• Home
 • »
 • News
 • »
 • lifestyle
 • »
 • BYJUSYOUNGGENIUS2 SIRI GIRISH IS RICH IN TALENT ALSO NAMED IN INDIA BOOK OF RECORDS

#BYJUSYoungGenius2: ਛੋਟੀ ਉਮਰੇ ਹੀ ਸਿਰੀ ਗਿਰੀਸ਼ ਦੇ ਨਾਂ ਹਨ ਇੰਡੀਆ ਬੁੱਕ ਆਫ ਰਿਕਾਰਡਸ

News18- Byju’s Young Genius 2 ਸੀਰੀਜ਼ ਵਿੱਚ, ਅਸੀਂ ਤੁਹਾਡੀ ਮੁਲਾਕਾਤ ਸਿਰੀ ਗਿਰੀਸ਼ ਨਾਲ ਕਰ ਰਹੇ ਹਾਂ। ਉਹ ਦੇਸ਼ ਦੀ ਸਭ ਤੋਂ ਘੱਟ ਉਮਰ ਦੀ ਸੰਗੀਤਕਾਰ ਹੈ ਜਿਸਨੇ ਕਾਰਨਾਟਿਕ ਰਾਗਾਂ ਅਤੇ ਕ੍ਰਿਤੀਆਂ (ਕਲਾਸੀਕਲ ਕਾਰਨਾਟਿਕ ਗੀਤ) ਦੀ ਰਚਨਾ ਕਰਕੇ ਅਨੁਭਵੀ ਕਲਾਕਾਰਾਂ ਤੋਂ ਪ੍ਰਸ਼ੰਸਾ ਪ੍ਰਾਪਤ ਕੀਤੀ ਹੈ।

BYJUSYoungGenius2: ਛੋਟੀ ਉਮਰੇ ਹੀ ਸਿਰੀ ਗਿਰੀਸ਼ ਦੇ ਨਾਂ ਹਨ ਇੰਡੀਆ ਬੁੱਕ ਆਫ ਰਿਕਾਰਡਸ

 • Share this:
  ਨਵੀਂ ਦਿੱਲੀ- ਦੇਸ਼ ਦੇ ਪ੍ਰਤਿਭਾਸ਼ਾਲੀ ਬੱਚਿਆਂ ਨਾਲ ਦਰਸ਼ਕਾਂ ਦੀ ਜਾਣ-ਪਛਾਣ ਕਰਾਉਂਦਿਆਂ ਹੋਏ, ਇਸ ਵਾਰ News18- Byju’s Young Genius 2 ਸੀਰੀਜ਼ ਵਿੱਚ, ਅਸੀਂ ਤੁਹਾਡੀ ਮੁਲਾਕਾਤ ਸਿਰੀ ਗਿਰੀਸ਼ ਨਾਲ ਕਰ ਰਹੇ ਹਾਂ। ਉਹ ਦੇਸ਼ ਦੀ ਸਭ ਤੋਂ ਘੱਟ ਉਮਰ ਦੀ ਸੰਗੀਤਕਾਰ ਹੈ ਜਿਸਨੇ ਕਾਰਨਾਟਿਕ ਰਾਗਾਂ ਅਤੇ ਕ੍ਰਿਤੀਆਂ (ਕਲਾਸੀਕਲ ਕਾਰਨਾਟਿਕ ਗੀਤ) ਦੀ ਰਚਨਾ ਕਰਕੇ ਅਨੁਭਵੀ ਕਲਾਕਾਰਾਂ ਤੋਂ ਪ੍ਰਸ਼ੰਸਾ ਪ੍ਰਾਪਤ ਕੀਤੀ ਹੈ। ਇਸਦੇ ਲਈ ਉਨ੍ਹਾਂ ਦਾ ਨਾਮ ਇੰਡੀਆ ਬੁੱਕ ਆਫ ਰਿਕਾਰਡਸ ਦੁਆਰਾ ਵੀ ਪ੍ਰਮਾਣਿਤ ਕੀਤਾ ਗਿਆ ਹੈ। ਸਿਰੀ ਗਿਰੀਸ਼ 'ਤੇ ਆਧਾਰਿਤ ਐਪੀਸੋਡ 22 ਜਨਵਰੀ ਨੂੰ ਪ੍ਰਸਾਰਿਤ ਹੋਇਆ।

  ਉਨ੍ਹਾਂ ਇਹ ਕਰਿਸ਼ਮਾ ਉਦੋਂ ਕੀਤਾ ਸੀ ਜਦੋਂ ਉਹ ਸਿਰਫ 12 ਸਾਲ ਦੀ ਸੀ, ਪਰ 2 ਸਾਲਾਂ ਤੱਕ ਚੱਲੀ ਲੰਬੀ ਤਸਦੀਕ ਅਤੇ ਪ੍ਰਮਾਣੀਕਰਣ ਪ੍ਰਕਿਰਿਆ ਤੋਂ ਬਾਅਦ ਇਸਦੀ ਪਛਾਣ ਹੋਈ। ਆਖਰ 14 ਸਾਲ ਦੀ ਉਮਰ ਵਿੱਚ ਉਨ੍ਹਾਂ ਨੂੰ ਸਰਟੀਫਿਕੇਟ ਮਿਲ ਗਿਆ। ਸਿਰੀ ਨੇ ਦੱਸਿਆ ਕਿ ਉਸ ਨੇ ‘ਨਮੋ ਵੀਣਾ ਪਾਣੀ’ ਨਾਂ ਦਾ ਨਵਾਂ ਕਾਰਨਾਟਿਕ ਰਾਗ ਬਣਾਇਆ ਅਤੇ ਕੰਪੋਜ ਕੀਤਾ। ਇਸੇ ਤਰ੍ਹਾਂ ਉਨ੍ਹਾਂ ਇੱਕ ਕਿਰਤੀ ਦੀ ਰਚਨਾ ਅਤੇ ਕੰਪੋਜਿੰਗ ਕੀਤੀ ਜਿਸ ਨੂੰ ਦੇਵੀ ਸਰਸਵਤੀ ਰੂਪਿਣੀ ਦਾ ਨਾਮ ਦਿੱਤਾ ਗਿਆ ਹੈ।

  ਸਰਵੋਤਮ ਕਾਰਨਾਟਿਕ ਗਾਇਕਾ ਅਤੇ ਪਦਮ ਭੂਸ਼ਣ ਪੁਰਸਕਾਰ ਜੇਤੂ ਸੁਧਾ ਰਘੂਨਾਥਨ, ਅਤੇ ਡਾ: ਅੰਬੀ ਸੁਬਰਾਮਨੀਅਮ, ਵਿਸ਼ਵ ਦੇ ਚੋਟੀ ਦੇ ਵਾਇਲਨ ਵਾਦਕਾਂ ਵਿੱਚੋਂ ਇੱਕ, ਨੇ ਸਿਰੀ ਦੀਆਂ ਰਚਨਾਵਾਂ ਨੂੰ ਵੈਰੀਫਾਈ ਅਤੇ ਪ੍ਰਮਾਣਿਤ ਕੀਤਾ ਹੈ। ਸਿਰੀ ਨੇ ਦੱਸਿਆ ਕਿ ਉਹ ਬਹੁਤ ਛੋਟੀ ਉਮਰ ਤੋਂ ਹੀ ਸੰਗੀਤ ਵਿੱਚ ਦਿਲਚਸਪੀ ਰੱਖਦੀ ਸੀ ਅਤੇ ਉਸਨੇ 3 ਸਾਲ ਦੀ ਉਮਰ ਵਿੱਚ ਰਸਮੀ ਕਾਰਨਾਟਿਕ ਕਲਾਸੀਕਲ ਵੋਕਲ ਸਿਖਲਾਈ ਸ਼ੁਰੂ ਕੀਤੀ ਸੀ। ਗਾਉਣ ਦੇ ਨਾਲ-ਨਾਲ ਸਿਰੀ ਕਈ ਤਰ੍ਹਾਂ ਦੇ ਸੰਗੀਤਕ ਸਾਜ਼ ਵੀ ਵਜਾਉਂਦੀ ਹੈ। ਇਨ੍ਹਾਂ ਵਿੱਚ ਗਿਟਾਰ, ਹਾਰਪ, ਡਿਜੀਟਲ ਇੰਸਟਰੂਮੈਂਟ ਜਿਓਸ਼ਰੇਡ ਅਤੇ ਕੀਬੋਰਡ ਸ਼ਾਮਲ ਹਨ। ਉਹ ਆਸਾਨ ਸੰਗੀਤ ਵੀ ਸਿੱਖ ਰਹੀ ਹੈ।

  ਸਿਰੀ ਗਿਰੀਸ਼ ਸੰਗੀਤ ਨੂੰ ਸੰਭਾਲਣਾ ਚਾਹੁੰਦੀ ਹੈ

  ਸਿਰੀ ਨੇ ਕਿਹਾ ਕਿ ਮੇਰਾ ਟੀਚਾ ਹੈ ਕਿ ਮੈਂ ਸੰਗੀਤ ਨੂੰ ਸੰਭਾਲ ਸਕਾਂ, ਇਸ ਦਾ ਵਿਆਪਕ ਪ੍ਰਚਾਰ ਕਰ ਸਕਾਂ। ਮੈਂ ਦੁਨੀਆ ਨੂੰ ਦੱਸਣਾ ਚਾਹੁੰਦੀ ਹਾਂ ਕਿ ਭਾਰਤੀ ਸ਼ਾਸਤਰੀ ਸੰਗੀਤ ਕਿੰਨਾ ਸ਼ਾਨਦਾਰ ਅਤੇ ਮਹਾਨ ਹੈ। ਬਾਈਜਸ ਯੰਗ ਜੀਨੀਅਸ (Byjus Young Genius) ਇੱਕ ਅਜਿਹਾ ਸ਼ੋਅ ਹੈ ਜਿੱਥੇ ਅਦਭੁਤ ਪ੍ਰਤਿਭਾ ਵਾਲੇ ਬੱਚਿਆਂ ਨੂੰ ਉਨ੍ਹਾਂ ਦੇ ਹੁਨਰ ਦਾ ਪ੍ਰਦਰਸ਼ਨ ਕਰਨ ਲਈ ਇੱਕ ਪਲੇਟਫਾਰਮ ਦਿੱਤਾ ਜਾਂਦਾ ਹੈ। ਇਸ ਸ਼ੋਅ ਵਿੱਚ ਆਏ ਮਹਿਮਾਨ ਅਤੇ ਦਰਸ਼ਕ ਦੋਵੇਂ ਹੀ ਬੱਚਿਆਂ ਦੀ ਪ੍ਰਤਿਭਾ ਦੇਖ ਕੇ ਹੈਰਾਨ ਹਨ। ਇਹ ਅਜਿਹਾ ਸ਼ੋਅ ਹੈ ਜਿਸ ਨੂੰ ਦੇਖ ਕੇ ਬੱਚੇ ਪ੍ਰੇਰਿਤ ਹੁੰਦੇ ਹਨ। ਇਸ ਨੂੰ ਦੇਖਣ ਤੋਂ ਬਾਅਦ ਹਰ ਬੱਚਾ ਆਪਣੇ ਖੇਤਰ ਵਿੱਚ ਬਿਹਤਰ ਪ੍ਰਦਰਸ਼ਨ ਕਰਨਾ ਚਾਹੁੰਦਾ ਹੈ। ਇਹ ਸ਼ੋਅ ਪਹਿਲੇ ਸੀਜ਼ਨ 'ਚ ਸੁਪਰਹਿੱਟ ਰਿਹਾ ਸੀ। ਘਰ-ਘਰ ਲੋਕਾਂ ਨੂੰ ਇਸ ਸ਼ੋਅ ਬਾਰੇ ਪਤਾ ਲੱਗਣ ਲੱਗਾ। ਇਸ ਸ਼ੋਅ ਨੇ ਬਹੁਤ ਸਾਰੇ ਲੋਕਾਂ ਨੂੰ ਕੁਝ ਨਵਾਂ ਕਰਨ ਦੀ ਪ੍ਰੇਰਨਾ ਦਿੱਤੀ। ਬੱਚੇ ਇਸ ਸ਼ੋਅ ਦੇ ਦੀਵਾਨੇ ਹਨ ਅਤੇ ਬਜ਼ੁਰਗ ਵੀ ਇਸ ਸ਼ੋਅ ਨੂੰ ਕਾਫੀ ਪਿਆਰ ਦੇ ਰਹੇ ਹਨ। ਨਿਊਜ਼18 ਦੇ ਇਸ ਸ਼ੋਅ 'ਚ ਇਕ ਵਾਰ ਫਿਰ ਨੌਜਵਾਨ ਪ੍ਰਤਿਭਾ ਨੂੰ ਮੌਕਾ ਮਿਲਣ ਵਾਲਾ ਹੈ।
  Published by:Ashish Sharma
  First published: