ਇੱਥੇ ਸ਼ਾਇਦ ਹੀ ਕੋਈ ਅਜਿਹੀ ਚੀਜ਼ ਹੈ ਜੋ ਸਾਡੇ ਵਤੀਤ ਹੋ ਰਹੇ ਸਾਲਾਂ ਨੂੰ ਪਰਿਭਾਸ਼ਿਤ ਕਰਦੀ ਹੈ। ਅਸੀਂ ਸਾਰੇ ਚੂਹਿਆਂ ਦੀ ਦੌੜ ਵਾਂਗੂ ਇਸ ਗੱਲ ਵਿੱਚ ਫਸੇ ਹੋਏ ਹਾਂ ਕਿ ਅਸੀਂ ਕਿਸੇ ਤੋਂ ਵੀ ਪਿੱਛੇ ਨਾ ਰਹਿ ਜਾਈਏ, ਸਾਡੇ ਵਿੱਚੋਂ ਜ਼ਿਆਦਾਤਰ ਉਨ੍ਹਾਂ ਚੀਜ਼ਾਂ ਬਾਰੇ ਨਹੀਂ ਸੋਚਦੇ, ਜੋ ਅਸਲ ਵਿੱਚ ਸਾਡੀ ਪਸੰਦ ‘ਤੇ ਅਸਰ ਪਾਉਂਦੀਆਂ ਹਨ ਜਾਂ ਜਿਨ੍ਹਾਂ ਨੂੰ ਅਸੀਂ ਕਰਨਾ ਪਸੰਦ ਕਰਦੇ ਹਾਂ।
ਇਹੀ ਕਾਰਨ ਹੈ ਕਿ #BYJUSYoungGenius ਦੇ ਸੀਜ਼ਨ 2 ਦੀਆਂ ਪ੍ਰਾਪਤੀਆਂ, ਹਰੇਕ ਐਪੀਸੋਡ ਦੇ ਨਾਲ ਸਾਨੂੰ ਹੋਰ ਵੀ ਹੈਰਾਨ ਕਰ ਦਿੰਦੀਆਂ ਹਨ। ਇਹ ਹਫਤਾ ਵੀ ਕੋਈ ਵੱਖਰਾ ਨਹੀਂ ਹੈ ਕਿਉਂਕਿ ਦੇਸ਼ ਦੇ ਦੋ ਹੋਰ ਨੌਜਵਾਨ ਜੀਨੀਅਸ ਨੇ ਆਪਣੇ ਹੁਨਰ ਅਤੇ ਤਾਕਤ ਦਾ ਪ੍ਰਦਰਸ਼ਨ ਕਰਕੇ ਸਾਨੂੰ ਇੱਕ ਵਾਰ ਫਿਰ ਹੈਰਾਨ ਕਰ ਦਿੱਤਾ।
ਲੋਹੇ ਦੇ ਹੱਥਾਂ ਦੇ ਜਰੀਏ ਵਾਤਾਵਰਨ ਦੀ ਤਬਦੀਲੀ ਨਾਲ ਲੜਾਈ –
ਇਸ ਐਪੀਸੋਡ ਵਿੱਚ ਪਹਿਲੀ ਨੌਜਵਾਨ ਹੁਨਰਬਾਜ਼ 15 ਸਾਲ ਦੀ ਵਿਨੀਸ਼ਾ ਉਮਾਸ਼ੰਕਰ ਤਿਰੂਵੰਨਾਮਲਾਈ, ਤਾਮਿਲਨਾਡੂ ਤੋਂ ਹੈ। ਵਿਨੀਸ਼ਾ ਨੂੰ ਪੁਰਸਕਾਰ ਜਿੱਤਣ ਵਾਲੀ ਦ ਸੋਲਰ ਆਇਰਨ ਕਾਰਟ ਦੀ ਖੋਜਕਰਤਾ ਅਤੇ ਈਕੋ-ਇਨੋਵੇਟਰ ਵਜੋਂ ਜਾਣਿਆ ਜਾਂਦਾ ਹੈ, ਜੋ ਕੱਪੜਿਆਂ ਦੀ ਪ੍ਰੈੱਸ ਵਿੱਚ ਵਰਤੇ ਜਾਂਦੇ ਲੱਕੜੀ ਦਾ ਕੋਲੇ ਦੀ ਜ਼ਰੂਰਤ ਨੂੰ ਸੂਰਜੀ ਉਰਚਾ ਵਿੱਚ ਬਦਲ ਦਿੰਦੀ ਹੈ। ਉਸ ਦੀ ਕਾਢ ਨਾ ਸਿਰਫ਼ ਵਾਤਾਵਰਨ ਦੇ ਕੋਲੇ ਨੂੰ ਸੜਨ ਤੋਂ ਬਚਾ ਰਹੀ ਹੈ, ਸਗੋਂ ਲੰਬੇ ਸਮੇਂ ਤੱਕ ਚੱਲਣ ਵਾਲੇ ਪ੍ਰੈੱਸ ਬੋਰਡ ਦੇ ਨਾਲ-ਨਾਲ ਕੱਪੜਿਆਂ ਦੀ ਪ੍ਰੈੱਸ ਲਈ ਪੈਸੇ ਦੀ ਬੱਚਤ ਵੀ ਕਰਦੀ ਹੈ, ਜਿਸ ਕਰਕੇ ਵੱਧ ਮੁਨਾਫ਼ਾ ਕਮਾਇਆ ਜਾ ਸਕਦਾ ਹੈ।
ਮੋਬਾਈਲ ਆਇਰਨਿੰਗ ਕਾਰਟ ਸਾਈਕਲ ਦੇ ਨਾਲ ਵੀ ਆਉਂਦਾ ਹੈ, ਤਾਂਕਿ ਲੋਕਾਂ ਨੂੰ ਹੱਥਾਂ ਨਾਲ ਪੂਰਾ ਪੀਸ ਚੁੱਕਣਾ ਨਾ ਪਵੇ। ਇਹ ਕਾਰਟ, ਸਟੀਮ ਪ੍ਰੈੱਸ ਬਾਕਸ ਨੂੰ ਪਾਵਰ ਦੇਣ ਲਈ ਸੋਲਰ ਪੈਨਲਾਂ ਦੀ ਵਰਤੋਂ ਕਰਦੀ ਹੈ ਅਤੇ ਪੰਜ ਘੰਟਿਆਂ ਵਿੱਚ ਚਾਰਜ ਹੋ ਸਕਦੀ ਹੈ। ਇਸਦੀ ਪਾਵਰ ਰਾਹੀਂ ਕੋਈ ਵੀ ਆਸਾਨੀ ਨਾਲ ਛੇ ਘੰਟੇ ਤੱਕ ਕੱਪੜੇ ਪ੍ਰੈੱਸ ਕਰ ਸਕਦਾ ਹੈ। ਵਿਨੀਸ਼ਾ ਹੁਣ, ਪ੍ਰੈੱਸ ਕਰਨ ਵੇਲੇ ਕੱਪੜਿਆਂ ਨੂੰ ਰੱਖੇ ਜਾਣ ਵਾਲੀ ਥਾਂ ਨੂੰ ਵੱਧ ਕੁਸ਼ਲ ਬਣਾਉਣ 'ਤੇ ਕੰਮ ਕਰ ਰਹੀ ਹੈ।
ਇੰਨਾ ਹੀ ਨਹੀਂ, ਉਸ ਨੂੰ 2021 ਵਿੱਚ ਗਲਾਸਗੋ ਵਿਖੇ ਹੋਏ COP 26 ਸੰਮੇਲਨ ਵਿੱਚ ਵਿਚਾਰ ਸਾਂਝੇ ਕਰਨ ਲਈ ਵੀ ਸੱਦਾ ਦਿੱਤਾ ਗਿਆ ਸੀ, ਜਿੱਥੇ ਵਾਤਾਵਰਨ ਨੂੰ ਬਚਾਉਣ ਲਈ ਉਸ ਦੇ ਜੋਸ਼ੀਲੇ ਭਾਸ਼ਣ ਨੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਪ੍ਰਮੁੱਖ ਕਾਰੋਬਾਰੀਆਂ ਅਤੇ ਉਸ ਦੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਸੀ। ਜਦੋਂ ਉਸਨੇ ਐਪੀਸੋਡ 'ਤੇ ਆਪਣੇ ਭਾਸ਼ਣ ਦਾ ਕੁਝ ਹਿੱਸਾ ਸੁਣਾਇਆ, ਤਾਂ ਵਿਸ਼ੇਸ਼ ਮਹਿਮਾਨ ਰਵੀ ਸ਼ਾਸਤਰੀ ਵੀ ਹੈਰਾਨ ਰਹਿ ਗਏ ਅਤੇ ਉਨ੍ਹਾਂ ਦੇ ਉਸਦੇ ਆਤਮਵਿਸ਼ਵਾਸ ਦੀ ਪ੍ਰਸ਼ੰਸਾ ਕੀਤੀ।
ਉਸ ਦੀ ਈਕੋ-ਇਨੋਵੇਸ਼ਨ ਦਾ ਗ੍ਰਾਫ਼ ਰੋਜ਼ਾਨਾ ਉੱਤੇ ਵੱਲ ਨੂੰ ਜਾ ਰਿਹਾ ਹੈ ਅਤੇ ਸਾਨੂੰ ਯਕੀਨ ਹੈ ਕਿ ਉਸ ਦੀ ਮੋਬਾਈਲ ਆਇਰਨ ਕਾਰਟ, ਜਿਸ 'ਤੇ ਭਾਰਤੀ ਝੰਡੇ ਨੂੰ ਮਾਣ ਨਾਲ ਪੇਂਟ ਕੀਤਾ ਗਿਆ ਹੈ, ਜਲਦੀ ਹੀ ਨਵੀਆਂ ਬੁਲੰਦੀਆਂ ਤੱਕ ਪਹੁੰਚੇਗੀ।
ਸਿਤਾਰ ਨਾਲ ਦਿਲ ਦੀ ਤਾਰ ਛੇੜਨਾ –
13 ਸਾਲ ਦਾ ਅਧੀਰਾਜ ਚੌਧਰੀ ਇੱਕ ਨੌਜਵਾਨ ਮੁੰਡੇ ਵਜੋਂ ਆਪਣੇ ਦਾਦਾ ਜੀ - ਪਦਮਭੂਸ਼ਣ ਸਵਰਗੀ ਪੰਡਿਤ ਦੇਬੂ ਚੌਧਰੀ ਜੀ ਦੇ ਕੋਲ ਬੈਠਾ ਸੀ ਜਦੋਂ ਮਹਾਨ ਸਿਤਾਰ ਵਾਦਕ ਨੇ ਨੌਜਵਾਨ ਲਈ ਸਿਤਾਰ ਦੇ ਤਾਰ ਛੇੜੇ ਸੀ। ਬਾਅਦ ਵਿੱਚ, ਅਧੀਰਾਜ ਨੇ ਵੀ, ਆਪਣੇ ਪਿਤਾ ਸਵਰਗੀ ਪੰਡਿਤ ਪ੍ਰਤੀਕ ਚੌਧਰੀ ਜੀ ਤੋਂ ਸਿਤਾਰ ਵਜਾਉਣਾ ਸਿੱਖਿਆ।
ਤੀਜੀ ਪੀੜ੍ਹੀ ਦੇ ਮਹਾਨ ਸਿਤਾਰ ਵਾਦਕ ਮਸ਼ਹੂਰ ਜੈਪੁਰ ਸੇਨੀਆ ਘਰਾਣੇ ਨਾਲ ਸੰਬੰਧਿਤ ਹਨ। ਉਨ੍ਹਾਂ ਦਾ ਘਰਾਣਾ ਭਾਰਤ ਦਾ ਇੱਕੋ ਇੱਕ ਰਵਾਇਤੀ ਘਰਾਣਾ ਹੈ, ਜੋ 17 ਫਰੇਟਸ ਦੇ ਨਾਲ ਸਿਤਾਰ ਵਿੱਚ ਮੁਹਾਰਤ ਰੱਖਦਾ ਹੈ, ਜਿਸ ਬਾਰੇ ਨੌਜਵਾਨ ਜੀਨੀਅਸ ਨੇ ਸ਼ੋਅ ਵਿੱਚ ਦੱਸਿਆ ਹੈ ਅਤੇ ਉਸ ਨੇ ਰਵੀ ਸ਼ਾਸਤਰੀ ਅਤੇ ਮੇਜ਼ਬਾਨ ਆਨੰਦ ਨਰਸਿਮਹਨ ਨੂੰ ਹੈਰਾਨ ਕਰਦੇ ਹੋਏ ਇੱਕ ਮਿੰਟ ਵਿੱਚ ਲਗਭਗ 600 ਧੁਨਾਂ ਵਜਾ ਦਿੱਤੀਆਂ!
ਇਸ ਖੇਤਰ ਦੇ ਮਾਹਰ ਪੰਡਿਤ ਸੰਦੀਪ ਦਾਸ (ਤਬਲਾ ਵਾਦਕ) ਅਤੇ ਪੰਡਿਤ ਵਿਸ਼ਵ ਮੋਹਨ ਭੱਟ (ਮੋਹਨ ਵੀਨਾ ਵਾਦਕ) ਵਰਗੇ ਗ੍ਰੈਮੀ ਪੁਰਸਕਾਰ ਜੇਤੂਆਂ ਵੱਲੋਂ ਸਿਤਾਰ ਕਲਾ ਦੀ ਜ਼ੋਰਦਾਰ ਸਿਫਾਰਸ਼ ਕੀਤੀ ਗਈ ਹੈ ਅਤੇ ਉਨ੍ਹਾਂ ਨੇ ਤਰਾਨਾ ਆਰਟਸ ਐਂਡ ਮਿਊਜ਼ਿਕ ਵੱਲੋਂ 2020 ਵਿੱਚ 'ਬਾਲ ਪ੍ਰਤਿਭਾ ਪੁਰਸਕਾਰ' ਵਰਗੇ ਕਈ ਪੁਰਸਕਾਰ ਜਿੱਤੇ ਹਨ। ਉਨ੍ਹਾਂ ਨੇ 2019 ਵਿੱਚ ਭਾਰਤ ਸਰਕਾਰ ਤੋਂ ਸੱਭਿਆਚਾਰਕ ਪ੍ਰਤਿਭਾ ਖੋਜ ਸਕਾਲਰਸ਼ਿਪ (CCRT) ਪ੍ਰਾਪਤ ਕੀਤੀ ਅਤੇ 2020 ਵਿੱਚ ਉਸਤਾਦ ਮੁਸ਼ਤਾਕ ਅਲੀ ਖਾਨ ਕਲਚਰ ਸੈਂਟਰ ਵੱਲੋਂ ਆਯੋਜਿਤ ਨਵੀਂ ਦਿੱਲੀ ਵਿਖੇ UMAK ਫੈਸਟੀਵਲ ਵਿੱਚ ਵੀ ਪ੍ਰਦਰਸ਼ਨ ਕੀਤਾ।
ਅਧੀਰਾਜ ਨੇ ਛੇ ਸਾਲ ਦੀ ਉਮਰ ਵਿੱਚ ਸਿਖਲਾਈ ਸ਼ੁਰੂ ਕੀਤੀ ਅਤੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਸਦੇ ਪਿਤਾ ਅਤੇ ਦਾਦਾ ਜੀ ਦੀ ਪ੍ਰਭਾਵਸ਼ਾਲੀ ਵਿਰਾਸਤ ਨੂੰ ਅੱਗੇ ਵਧਾਉਣ ਲਈ ਉਸਦਾ ਦ੍ਰਿੜ ਇਰਾਦਾ ਅਤੇ ਵਿਸ਼ਵਾਸ ਇੱਕ ਅਜਿਹੀ ਚੀਜ਼ ਹੈ ਜਿਸ ਨਾਲ ਦਰਸ਼ਕ ਅਸਲ ਵਿੱਚ ਜੁੜੇ ਹੋਏ ਹਨ, ਖਾਸ ਕਰਕੇ ਜਦੋਂ ਉਸਨੇ ਐਪੀਸੋਡ ਵਿੱਚ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਦਿਆਂ ਇੱਕ ਛੋਟਾ ਜਿਹਾ ਨਮੂਨਾ ਪੇਸ਼ ਕੀਤਾ।
ਪੂਰਾ ਐਪੀਸੋਡ ਇੱਥੇ ਦੇਖੋ।
ਵਿਨੀਸ਼ਾ ਅਤੇ ਅਧੀਰਾਜ ਵਰਗੇ ਨੌਜਵਾਨ ਜੀਨੀਅਸ ਨੂੰ ਦੇਖ ਕੇ ਇਸ ਗੱਲ ਦੀ ਪ੍ਰੇਰਨਾ ਮਿਲਦੀ ਹੈ ਕਿ ਜਿਸ ਚੀਜ਼ ਨੂੰ ਤੁਸੀਂ ਦਿਲ ਤੋਂ ਚਾਹੁੰਦੇ ਹੋ, ਉਸ ਨੂੰ ਹਾਸਲ ਕਰਨ ਲਈ ਕੋਈ ਉਮਰ ਸੀਮਾ ਨਹੀਂ ਹੈ। ਕੋਈ ਨੌਜਵਾਨ ਅਧੀਰਾਜ ਵਾਂਗੂ ਆਪਣੀ ਪੀੜ੍ਹੀ ਲਈ ਪ੍ਰੇਰਨਾ ਬਣ ਸਕਦਾ ਹੈ ਅਤੇ ਕੋਈ ਵੀ ਬਜ਼ੁਰਗ ਨੂੰ ਉਨ੍ਹਾਂ ਦੇ ਜਨੂੰਨ ਅਤੇ ਸੋਚਣ ਦੇ ਤਰੀਕਿਆਂ 'ਤੇ ਮਾਣ ਮਹਿਸੂਸ ਕਰਦਿਆਂ ਆਪਣੇ ਵੱਲ ਛਾਤ ਮਾਰ ਸਕਦਾ ਹੈ ਜਿਵੇਂ ਕਿ ਵਿਨੀਸ਼ਾ ਨੇ COP 26 ਵਿੱਚ, ਵਾਤਾਵਰਨ ਨੂੰ ਬਚਾਉਣ ਨਾਲ ਸੰਬੰਧਿਤ ਆਪਣੇ ਕਮਾਲ ਦੇ ਭਾਸ਼ਣ ਨਾਲ ਕੀਤਾ ਸੀ।
ਕੁੱਲ ਮਿਲਾ ਕੇ, ਇਹ ਲਾਜ਼ਮੀ ਤੌਰ ‘ਤੇ ਦੇਖਣ ਵਾਲਾ ਐਪੀਸੋਡ ਹੈ, ਇਸਨੂੰ ਦੇਖਣਾ ਨਾ ਭੁੱਲਣਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: BYJU's, Byjus-young-genius