Home /News /lifestyle /

 BYJU’S Young Genius ਦੇ ਇਸ ਹਫਤੇ ਦੇ ਐਪੀਸੋਡ ਵਿੱਚ ਡਾਂਸ ਅਤੇ ਗਣਿਤ ਦੇ ਮਾਹਰਾਂ ਨੂੰ ਮਿਲੋ

 BYJU’S Young Genius ਦੇ ਇਸ ਹਫਤੇ ਦੇ ਐਪੀਸੋਡ ਵਿੱਚ ਡਾਂਸ ਅਤੇ ਗਣਿਤ ਦੇ ਮਾਹਰਾਂ ਨੂੰ ਮਿਲੋ

 BYJU’S Young Genius ਦੇ ਇਸ ਹਫਤੇ ਦੇ ਐਪੀਸੋਡ ਵਿੱਚ ਡਾਂਸ ਅਤੇ ਗਣਿਤ ਦੇ ਮਾਹਰਾਂ ਨੂੰ ਮਿਲੋ

 BYJU’S Young Genius ਦੇ ਇਸ ਹਫਤੇ ਦੇ ਐਪੀਸੋਡ ਵਿੱਚ ਡਾਂਸ ਅਤੇ ਗਣਿਤ ਦੇ ਮਾਹਰਾਂ ਨੂੰ ਮਿਲੋ

BYJU’S Young Genius ਦੇ ਇਸ ਹਫਤੇ ਦੇ ਐਪੀਸੋਡ ਵਿੱਚ ਦੋ ਸ਼ਾਨਦਾਰ ਹੁਨਰਬਾਜ਼ ਸ਼ਾਮਲ ਹਨ

  • Share this:

ਜਦੋਂ ਅਸੀਂ ਬੇਮਿਸਾਲ ਹੁਨਰ ਵਾਲੇ  ਬੱਚਿਆਂ ਦੇ ਸ਼ਾਨਦਾਰ ਗੁਣਾਂ ਬਾਰੇ ਸੋਚਦੇ ਹਾਂ, ਤਾਂ ਅਸੀਂ ਆਮ ਤੌਰ 'ਤੇ ਉਹਨਾਂ ਦੇ ਕਿਸੇ  ਇੱਕ ਅਸਾਧਾਰਣ ਹੁਨਰ ਬਾਰੇ ਗੱਲ ਕਰਦੇ ਹਾਂ, ਜੋ ਉਹਨਾਂ ਨੂੰ ਬਾਕੀਆਂ ਤੋਂ ਵੱਖਰਾ ਬਣਾਉਂਦਾ ਹੈ। BYJU’S Young Genius ਦੇ ਅੱਜ ਦੇ ਐਪੀਸੋਡ ਵਿੱਚ, ਦੋ ਬਹੁਤ ਹੀ ਪ੍ਰਤਿਭਾਸ਼ਾਲੀ ਬੱਚਿਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਹਨਾਂ ਵਿੱਚ ਇੱਕ ਤੋਂ ਵੱਧ ਬੇਮਿਸਾਲ ਗੁਣ ਹਨ। ਭਾਵੇਂ ਕਲਾਸੀਕਲ ਡਾਂਸ ਦੀ ਇੱਕ ਵੱਖਰੀ ਸ਼ੈਲੀ ਹੋਵੇ ਜਾਂ ਗਣਿਤ ਅਤੇ ਤਰਕਸ਼ੀਲ ਸਵਾਲਾਂ ਨੂੰ ਆਸਾਨੀ ਨਾਲ ਹੱਲ ਕਰਨਾ ਹੋਵੇ, ਇਹਨਾਂ ਬੇਮਿਸਾਲ ਨੌਜਵਾਨਾਂ ਨੂੰ ਦੇਖਣਾ ਸੱਚ ਵਿੱਚ ਦਿਲਚਸਪ ਰਹੇਗਾ।

ਇਸ ਜੀਨੀਅਸ ਦੇ ਕਲਾਸੀਕਲ ਡਾਂਸ ਦਾ ਆਨੰਦ ਲਵੋ

ਕੋਝੀਕੋਡ ਵਿੱਚ ਰਹਿਣ ਵਾਲੀ ਇੱਕ 14 ਸਾਲ ਦੀ ਡਾਂਸਰ ਨੀਲਾ ਨਾਥ ਨੇ ਤਿੰਨ ਤਰ੍ਹਾਂ ਦੇ ਡਾਂਸ - ਭਰਤਨਾਟਿਅਮ, ਕੁਚੀਪੁੜੀ ਅਤੇ ਮੋਹਿਨੀਅੱਟਮ ਦੀ ਸਿਖਲਾਈ ਲੈ ਰਹੀ ਹੈ। ਉਹ ਵਿਸ਼ੇਸ਼ ਤੌਰ 'ਤੇ ਮੋਹਿਨੀਅੱਟਮ ਦਾ ਆਨੰਦ ਲੈਂਦੀ ਹੈ ਅਤੇ ਉਸ ਵੱਲ ਵੱਧ ਧਿਆਨ ਦਿੰਦੀ ਹੈ, ਜੋ ਕਿ ਹਾਵ ਭਾਵ ‘ਤੇ ਆਧਾਰਿਤ ਹੁੰਦਾ ਹੈ। ਅਸਲ ਵਿੱਚ, ਜਦੋਂ ਉਸਨੇ ਇੱਕੋ ਥੀਮ 'ਤੇ ਕਲਾਸੀਕਲ ਡਾਂਸ ਦੀਆਂ ਦੋ ਵੱਖਰੀਆਂ ਸ਼ੈਲੀਆਂ ਪੇਸ਼ ਕੀਤੀਆਂ, ਉਦੋਂ ਖਾਸ ਮਹਿਮਾਨ ਵਜੋਂ ਆਈ ਮਸ਼ਹੂਰ ਕੋਰੀਓਗ੍ਰਾਫਰ ਗੀਤਾ ਕਪੂਰ ਨੇ ਵੀ ਨੀਲਾ ਅੱਗੇ ਹੱਥ ਖੜ੍ਹੇ ਕਰ ਦਿੱਤੇ।

ਨੀਲਾ ਦੀ ਡਾਂਸ ਸਟੋਰੀ ਦੀ ਸ਼ੁਰੂਆਤ ਖਾਸ ਨਹੀਂ ਸੀ, ਕਿਉਂਕਿ ਜਦੋਂ ਉਹ ਸਿਰਫ ਤਿੰਨ ਸਾਲ ਦੀ ਸੀ, ਉਸਦੀ ਮਾਂ ਰੱਬ ਨੂੰ ਪਿਆਰੀ ਹੋ ਗਈ ਸੀ। ਉਸਦੀ ਮਾਂ ਇੱਕ ਡਾਂਸਰ ਸੀ, ਪਰ ਉਹ ਅੱਗੇ ਨਹੀਂ ਵੱਧ ਸਕੀ ਅਤੇ ਨੀਲਾ ਨੂੰ ਡਾਂਸਰ ਬਣਨਾ ਦੇਖਣਾ ਉਸਦਾ ਸਭ ਤੋਂ ਵੱਡਾ ਸੁਪਨਾ ਸੀ। ਨੀਲਾ ਦੇ ਪਿਤਾ ਨੇ ਇਹ ਸੰਕਲਪ ਲਿਆ ਕਿ ਉਹ ਨੀਲਾ ਰਾਹੀਂ ਉਸਦੀ ਮਾਂ ਦਾ ਸੁਪਨਾ ਸਾਕਾਰ ਕਰਨਗੇ ਅਤੇ ਨੀਲਾ ਦੇ  ਕਮਰੇ ਵਿੱਚ ਮੌਜੂਦ ਟਰਾਫੀਆਂ ਅਤੇ ਉਸਦੇ ਅਧਿਆਪਕਾਂ ਦੇ ਉਤਸ਼ਾਹ ਭਰੇ ਸ਼ਬਦ, ਉਸਦੇ ਬੇਮਿਸਾਲ ਹੁਨਰ ਦਾ ਸਬੂਤ ਹਨ।

ਨੀਲਾ, 12 ਰਾਜਾਂ ਵਿੱਚ ਕਲਾਸੀਕਲ ਡਾਂਸ ਦੀ ਜ਼ਬਰਦਸਤ ਪਰਫਾਰਮੈਂਸ ਦੇ ਚੁੱਕੀ ਹੈ ਅਤੇ ਉਸਨੂੰ ਅਗਲੇ ਕੁਝ ਸਾਲਾਂ ਵਿੱਚ ਹਰ ਰਾਜ ਨੂੰ ਕਵਰ ਕਰਨ ਅਤੇ ਇੱਕ ਕਲਾਸੀਕਲ ਡਾਂਸਰ ਵਜੋਂ ਆਪਣਾ ਕਰੀਅਰ ਜਾਰੀ ਰੱਖਣ ਦੀ ਉਮੀਦ ਹੈ। 14 ਸਾਲ ਦੀ ਉਮਰ ਵਿੱਚ ਇਸ ਬੇਮਿਸਾਲ ਹੁਨਰ ਨੂੰ ਦੇਖ ਕੇ, ਕੋਈ ਸਿਰਫ਼ ਕਲਪਨਾ ਹੀ ਕਰ ਸਕਦਾ ਹੈ ਕਿ ਉਹ ਅੱਗੇ ਜਾ ਕੇ ਕਿਹੜੀਆਂ ਬੁਲੰਦੀਆਂ ਨੂੰ ਛੂਹੇਗੀ।

ਇਸ ਨੌਜਵਾਨ ਗਣਿਤ ਦੇ ਜਾਦੂਗਰ ਲਈ ਕੋਈ ਤਰਕ ਲੱਭਣਾ ਔਖਾ ਹੈ -

ਮੁੰਬਈ ਦਾ ਕਿਆਨ ਸਾਵੰਤ ਭਾਵੇਂ ਦੇਖਣ ਵਿੱਚ ਛੋਟਾ ਲੱਗਦਾ ਹੈ – ਕਿਉਂਕਿ ਉਹ ਸਿਰਫ 10 ਸਾਲ ਦਾ ਹੈ – ਪਰ ਉਸਦੇ ਕੱਦ ‘ਤੇ ਨਾ ਜਾਓ। ਕਿਆਨ ਅਜਿਹੀਆਂ ਸਮੱਸਿਆਵਾਂ ਨੂੰ ਹੱਲ ਕਰ ਸਕਦਾ ਹੈ ਜਿਸ ਲਈ ਜ਼ਿਆਦਾਤਰ ਬਾਲਗ ਆਪਣੇ ਹੱਥ ਖੜ੍ਹੇ ਕਰ ਦਿੰਦੇ ਹਨ। ਆਖਰਕਾਰ, ਉਹ ਗਣਿਤ, ਵਿਗਿਆਨ ਅਤੇ ਤਰਕ ਵਿੱਚ ਓਲੰਪੀਆਡ ਚੈਂਪੀਅਨ ਹੈ। ਉਸਨੂੰ 'ਲਿਟਲ ਮਾਸਟਰ ਆਫ਼ ਲੌਜਿਕਸ' ਵਜੋਂ ਸਨਮਾਨਿਤ ਕੀਤਾ ਗਿਆ ਹੈ ਅਤੇ ਦ ਚਾਈਲਡ ਪ੍ਰੋਡੀਜੀ ਮੈਗਜ਼ੀਨ ਦੇ ਅਨੁਸਾਰ, ਉਹ 2021 ਦੇ ਪ੍ਰਮੁੱਖ 100 ਗਲੋਬਲ ਬਾਲ ਹੁਨਰਬਾਜ਼ਾਂ ਵਿੱਚੋਂ ਇੱਕ ਸੀ।

ਉਸ ਨੂੰ ਸੈੱਟ 'ਤੇ ਬੇਪਰਵਾਹ ਹੋ ਕੇ ਤੁਰਦੇ ਹੋਏ ਬੋਰਡ 'ਤੇ ਇੱਕ ਔਖੇ ਸਮੀਕਰਨ ਨੂੰ ਹੱਲ ਕਰਦਿਆਂ ਦੇਖ ਕੇ, ਤੁਸੀਂ ਹੈਰਾਨ ਹੋ ਜਾਵੋਗੇ। ਇੱਕ ਸਵੈ-ਸਿੱਖਿਆਰਥੀ, ਕਿਆਨ ਨੇ ਛੇ ਸਾਲ ਦੀ ਉਮਰ ਤੋਂ ਹਿ ਵੱਖ-ਵੱਖ ਮੁਕਾਬਲਿਆਂ ਵਿੱਚ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਸੀ, ਇੱਥੋਂ ਤੱਕ ਕਿ ਜਦੋਂ ਉਸਦੀ ਮਾਂ ਨੇ ਉਸਨੂੰ ਆਪਣਾ ਸੰਕਲਪ ਪੱਕਾ ਕਰਨ ਲਈ ਕਿਹਾ, ਤਾਂ ਉਸਨੇ ਆਪਣੀ ਮਾਂ ਨੂੰ ਹੀ ਇਸਦੇ ਫਾਇਦੇ ਅਤੇ ਨੁਕਸਾਨ ਬਾਰੇ ਦੱਸਿਆ!

ਉਸਦੇ ਹੁਨਰ ਦਾ ਨਿਰਣਾ ਕਰਨ ਲਈ, ਐਪੀਸੋਡ ਵਿੱਚ ਨੀਲਕੰਠ ਭਾਨੂ ਪ੍ਰਕਾਸ਼ ਨੂੰ ਵੀ ਸ਼ਾਮਲ ਕੀਤਾ ਗਿਆ, ਜੋ ਮਨੁੱਖੀ ਕੈਲਕੁਲੇਟਰ ਦੇ ਤੌਰ 'ਤੇ ਆਪਣੇ ਬੇਮਿਸਾਲ ਗਣਿਤ ਦੇ ਹੁਨਰ ਲਈ ਜਾਣਿਆ ਜਾਂਦਾ ਹੈ ਅਤੇ ਉਸਨੇ ਕਈ ਵਿਸ਼ਵ ਰਿਕਾਰਡ ਵੀ ਆਪਣੇ ਨਾਮ ਕੀਤੇ ਹੋਏ ਹਨ। ਭਾਨੂ ਪ੍ਰਕਾਸ਼ ਵੀ ਕਿਆਨ ਤੋਂ ਪੁੱਛੇ ਗਏ ਕੁਝ ਸਵਾਲਾਂ ਦੇ ਸਪਸ਼ਟ ਅਤੇ ਜ਼ਬਰਦਸਤ ਤਰਕ ਸੁਣ ਕੇ ਹੈਰਾਨ ਰਹਿ ਗਏ ਅਤੇ ਉਹਨਾਂ ਨੇ ਉਮੀਦ ਜਤਾਈ ਕਿ ਇਸ ਨੌਜਵਾਨ ਜੀਨੀਅਸ ਦਾ ਭਵਿੱਖ ਚਮਕਦਾਰ ਹੋਵੇਗਾ।

ਇੱਕੋ ਐਪੀਸੋਡ ਵਿੱਚ ਇੰਨੇ ਜ਼ਿਆਦਾ ਹੁਨਰ ਦੇ ਨਾਲ, #BYJUSYoungGenius2 ਦਾ ਇਹ ਐਡੀਸ਼ਨ, ਕਈ ਪੱਧਰਾਂ 'ਤੇ ਪ੍ਰੇਰਨਾਦਾਇਕ ਸਾਬਤ ਹੋ ਰਿਹਾ ਹੈ। ਪੂਰਾ ਐਪੀਸੋਡ ਇੱਥੇ ਦੇਖੋ।

Published by:Ashish Sharma
First published:

Tags: BYJU's, Byjus-young-genius