Home /News /lifestyle /

Sports Injuries Tips To Prevent Them: ਖਿਡਾਰੀ ਆਮ ਸੱਟਾਂ ਤੋਂ ਇੰਝ ਕਰਨ ਬਚਾਅ, ਖੇਡਣ ਵੇਲੇ ਨਹੀਂ ਹੋਵੇਗੀ ਪਰੇਸ਼ਾਨੀ

Sports Injuries Tips To Prevent Them: ਖੇਡਣਾ ਸਾਡੇ ਜੇਵਨ ਦਾ ਇੱਕ ਅਹਿਮ ਹਿੱਸਾ ਹੈ। ਤੰਦਰੁਸਤ ਅਤੇ ਨਿਰੋਗ ਰਹਿਣ ਲਈ ਹਰ ਕਿਸੇ ਨੂੰ ਖੇਡਣ ਲਈ ਸਮਾਂ ਜ਼ਰੂਰ ਕੱਢਣਾ ਚਾਹੀਦਾ ਹੈ। ਇਸ ਨਾਲ ਸਰੀਰ ਵਿੱਚ ਤਾਜ਼ਗੀ ਦਾ ਸੰਚਾਰ ਹੁੰਦਾ ਹੈ। ਅਸੀਂ ਸਿਰਫ਼ ਪ੍ਰੋਫੈਸ਼ਨਲ ਖੇਡਾਂ ਦੀ ਗੱਲ ਨਹੀਂ ਕਰ ਰਹੇ, ਤੁਸੀਂ ਕੋਈ ਵੀ ਖੇਡ ਖੇਡ ਸਕਦੇ ਹੋ ਜਿਸ ਵਿੱਚ ਸਰੀਰ ਨੂੰ ਹਿੱਲਣ-ਡੁਲਨ ਦਾ ਮੌਕਾ ਮਿਲੇ। ਤੁਸੀਂ ਕਈ ਵਾਰ ਬੱਚਿਆਂ ਨੂੰ ਖੇਡਦੇ ਦੇਖਿਆ ਹੋਵੇਗਾ ਕਿ ਕਿਵੇਂ ਉਹ ਖੇਡ ਵਿੱਚ ਮਸਤ ਹੋ ਜਾਂਦੇ ਹਨ। ਪਰ ਕਹਿੰਦਾ ਖੇਡਣ ਸਮੇਂ ਸੱਟ ਲੱਗਣਾ ਵੀ ਬਹੁਤ ਆਮ ਗੱਲ ਹੈ।

ਹੋਰ ਪੜ੍ਹੋ ...
  • Share this:

ਵੈਸੇ ਤਾਂ ਖੇਡਾਂ ਖੇਡਣ ਵੇਲੇ ਹਰ ਗੱਲ ਦਾ ਧਿਆਨ ਰੱਖਿਆ ਜਾਂਦਾ ਹੈ ਪਰ ਫਿਰ ਵੀ ਕਈ ਵਾਰ ਸੱਟ ਲੱਗ ਹੀ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਉਹਨਾਂ ਗੱਲਾਂ ਬਾਰੇ ਦੱਸਾਂਗੇ ਜਿਹਨਾਂ ਨਾਲ ਤੁਸੀਂ ਆਮ ਲੱਗਣ ਵਾਲੀਆਂ ਸੱਟਾਂ ਤੋਂ ਆਪਣੇ ਆਪ ਨੂੰ ਬਚਾ ਸਕਦੇ ਹੋ। ਸਾਲ 2021 ਵਿੱਚ, ਨੈਸ਼ਨਲ ਸੇਫਟੀ ਕੌਂਸਲ (ਐਨਐਸਸੀ) ਨੇ ਰਿਪੋਰਟ ਦਿੱਤੀ ਕਿ 409,000 ਤੋਂ ਵੱਧ ਸੱਟਾਂ ਦਾ ਮੁੱਖ ਕਾਰਨ ਗਲਤ ਕਸਰਤ ਉਪਕਰਨ ਸੀ। ਇਸ ਲਈ ਹਮੇਸ਼ਾ ਸਹੀ ਉਪਕਰਨਾਂ ਦੀ ਚੋਣ ਕਰੋ।

ਕਈ ਵਾਰ ਸਾਨੂੰ ਖੇਡਦੇ ਹੋਏ ਇੱਕ ਦਮ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਇਹ ਦਰਦ ਮਾਸਪੇਸ਼ੀਆਂ ਵਿੱਚ ਆਏ ਤਣਾਅ ਕਾਰਨ ਹੁੰਦਾ ਹੈ। ਜਦੋ ਤੁਸੀਂ ਲਗਾਤਾਰ ਉਛਲਣ ਕੁੱਦਣ ਵਾਲੀਆਂ ਖੇਡਾਂ ਖੇਡਦੇ ਹੋ ਤਾਂ ਇਹ ਆਮ ਗੱਲ ਹੈ। ਪਰ ਇਸ ਤੋਂ ਬਚਣ ਦਾ ਆਸਾਨ ਤਰੀਕਾ ਹੈ ਕਿ ਤੁਸੀਂ ਕੋਈ ਵੀ ਗਤੀਵਿਧੀ ਕਰਨ ਤੋਂ ਪਹਿਲਾਂ ਆਪਣੇ ਸਰੀਰ ਨੂੰ ਗਰਮ ਯਾਨੀ ਵਾਰਮ ਅਪ ਜ਼ਰੂਰ ਕਰੋ। ਇਸ ਤਰ੍ਹਾਂ ਮਾਸਪੇਸ਼ੀਆਂ ਵਿੱਚ ਖਿਚਾਅ ਦੀ ਪ੍ਰੇਸ਼ਾਨੀ ਨਹੀਂ ਹੋਵੇਗੀ।

ਦੂਸਰੀ ਆਮ ਸੱਟ ਹੁੰਦੀ ਹੈ ਮੋਚ ਆ ਜਾਣੀ। ਜਦੋਂ ਤੁਸੀਂ ਲਿਗਾਮੈਂਟ ਨੂੰ ਜ਼ਿਆਦਾ ਖਿੱਚਦੇ ਹੋ ਤਾਂ ਮੋਚ ਦਾ ਦਰਦ ਸ਼ੁਰੂ ਹੋ ਜਾਂਦਾ ਹੈ। ਲਿਗਾਮੈਂਟਸ ਇੱਕ ਹੱਡੀ ਨੂੰ ਦੂਜੀ ਹੱਡੀ ਨਾਲ ਜੋੜਨ ਦਾ ਕੰਮ ਕਰਦੇ ਹਨ। ਡਾ. ਅੰਕਿਤ ਬੱਤਰਾ, ਆਰਥੋਪੀਡਿਕ ਸਰਜਨ, ਸ਼ਾਰਦਾ ਹਸਪਤਾਲ, ਫਿਟਮੇਡ ਟੀਵੀ ਦਾ ਕਹਿਣਾ ਹੈ ਕਿ ਉਦਾਹਰਨ ਲਈ, ਗੋਡੇ ਵਿੱਚ ਐਂਟੀਰੀਅਰ ਕਰੂਸੀਏਟ ਲਿਗਾਮੈਂਟ ਐਥਲੀਟਾਂ ਅਤੇ ਆਮ ਲੋਕਾਂ ਵਿੱਚ ਇੱਕੋ ਜਿਹੀਆਂ ਸਭ ਤੋਂ ਆਮ ਸੱਟਾਂ ਵਿੱਚੋਂ ਇੱਕ ਹੈ।"

ਇਹਨਾਂ ਸੱਟਾਂ ਤੋਂ ਇਲਾਵਾ ਕਦੇ ਕਦੇ ਤੇਜ਼ ਦੌੜਨ ਨਾਲ ਸਾਡੇ ਪੈਰ ਜਾਂ ਗੋਡੇ ਵੀ ਖਿਸਕ ਜਾਂਦੇ ਹਨ। ਇਸ ਲਈ ਸਾਨੂੰ ਆਪਣੀ ਸਪੀਡ ਨੂੰ ਹੌਲੀ ਹੌਲੀ ਵਧਾਉਣਾ ਚਾਹੀਦਾ ਹੈ ਅਤੇ ਅਭਿਆਸ ਤੋਂ ਬਾਅਦ ਹੀ ਤੇਜ਼ ਦੌੜਨਾ ਚਾਹੀਦਾ ਹੈ। ਕੋਈ ਵੀ ਸੱਟ ਜੋ ਗੋਡਿਆਂ ਦੇ ਜੋੜਾਂ ਵਿੱਚ ਦਖਲ ਦਿੰਦੀ ਹੈ ਇੱਕ ਖੇਡ ਸੱਟ ਹੋ ਸਕਦੀ ਹੈ। ਇਹ ਇੱਕ ਕਰੂਸੀਏਟ ਲਿਗਾਮੈਂਟ ਤੋਂ ਲੈ ਕੇ ਮੇਨਿਸਕਲ ਸੱਟ ਤੱਕ ਹੋ ਸਕਦਾ ਹੈ।

ਇਹਨਾਂ ਸਾਰੀਆਂ ਸੱਟਾਂ ਨੂੰ ਰੋਕਣ ਦਾ ਇੱਕੋ ਇੱਕ ਤਰੀਕਾ ਹੈ ਕਿ ਅਸੀਂ ਸਹੀ ਜੁੱਤੇ ਪਹਿਨੀਏ ਅਤੇ ਕਕੋਈ ਵੀ ਗਤੀਵਿਧੀ ਤੋਂ ਪਹਿਲਾਂ ਆਪਣੇ ਸਰੀਰ ਨੂੰ ਚੰਗੀ ਤਰ੍ਹਾਂ ਗਰਮ ਕਰੀਏ। ਜੇਕਰ ਕੋਈ ਸੱਟ ਲੱਗ ਜਾਵੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ। ਤੁਹਾਨੂੰ ਆਪਣੇ ਵਜ਼ਨ 'ਤੇ ਕਾਬੂ ਰੱਖਣਾ ਚਾਹੀਦਾ।

Published by:Rupinder Kaur Sabherwal
First published:

Tags: Health, Health care, Health care tips, Health news, Lifestyle, Players, Sports