Home /News /lifestyle /

#BYJUSYoungGenius2: ਇਹ ਨੌਜਵਾਨ ਜੀਨੀਅਸ ਬੋਰਡਾਂ ਰਾਹੀਂ ਸਾਰੀਆਂ ਰੁਕਾਵਟਾਂ ਦਾ ਸਾਹਮਣਾ ਆਪਣੇ ਵੱਖਰੇ ਅੰਦਾਜ਼ 'ਚ ਕਰਦੇ ਹਨ, ਇਨ੍ਹਾਂ ਦੀ ਪ੍ਰੇਰਣਾਦਾਇਕ ਕਹਾਣੀ ਹੁਣੇ ਦੇਖੋ!

#BYJUSYoungGenius2: ਇਹ ਨੌਜਵਾਨ ਜੀਨੀਅਸ ਬੋਰਡਾਂ ਰਾਹੀਂ ਸਾਰੀਆਂ ਰੁਕਾਵਟਾਂ ਦਾ ਸਾਹਮਣਾ ਆਪਣੇ ਵੱਖਰੇ ਅੰਦਾਜ਼ 'ਚ ਕਰਦੇ ਹਨ, ਇਨ੍ਹਾਂ ਦੀ ਪ੍ਰੇਰਣਾਦਾਇਕ ਕਹਾਣੀ ਹੁਣੇ ਦੇਖੋ!

ਇਹ ਨੌਜਵਾਨ ਜੀਨੀਅਸ ਬੋਰਡਾਂ ਰਾਹੀਂ ਸਾਰੀਆਂ ਰੁਕਾਵਟਾਂ ਦਾ ਸਾਹਮਣਾ ਆਪਣੇ ਵੱਖਰੇ ਅੰਦਾਜ਼ 'ਚ ਕਰਦੇ ਹਨ, ਇਨ੍ਹਾਂ ਦੀ ਪ੍ਰੇਰਣਾਦਾਇਕ ਕਹਾਣੀ ਹੁਣੇ ਦੇਖੋ!

ਇਹ ਨੌਜਵਾਨ ਜੀਨੀਅਸ ਬੋਰਡਾਂ ਰਾਹੀਂ ਸਾਰੀਆਂ ਰੁਕਾਵਟਾਂ ਦਾ ਸਾਹਮਣਾ ਆਪਣੇ ਵੱਖਰੇ ਅੰਦਾਜ਼ 'ਚ ਕਰਦੇ ਹਨ, ਇਨ੍ਹਾਂ ਦੀ ਪ੍ਰੇਰਣਾਦਾਇਕ ਕਹਾਣੀ ਹੁਣੇ ਦੇਖੋ!

BYJUS Young Genius ਦੇ ਸੀਜ਼ਨ 2 ਦਾ ਅੱਜ ਦਾ ਇਹ ਐਪੀਸੋਡ, ਸਾਨੂੰ ਦੋ ਨੌਜਵਾਨਾਂ ਦੀਆਂ ਇਹਨਾਂ ਪ੍ਰਾਪਤੀਆਂ ਨਾਲ ਜਾਣੂ ਕਰਵਾਉਂਦਾ ਹੈ ਜਿੰਨ੍ਹਾਂ ਨੇ ਆਪਣੇ ਵੱਖਰੇ ਅੰਦਾਜ਼ ਦੇ ਨਾਲ ਇਹਨਾਂ ਦੋਵਾਂ ਚੀਜ਼ਾਂ ਨੂੰ ਪ੍ਰਦਰਸ਼ਿਤ ਕੀਤਾ ਹੈ, ਜਿਸ ਨਾਲ ਉਹਨਾਂ ਦੇ ਸਾਥੀਆਂ ਅਤੇ ਆਉਣ ਵਾਲੀ ਪੀੜ੍ਹੀ ਨੂੰ ਪ੍ਰੇਰਨਾ ਮਿਲਦੀ ਹੈ।

ਹੋਰ ਪੜ੍ਹੋ ...
 • Share this:

  ਭਾਰਤ ਵਿੱਚ ਵਿਦਿਆਰਥੀਆਂ ਦੀਆਂ ਕਹਾਣੀਆਂ ਆਮ ਤੌਰ 'ਤੇ ਗੇਮਾਂ ਖੇਡਣਾ ਜਾਂ ਪੜ੍ਹਾਈ ਵਿੱਚ ਉੱਤਮਤਾ ਹਾਸਲ ਕਰਨ ਬਾਰੇ ਹੁੰਦੀਆਂ ਹਨ। BYJUS Young Genius ਦੇ ਸੀਜ਼ਨ 2 ਦਾ ਅੱਜ ਦਾ ਇਹ ਐਪੀਸੋਡ, ਸਾਨੂੰ ਦੋ ਨੌਜਵਾਨਾਂ ਦੀਆਂ ਇਹਨਾਂ ਪ੍ਰਾਪਤੀਆਂ ਨਾਲ ਜਾਣੂ ਕਰਵਾਉਂਦਾ ਹੈ ਜਿੰਨ੍ਹਾਂ ਨੇ ਆਪਣੇ ਵੱਖਰੇ ਅੰਦਾਜ਼ ਦੇ ਨਾਲ ਇਹਨਾਂ ਦੋਵਾਂ ਚੀਜ਼ਾਂ ਨੂੰ ਪ੍ਰਦਰਸ਼ਿਤ ਕੀਤਾ ਹੈ, ਜਿਸ ਨਾਲ ਉਹਨਾਂ ਦੇ ਸਾਥੀਆਂ ਅਤੇ ਆਉਣ ਵਾਲੀ ਪੀੜ੍ਹੀ ਨੂੰ ਪ੍ਰੇਰਨਾ ਮਿਲਦੀ ਹੈ। ਆਓ ਇਸ ਐਪੀਸੋਡ ਵਿੱਚ ਸ਼ਾਮਲ ਜੀਨੀਅਸ ਵੀਰ ਅਤੇ ਤਨਿਸ਼ਕਾ ਬਾਰੇ ਤੁਹਾਨੂੰ ਸਭ ਕੁਝ ਦੱਸੀਏ।

  ਬੋਰੀਅਤ ਨੂੰ ਦੂਰ ਕਰਨ ਲਈ ਬੋਰਡ ਗੇਮਾਂ

  ਹੋਰ ਬਹੁਤ ਸਾਰੇ ਲੋਕਾਂ ਦੀ ਤਰ੍ਹਾਂ, ਕੋਚੀ ਵਿੱਚ ਰਹਿਣ ਵਾਲਾ 11 ਸਾਲ ਦਾ ਵੀਰ ਕਸ਼ਯਪ, ਕੋਵਿਡ -19 ਦੇ ਫੈਲਾਅ ਨੂੰ ਰੋਕਣ ਲਈ ਦੇਸ਼ ਵਿੱਚ ਲਗਾਏ ਗਏ ਲਾਕਡਾਊਨ ਦੌਰਾਨ ਘਰ ਬੈਠਾ ਸੀ। ਪਰ ਬਾਕੀਆਂ ਤੋਂ ਉਲਟ, ਵੀਰ ਨੇ ਇਸ ਮੌਕੇ ਦੀ ਵਰਤੋਂ ਕੁਝ ਵੱਖਰੇ ਢੰਗ ਨਾਲ ਕੀਤੀ। ਉਸਨੇ ਆਪਣੀ ਇੱਕ ‘ਕੋਰੋਨਾ ਯੁੱਗ’ ਬੋਰਡ ਗੇਮ ਬਣਾਈ, ਜੋ ਕਿ ਦੂਜੀਆਂ ਬੋਰਡ ਗੇਮਾਂ ਵਾਂਗੂ ਹੀ ਇੱਕ ਝੱਸ ਹੈ ਪਰ ਇਹ ਗੇਮ ਖਿਡਾਰੀਆਂ ਨੂੰ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਲੋੜੀਂਦੇ ਦਿਸ਼ਾ-ਨਿਰਦੇਸ਼ਾਂ ਅਤੇ ਨਿਯਮਾਂ ਬਾਰੇ ਵਧੇਰੀ ਜਾਣਕਾਰੀ ਪ੍ਰਦਾਨ ਕਰਦੀ ਹੈ।

  ਉਸ ਦੀ ਇਹ ਕਾਢ, ਉਸ ਵਾਸਤੇ ਨਵੀਨਤਾ ਦੇ ਖੇਤਰ ਵਿੱਚ ਉੱਤਮਤਾ ਲਈ 2021 ਵਿੱਚ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਅਤੇ ਇੰਡੀਅਨ ਅਚੀਵਰਜ਼ ਫੋਰਮ ਵੱਲੋਂ ਯੰਗ ਅਚੀਵਰਸ’ ਅਵਾਰਡ 2021 ਪ੍ਰਾਪਤ ਕਰਨ ਦਾ ਕਾਰਨ ਬਣੀ।

  Amazon 'ਤੇ ਕੋਰੋਨਾ ਯੁੱਗ ਵੇਚਣ ਤੋਂ ਬਾਅਦ ਵੀਰ ਦੇ ਮਨ ਵਿੱਚ ਇੱਕ ਵਪਾਰਕ ਵਿਚਾਰ ਆਇਆ ਅਤੇ ਉਸਨੇ ਐਪਸ, ਬੋਰਡਾਂ, ਕਾਰਡਾਂ ਅਤੇ ਡਾਇਸ ਲਈ ABCD ਨਾਮ ਦੀ ਆਪਣੀ ਖੁਦ ਦੀ ਇੱਕ ਕੰਪਨੀ ਖੋਲ੍ਹ ਦਿੱਤੀ ਅਤੇ ਨਾਲ ਹੀ ਉਹ ਆਪਣੀਆਂ ਅੱਗੇ ਲਾਂਚ ਹੋਣ ਵਾਲੀਆਂ ਗੇਮਾਂ ‘ਤੇ ਵੀ ਕੰਮ ਕਰ ਚੁੱਕਾ ਹੈ। ਇਨ੍ਹਾਂ ਵਿੱਚ Tour de Goa; 16.12.1971 ਦੀ ਇੱਕ ਕਾਰਡ ਗੇਮ, 1971 ਦੀ ਜੰਗ 'ਤੇ ਆਧਾਰਿਤ ਇੱਕ ਗੇਮ ਅਤੇ ਦੂਜੇ ਵਿਸ਼ਵ ਯੁੱਧ ਦੀਆਂ ਰਣਨੀਤੀਆਂ 'ਤੇ ਆਧਾਰਿਤ ਇੱਕ ਹੋਰ ਜਲ ਸੈਨਾ ਦੀ ਲੜ੍ਹਾਈ ਵਾਲੀ ਨੌਕਾਬਾਰਾ ਨਾਮ ਦੀ ਗੇਮ ਵੀ ਸ਼ਾਮਲ ਹੈ।

  ਸ਼ੋਅ ਦੇ ਇੱਕ ਹਿੱਸੇ ਵਿੱਚ ਵੀਰ ਨੂੰ ਮੇਜ਼ਬਾਨ ਆਨੰਦ ਨਰਸਿੰਹਾ ਅਤੇ ਮਹਿਮਾਨ ਮੌਨੀ ਰਾਏ ਦੇ ਨਾਲ ਗੇਮ ਖੇਡਦੇ ਹੋਏ ਦੇਖਿਆ ਗਿਆ, ਜਿਨ੍ਹਾਂ ਨੂੰ ਕੋਰੋਨਾ ਯੁੱਗ ਖੇਡਣਾ ਬਹੁਤਾ ਪਸੰਦ ਆਇਆ। 11 ਸਾਲ ਦੀ ਉਮਰ ਵਿੱਚ ਕੁੱਲ ਛੇ ਗੇਮਾਂ ਬਣਾ ਚੁਕੇ ਵੀਰ ਦੀ ਕਹਾਣੀ ਸੱਚ ਵਿੱਚ ਪ੍ਰੇਰਣਾਦਾਇਕ ਹੈ।

  13 ਸਾਲ ਦੀ ਉਮਰ ਵਿੱਚ ਬੋਰਡ ਦੀਆਂ ਪ੍ਰੀਖਿਆਵਾਂ ਪਾਸ ਕਰਨਾ -

  ਅਜਿਹੀ ਉਮਰ ਵਿੱਚ ਜਿੱਥੇ ਜ਼ਿਆਦਾਤਰ ਨੌਜਵਾਨਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਕੀ ਕਰਨਾ ਹੈ, ਉੱਥੇ ਇੰਦੌਰ ਵਿੱਚ ਰਹਿਣ ਵਾਲੀ 14 ਸਾਲ ਦੀ ਤਨਿਸ਼ਕਾ ਸੁਜੀਤ ਦਾ ਟੀਚਾ ਬਿਲਕੁਲ ਸਪਸ਼ਟ ਹੈ। ਤਨਿਸ਼ਕਾ ਦੇਸ਼ ਵਿੱਚ ਔਰਤਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਭਾਰਤ ਦੀ ਸਭ ਤੋਂ ਛੋਟੀ ਉਮਰ ਦੀ ਚੀਫ਼ ਜਸਟਿਸ ਬਣਨਾ ਚਾਹੁੰਦੀ ਹੈ।

  ਤਨਿਸ਼ਕਾ ਨੂੰ ਛੋਟੀ ਉਮਰ ਵਿੱਚ ਕੰਮ ਕਰਨ ਦੀ ਮੁਹਾਰਤ ਹਾਸਲ ਹੈ। ਤੁਸੀਂ ਇਹ ਸੁਣ ਕੇ ਸ਼ਾਇਦ ਹੈਰਾਨ ਹੋਵੋ ਕਿ ਉਸਨੇ 12 ਸਾਲ ਦੀ ਉਮਰ ਵਿੱਚ 65% ਨਾਲ 10ਵੀਂ ਜਮਾਤ ਅਤੇ 13 ਸਾਲ ਦੀ ਉਮਰ ਵਿੱਚ 12ਵੀਂ ਜਮਾਤ ਪਹਿਲਾ ਸਥਾਨ ਪ੍ਰਾਪਤ ਕਰਦਿਆਂ ਪਾਸ ਕੀਤੀ ਅਤੇ ਫਿਰ ਉਸੇ ਸਾਲ ਮਨੋਵਿਗਿਆਨ ਵਿੱਚ ਬੈਚਲਰ ਆਫ ਆਰਟਸ ਦੀ ਡਿਗਰੀ ਲਈ ਕਾਲਜ ਵਿੱਚ ਦਾਖਲਾ ਲਿਆ!

  ਇਸਦੇ ਨਾਲ ਹੀ ਤਨਿਸ਼ਕਾ ਨੇ ਮੱਧ ਪ੍ਰਦੇਸ਼ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਵੱਲੋਂ ਆਯੋਜਿਤ ਪ੍ਰੀਖਿਆ ਲਈ ਆਪਣੀ ਯੋਗਤਾ ਪੂਰੀ ਕਰਨ ਵਾਲੀ ਸਭ ਤੋਂ ਛੋਟੀ ਉਮਰ ਦੀ ਨੌਜਵਾਨ ਹੋਣ ਕਰਕੇ, 2020 ਵਿੱਚ ਇੰਡੀਆ ਬੁੱਕ ਆਫ ਰਿਕਾਰਡਸ ਵਿੱਚ ਆਪਣਾ ਨਾਮ ਵੀ ਦਰਜ ਕਰਵਾਇਆ। ਉਸ ਨੂੰ ਏਸ਼ੀਆ ਬੁੱਕ ਆਫ ਰਿਕਾਰਡਸ ਨੇ ‘ਗ੍ਰੈਂਡ ਮਾਸਟਰ’ ਦਾ ਖਿਤਾਬ ਵੀ ਦਿੱਤਾ ਹੈ।

  ਇਸ ਐਪੀਸੋਡ ਵਿੱਚ ਉਸ ਦਾ ਜ਼ਿੰਦਗੀ ਜਿਉਣ ਦਾ ਤਰੀਕਾ ਅਤੇ ਭਾਵਨਾ ਦੇਖਣ ਵਾਲੀ ਹੈ, ਉਹ ਕਿਸੇ ਨੂੰ ਵੀ ਇਹ ਵਿਸ਼ਵਾਸ ਕਰਨ ਲਈ ਮਜ਼ਬੂਰ ਕਰ ਦੇਵੇਗੀ ਕਿ ਬੋਰਡ ਦੀਆਂ ਪ੍ਰੀਖਿਆਵਾਂ ਜਾਂ ਕਿਸੇ ਵੀ ਵੱਡੇ ਇਮਤਿਹਾਨ ਲਈ ਪੜ੍ਹਾਈ ਕਰਨਾ, ਤਣਾਅਪੂਰਨ ਨਹੀਂ ਬਣਾਉਣਾ ਚਾਹੀਦਾ। ਇਸ ਦੀ ਬਜਾਏ, ਜੇਕਰ ਤੁਸੀਂ ਕਿਤਾਬਾਂ ਨੂੰ ਪਿਆਰ ਕਰਦੇ ਹੋ, ਤਾਂ ਉਹ ਬਦਲੇ ਵਿੱਚ ਨਾ ਸਿਰਫ ਤੁਹਾਨੂੰ ਪਿਆਰ ਵਾਪਸ ਕਰਨਗੀਆਂ ਬਲਕਿ ਤੁਹਾਨੂੰ ਕੁਝ ਮੌਕਿਆਂ ਵਜੋਂ ਇਨਾਮ ਵੀ ਦੇਣਗੀਆਂ ਜਿਵੇਂ ਉਨ੍ਹਾਂ ਨੇ ਤਨਿਸ਼ਕਾ ਨਾਲ ਕੀਤਾ।

  ਬੋਰਡ ਗੇਮਾਂ ਤੋਂ ਲੈ ਕੇ ਬੋਰਡਾਂ ਦੀਆਂ ਪ੍ਰੀਖਿਆਵਾਂ ਪਾਸ ਕਰਨ ਤੱਕ, #BYJUSYoungGenius ਦਾ ਇਹ ਐਪੀਸੋਡ ਕਈ ਤਰੀਕਿਆਂ ਨਾਲ ਮਨੋਰੰਜਨ ਕਰਨ ਲਈ ਤਿਆਰ ਹੈ। ਵੀਰ ਅਤੇ ਤਨਿਸ਼ਕਾ ਦੇ ਰੋਮਾਂਚਕ ਕਿੱਸਿਆਂ ਨਾਲ ਭਰਪੂਰ ਐਪੀਸੋਡ ਦਾ ਹੁਣੇ ਆਨੰਦ ਲਓ।

  Published by:Ashish Sharma
  First published:

  Tags: BYJU's, Byjus-young-genius