ਕੈਡਬਰੀ (Cadbury) ਦੇ ਚਾਕਲੇਟ ਵਿਚ ਕੀ ਬੀਫ ਦਾ ਵੀ ਹਿੱਸਾ ਹੁੰਦਾ ਹੈ? ਇਨ੍ਹੀਂ ਦਿਨੀਂ ਇਸ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਚਰਚਾ ਦਾ ਬਾਜ਼ਾਰ ਗਰਮ ਹੈ। ਇਕ ਟਵੀਟ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਕੰਪਨੀ ਆਪਣੇ ਬਹੁਤ ਸਾਰੇ ਉਤਪਾਦਾਂ ਵਿਚ ਜੈਲੇਟਿਨ ਦੀ ਵਰਤੋਂ ਕਰਦੀ ਹੈ ਅਤੇ ਇਸ ਵਿਚ ਹਲਾਲ ਮੀਟ ਦੀ ਵਰਤੋਂ ਕੀਤੀ ਜਾਂਦੀ ਹੈ।
ਇਸ ਦੌਰਾਨ ਕੈਡਬਰੀ ਇੰਡੀਆ ਨੇ ਟਵੀਟ ਕਰਕੇ ਇਸ ਮਾਮਲੇ ਵਿਚ ਆਪਣਾ ਪੱਖ ਰੱਖਿਆ ਹੈ। ਕੈਡਬਰੀ (@DairyMilkIn) ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਉਤਪਾਦ ਪੂਰੀ ਤਰ੍ਹਾਂ ਸ਼ਾਕਾਹਾਰੀ (veg) ਹਨ। ਕਿਸੇ ਨੂੰ ਸੋਸ਼ਲ ਮੀਡੀਆ 'ਤੇ ਕੋਈ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਤੱਥਾਂ ਦੀ ਚੰਗੀ ਤਰ੍ਹਾਂ ਜਾਂਚ ਕਰਨੀ ਚਾਹੀਦੀ ਹੈ।
ਕੈਡਬਰੀ ਇੰਡੀਆ ਨੇ ਇੱਕ ਬਿਆਨ ਵਿੱਚ ਕਿਹਾ, “ਟਵੀਟ ਵਿਚ ਸਾਂਝੇ ਕੀਤੇ ਗਏ ਸਕ੍ਰੀਨਸ਼ਾਟ, ਭਾਰਤ ਵਿਚ ਬਣੇ Mondelez/Cadbury ਇੰਡੀਆ ਦੇ ਉਤਪਾਦਾਂ ਬਾਰੇ ਨਹੀਂ ਹੈ। ਭਾਰਤ ਵਿਚ ਨਿਰਮਿਤ ਅਤੇ ਵੇਚੇ ਜਾਣ ਵਾਲੇ ਸਾਰੇ ਉਤਪਾਦ 100% ਸ਼ਾਕਾਹਾਰੀ ਹਨ ਅਤੇ ਰੈਪਰਾਂ ਉੱਤੇ ਹਰੇ ਡਾਟ ਇਸ ਦੀ ਪੁਸ਼ਟੀ ਕਰਦੇ ਹਨ।
ਕੈਡਬਰੀ ਨੇ ਕਿਹਾ ਹੈ ਕਿ ਨਕਾਰਾਤਮਕ ਪ੍ਰਚਾਰ ਉਸ ਦੇ ਅਕਸ ਨੂੰ ਖਰਾਬ ਕਰਦਾ ਹੈ। ਇਸ ਦੇ ਨਾਲ ਗਾਹਕਾਂ ਦਾ ਭਰੋਸਾ ਵੀ ਖਤਮ ਹੁੰਦਾ ਹੈ। ਅਸੀਂ ਆਪਣੇ ਗਾਹਕਾਂ ਨੂੰ ਅਪੀਲ ਕਰਦੇ ਹਾਂ ਕਿ ਸੱਚਾਈ ਨੂੰ ਜਾਣੇ ਬਗੈਰ ਅਜਿਹੇ ਨਕਾਰਾਤਮਕ ਪ੍ਰਚਾਰ 'ਤੇ ਭਰੋਸਾ ਨਾ ਕਰੋ।
ਕੈਡਬਰੀ ਦੀ ਪੈਰੇਂਟ ਕੰਪਨੀ, Mondelez ਇੰਟਰਨੈਸ਼ਨਲ ਨੇ ਟਵਿੱਟਰ 'ਤੇ ਇਹ ਜਵਾਬ ਉਦੋਂ ਦਿੱਤਾ ਹੈ, ਜਦੋਂ ਟਵੀਟਰ ਉਤੇ ਕੈਡਬਰੀ ਉਤਪਾਦ ਦਾ ਬਾਈਕਾਟ ਕਰਨ ਦੀ ਮੁਹਿੰਮ ਜਹੀ ਛਿੜ ਗਈ ਸੀ। ਇਹ ਸਕ੍ਰੀਨਸ਼ਾਟ ਇੱਕ ਵੈਬਸਾਈਟ ਤੋਂ ਸੀ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਕੈਡਬਰੀ ਦੇ ਉਤਪਾਦ ਵਿੱਚ ਜੈਲੇਟਿਨ ਹੁੰਦਾ ਹੈ, ਜੋ ਕਿ ਬੀਫ ਤੋਂ ਪ੍ਰਾਪਤ ਕੀਤਾ ਜਾਂਦਾ ਹੈ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।