨਾਂ ਦੀ ਗਿਣਤੀ 87 ਫੀਸਦੀ ਵਧ ਕੇ 1,010 ਯੂਨਿਟ ਹੋ ਗਈ ਹੈ। ਇਸ ਦੇ ਨਾਲ ਹੀ ਦੇਸ਼ ਦੇ 9 ਹੋਰ ਪ੍ਰਮੁੱਖ ਸ਼ਹਿਰਾਂ ਵਿੱਚ ਕੁੱਲ 69,813 ਘਰ ਲਾਂਚ ਕੀਤੇ ਗਏ। ਸਾਲਾਨਾ ਆਧਾਰ 'ਤੇ ਨਵੇਂ ਲਾਂਚ 'ਚ 51 ਫੀਸਦੀ ਦਾ ਉਛਾਲ ਆਇਆ ਹੈ। ਹਾਲਾਂਕਿ ਇਹ ਮਾਰਚ ਤਿਮਾਹੀ ਦੇ ਮੁਕਾਬਲੇ 24 ਫੀਸਦੀ ਘੱਟ ਹੈ।

ਸਿਖਰ 'ਤੇ ਹੈ ਚੇਨਈ
ਦੇਸ਼ ਦੇ ਵੱਡੇ ਸ਼ਹਿਰਾਂ ਦੀ ਪਹਿਲੀ ਤਿਮਾਹੀ 'ਚ ਚੇਨਈ 'ਚ ਮਕਾਨਾਂ ਦੀਆਂ ਕੀਮਤਾਂ 'ਚ 15 ਫੀਸਦੀ ਦਾ ਵਾਧਾ ਹੋਇਆ ਹੈ। ਗੁਰੂਗ੍ਰਾਮ 'ਚ ਇਕ ਸਾਲ ਪਹਿਲਾਂ ਮਕਾਨ ਦੀ ਕੀਮਤ 10,315 ਰੁਪਏ ਪ੍ਰਤੀ ਵਰਗ ਫੁੱਟ ਸੀ, ਜੋ 12 ਫੀਸਦੀ ਵਧ ਕੇ 11,517 ਰੁਪਏ ਹੋ ਗਈ ਹੈ। ਹੈਦਰਾਬਾਦ ਦੇ ਮਕਾਨਾਂ ਦੀਆਂ ਕੀਮਤਾਂ 'ਚ 12 ਫੀਸਦੀ ਦਾ ਵਾਧਾ ਹੋਇਆ ਹੈ। ਨੋਇਡਾ ਵਿੱਚ ਔਸਤ ਕੀਮਤ 9 ਫੀਸਦੀ ਵਧ ਕੇ 7,411 ਰੁਪਏ ਪ੍ਰਤੀ ਵਰਗ ਫੁੱਟ ਹੋ ਗਈ, ਜੋ ਕਿ ਅਪ੍ਰੈਲ-ਜੂਨ, 2021 ਵਿੱਚ 6,791 ਰੁਪਏ ਪ੍ਰਤੀ ਵਰਗ ਫੁੱਟ ਸੀ। ਬੈਂਗਲੁਰੂ ਵਿੱਚ, ਕੀਮਤਾਂ ਅੱਠ ਫੀਸਦੀ ਵਧ ਕੇ 6,196 ਰੁਪਏ ਪ੍ਰਤੀ ਵਰਗ ਫੁੱਟ ਹੋ ਗਈਆਂ। ਪਿਛਲੇ ਸਾਲ ਦੀ ਇਸੇ ਮਿਆਦ 'ਚ ਇਹ 5,760 ਰੁਪਏ ਪ੍ਰਤੀ ਵਰਗ ਫੁੱਟ ਸੀ।

ਮੁੰਬਈ ਵਿੱਚ ਘੱਟ ਵਧੀਆਂ ਕੀਮਤਾਂ
ਮੁੰਬਈ, ਠਾਣੇ ਅਤੇ ਪੁਣੇ 'ਚ ਮਕਾਨਾਂ ਦੀਆਂ ਕੀਮਤਾਂ 'ਚ 3 ਫੀਸਦੀ ਤੱਕ ਦਾ ਵਾਧਾ ਹੋਇਆ ਹੈ। ਮੁੰਬਈ 'ਚ ਰਿਹਾਇਸ਼ੀ ਜਾਇਦਾਦਾਂ ਦੀਆਂ ਕੀਮਤਾਂ 18,259 ਰੁਪਏ ਪ੍ਰਤੀ ਵਰਗ ਫੁੱਟ ਤੋਂ ਵਧ ਕੇ 18,896 ਰੁਪਏ ਪ੍ਰਤੀ ਵਰਗ ਫੁੱਟ ਹੋ ਗਈਆਂ, ਜਦਕਿ ਠਾਣੇ 'ਚ ਇਹ ਇਕ ਸਾਲ ਪਹਿਲਾਂ ਦੀ ਇਸੇ ਮਿਆਦ 'ਚ 6,165 ਰੁਪਏ ਪ੍ਰਤੀ ਵਰਗ ਫੁੱਟ ਤੋਂ ਵਧ ਕੇ 6,325 ਰੁਪਏ ਪ੍ਰਤੀ ਵਰਗ ਫੁੱਟ ਹੋ ਗਈ। ਪੁਣੇ ਵਿੱਚ ਮਕਾਨਾਂ ਦੀਆਂ ਕੀਮਤਾਂ 5,189 ਰੁਪਏ ਪ੍ਰਤੀ ਵਰਗ ਫੁੱਟ ਤੋਂ ਵਧ ਕੇ 5,348 ਰੁਪਏ ਪ੍ਰਤੀ ਵਰਗ ਫੁੱਟ ਹੋ ਗਈਆਂ ਹਨ। ਕੋਲਕਾਤਾ 'ਚ ਇਸ ਸਾਲ ਅਪ੍ਰੈਲ-ਜੂਨ ਤਿਮਾਹੀ 'ਚ ਘਰਾਂ ਦੀਆਂ ਕੀਮਤਾਂ ਸਿਰਫ ਇਕ ਫੀਸਦੀ ਵਧ ਕੇ 5,431 ਰੁਪਏ ਪ੍ਰਤੀ ਵਰਗ ਫੁੱਟ 'ਤੇ ਪਹੁੰਚ ਗਈਆਂ ਹਨ।
First published:

Tags: Business, Home, Inflation, Real estate

ਅਗਲੀ ਖਬਰ