Home /News /lifestyle /

BYJU’S Young Genius ਸੀਜ਼ਨ 2 ਦੀਆਂ ਕੁਝ ਭਾਵੁਕ ਅਤੇ ਦਿਲਚਸਪ ਝਲਕੀਆਂ ਦਰਸ਼ਕਾਂ ਨੂੰ ਆਪਣੇ ਆਖਰੀ ਐਪੀਸੋਡ ਵਿੱਚ ਉਡੀਕ ਰਹੀਆਂ ਹਨ

BYJU’S Young Genius ਸੀਜ਼ਨ 2 ਦੀਆਂ ਕੁਝ ਭਾਵੁਕ ਅਤੇ ਦਿਲਚਸਪ ਝਲਕੀਆਂ ਦਰਸ਼ਕਾਂ ਨੂੰ ਆਪਣੇ ਆਖਰੀ ਐਪੀਸੋਡ ਵਿੱਚ ਉਡੀਕ ਰਹੀਆਂ ਹਨ

BYJU’S Young Genius ਸੀਜ਼ਨ 2 ਦੀਆਂ ਕੁਝ ਭਾਵੁਕ ਅਤੇ ਦਿਲਚਸਪ ਝਲਕੀਆਂ ਦਰਸ਼ਕਾਂ ਨੂੰ ਆਪਣੇ ਆਖਰੀ ਐਪੀਸੋਡ ਵਿੱਚ ਉਡੀਕ ਰਹੀਆਂ ਹਨ

BYJU’S Young Genius ਸੀਜ਼ਨ 2 ਦੀਆਂ ਕੁਝ ਭਾਵੁਕ ਅਤੇ ਦਿਲਚਸਪ ਝਲਕੀਆਂ ਦਰਸ਼ਕਾਂ ਨੂੰ ਆਪਣੇ ਆਖਰੀ ਐਪੀਸੋਡ ਵਿੱਚ ਉਡੀਕ ਰਹੀਆਂ ਹਨ

 – BYJU’S Young Genius ਸੀਜ਼ਨ 2 ਦਾ ਆਖਰੀ ਐਪੀਸੋਡ ਨੌਜਵਾਨਾਂ ਅਤੇ ਬਾਲਗਾਂ ਨੂੰ ਸ਼ਾਨਦਾਰ ਝਲਕੀਆਂ ਨਾਲ ਪ੍ਰੇਰਿਤ ਕਰਨ ਲਈ ਹਾਜ਼ਰ ਹੈ

  • Share this:

ਪਿਛਲੇ ਕੁਝ ਹਫ਼ਤਿਆਂ ਵਿੱਚ BYJU’S Young Genius ਸੀਜ਼ਨ 2 ਦੇ ਸ਼ਲਾਘਾਯੋਗ, ਅਰਥਪੂਰਨ ਪ੍ਰਭਾਵ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਹਰ ਹਫ਼ਤੇ, ਹੋਸਟ ਆਨੰਦ ਨਰਸਿਮਹਨ ਉਤਸੁਕ ਦਰਸ਼ਕਾਂ ਲਈ ਭਾਰਤ ਦੇ ਉੱਘੇ ਨੌਜਵਾਨ ਕਲਾਕਾਰਾਂ ਨੂੰ ਪੇਸ਼ ਕਰਦਾ ਹੈ। ਉਨ੍ਹਾਂ ਮਸ਼ਹੂਰ ਖਾਸ ਮਹਿਮਾਨਾਂ ਦੇ ਨਾਲ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਕੁਝ ਹਾਸਲ ਕੀਤਾ ਅਤੇ ਕਈਆਂ ਨੂੰ ਪ੍ਰੇਰਿਤ ਕੀਤਾ, ਭਾਰਤ ਦੀ ਨੌਜਵਾਨ ਪੀੜ੍ਹੀ ਨੂੰ ਖੋਜਣ ਦਾ ਇਹ ਸੀਜ਼ਨ ਹਰੇਕ ਨੂੰ ਜ਼ਰੂਰ ਦੇਖਣਾ ਚਾਹੀਦਾ ਸੀ। ਪਿਛਲੇ ਸਾਰੇ ਐਪੀਸੋਡਾਂ ਦੀਆਂ ਸ਼ਾਨਦਾਰ ਝਲਕੀਆਂ ਅਤੇ ਰੀਕੈਪ ਦੇ ਨਾਲ, ਨਰਸਿਮਹਨ ਨੇ #BYJUSYoungGenius2 ਦੀਆਂ ਕੁਝ ਸਭ ਤੋਂ ਪਿਆਰੀਆਂ ਯਾਦਾਂ ਨੂੰ ਸਾਂਝਾ ਕੀਤਾ।

ਐਪੀਸੋਡ ਦੀ ਸ਼ੁਰੂਆਤ ਸੰਗੀਤਕਾਰ ਅਤੇ ਗਾਇਕ ਸਲੀਮ ਮਰਚੈਂਟ ਵੱਲੋਂ ਗਾਇਣ ਕੀਤੇ ਗਏ ਥੀਮ ਦੇ ਗਾਣੇ ਦੇ ਨਾਲ ਹੁੰਦੀ ਹੈ। BYJU’S Young Genius ਦੇ ਸੀਜ਼ਨ 2 ਵਿੱਚ ਨਰਸਿਮਹਨ ਨੇ ਆਖਰੀ ਵਾਰ ਸਟੂਡੀਓ ਵਿੱਚ ਪ੍ਰਵੇਸ਼ ਕੀਤਾ, ਉਸਨੇ ਸਾਨੂੰ ਉਸ ਅਹਿਮ ਭੂਮਿਕਾ ਦੀ ਯਾਦ ਕਰਵਾਈ, ਜੋ ਸ਼ੋਅ ਦੇ ਜੱਜਾਂ ਨੇ ਇਸ ਸੀਜ਼ਨ ਵਿੱਚ ਸ਼ਾਮਲ ਹੋਣ ਵਾਲੇ ਨੌਜਵਾਨ ਜੀਨੀਅਸ ਦੀ ਚੋਣ ਕਰਨ ਵਿੱਚ ਨਿਭਾਈ ਸੀ।

ਜੇਕਰ ਜੱਜਾਂ ਦੀ ਗੱਲ ਕਰੀਏ, ਤਾਂ ਉਹ ਖੁਦ ਮੰਨਦੇ ਹਨ ਕਿ ਉਨ੍ਹਾਂ ਵੱਲੋਂ ਖੋਜੇ ਗਏ ਹੁਨਰਾਂ ਨੇ ਉਨ੍ਹਾਂ ਦੀ ਉਮੀਦ ਨਾਲੋਂ ਵੱਧ ਪ੍ਰਭਾਵਿਤ ਹੋਏ ਹਨ, ਲੇਖਕ ਅਮੀਸ਼ ਤ੍ਰਿਪਾਠੀ ਨੇ ਸ਼ੋਅ ਅਤੇ ਇਸਦੇ ਫਾਰਮੈਟ ਦੀ ਤਾਰੀਫ਼ ਕੀਤੀ। ਸੰਗੀਤਕਾਰ ਸ਼ੰਕਰ ਮਹਾਦੇਵਨ ਕਹਿੰਦੇ ਹਨ ਕਿ ਕੁਝ ਨੌਜਵਾਨ ਜੀਨੀਅਸ ਸੱਚਮੁੱਚ ਹੀ ਲੋਕਾਂ ਦੀਆਂ ਜੀਵਨਸ਼ੈਲੀ ਵਿੱਚ ਸਕਰਾਤਮਕ ਬਦਲਾਅ ਲਿਆਉਣ ਲਈ ਸਮਰਪਿਤ ਹਨ, ਘੱਟ ਉਮਰ ਦੇ ਅਜਿਹੇ ਨੌਜਵਾਨਾਂ ਨੂੰ ਦੇਖਣਾ ਸੱਚ ਵਿੱਚ ਪ੍ਰੇਰਨਾਦਾਇਕ ਹੈ।

ਨਰਸਿਮਹਨ ਨੇ ਅੱਗੇ ਵੱਧਦੇ ਹੋਏ ਸ਼ੋਅ ਵਿੱਚ ਆਏ ਨੌਜਵਾਨ ਜੀਨੀਅਸ ਦੀਆਂ ਕਲਿੱਪਾਂ ਨੂੰ ਦਿਖਾਇਆ, ਜਿਨ੍ਹਾਂ ਨੇ ਆਪਣੇ ਬੇਮਿਸਾਲ ਹੁਨਰ ਦੇ ਨਾਲ ਸਾਰਿਆਂ ਨੂੰ ਹੈਰਾਨ ਕੀਤਾ ਸੀ। ਭਾਵੇਂ ਵਿਸ਼ਵ ਕਿੱਕਬਾਕਸਿੰਗ ਚੈਂਪੀਅਨ ਤਜਾਮੁਲ ਇਸਲਾਮ ਦੀ ਹਾਈ ਕਿੱਕ ਹੋਵੇ ਜਾਂ ਕੁਸ਼ਤੀ ਵਿੱਚ ਰਾਸ਼ਟਰੀ ਗੋਲਡ ਮੈਡਲ ਜੇਤੂ ਚੰਚਲਾ ਕੁਮਾਰੀ ਵੱਲੋਂ ਆਪਣੇ ਤੋਂ 20 ਕਿਲੋ ਵੱਧ ਭਾਰੀ ਆਪਣੀ ਆਦਰਸ਼ ਗੀਤਾ ਫੋਗਾਟ ਨੂੰ ਚੁੱਕਣਾ ਹੋਵੇ ਜਾਂ ਫਿਰ ਸਿਤਾਰ ਵਾਦਕ ਅਧੀਰਾਜ ਚੌਧਰੀ ਦਾ ਇੱਕ ਮਿੰਟ ਦੇ ਅੰਦਰ 600 ਬੀਟਸ ਵਜਾਉਣਾ ਹੋਵੇ, ਸ਼ੋਅ ਦੇ ਹਰੇਕ ਪਲ ਨੇ ਕਦੇ ਨਾ ਭੁਲਾਈ ਜਾਣ ਵਾਲੀਆਂ ਯਾਦਾਂ ਬਣਾਈਆਂ ਹਨ।

ਕੋਈ ਭਾਵੇਂ ਇੱਕ ਸ਼ੋਅ ਨੂੰ ਜਿੰਨੀ ਮਰਜ਼ੀ ਵਾਰ ਦੇਖ ਲਵੇ, ਉਸਦਾ ਮੰਨ ਨਹੀਂ ਭਰੇਗਾ। ਸ਼ੋਅ ਨੇ ਨੌਜਵਾਨ ਜੀਨੀਅਸ ਦੇ ਬੇਮਿਸਾਲ ਹੁਨਰਾਂ ਨੂੰ ਬਿਹਤਰੀਨ ਤਰੀਕੇ ਨਾਲ ਪ੍ਰਦਰਸ਼ਿਤ ਕੀਤਾ ਹੈ। ਇਨ੍ਹਾਂ ਨੌਜਵਾਨ ਜੀਨੀਅਸ ਲਈ, BYJU’S Young Genius ਦੇ ਸੀਜ਼ਨ 2 ਦੌਰਾਨ ਆਪਣੇ ਆਦਰਸ਼ਾਂ ਨੂੰ ਮਿਲਣਾ ਕਿਸੇ ਸੁਪਨੇ ਤੋਂ ਘੱਟ ਨਹੀਂ ਸੀ ਅਤੇ ਵੱਖ-ਵੱਖ ਪਲਾਂ 'ਤੇ ਉਨ੍ਹਾਂ ਦੇ ਚਿਹਰਿਆਂ 'ਤੇ ਵੱਖ-ਵੱਖ ਹਾਵ ਭਾਵ ਦੇਖਣ ਦਾ ਇੱਕ ਵੱਖਰਾ ਹੀ ਆਨੰਦ ਹੈ।

ਭਾਵੇਂ ਚੰਚਲਾ ਕੁਮਾਰੀ ਦੀ ਹੈਰਾਨੀਜਨਕ ਪ੍ਰਤੀਕਿਰਿਆ ਦੇਖਣ ਦੀ ਗੱਲ ਹੋਵੇ, ਜਦੋਂ ਉਸ ਦੀ ਆਦਰਸ਼ ਗੀਤਾ ਫੋਗਾਟ ਨੇ ਅਚਾਨਕ ਤੋਂ ਐਂਟਰੀ ਮਾਰੀ ਸੀ, ਜਿਸ ਤਰ੍ਹਾਂ ਕਲਾਰੀਪਯੱਟੂ ਦੇ ਮਾਹਰ ਨੀਲਕੰਦਨ ਨਾਇਰ ਦੀਆਂ ਅੱਖਾਂ ਵਿਦਯੁਤ ਜਮਵਾਲ ਨੂੰ ਦੇਖ ਕੇ ਚਮਕੀਆਂ ਸਨ ਅਤੇ ਓਲੰਪਿਕ ਬ੍ਰੋਂਜ਼ ਮੈਡਲ ਲਵਲੀਨਾ ਬੋਰਗੋਹੇਨ ਦੀ ਜੇਤੂ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੂੰ ਮਿਲ ਕੇ, ਤਜਾਮੁਲ ਦੇ ਚਿਹਰੇ ਦੀ ਹੈਰਾਨੀਜਨਕ ਪ੍ਰਤੀਕਿਰਿਆ ਦੇਖਣ ਵਾਲੀ ਸੀ।

#BYJUSYoungGenius2 ਦੇ ਇਸ ਸੀਜ਼ਨ ਵਿੱਚ ਬਹੁਤ ਭਾਵਨਾਤਮਕ ਪਲ ਵੀ ਹਨ, ਖਾਸ ਤੌਰ 'ਤੇ ਜਦੋਂ ਅਸੀਂ ਮਾਪਿਆਂ ਨੂੰ ਆਪਣੇ ਜੀਨੀਅਸ 'ਤੇ ਮਾਣ ਮਹਿਸੂਸ ਕਰਦੇ ਹੋਏ ਦੇਖਦੇ ਹਾਂ। ਤਜਾਮੁਲ ਦੇ ਪਿਤਾ, ਜੋ ਦੱਸਦੇ ਹਨ ਕਿ ਜਦੋਂ ਉਨ੍ਹਾਂ ਦੀ ਧੀ ਇਟਲੀ ਲਈ ਰਵਾਨਾ ਹੋ ਰਹੀ ਸੀ, ਤਾਂ ਉਹ ਰੋ ਰਹੇ ਸਨ, ਪਰ ਜਦੋਂ ਉਹ ਫਾਈਨਲ ਜਿੱਤੀ ਉਹ ਕਿਵੇਂ ਭਾਵੁਕ ਹੋ ਗਏ ਸਨ, ਜਾਂ ਕਲਾਸੀਕਲ ਡਾਂਸਰ ਨੀਲਾ ਨਾਥ ਦੇ ਪਿਤਾ ਦੱਸਦੇ ਹਨ ਕਿ ਕਿਵੇਂ ਉਨ੍ਹਾਂ ਦੀ ਧੀ ਨੇ ਤਿੰਨ ਸਾਲ ਦੀ ਉਮਰ ਵਿੱਚ ਨੱਚਣ ਦੀ ਸ਼ੁਰੂਆਤ ਕੀਤੀ ਸੀ, ਜਦੋਂ ਉਸਦੀ ਮਾਂ ਦਾ ਦੇਹਾਂਤ ਹੋ ਗਿਆ ਸੀ ਅਤੇ ਅਜਿਹੇ ਹੋਰ ਵੀ ਬਹੁਤ ਸਾਰੇ ਪਲ। ਇਹ ਭਾਗ ਭਾਵੁਕ ਕਰਨ ਵਾਲਾ ਹੋਣ ਦੇ ਨਾਲ ਹੀ ਇਸ ਗੱਲ ਦੀ ਵੀ ਸਮਝ ਦਿੰਦਾ ਹੈ ਕਿ ਕਿਵੇਂ ਮਾਪੇ ਆਪਣੇ ਬੱਚਿਆਂ ਦੇ ਹੁਨਰ  ਨੂੰ ਪਛਾਣਨ ਅਤੇ ਉਸਨੂੰ ਦੁਨੀਆ ਦੇ ਸਾਹਮਣੇ ਲਿਆਉਣ ਵਿੱਚ ਸਭ ਤੋਂ ਪਹਿਲਾਂ ਅਤੇ ਅਹਿਮ ਭੂਮਿਕਾ ਨਿਭਾਉਂਦੇ ਹਨ।

ਅਸੀਂ ਸ਼ੋਅ ਵਿੱਚ ਆਉਣ ਵਾਲੇ ਹਰੇਕ ਨੌਜਵਾਨ ਜੀਨੀਅਸ ਦੀ ਸ਼ਲਾਘਾ ਕਰਦੇ ਹਾਂ, ਇਹ ਉਨ੍ਹਾਂ ਦੇ ਮਾਪਿਆਂ ਕਰਕੇ ਹੀ ਮੁਮਕਿਨ ਹੋਇਆ, ਇਸਲਈ ਤਾਰੀਫ਼ ਦੇ ਪਹਿਲੇ ਹੱਕਦਾਰ ਉਹੀ ਹਨ, ਜਿਨ੍ਹਾਂ ਨੇ ਆਪਣੇ ਬੱਚੇ ਦੇ ਲੁਕੇ ਹੋਏ ਹੁਨਰ ਨੂੰ ਪਛਾਣਿਆ।

ਤਰੰਗਾਂ ਤੇਜ਼ੀ ਨਾਲ ਹੰਝੂਆਂ ਤੋਂ ਮਜ਼ੇ ਵਿੱਚ ਬਦਲ ਜਾਂਦੀਆਂ ਹਨ ਕਿਉਂਕਿ ਇੱਕ ਹੋਰ ਭਾਗ ਕੁਝ ਜੀਨੀਅਸ ਦੇ ਵਿਅੰਗਾਤਮਕ ਅਤੇ ਸ਼ਰਾਰਤੀ ਪੱਖ ਨੂੰ ਪ੍ਰਦਰਸ਼ਿਤ ਕਰਦਾ ਹੈ। ਅਸੀਂ ਤੈਰਾਕ ਜੈ ਜਸਵੰਤ ਦੇ ਡੋਸੇ ਅਤੇ ਇਡਲੀ ਖਾਣ ਬਾਰੇ ਦਿੱਤੇ ਜਵਾਬ ਨੂੰ ਨਹੀਂ ਭੁੱਲ ਸਕਦੇ ਕਿ ਇਸ ਲਈ ਕਿਵੇਂ ਉਹ ਸਮੁੰਦਰ ਦੀ ਲੰਬੀ ਦੂਰੀ ਪਾਰ ਕਰੇਗਾ ਜਾਂ ਅਬਦੁਲ ਕਾਦਿਰ ਇੰਦੌਰੀ, ਜਿਸ ਨੇ ਆਪਣੇ ਮਾਸੂਮ ਚਿਹਰੇ ਰਾਹੀਂ ਆਪਣੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨਾਲ ਮਸਤੀ ਕਰਨ ਦੀ ਇੱਛਾ ਬਾਰੇ ਦੱਸਿਆ।

ਹਾਲਾਂਕਿ ਐਪੀਸੋਡ ਦਾ ਸਭ ਤੋਂ ਰੋਮਾਂਚਕ ਹਿੱਸਾ ਹਿੱਸੇ ਨਾਲ ਸਬੰਧਤ ਹੈ, ਕੁਝ ਅਣਦੇਖੀ ਫੁਟੇਜ ਨੂੰ ਉਜਾਗਰ ਕਰਨਾ ਜਿਸ ਨੇ ਵਿਅਕਤੀਗਤ ਐਪੀਸੋਡ ਵਿੱਚ ਅੰਤਮ ਕਟੌਤੀ ਨਹੀਂ ਕੀਤੀ ਜਿੱਥੇ ਨੌਜਵਾਨ ਪ੍ਰਤਿਭਾ ਨੂੰ ਪਹਿਲੀ ਵਾਰ ਦੇਖਿਆ ਗਿਆ ਸੀ।

ਇਹਨਾਂ ਵਿੱਚ ਤਜਾਮੁਲ ਵੀ  ਸ਼ਾਮਲ ਹੈ, ਜੋ ਲਵਲੀਨਾ ਨੂੰ ਐਪੀਸੋਡ ਵਿੱਚ ਆਪਣੀ ਪਛਾਣ ਦੱਸਣ ਬਾਰੇ ਅਭਿਆਸ ਕਰਨ ਦਾ ਤਰੀਕਾ ਦਿਖਾਉਂਦਾ ਹੈ, ਨੀਲਕੰਦਨ ਦਾ ਸਟੀਕ ਕੰਮ ਜੋ ਵਿਦਯੁਤ ਨੂੰ ਇਸ ਵਿੱਚ ਸ਼ਾਮਲ ਹੋਣ ਅਤੇ ਉਸਦੇ ਹੁਨਰ ਦੀ ਸ਼ਲਾਘਾ ਕਰਨ ਲਈ ਪ੍ਰੇਰਿਤ ਕਰਦਾ ਹੈ। ਅਮੂਰਤ ਪੇਂਟਿੰਗ ਕਰਨ ਵਾਲਾ ਅਦਵੈਤ ਕੋਲਾਰਕਰ, ਜਿਸ ਨੇ ਸ਼ੋਅ ਵਿੱਚ ਅਮੂਰਤ ਕਲਾ ਦੀ ਇੱਕ ਪੂਰੀ ਪੇਂਟਿੰਗ ਬਣਾ ਕੇ ਸਭ ਨੂੰ ਹੈਰਾਨ ਕਰ ਦਿੱਤਾ।

ਬੇਸ਼ੱਕ, ਸਾਡਾ ਮਨਪਸੰਦ ਪਲ ਉਹ ਹੈ ਜਦੋਂ ਬੋਰਡ ਗੇਮ ਡਿਜ਼ਾਈਨਰ ਵੀਰ ਕਸ਼ਯਪ ਨੇ ਅਭਿਨੇਤਰੀ ਮੌਨੀ ਰਾਏ ਦੇ ਨਾਲ ਇੱਕ ਕਾਰਡ ਟ੍ਰਿਕ ਨੂੰ ਅਜ਼ਮਾਇਆ ਅਤੇ ਸਾਰਿਆਂ ਨੂੰ ਪ੍ਰਭਾਵਿਤ ਕੀਤਾ!

ਇਸਲਈ, BYJU’S Young Genius ਸੀਜ਼ਨ 2 ਦਾ ਆਖਰੀ ਐਪੀਸੋਡ ਦੇਖਣਾ, ਨਾ ਸਿਰਫ਼ ਪੂਰੇ ਸੀਜ਼ਨ ਦੇ ਕੁਝ ਬਿਹਤਰੀਨ ਪਲਾਂ ਨੂੰ ਦੁਬਾਰਾ ਯਾਦ ਕਰਨ ਲਈ, ਸਗੋਂ ਇਹ ਜਾਣਨ ਲਈ ਵੀ ਜ਼ਰੂਰੀ ਹੈ ਕਿ ਕਿਵੇਂ ਅਸੀਂ ਇਨ੍ਹਾਂ ਨੌਜਵਾਨਾਂ ਤੋਂ ਪ੍ਰੇਰਨਾ ਲੈ ਕੇ, ਆਪਣੇ ਜੀਵਨ ਵਿੱਚ ਵੀ ਵੱਡੀ ਤਬਦੀਲੀ ਲਿਆ ਸਕਦੇ ਹਾਂ। BYJU’S Young Genius ਦੇ ਅਗਲੇ ਸੀਜ਼ਨ ਦੀ ਵਾਪਸੀ ਤੋਂ ਪਹਿਲਾਂ ਆਖਰੀ ਐਪੀਸੋਡ ਨੂੰ ਦੇਖਣਾ ਨਾ ਭੁੱਲਣਾ। ਪੂਰਾ ਐਪੀਸੋਡ ਇੱਥੇ ਦੇਖੋ।

Published by:Ashish Sharma
First published:

Tags: BYJU's, Byjus-young-genius