• Home
 • »
 • News
 • »
 • lifestyle
 • »
 • BYJUSYOUNGGENIUS2 NEW SEASON IS COMING IN JANUARY MORE THRILL AND EXCITEMENT WILL BE SEEN

#BYJUSYoungGenius2: ਜਨਵਰੀ ਵਿੱਚ ਆ ਰਿਹੈ ਨਵਾਂ ਸੀਜ਼ਨ, ਹੋਰ ਰੋਮਾਂਚ ਅਤੇ ਉਤਸ਼ਾਹ ਦੇਖਣ ਨੂੰ ਮਿਲੇਗਾ

#BYJUSYoungGenius2: ਸ਼ੋਅ ਦੇ ਪਹਿਲੇ ਸੀਜ਼ਨ ਵਿੱਚ, ਅਸੀਂ ਤੁਹਾਡੇ ਲਈ ਏਸ਼ੀਆ ਦੇ ਅਜਿਹੇ ਪ੍ਰਤਿਭਾਸ਼ਾਲੀ ਨੌਜਵਾਨ ਪੀੜ੍ਹੀ ਦੇ ਬੱਚੇ ਲੈ ਕੇ ਆਏ ਹਾਂ ਜਿਨ੍ਹਾਂ ਨੇ ਆਪਣੇ ਹੁਨਰ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ।

#BYJUSYoungGenius2: ਜਨਵਰੀ ਵਿੱਚ ਆ ਰਿਹੈ ਨਵਾਂ ਸੀਜ਼ਨ, ਹੋਰ ਰੋਮਾਂਚ ਅਤੇ ਉਤਸ਼ਾਹ ਦੇਖਣ ਨੂੰ ਮਿਲੇਗਾ

#BYJUSYoungGenius2: ਜਨਵਰੀ ਵਿੱਚ ਆ ਰਿਹੈ ਨਵਾਂ ਸੀਜ਼ਨ, ਹੋਰ ਰੋਮਾਂਚ ਅਤੇ ਉਤਸ਼ਾਹ ਦੇਖਣ ਨੂੰ ਮਿਲੇਗਾ

 • Share this:
  ਨਵੀਂ ਦਿੱਲੀ- ਪਹਿਲੇ ਸੀਜ਼ਨ ਵਿੱਚ ਧਮਾਲ ਮਚਾਉਣ ਤੋਂ ਬਾਅਦ, News18 ਇੱਕ ਵਾਰ ਫਿਰ ਬਾਈਜੂਸ ਦੇ ਯੰਗ ਜੀਨੀਅਸ (#BYJUSYoungGenius2) ਦਾ ਇੱਕ ਨਵਾਂ ਸੀਜ਼ਨ ਲੈ ਕੇ ਆ ਰਿਹਾ ਹੈ। ਇੱਕ ਸ਼ੋਅ ਜਿੱਥੇ ਤੁਸੀਂ ਬੱਚਿਆਂ ਦੀ ਅਦਭੁਤ ਪ੍ਰਤਿਭਾ ਨੂੰ ਦੇਖ ਸਕੋਗੇ। ਇੱਥੇ ਮੰਚ 'ਤੇ ਜੋਸ਼, ਉਤਸ਼ਾਹ ਅਤੇ ਪ੍ਰਾਪਤੀਆਂ ਦੇਖਣ ਨੂੰ ਮਿਲਦੀਆਂ ਹਨ। ਸ਼ੋਅ ਦੇ ਪਹਿਲੇ ਸੀਜ਼ਨ ਵਿੱਚ, ਅਸੀਂ ਤੁਹਾਡੇ ਲਈ ਏਸ਼ੀਆ ਦੇ ਅਜਿਹੇ ਪ੍ਰਤਿਭਾਸ਼ਾਲੀ ਨੌਜਵਾਨ ਪੀੜ੍ਹੀ ਦੇ ਬੱਚੇ ਲੈ ਕੇ ਆਏ ਹਾਂ ਜਿਨ੍ਹਾਂ ਨੇ ਆਪਣੇ ਹੁਨਰ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ।

  ਤੁਹਾਨੂੰ 15 ਸਾਲਾ ਚਿਰਾਗ ਰਾਠੀ ਯਾਦ ਹੋਵੇਗਾ, ਜਿਸ ਦੀ ਤੁਲਨਾ ਗਣਿਤ ਸ਼ਾਸਤਰੀ ਸ਼ਕੁੰਤਲਾ ਦੇਵੀ ਨਾਲ ਕੀਤੀ ਗਈ ਸੀ। ਰਾਠੀ ਸਭ ਤੋਂ ਔਖੇ ਸਵਾਲਾਂ ਦੇ ਜਵਾਬ ਪਲਕ ਝਪਕਦੇ ਹੀ ਦਿੰਦਾ ਸੀ। ਰਿਸ਼ੀ ਸ਼ਿਵ ਪ੍ਰਸੰਨਾ 6 ਸਾਲ ਦਾ ਲੜਕਾ ਜੋ ਮੇਨਸਾ ਕਲੱਬ ਦਾ ਸਭ ਤੋਂ ਛੋਟਾ ਮੈਂਬਰ ਹੈ। ਉਸਦਾ ਆਈਕਿਊ ਸਕੋਰ 180 ਸੀ। ਰਿਸ਼ੀ ਨੇ ਕਿਤਾਬ ਲਿਖੀ ਹੈ। ਉਸ ਦਾ ਇੱਕ ਯੂ-ਟਿਊਬ ਚੈਨਲ ਵੀ ਹੈ। ਇਹ ਉਹ ਬੱਚੇ ਹਨ ਜੋ ਤੁਸੀਂ ਬਾਈਜੂ ਦੇ ਯੰਗ ਜੀਨੀਅਸ ਦੇ ਪਹਿਲੇ ਸੀਜ਼ਨ ਵਿੱਚ ਦੇਖੇ ਸਨ।

  ਬਾਈਜੂਸ ਯੰਗ ਜੀਨਿਅਸ ਕੀ ਹੈ?

  ਬਾਈਜੂਸ ਦਾ ਯੰਗ ਜੀਨੀਅਸ ਇੱਕ ਅਜਿਹਾ ਸ਼ੋਅ ਹੈ ਜਿੱਥੇ ਅਦਭੁਤ ਪ੍ਰਤਿਭਾ ਵਾਲੇ ਬੱਚਿਆਂ ਨੂੰ ਉਨ੍ਹਾਂ ਦੇ ਹੁਨਰ ਦਾ ਪ੍ਰਦਰਸ਼ਨ ਕਰਨ ਲਈ ਇੱਕ ਪਲੇਟਫਾਰਮ ਦਿੱਤਾ ਜਾਂਦਾ ਹੈ। ਇਸ ਸ਼ੋਅ ਵਿੱਚ ਆਏ ਮਹਿਮਾਨ ਅਤੇ ਦਰਸ਼ਕ ਦੋਵੇਂ ਹੀ ਬੱਚਿਆਂ ਦੀ ਪ੍ਰਤਿਭਾ ਦੇਖ ਕੇ ਹੈਰਾਨ ਹਨ। ਇਹ ਅਜਿਹਾ ਸ਼ੋਅ ਹੈ ਜਿਸ ਨੂੰ ਦੇਖ ਕੇ ਬੱਚੇ ਪ੍ਰੇਰਿਤ ਹੁੰਦੇ ਹਨ। ਇਸ ਨੂੰ ਦੇਖਣ ਤੋਂ ਬਾਅਦ ਹਰ ਬੱਚਾ ਆਪਣੇ ਖੇਤਰ ਵਿੱਚ ਬਿਹਤਰ ਪ੍ਰਦਰਸ਼ਨ ਕਰਨਾ ਚਾਹੁੰਦਾ ਹੈ।

  ਇਹ ਸ਼ੋਅ ਪਹਿਲੇ ਸੀਜ਼ਨ 'ਚ ਸੁਪਰਹਿੱਟ ਰਿਹਾ ਸੀ। ਇਸ ਸ਼ੋਅ ਨੇ ਬਹੁਤ ਸਾਰੇ ਲੋਕਾਂ ਨੂੰ ਕੁਝ ਨਵਾਂ ਕਰਨ ਦੀ ਪ੍ਰੇਰਨਾ ਦਿੱਤੀ। ਬੱਚੇ ਇਸ ਸ਼ੋਅ ਦੇ ਦੀਵਾਨੇ ਹਨ ਅਤੇ ਬਜ਼ੁਰਗ ਵੀ ਇਸ ਸ਼ੋਅ ਨੂੰ ਕਾਫੀ ਪਿਆਰ ਦੇ ਰਹੇ ਹਨ। ਨਿਊਜ਼18 ਦੇ ਇਸ ਸ਼ੋਅ 'ਚ ਇਕ ਵਾਰ ਫਿਰ ਨੌਜਵਾਨ ਪ੍ਰਤਿਭਾ ਨੂੰ ਮੌਕਾ ਮਿਲਣ ਵਾਲਾ ਹੈ।

  ਇਹ ਸੀਜ਼ਨ ਪਹਿਲਾਂ ਨਾਲੋਂ ਵੀ ਵੱਡਾ ਹੋਵੇਗਾ। ਇੱਥੇ ਇੱਕ ਤੋਂ ਵੱਧ ਮਸ਼ਹੂਰ ਹਸਤੀਆਂ ਮਹਿਮਾਨ ਵਜੋਂ ਆਉਣਗੇ। ਇਸ ਸੂਚੀ ਵਿੱਚ ਓਲੰਪਿਕ ਚੈਂਪੀਅਨ, ਵੱਡੇ ਕਲਾਕਾਰ ਅਤੇ ਖੇਡ ਜਗਤ ਦੇ ਵੱਡੇ ਨਾਂ ਸ਼ਾਮਲ ਹਨ। ਨਾਲ ਹੀ, ਇਸ ਵਾਰ ਤੁਹਾਨੂੰ ਸਟੇਜ 'ਤੇ ਹਰ ਖੇਤਰ ਦੀ ਨੌਜਵਾਨ ਪ੍ਰਤਿਭਾ ਦੇਖਣ ਨੂੰ ਮਿਲੇਗੀ। ਯਾਨੀ ਇਹ ਸੀਜ਼ਨ ਪਹਿਲਾਂ ਨਾਲੋਂ ਵੱਡਾ ਅਤੇ ਵਧੀਆ ਹੋਵੇਗਾ। ਇਸ ਲਈ ਇੱਕ ਨਵੇਂ ਅਤੇ ਰੋਮਾਂਚਕ ਬਾਈਜਸ ਯੰਗ ਜੀਨੀਅਸ ਸੀਜ਼ਨ ਦੋ ਲਈ ਤਿਆਰ ਹੋ ਜਾਓ।
  Published by:Ashish Sharma
  First published: