Home /News /lifestyle /

BYJU’S Young Genius ਦੇ ਸੀਜ਼ਨ 2 ਦਾ ਇਹ ਨਵਾਂ ਐਪੀਸੋਡ, ਭਾਰਤ ਦੇ ਦੋ ਕੋਨਿਆਂ ਤੋਂ ਦੋ ਨੌਜਵਾਨਾਂ ਦੀਆਂ ਪ੍ਰਾਪਤੀਆਂ ਨੂੰ ਪ੍ਰਦਰਸ਼ਿਤ ਕਰਦਾ ਹੈ

BYJU’S Young Genius ਦੇ ਸੀਜ਼ਨ 2 ਦਾ ਇਹ ਨਵਾਂ ਐਪੀਸੋਡ, ਭਾਰਤ ਦੇ ਦੋ ਕੋਨਿਆਂ ਤੋਂ ਦੋ ਨੌਜਵਾਨਾਂ ਦੀਆਂ ਪ੍ਰਾਪਤੀਆਂ ਨੂੰ ਪ੍ਰਦਰਸ਼ਿਤ ਕਰਦਾ ਹੈ

BYJU’S Young Genius ਦੇ ਸੀਜ਼ਨ 2 ਦਾ ਇਹ ਨਵਾਂ ਐਪੀਸੋਡ, ਭਾਰਤ ਦੇ ਦੋ ਕੋਨਿਆਂ ਤੋਂ ਦੋ ਨੌਜਵਾਨਾਂ ਦੀਆਂ ਪ੍ਰਾਪਤੀਆਂ ਨੂੰ ਪ੍ਰਦਰਸ਼ਿਤ ਕਰਦਾ ਹੈ

BYJU’S Young Genius ਦੇ ਸੀਜ਼ਨ 2 ਦਾ ਇਹ ਨਵਾਂ ਐਪੀਸੋਡ, ਭਾਰਤ ਦੇ ਦੋ ਕੋਨਿਆਂ ਤੋਂ ਦੋ ਨੌਜਵਾਨਾਂ ਦੀਆਂ ਪ੍ਰਾਪਤੀਆਂ ਨੂੰ ਪ੍ਰਦਰਸ਼ਿਤ ਕਰਦਾ ਹੈ

#BYJUSYoungGenius2 ਦੇ ਮੌਜੂਦਾ ਐਪੀਸੋਡ ਵਿੱਚ, ਦਰਸ਼ਕਾਂ ਲਈ ਇਹਨਾਂ ਦੋਵਾਂ ਨੂੰ ਪੇਸ਼ ਕੀਤਾ ਗਿਆ ਹੈ, ਪਹਿਲਾ ਹੈ, ਇੱਕ ਨੌਜਵਾਨ ਰੈਸਲਰ, ਜਿਸ ਨੇ ਰਾਸ਼ਟਰੀ ਖਿਡਾਰੀ ਬਣਨ ਲਈ ਸਾਰੀਆਂ ਮੁਸ਼ਕਿਲਾ ਨੂੰ ਪਾਰ ਕੀਤਾ ਹੈ ਅਤੇ ਦੂਜਾ ਹੈ, ਅਜਿਹਾ ਪ੍ਰਤਿਭਾਸ਼ਾਲੀ ਨੌਜਵਾਨ, ਜੋ ਚਾਰ ਕਲਾ ਪ੍ਰਦਰਸ਼ਨੀਆਂ ਦਾ ਆਯੋਜਨ ਕਰ ਚੁੱਕਿਆ ਹੈ ਅਤੇ ਸਿਰਫ਼ ਦੋ ਸਾਲ ਦੀ ਉਮਰ ਤੋਂ ਸ਼ੁਰੂਆਤ ਕਰਦਿਆਂ ਹੁਣ ਤੱਕ ਆਪਣੀਆਂ ਕਈ ਅਮੂਰਤ ਆਰਟ ਪੇਂਟਿੰਗਾਂ ਵੇਚ ਚੁੱਕਿਆ ਹੈ!

ਹੋਰ ਪੜ੍ਹੋ ...
  • Share this:

ਅੱਜ ਦੀ ਦੁਨੀਆ ਵਿੱਚ ਆਪਣੀ ਪਛਾਣ ਬਣਾਉਣ ਦੇ ਦੋ ਯਕੀਨਨ ਤਰੀਕੇ ਹਨ। ਪਹਿਲਾ, ਕੁਦਰਤੀ ਹੁਨਰ, ਜਿਸਨੂੰ ਤੁਸੀਂ ਪਛਾਣ ਕੇ ਦੁਨੀਆ ਨੂੰ ਦਿਖਾ ਸਕਦੇ ਹੋ। ਦੂਜਾ, ਹਿੰਮਤ ਅਤੇ ਸਖਤ ਮਿਹਨਤ ਨਾਲ ਆਪਣੀ ਕਿਸਮਤ ਨੂੰ ਬਦਲਣਾ।

#BYJUSYoungGenius2 ਦੇ ਮੌਜੂਦਾ ਐਪੀਸੋਡ ਵਿੱਚ, ਦਰਸ਼ਕਾਂ ਲਈ ਇਹਨਾਂ ਦੋਵਾਂ ਨੂੰ ਪੇਸ਼ ਕੀਤਾ ਗਿਆ ਹੈ, ਪਹਿਲਾ ਹੈ, ਇੱਕ ਨੌਜਵਾਨ ਰੈਸਲਰ, ਜਿਸ ਨੇ ਰਾਸ਼ਟਰੀ ਖਿਡਾਰੀ ਬਣਨ ਲਈ ਸਾਰੀਆਂ ਮੁਸ਼ਕਿਲਾ ਨੂੰ ਪਾਰ ਕੀਤਾ ਹੈ ਅਤੇ ਦੂਜਾ ਹੈ, ਅਜਿਹਾ ਪ੍ਰਤਿਭਾਸ਼ਾਲੀ ਨੌਜਵਾਨ, ਜੋ ਚਾਰ ਕਲਾ ਪ੍ਰਦਰਸ਼ਨੀਆਂ ਦਾ ਆਯੋਜਨ ਕਰ ਚੁੱਕਿਆ ਹੈ ਅਤੇ ਸਿਰਫ਼ ਦੋ ਸਾਲ ਦੀ ਉਮਰ ਤੋਂ ਸ਼ੁਰੂਆਤ ਕਰਦਿਆਂ ਹੁਣ ਤੱਕ ਆਪਣੀਆਂ ਕਈ ਅਮੂਰਤ ਆਰਟ ਪੇਂਟਿੰਗਾਂ ਵੇਚ ਚੁੱਕਿਆ ਹੈ!

ਉਸ ਦੇ ਬੇਮਿਸਾਲ ਸਫ਼ਰ ਬਾਰੇ ਜਾਣਨ ਲਈ ਪੜ੍ਹੋ ਅਤੇ ਖੁਦ ਨੂੰ ਪ੍ਰੇਰਿਤ ਕਰੋ।

ਚੰਚਲਾ ਕੁਮਾਰੀ, ਜਿਸ ਨੇ ਭਾਰ ਦੇ ਨਾਲ-ਨਾਲ ਉਮੀਦਾਂ ਨੂੰ ਵੀ ਚੁੱਕਿਆ

ਸਾਨੂੰ ਭਾਰਤ ਦੇ ਉਭਰਦੇ ਹੁਨਰ ਦੀ ਤਾਰੀਫ ਜ਼ਰੂਰ ਕਰਨੀ ਚਾਹੀਦੀ ਹੈ, ਜੋ ਆਪਣੇ ਪ੍ਰਤੀਕੂਲ ਵਾਤਾਵਰਣ ਨੂੰ ਇੱਕ ਲਾਚਾਰ ਵਜੋਂ ਸਵੀਕਾਰ ਕਰਨ ਤੋਂ ਇਨਕਾਰ ਕਰਦੇ ਹਨ ਅਤੇ ਉਹ ਇਸ ਦੀ ਬਜਾਏ ਨਾ ਸਿਰਫ਼ ਆਪਣੇ ਲਈ, ਸਗੋਂ ਆਪਣੇ ਸਮੁੱਚੇ ਭਾਈਚਾਰੇ ਲਈ, ਇਸ ਨੂੰ ਸੁਧਾਰਨ ਦਾ ਕੰਮ ਕਰਦੇ ਹਨ। 15 ਸਾਲਾਂ ਦੀ ਚੰਚਲਾ ਕੁਮਾਰੀ ਨੌਜਵਾਨਾਂ ਵਿੱਚ ਅਜਿਹੇ ਵੱਧਦੇ ਰੁਝਾਨਾਂ ਦਾ ਇੱਕ ਪ੍ਰਮੁੱਖ ਉਦਾਹਰਣ ਹੈ, ਜਿਸ ਨੇ ਇੱਕ ਗਰੀਬ ਪਿਛੋਕੜ ਤੋਂ ਉਭਰ ਕੇ ਰਾਸ਼ਟਰੀ ਪੱਧਰ ‘ਤੇ ਨਾਮ ਬਣਾਇਆ ਹੈ।

ਚੰਚਲਾ ਝਾਰਖੰਡ ਦੀ ਹਟਵਾਲ ਨਾਮਕ ਇੱਕ ਛੋਟੀ ਜਿਹੀ ਜਗ੍ਹਾ ਵਿਖੇ ਰਹਿੰਦੀ ਹੈ, ਜਿੱਥੇ ਉਸਦੇ ਮਾਤਾ-ਪਿਤਾ ਨੇ ਉਸਨੂੰ ਖੇਡਾਂ ਨੂੰ ਕਰੀਅਰ ਵਜੋਂ ਅਪਣਾਉਣ ਲਈ ਉਤਸ਼ਾਹਿਤ ਕੀਤਾ, ਕਿਉਂਕਿ ਉਹ ਮੰਨਦੇ ਸੀ ਕਿ ਖੇਡ ਅਕੈਡਮੀ ਮੁਫਤ ਰਹਿਣ, ਭੋਜਨ, ਪੜ੍ਹਾਈ ਅਤੇ ਸਿਖਲਾਈ ਨੂੰ ਯਕੀਨੀ ਬਣਾ ਦੇਵੇਗੀ।

ਸਾਰੀਆਂ ਖੇਡਾਂ ਵਿੱਚੋਂ, ਚੰਚਲਾ ਨੇ ਰੈਸਲਿੰਗ ਵਿੱਚ ਵੱਧ ਉਤਸ਼ਾਹ ਦਿਖਾਇਆ ਅਤੇ ਉਨ੍ਹਾਂ ਨੂੰ ਇਹ ਇਹਸਾਸ ਹੋਇਆ ਕਿ ਚੰਚਲਾ ਕੋਲ ਉੱਚਤਮ ਪੱਧਰਾਂ 'ਤੇ ਮੁਕਾਬਲਾ ਕਰਨ ਲਈ ਲੋੜੀਂਦੀ ਕੁਦਰਤੀ ਤਾਕਤ ਅਤੇ ਹੁਨਰ ਹੈ। ਚੰਚਲਾ ਪਹਿਲਾਂ ਹੀ ਰੈਸਲਿੰਗ ਵਿੱਚ ਰਾਸ਼ਟਰੀ ਗੋਲਡ ਮੈਡਲ ਸਮੇਤ ਕਈ ਗੋਲਡ ਮੇਡਲ ਜਿੱਤ ਚੁੱਕੀ ਹੈ ਅਤੇ ਪਿਛਲੇ ਸਾਲ ਬੁਡਾਪੇਸਟ ਵਿਖੇ ਵਰਲਡ ਕੈਡੇਟ ਰੈਸਲਿੰਗ ਚੈਂਪੀਅਨਸ਼ਿਪ ਦੇ ਅੰਡਰ-17, 40kg ਵਿੱਚ ਭਾਰਤ ਦੀ ਨੁਮਾਇੰਦਗੀ ਕਰ ਚੁੱਕੀ ਹੈ।

ਗੱਲਬਾਤ ਦੇ ਦੌਰਾਨ, ਚੰਚਲਾ ਨੇ ਦੱਸਿਆ ਕਿ ਉਹ ਫੋਗਾਟ ਭੈਣਾਂ ਤੋਂ ਬਹੁਤ ਜ਼ਿਆਦਾ ਪ੍ਰੇਰਣਾ ਲੈਂਦੀ ਹੈ, ਜਿਨ੍ਹਾਂ ਦੀ ਕਹਾਣੀ 'ਤੇ ਦੰਗਲ ਦੀ ਸਕ੍ਰਿਪਟ ਲਿਖੀ ਗਈ ਸੀ। ਉਸ ਨੂੰ ਹੈਰਾਨ ਕਰਨ ਲਈ, ਇਸ ਐਪੀਸੋਡ ਵਿੱਚ ਗੀਤਾ ਫੋਗਾਟ ਇੱਕ ਵਿਸ਼ੇਸ਼ ਮਹਿਮਾਨ ਵਜੋਂ ਚੰਚਲਾ ਨੂੰ ਮਿਲਦੀ ਹੈ ਅਤੇ ਦੋਵੇਂ ਰੈਸਲਿੰਗ ਬਾਰੇ ਵੀ ਸਵਾਲਾਂ ਦੇ ਜਵਾਬ ਦਿੰਦੀਆਂ ਹਨ, ਜੋ ਮੇਜ਼ਬਾਨ ਆਨੰਦ ਨਰਸਿਮਹਨ ਉਨ੍ਹਾਂ ਨੂੰ ਪੁੱਛਦਾ ਹੈ। ਸਭ ਤੋਂ ਸ਼ਾਨਦਾਰ ਪਲ ਉਹ ਹੁੰਦਾ ਹੈ ਜਦੋਂ ਚੰਚਲਾ ਫੋਗਾਟ ਨੂੰ ਆਸਾਨੀ ਨਾਲ ਚੁੱਕ ਲੈਂਦੀ ਹੈ।

ਚੰਚਲਾ ਇਸ ਵੇਲੇ ਅੰਡਰ-15 ਵਰਗ ਵਿੱਚ ਰਾਸ਼ਟਰੀ ਪੱਧਰ ਦੇ ਟ੍ਰਾਇਲ ਲਈ ਸਿਖਲਾਈ ਲੈ ਰਹੀ ਹੈ ਅਤੇ ਉਸਦਾ ਟੀਚਾ 2024 ਦੇ ਓਲੰਪਿਕ ਵਿੱਚ ਮੈਡਲ ਜਿੱਤਣਾ ਹੈ। ਉਸ ਦੇ ਸ਼ਾਂਤ ਪਰ ਦ੍ਰਿੜ ਇਰਾਦੇ ਦੇ ਨਾਲ, ਸਾਨੂੰ ਕੋਈ ਸ਼ੱਕ ਨਹੀਂ ਹੈ ਕਿ ਉਹ ਜਲਦੀ ਹੀ ਆਪਣਾ ਮੁਕਾਮ ਹਾਸਲ ਕਰ ਲਵੇਗੀ।

ਅਦਵੈਤ ਵੱਲੋਂ ਦੁਨੀਆ ਨੂੰ ਰੰਗਣਾ  –

ਤੁਸੀਂ ਸੱਤ ਸਾਲ ਦੇ ਬੱਚੇ ਤੋਂ ਅਮੂਰਤ ਕਲਾ ਬਾਰੇ ਗੱਲ ਕਰਨ ਅਤੇ ਅਜਿਹੀਆਂ ਗੱਲਾਂ ਕਹਿਣ ਦੀ ਉਮੀਦ ਨਹੀਂ ਕਰਦੇ, "ਜੋ ਮੈਂ ਇੱਕ ਗਲੈਕਸੀ ਵਜੋਂ ਦੇਖਦਾ ਹਾਂ, ਤੁਸੀਂ ਉਸਨੂੰ ਇੱਕ ਸਮੁੰਦਰ ਵਜੋਂ ਦੇਖ ਸਕਦੇ ਹੋ।" ਪਰ ਇਹ ਬਿਲਕੁਲ ਉਹੀ ਹੈ ਜੋ ਅਦਵੈਤ ਕੋਲਾਰਕਰ ਨੂੰ ਬਹੁਤ ਹੀ ਖਾਸ ਬਣਾਉਂਦਾ ਹੈ।

ਅਦਵੈਤ ਨੇ ਸਿਰਫ਼ ਇੱਕ ਸਾਲ ਦੀ ਉਮਰ ਵਿੱਚ ਪੇਂਟਿੰਗ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਉਸ ਦੀ ਪਹਿਲੀ ਪ੍ਰਦਰਸ਼ਨੀ ਉਦੋਂ ਲਗਾਈ ਗਈ ਸੀ ਜਦੋਂ ਉਹ ਸਿਰਫ਼ ਦੋ ਸਾਲ ਦਾ ਸੀ। ਆਪਣੇ ਮਾਤਾ-ਪਿਤਾ ਦੀ ਹੱਲਾਸ਼ੇਰੀ ਨਾਲ, ਅਦਵੈਤ ਨੇ ਅਮੂਰਤ ਕਲਾ ਦੀ ਪੇਂਟਿੰਗ ਵੱਲ ਧਿਆਨ ਦੇਣਾ ਸ਼ੁਰੂ ਕੀਤਾ ਅਤੇ ਉਹ ਪਹਿਲਾਂ ਹੀ ਅਮਰੀਕਾ, ਕੈਨੇਡਾ, ਲੰਡਨ ਅਤੇ ਤੁਰਕੀ ਵਿੱਚ ਆਪਣੀਆਂ ਪੇਂਟਿੰਗਾਂ ਵੇਚ ਚੁੱਕਿਆ ਹੈ।

2018 ਵਿੱਚ, ਕੈਨੇਡਾ ਦੇ ਕਲਰ ਬਲਿਜ਼ਾਰਡ ਵਿਖੇ ਲਗਾਈ ਗਈ ਉਸਦੀ ਪ੍ਰਦਰਸ਼ਨੀ ਵਿੱਚ, ਚਾਰ ਦਿਨਾਂ ਵਿੱਚ ਉਸਦੀਆਂ ਸਾਰੀਆਂ 32 ਪੇਂਟਿੰਗਾਂ ਵਿਕ ਗਈਆਂ। ਉਸੇ ਸਾਲ ਬਾਅਦ ਵਿੱਚ ਉਹ ਆਰਟੈਕਸਪੋ, ਨਿਊਯਾਰਕ ਵਿੱਚ ਪ੍ਰਦਰਸ਼ਨ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਕਲਾਕਾਰ ਬਣ ਗਿਆ।

ਅਦਵੈਤ ਨੂੰ ਅਮੂਰਤ ਪੇਂਟਿੰਗ ਪਸੰਦ ਹੈ ਕਿਉਂਕਿ ਇਸਦੀ ਵਿਆਖਿਆ ਕਿਸੇ ਵੀ ਤਰੀਕੇ ਨਾਲ ਕੀਤੀ ਜਾ ਸਕਦੀ ਹੈ। ਅਤੇ ਫਿਰ ਵੀ, ਉਹ ਹੁਣ ਆਪਣੀ ਹਰੇਕ ਪੇਂਟਿੰਗ ਨੂੰ ਇੱਕ ਥੀਮ ਦਿੰਦਾ ਹੈ, ਜਿਵੇਂ ਕਿ ਡਾਇਨੋਸੌਰਸ ਤੋਂ ਪ੍ਰੇਰਣਾ, ਅੰਤਰਿਕਸ਼, ਪਾਣੀ ਦੇ ਹੇਠਾਂ ਦੁਨੀਆ ਦੀ ਕਲਪਨਾ, ਅਤੇ ਹੋਰ ਵੀ ਬਹੁਤ ਕੁਝ। ਉਹ ਇਹ ਵੀ ਕਹਿੰਦਾ ਹੈ ਕਿ ਉਸਦਾ ਪਸੰਦੀਦਾ ਰੰਗ ਕਾਲਾ ਹੈ ਕਿਉਂਕਿ ਇਹ ਮਜ਼ਬੂਤ ​​ਅਤੇ ਬੋਲਡ ਹੈ।

ਐਪੀਸੋਡ ਵਿੱਚ, ਉਹ ਪਦਮ ਸ਼੍ਰੀ ਪਰੇਸ਼ ਮੈਤੀ ਨੂੰ ਆਪਣੀਆਂ ਕੁਝ ਪੇਂਟਿੰਗਾਂ ਦਿਖਾਉਂਦਾ ਹੈ, ਜੋ ਇੰਨੀ ਛੋਟੀ ਉਮਰ ਵਿੱਚ ਅਦਵੈਤ ਦਾ ਹੁਨਰ ਅਤੇ ਕਲਾ ਪ੍ਰਤੀ ਉਸਦੀ ਸਮਝ ਤੋਂ ਬਹੁਤ ਜ਼ਿਆਦਾ ਹੈਰਾਨ ਹੁੰਦਿਆਂ ਉਸਨੂੰ ਉਤਸ਼ਾਹਿਤ ਕਰਦਾ ਹੈ।

ਭਾਵੇਂ ਕਿ ਅਦਵੈਤ ਪੇਂਟਿੰਗ ਕਰਨਾ ਜਾਰੀ ਰੱਖਣਾ ਚਾਹੁੰਦਾ ਹੈ, ਪਰ ਆਪਣੀ ਉਮਰ ਦੇ ਕਿਸੇ ਵੀ ਦੂਜੇ ਨੌਜਵਾਨ ਦੀ ਤਰ੍ਹਾਂ ਉਹ ਇਹ ਵੀ ਕਹਿੰਦਾ ਹੈ ਕਿ ਉਹ ਇੱਕ ਜੀਵ-ਵਿਗਿਆਨੀ ਬਣਨਾ ਚਾਹੁੰਦਾ ਹੈ ਅਤੇ ਡਾਇਨੋਸੌਰਸ ਦੀਆਂ ਨਵੀਆਂ ਪ੍ਰਜਾਤੀਆਂ ਦੀ ਖੋਜ ਕਰਨਾ ਚਾਹੁੰਦਾ ਹੈ ਅਤੇ ਇੱਕ ਲੇਖਕ ਵੀ ਬਣਨਾ ਚਾਹੁੰਦਾ ਹੈ। ਕਲਾ ਦੀ ਦੁਨੀਆ ਵਿੱਚ ਉਸਦੀਆਂ ਸ਼ੁਰੂਆਤੀ ਪ੍ਰਾਪਤੀਆਂ ਨੂੰ ਧਿਆਨ ਵਿੱਚ ਰੱਖਦਿਆਂ, ਅਸੀਂ ਕਹਿ ਸਕਦੇ ਹਾਂ ਕਿ ਅਦਵੈਤ ਇਹਨਾਂ ਸਾਰਿਆਂ ਟੀਚਿਆਂ ਨੂੰ ਵੀ ਪ੍ਰਾਪਤ ਕਰ ਸਕਦਾ ਹੈ!

ਅੱਜ ਦੀ ਨੌਜਵਾਨ ਪੀੜ੍ਹੀ ਦੇ ਅਜਿਹੇ ਸੁਪਨਿਆਂ ਅਤੇ ਇੱਛਾਵਾਂ ਨੂੰ BYJU’S Young Genius ਦੇ ਸੀਜ਼ਨ 2 ਨੇ ਬਹੁਤ ਖੂਬਸੂਰਤੀ ਨਾਲ ਪ੍ਰਦਰਸ਼ਿਤ ਕੀਤਾ ਹੈ। ਚੰਚਲਾ ਅਤੇ ਪ੍ਰਤਿਭਾਸ਼ਾਲੀ ਅਦਵੈਤ ਨੂੰ ਦੇਖਣਾ ਅਤੇ ਸੁਣਨਾ, ਤੁਹਾਨੂੰ ਵੀ ਆਪਣੇ ਇਰਾਦਿਆਂ ਨੂੰ ਹੋਰ ਮਜ਼ਬੂਤ ਕਰਨ ਅਤੇ ਕੋਈ ਵੱਡੀ ਪ੍ਰਾਪਤੀ ਕਰਨ ਲਈ ਪ੍ਰੇਰਿਤ ਕਰ ਸਕਦਾ ਹੈ।

ਪੂਰਾ ਐਪੀਸੋਡ ਹੁਣੇ ਦੇਖੋ!

 

Published by:Ashish Sharma
First published:

Tags: BYJU's, Byjus-young-genius