• Home
  • »
  • News
  • »
  • lifestyle
  • »
  • C CLASS MODEL OF MERCEDES BENZ WILL GIVE THE FEELING OF LUXURY CAR KNOW THE FEATURES GH RUP AS

Mercedes-Benz ਦਾ C-Class ਮਾਡਲ ਕਰਵਾਏਗਾ ਲਗਜ਼ਰੀ ਕਾਰ ਦਾ ਅਹਿਸਾਸ, ਜਾਣੋ ਫੀਚਰਸ

ਹੋਰਨਾਂ ਦੋ ਪਹੀਆ ਤੇ ਚਾਰ ਪਹੀਆ ਵਾਹਨਾਂ ਤੋਂ ਬਾਅਦ ਲਗਜ਼ਰੀ ਕਾਰਾਂ ਦੇ ਵੀ ਨਵੇਂ ਮਾਡਲਜ਼ ਮਾਰਕੀਟ ਵਿੱਚ ਉਤਾਰੇ ਹਨ। ਹਾਲ ਹੀ 'ਚ Mercedes-Benz ਨੇ ਭਾਰਤੀ ਬਾਜ਼ਾਰ ਵਿੱਚ ਪੰਜਵੀਂ ਪੀੜ੍ਹੀ ਦੀ C-Class ਨੂੰ 55 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ਨਾਲ ਲਾਂਚ ਕੀਤਾ ਹੈ। ਨਵੀਂ ਪੀੜ੍ਹੀ ਦੀ C-Class ਸੇਡਾਨ ਦਾ ਬਾਹਰੀ ਅਤੇ ਅੰਦਰੂਨੀ ਡਿਜ਼ਾਈਨ ਫਲੈਗਸ਼ਿਪ ਐੱਸ-ਕਲਾਸ ਸੇਡਾਨ ਵਰਗਾ ਹੈ। ਮਰਸਡੀਜ਼-ਬੈਂਜ਼ ਨਵੀਂ C-Class 'ਚ ਪਹਿਲੀ ਵਾਰ ਹਲਕੀ-ਹਾਈਬ੍ਰਿਡ ਪਾਵਰਟ੍ਰੇਨ ਦਾ ਵਿਕਲਪ ਦਿੱਤਾ ਗਿਆ ਹੈ।

Mercedes-Benz ਦਾ C-Class ਮਾਡਲ ਕਰਵਾਏਗਾ ਲਗਜ਼ਰੀ ਕਾਰ ਦਾ ਅਹਿਸਾਸ, ਜਾਣੋ ਫੀਚਰਸ

  • Share this:
ਹੋਰਨਾਂ ਦੋ ਪਹੀਆ ਤੇ ਚਾਰ ਪਹੀਆ ਵਾਹਨਾਂ ਤੋਂ ਬਾਅਦ ਲਗਜ਼ਰੀ ਕਾਰਾਂ ਦੇ ਵੀ ਨਵੇਂ ਮਾਡਲਜ਼ ਮਾਰਕੀਟ ਵਿੱਚ ਉਤਾਰੇ ਹਨ। ਹਾਲ ਹੀ 'ਚ Mercedes-Benz ਨੇ ਭਾਰਤੀ ਬਾਜ਼ਾਰ ਵਿੱਚ ਪੰਜਵੀਂ ਪੀੜ੍ਹੀ ਦੀ C-Class ਨੂੰ 55 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ਨਾਲ ਲਾਂਚ ਕੀਤਾ ਹੈ। ਨਵੀਂ ਪੀੜ੍ਹੀ ਦੀ C-Class ਸੇਡਾਨ ਦਾ ਬਾਹਰੀ ਅਤੇ ਅੰਦਰੂਨੀ ਡਿਜ਼ਾਈਨ ਫਲੈਗਸ਼ਿਪ ਐੱਸ-ਕਲਾਸ ਸੇਡਾਨ ਵਰਗਾ ਹੈ। ਮਰਸਡੀਜ਼-ਬੈਂਜ਼ ਨਵੀਂ C-Class 'ਚ ਪਹਿਲੀ ਵਾਰ ਹਲਕੀ-ਹਾਈਬ੍ਰਿਡ ਪਾਵਰਟ੍ਰੇਨ ਦਾ ਵਿਕਲਪ ਦਿੱਤਾ ਗਿਆ ਹੈ।

ਨਵੀਂ Mercedes-Benz C-Class ਨੂੰ ਪੁਣੇ ਨੇੜੇ Mercedes-Benz ਇੰਡੀਆ ਦੇ ਚਾਕਨ ਪਲਾਂਟ ਵਿੱਚ ਅਸੈਂਬਲ ਕੀਤਾ ਜਾ ਰਿਹਾ ਹੈ। ਇਸ ਕਾਰ ਨੂੰ ਕੁਝ ਸਮਾਂ ਪਹਿਲਾਂ ਹੀ ਲਾਂਚ ਕੀਤਾ ਗਿਆ ਸੀ। ਇਸ ਨੂੰ 50,000 ਰੁਪਏ 'ਚ ਬੁੱਕ ਕੀਤਾ ਜਾ ਸਕਦਾ ਹੈ।

ਸ਼ਾਨਦਾਰ ਮਾਈਲੇਜ

ਦੱਸ ਦਈਏ ਕਿ ਇਹ C-Class ਡੀਜ਼ਲ ਲਾਈਨ-ਅੱਪ C220d ਨਾਲ ਸ਼ੁਰੂ ਹੁੰਦਾ ਹੈ। ਇਹ 2.0-ਲੀਟਰ ਡੀਜ਼ਲ ਇੰਜਣ ਦੇ ਨਾਲ ਆਉਂਦਾ ਹੈ। ਇਹ 200bhp ਦੀ ਪਾਵਰ ਅਤੇ 440Nm ਦਾ ਟਾਰਕ ਪੈਦਾ ਕਰਦਾ ਹੈ। ਇਸ ਦਾ ਟਾਪ ਮਾਡਲ C300d ਇਸੇ ਪਾਵਰਪਲਾਂਟ ਦੇ ਨਾਲ ਆਉਂਦਾ ਹੈ। ਇਹ 265bhp ਅਤੇ 440Nm ਦਾ ਟਾਰਕ ਜਨਰੇਟ ਕਰਦਾ ਹੈ। ਮਾਈਲੇਜ ਦੇ ਮਾਮਲੇ ਵਿੱਚ, ਮਰਸਡੀਜ਼-ਬੈਂਜ਼ ਇੰਡੀਆ ਬੇਸ ਮਾਡਲ C200 ਲਈ 16.9 kmpl ਅਤੇ C220d ਲਈ 23 kmpl ਦੀ ਮਾਈਲੇਜ ਦਾ ਦਾਅਵਾ ਕਰਦੀ ਹੈ।

C200 ਅਤੇ C220d ਵੇਰੀਐਂਟ 7.3 ਸਕਿੰਟਾਂ ਵਿੱਚ 0-100 kmph ਦੀ ਰਫਤਾਰ ਫੜਨ ਸਕਦੀ ਹੈ। C300d ਸਿਰਫ 5.7 ਸਕਿੰਟਾਂ ਵਿੱਚ 100 kmph ਦੀ ਰਫਤਾਰ ਫੜ ਸਕਦੀ ਹੈ। ਨਵੀਂ C-Class ਦੇ C200 ਅਤੇ C220d ਵੇਰੀਐਂਟ Avantgarde ਲਾਈਨਅੱਪ ਵਿੱਚ ਉਪਲਬਧ ਹੋਣਗੇ, ਜਦੋਂ ਕਿ C300d ਇੱਕ ਸਪੋਰਟੀਅਰ AMG-ਲਾਈਨ ਵਿੱਚ ਉਪਲਬਧ ਹੋਣਗੇ। C300d AMG-ਸਪੈਕ ਬੰਪਰ, ਸਪੋਰਟੀਅਰ ਗ੍ਰਿਲ ਅਤੇ ਮਲਟੀ-ਸਪੋਕ ਸਟੀਅਰਿੰਗ ਵ੍ਹੀਲ ਨਾਲ ਲੈਸ ਹੈ। ਸਟੀਅਰਿੰਗ ਵ੍ਹੀਲ 'ਤੇ ਟੱਚ-ਸੈਂਸਟਿਵ ਪੈਡ ਹੈ ਜਿਸ ਤੋਂ ਕਈ ਫੀਚਰਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।

ਸ਼ਾਨਦਾਰ ਫੀਚਰਸ

ਇਨ੍ਹਾਂ ਤਿੰਨੋਂ ਵੇਰੀਐਂਟਸ ਦੇ ਇੰਜਣ 9-ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਮਿਲਦੇ ਹਨ। ਇਹ ਏਕੀਕ੍ਰਿਤ ਸਟਾਰਟਰ ਜਨਰੇਟਰ (ISG) ਸਿਸਟਮ ਨਾਲ 48V ਹਲਕੇ-ਹਾਈਬ੍ਰਿਡ ਤਕਨਾਲੋਜੀ ਨਾਲ ਲੈਸ ਹਨ ਜੋ ਵਾਧੂ 20bhp ਅਤੇ 200Nm ਤੱਕ ਦਾ ਟਾਰਕ ਪ੍ਰਦਾਨ ਕਰਦਾ ਹੈ। ਨਵੀਂ C-Class ਨੂੰ ਨਵੀਂ ਪੋਰਟਰੇਟ-ਅਧਾਰਿਤ, ਟੈਬਲੇਟ-ਸਟਾਈਲ 11.9-ਇੰਚ ਦੀ ਕੇਂਦਰੀ ਟੱਚਸਕ੍ਰੀਨ ਦਿੱਤੀ ਗਈ ਹੈ। ਇਸ 'ਚ MBUX ਇੰਫੋਟੇਨਮੈਂਟ ਸਾਫਟਵੇਅਰ ਦੀ ਵਰਤੋਂ ਕੀਤੀ ਗਈ ਹੈ। ਇਹ ਇਨਫੋਟੇਨਮੈਂਟ ਸਿਸਟਮ ਕਨੈਕਟਡ ਕਾਰ ਟੈਕ ਅਤੇ ਵਾਇਸ ਅਸਿਸਟੈਂਟ ਫੀਚਰ ਨਾਲ ਆਉਂਦਾ ਹੈ। ਫਿੰਗਰਪ੍ਰਿੰਟ ਜਾਂ ਵਾਇਸ ਅਸਿਸਟੈਂਟ ਰਾਹੀਂ ਬਾਇਓਮੈਟ੍ਰਿਕ ਪ੍ਰਮਾਣਿਕਤਾ ਵੀ ਦਿੱਤੀ ਗਈ ਹੈ।

ਨਵੀਂ C200 ਅਤੇ C220d ਛੇ ਰੰਗਾਂ ਵਿੱਚ ਉਪਲਬਧ ਹਨ - ਸੇਲੇਸਟੀਨ ਗ੍ਰੇ, ਮੋਜਾਵੇ ਸਿਲਵਰ, ਹਾਈ-ਟੈਕ ਸਿਲਵਰ, ਮੈਨੂਫੈਕਚਰ ਓਪਲਾਈਟ ਵ੍ਹਾਈਟ, ਕੈਵਨਸਾਈਟ ਬਲੂ ਅਤੇ ਓਬਸੀਡੀਅਨ ਬਲੈਕ।

ਜਾਣੋ ਕੀਮਤ

ਨਵੀਂ C-Class ਨੂੰ ਤਿੰਨ ਵੇਰੀਐਂਟ 'ਚ ਪੇਸ਼ ਕੀਤਾ ਗਿਆ ਹੈ। ਇਸ ਦੇ C-200 ਵੇਰੀਐਂਟ ਦੀ ਕੀਮਤ 55 ਲੱਖ ਰੁਪਏ ਐਕਸ-ਸ਼ੋਰੂਮ, C-220d ਵੇਰੀਐਂਟ ਦੀ ਕੀਮਤ 56 ਲੱਖ ਰੁਪਏ ਅਤੇ C-200d ਦੀ ਕੀਮਤ 61 ਲੱਖ ਰੁਪਏ (ਐਕਸ-ਸ਼ੋਰੂਮ) ਹੈ। ਮਰਸਡੀਜ਼-ਬੈਂਜ਼ ਦੀ ਨਵੀਂ C-Class ਦੋ ਡੀਜ਼ਲ ਅਤੇ ਇੱਕ ਪੈਟਰੋਲ ਇੰਜਣ ਵਿਕਲਪਾਂ ਵਿੱਚ ਪੇਸ਼ ਕੀਤੀ ਗਈ ਹੈ। ਐਂਟਰੀ-ਲੈਵਲ C200 ਪੈਟਰੋਲ ਵੇਰੀਐਂਟ ਇੱਕ ਨਵਾਂ 1.5-ਲੀਟਰ ਚਾਰ-ਸਿਲੰਡਰ ਇੰਜਣ ਦੁਆਰਾ ਸੰਚਾਲਿਤ ਹੈ ਜੋ 204bhp ਅਤੇ 300Nm ਦਾ ਟਾਰਕ ਜਨਰੇਟ ਕਰਦਾ ਹੈ।
Published by:rupinderkaursab
First published: