• Home
 • »
 • News
 • »
 • lifestyle
 • »
 • BYJUS YOUNG GENIUS HAS RECEIVED MANY TIMES MORE RESPONSE THAN EXPECTED DURING SEASON 2 REGISTRATIONS

BYJU’S Young Genius ਨੂੰ ਸੀਜ਼ਨ 2 ਦੇ ਰਜਿਸਟ੍ਰੇਸ਼ਨਸ ਦੌਰਾਨ ਉਮੀਦ ਨਾਲੋਂ ਕਈ ਗੁਣਾਂ ਵੱਧ ਪ੍ਰਤੀਕਿਰਿਆ ਮਿਲੀ ਹੈ

ਆਓ ਤੁਹਾਨੂੰ ਦੱਸੀਏ ਕਿ BYJU'S Young Genius ਦੇ ਦੂਜੇ ਐਡੀਸ਼ਨ ਨੂੰ ਪੂਰੇ ਭਾਰਤ ਤੋਂ ਉਮੀਦ ਨਾਲੋਂ ਕਈ ਗੁਣਾਂ ਵੱਧ ਪ੍ਰਤੀਕਿਰਿਆ ਕਿਉਂ ਮਿਲੀ (ਅਤੇ ਤੁਹਾਨੂੰ ਵੀ ਇਸ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ)

BYJU’S Young Genius ਨੂੰ ਸੀਜ਼ਨ 2 ਦੇ ਰਜਿਸਟ੍ਰੇਸ਼ਨਸ ਦੌਰਾਨ ਉਮੀਦ ਨਾਲੋਂ ਕਈ ਗੁਣਾਂ ਵੱਧ ਪ੍ਰਤੀਕਿਰਿਆ ਮਿਲੀ ਹੈ

BYJU’S Young Genius ਨੂੰ ਸੀਜ਼ਨ 2 ਦੇ ਰਜਿਸਟ੍ਰੇਸ਼ਨਸ ਦੌਰਾਨ ਉਮੀਦ ਨਾਲੋਂ ਕਈ ਗੁਣਾਂ ਵੱਧ ਪ੍ਰਤੀਕਿਰਿਆ ਮਿਲੀ ਹੈ

 • Share this:
  `ਇਸ ਵਿੱਚ ਕੋਈ ਸ਼ੱਕ ਨਹੀਂ ਕਿ ਲੋਕਾਂ ਦਾ ਧਿਆਨ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਜੀਨੀਅਸ ਵੱਲ ਖਿੱਚਿਆ ਗਿਆ ਹੈ, ਖ਼ਾਸਕਰ ਟੋਕੀਓ ਓਲੰਪਿਕਸ ਵਿੱਚ ਕਮਾਲ ਦਾ ਪ੍ਰਦਰਸ਼ਨ ਕਰਨ ਵਾਲੇ ਨੀਰਜ ਚੋਪੜਾ ਅਤੇ ਮੀਰਾਬਾਈ ਚਾਨੂ ਵਰਗੇ ਅਥਲੀਟਾਂ ਵੱਲ। ਟੋਕੀਓ ਓਲੰਪਿਕਸ ਵਿੱਚ ਉਨ੍ਹਾਂ ਵੱਲੋਂ ਮੈਡਲ ਜਿੱਤਣ ਵਾਲੇ ਰਾਊਂਡਸ ਦੌਰਾਨ ਸ਼ਾਂਤਮਈ ਅਤੇ ਦ੍ਰਿੜਤਾ ਨਾਲ ਆਪਣੇ ਪ੍ਰਦਰਸ਼ਨ ਵੱਲ ਧਿਆਨ ਦੇਣ ਤੋਂ ਲੈ ਕੇ, ਜੈਵਲਿਨ ਥ੍ਰੋਅ ਅਤੇ ਵੇਟਲਿਫਟਿੰਗ ਵਿੱਚ ਗੋਲਡ ਅਤੇ ਸਿਲਵਰ ਮੈਡਲ ਜਿੱਤਣ ਤੋਂ ਬਾਅਦ ਪ੍ਰਾਪਤ ਹੋਈ ਵਡਿਆਈ ਤੱਕ, ਦੇਸ਼ ਨੇ ਦੇਖਿਆ ਹੈ ਕਿ ਕਿਸੇ ਦੇ ਹੁਨਰ ਦਾ ਉਦੋਂ ਹੀ ਪਤਾ ਲਗਦਾ ਹੈ ਜਦੋਂ ਉਹ ਕਿਸੇ ਵੱਡੇ ਪੱਧਰ 'ਤੇ ਪਹੁੰਚਦਾ ਹੈ।

  ਇਹੀ ਉਹ ਮੁਕਾਮ ਹੈ ਜੋ ਭਾਰਤ ਦੇ ਸਭ ਤੋਂ ਵੱਡੇ ਨਿਊਜ਼ ਨੈੱਟਵਰਕ News18 ਨੇ BYJU’S Young Genius ਨਾਲ ਨਿਰਧਾਰਿਤ ਕਰਕੇ ਹਾਸਲ ਕੀਤਾ ਹੈ। ਇਹ ਸ਼ੋਅ ਨੌਜਵਾਨ ਪ੍ਰਾਪਤਕਰਤਾਵਾਂ ਦੇ ਹੁਨਰਾਂ ਨੂੰ ਚੈਨਲ 'ਤੇ ਪ੍ਰਦਰਸ਼ਿਤ ਕਰਨ ‘ਤੇ ਕੇਂਦਰਤ ਹੈ, ਜਿਨ੍ਹਾਂ ਨੂੰ News18 ਦੇ ਸੰਪਾਦਕਾਂ ਅਤੇ ਨਾਮੀ ਸ਼ਖਸੀਅਤਾਂ ਦੇ ਇੱਕ ਪੈਨਲ ਵੱਲੋਂ ਚੁਣਿਆ ਗਿਆ ਹੈ।

  ਹੁਣ, ਜਦੋਂ ਯੰਗ ਜੀਨੀਅਸ ਦਾ ਦੂਜਾ ਐਡੀਸ਼ਨ ਰਜਿਸਟ੍ਰੇਸ਼ਨ ਲਈ ਖੁੱਲ੍ਹਾ ਹੈ, ਘੱਟੋ-ਘੱਟ ਕਹਿਣ ਲਈ ਹੀ ਸਹੀ, ਪਰ ਹਾਲੇ ਤੱਕ ਪ੍ਰਾਪਤ ਹੋਈਆਂ ਐਪਲੀਕੇਸ਼ਨਸ ਦੀ ਗਿਣਤੀ ਅਤੇ ਕੁਆਲਿਟੀ ਹੈਰਾਨ ਕਰਨ ਵਾਲੀ ਰਹੀ ਹੈ। ਪਰ ਇਸ ਤੋਂ ਪਹਿਲਾਂ ਕਿ ਅਸੀਂ ਇਸ ਬਾਰੇ ਹੋਰ ਗੱਲ ਕਰੀਏ, ਆਓ BYJU’S Young Genius ਦੇ ਪਹਿਲੇ ਐਡੀਸ਼ਨ ਵਿੱਚ ਅਸੀਂ ਜੋ ਦੇਖਿਆ ਸੀ ਇੱਕ ਵਾਰ ਉਸਦੀਆਂ ਮੁੱਖ ਝਲਕੀਆਂ ਨੂੰ ਯਾਦ ਕਰੀਏ।

  ਸੀਜ਼ਨ 1 ਦੇ ਬਿਹਤਰੀਨ ਪ੍ਰਦਰਸ਼ਨਾਂ ਵਿੱਚੋਂ ਇੱਕ ਸੀ ਲਿਡੀਅਨ ਨਾਧਾਸਵਰਮ (15 ਸਾਲ), ਜਿਸਨੇ ਅੱਖਾਂ 'ਤੇ ਪੱਟੀ ਬੰਨ੍ਹ ਕੇ ਇੱਕ ਮਿੰਟ ਵਿੱਚ 190 ਬੀਟਸ ਦੀ ਸਪੀਡ ਨਾਲ ਪਿਆਨੋ ਵਜਾਇਆ ਸੀ ਅਤੇ ਮੇਘਾਨੀ ਮਲਾਬਿਕਾ (14 ਸਾਲ) ਜਿਸ ਨੂੰ ਉਸਦੇ ਸ਼ਾਨਦਾਰ IQ ਲਈ 'ਗੂਗਲ ਗਰਲ ਆਫ਼ ਇੰਡੀਆ' ਵਜੋਂ ਜਾਣਿਆ ਜਾਂਦਾ ਹੈ। ਸ਼ੋਅ ਵਿੱਚ ਕੁਝ ਹੋਰ ਯੰਗ ਜੀਨੀਅਸ ਵੀ ਸ਼ਾਮਲ ਹੋਏ ਸਨ, ਮੇਨਸਾ ਸੋਸਾਇਟੀ ਦੇ ਮੈਂਬਰ, ਬਹੁਤ ਸਾਰੇ ਐਪਸ ਦੇ ਡਿਵੈਲਪਰ ਅਤੇ ਇੱਕ ਕਿਤਾਬ ਦੇ ਲੇਖਕ, ਰਿਸ਼ੀ ਸ਼ਿਵ ਪੀ (6 ਸਾਲ) ਦਾ IQ ਲੈਵਲ 180 ਹੈ, ਜੋ ਕਿ ਬਿਲਕੁਲ ਕਮਾਲ ਹੈ! ਅਵੰਤਿਕਾ ਕਾਂਬਲੀ (10 ਸਾਲ), 6-ਡਿਜ਼ੀਟ ਸਕੇਅਰ-ਰੂਟ ਵਰਲਡ ਰਿਕਾਰਡ ਦੀ ਕੋਸ਼ਿਸ਼ ਕਰਨ ਵਾਲੀ ਸਭ ਤੋਂ ਛੋਟੀ ਉਮਰ ਦੀ ਖਿਡਾਰੀ ਅਤੇ  ਤਿਲਕ ਕੀਸਮ (13 ਸਾਲ), ਜੋ ‘ਬਾਰਸ ਦੇ ਹੇਠਾਂ ਸਭ ਤੋਂ ਲੰਮੀ ਲਿੰਬੋ ਸਕੇਟਿੰਗ’ ਲਈ ਗਿੰਨੀਜ਼ ਵਰਲਡ ਰਿਕਾਰਡ ਧਾਰਕ ਹੈ।

  BYJU's Young Genius ਦਾ ਸੀਜ਼ਨ 2 ਵੱਡਾ ਅਤੇ ਸ਼ਾਨਦਾਰ ਹੋਣ ਦਾ ਵਾਅਦਾ ਕਰਦਾ ਹੈ। ਜਦੋਂ ਤੋਂ ਐਂਟਰੀਜ਼ ਖੋਲ੍ਹੀਆਂ ਗਈਆਂ ਹਨ, ਉਦੋਂ ਤੋਂ ਦੇਸ਼ ਭਰ ਦੇ ਮਾਪਿਆਂ ਅਤੇ ਉਨ੍ਹਾਂ ਦੇ ਬੱਚਿਆਂ ਵਿੱਚ ਬਹੁਤ ਹੀ ਜ਼ਿਆਦਾ ਉਤਸ਼ਾਹ ਹੈ। ਇਹ ਨਾ ਸਿਰਫ BYJU’S Young Genius ਦੀ ਪ੍ਰਸਿੱਧੀ ਨੂੰ ਦਰਸਾਉਂਦਾ ਹੈ, ਬਲਕਿ ਇੱਕ ਵੱਡੇ ਪਲੇਟਫਾਰਮ ਦੀ ਉਡੀਕ ਕਰ ਰਹੇ ਨੌਜਵਾਨ ਪ੍ਰਾਪਤਕਰਤਾਵਾਂ ਦੀ ਅਣਵਰਤੀ ਸਮਰੱਥਾ ਵੱਲ ਵੀ ਸੰਕੇਤ ਕਰਦਾ ਹੈ।

  ਪਹਿਲੇ ਦੋ ਹਫਤਿਆਂ ਵਿੱਚ 7,500 ਤੋਂ ਵੱਧ ਐਂਟਰੀਆਂ ਦੇ ਨਾਲ, ਸੀਜ਼ਨ 2 ਪੂਰੇ ਭਾਰਤ ਵਿੱਚੋਂ ਅਜਿਹੇ ਅਸਲੀ ਹੀਰੇ ਲੱਭਣ ਦਾ ਭਰੋਸਾ ਦਿਵਾਉਂਦਾ ਹੈ, ਜੋ ਆਪਣੇ ਬੇਮਿਸਾਲ ਹੁਨਰ ਨਾਲ ਦਰਸ਼ਕਾਂ ਅਤੇ ਜੱਜਾਂ ਨੂੰ ਹੈਰਾਨ ਕਰ ਦੇਣਗੇ। News18 network, ਹਿਸਟਰੀ ਚੈਨਲ ਅਤੇ ਚੈਨਲਾਂ ਦੇ ਵਾਇਆਕੌਮ ਨੈੱਟਵਰਕ ਵਰਗੇ ਪਲੇਟਫਾਰਮਾਂ 'ਤੇ ਸ਼ੋਅ ਨੂੰ ਬਹੁਤ ਪਿਆਰ ਮਿਲ ਰਿਹਾ ਹੈ। BYJU'S Young Genius ਦੇ ਸੀਜ਼ਨ 2 ਦੀ ਸਮਾਜਿਕ ਪਹੁੰਚ ਪਹਿਲਾਂ ਹੀ ਵੱਖੋ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ 2 ਮਿਲੀਅਨ ਪ੍ਰਤੀਕਿਰਿਆਵਾਂ ਨੂੰ ਪਾਰ ਕਰ ਚੁੱਕੀ ਹੈ ਅਤੇ ਸ਼ੋਅ ਦੀ ਮਾਈਕ੍ਰੋਸਾਈਟ ਨੂੰ ਰੋਜ਼ਾਨਾ ਦੇਖਣ ਵਾਲੇ ਦਰਸ਼ਕ ਤਕਰੀਬਨ 1 ਲੱਖ ਦੇ ਕਰੀਬ ਹੁੰਦੇ ਹਨ।

  News18 ਦੇ ਸੀਨੀਅਰ ਸੰਪਾਦਕ ਅਤੇ ਐਂਕਰ ਆਨੰਦ ਨਰਸਿਮਹਨ ਵੱਲੋਂ ਹੋਸਟ ਕੀਤੇ ਜਾਣ ਵਾਲਾ ਇਹ ਸ਼ੋਅ ਜਨਵਰੀ 2022 ਵਿੱਚ ਸ਼ੁਰੂ ਹੋਵੇਗਾ, ਜਿਸ ਵਿੱਚ 6 ਤੋਂ 15 ਸਾਲ ਦੀ ਉਮਰ ਦੇ ਨੌਜਵਾਨ ਹੋਣਹਾਰ ਬੱਚੇ ਸ਼ਾਮਲ ਹੋਣਗੇ ਜੋ ਕਿ ਕਲਾ, ਸਿੱਖਿਆ, ਤਕਨੀਕ, ਕਾਰੋਬਾਰ, ਖੇਡ ਅਤੇ ਅਜਿਹੇ ਹੋਰ ਵੱਖੋ-ਵੱਖ ਖੇਤਰਾਂ ਵਿੱਚ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨਗੇ। ਇਸ ਸੀਰੀਜ਼ ਦਾ ਹਰ ਐਪੀਸੋਡ ਦਿਲਚਸਪ ਰਹੇਗਾ, ਕਿਉਂਕਿ ਇਨ੍ਹਾਂ ਯੰਗ ਜੀਨੀਅਸ ਦੇ ਨਾਲ-ਨਾਲ, ਕੁਝ ਮਸ਼ਹੂਰ ਭਾਰਤੀ ਹਸਤੀਆਂ ਵੀ ਸ਼ਾਮਲ ਇਸ ਵਿੱਚ ਹਿੱਸਾ ਲੈਣਗੀਆਂ, ਜੋ ਇਨ੍ਹਾਂ ਦਾ ਹੌਂਸਲਾ ਵਧਾਉਣਗੀਆਂ, ਸਗੋਂ ਆਪਣੇ ਵੱਲੋਂ ਹਾਸਲ ਕੀਤੇ ਮੁਕਾਮਾਂ ਬਾਰੇ ਵੀ ਦੱਸਣਗੀਆਂ।

  ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਇਸ ਸ਼ਾਨਦਾਰ ਸ਼ੋਅ ਦਾ ਹਿੱਸਾ ਬਣੇ ਜੋ ਉਨ੍ਹਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਆਪਣੇ ਅਸਲੀ ਹੁਨਰ ਦੁਨੀਆ ਭਰ ਵਿੱਚ ਦਿਖਾਉਣ ਦਾ ਮੌਕਾ ਦਿੰਦਾ ਹੈ, ਤਾਂ ਇੱਥੇ ਦਿੱਤੇ ਲਿੰਕ ਤੇ ਜਾਓ ਅਤੇ ਰਜਿਸਟ੍ਰੇਸ਼ਨ ਫਾਰਮ ਭਰੋ। ਇਸਨੂੰ ਸਬਮਿਟ ਕਰਨ ਤੋਂ ਬਾਅਦ, ਇੱਕ ਮਲਟੀ-ਸਟੇਜ ਮੁਲਾਂਕਣ ਪ੍ਰਕਿਰਿਆ ਲਈ ਬੱਚੇ ਦੇ ਹਰੇਕ ਵੇਰਵੇ ਨੂੰ ਕੈਪਚਰ ਕਰਨ ਵਾਸਤੇ, ਇੱਕ ਵਿਸਤ੍ਰਿਤ ਫਾਰਮ ਵੀ ਭਰਿਆ ਜਾਂਦਾ ਹੈ। ਇਸ ਤੋਂ ਇਲਾਵਾ, ਤੁਸੀਂ BYJU ਦੀ ਐਪ ਡਾਉਨਲੋਡ ਕਰ ਸਕਦੇ ਹੋ ਅਤੇ BYJU’S Young Genius ਸੈਕਸ਼ਨ ਵਿੱਚ ਰਜਿਸਟਰ ਕਰ ਸਕਦੇ ਹੋ।

  ਇਹ ਸਮਾਂ ਹੈ ਕਿ ਆਪਣੇ ਬੱਚਿਆਂ ਦੇ ਹੁਨਰ ਨੂੰ News18 BYJU'S Young Genius ਦੇ ਸੀਜ਼ਨ 2 ਨਾਲ ਪੂਰੀ ਦੁਨੀਆ ਤੱਕ ਪਹੁੰਚਾਇਆ ਜਾਵੇ।
  Published by:Ashish Sharma
  First published: